ਡੀਪੂ ਹੋਲਡਰਾਂ ਦੀਆਂ ਪੰਜਾਬ ਸਰਕਾਰ ਮੁੱਖ ਮੰਗਾਂ ਮੰਨੇ -ਪ੍ਰਧਾਨ ਬਲਜਿੰਦਰ ਸਿੰਘ ਰਮਾਣੇ ਚੱਕ ।

 ਡੀਪੂ ਹੋਲਡਰਾਂ ਦੀਆਂ ਪੰਜਾਬ ਸਰਕਾਰ ਮੁੱਖ ਮੰਗਾਂ ਮੰਨੇ -ਪ੍ਰਧਾਨ ਬਲਜਿੰਦਰ ਸਿੰਘ ਰਮਾਣੇ ਚੱਕ ।

ਆਮ ਸਰਕਾਰ ਨੇ ਸਾਡੀਆਂ ਮੰਗਾਂ ਨਹੀ ਮੰਨੀ ਤਾਂ ਇਸੇ ਤਰ੍ਹਾਂ ਧਰਨਾ ਜਾਰੀ ਰਹੇਗਾ- ਪ੍ਰਧਾਨ ਬਲਜਿੰਦਰ ਸਿੰਘ ਰਮਾਣੇ ਚੱਕ। 


 ਜੰਡਿਆਲਾ ਗੁਰੂ 18 ਸਤੰਬਰ ਨੂੰ ਮਲਕੀਤ ਸਿੰਘ ਚੀਦਾ   

     ਪੰਜਾਬ ਭਰ ਦੇ ਰਾਸਨ ਡੀਪੂ ਹੋਲਡਰਾਂ ਵੱਲੋ ਸੁਖਵਿੰਦਰ ਸਿੰਘ ਕਾਂਝਲਾ ਦੀ ਅਗਵਾਈ ਹੇਠ ਤਰਸਿੱਕਾ ਵਿਖੇ ਮੀਟਿੰਗ ਕੀਤੀ ਗਈ ਜਿਸ ਵਿੱਚ ਕਾਫੀ ਡੀਪੂ ਹੋਲਡਰਾ ਭਾਗ ਲਿਆ ਮੀਟਿੰਗ ਨੂੰ ਸੰਬੋਧਨ ਕਰਦਿਆਂ ਬਲਜਿੰਦਰ ਸਿੰਘ ਰਾਮਣੇ ਚੱਕ ਜਿਲ੍ਰਾ ਅੰਮਿ੍ਤਸਰ ਨੇ ਕਿਹਾ  ਕਿ ਪੰਜਾਬ ਦੇ ਹਜਾਰਾਂ ਡੀਪੂ ਹੋਲਡਰ ਅਤੇ ਖਪਤਕਾਰਾਂ ਨੇ ਭਗਵੰਤ ਮਾਨ ਸਰਕਾਰ ਦੀਆਂ ਨੀਤੀਆਂ ਤੋਂ ਦੁਖੀ ਹੋ ਚੁੱਕੇ ਹਨ ਉਨ੍ਰਾ ਨੇ ਕਿਹਾ,ਕਿ ਅਸੀਂ ਪੰਜਾਬ ਦੇ 18500 ਡੀਪੂ ਹੋਲਡਰ ਅਤੇ 39 ਲੱਖ ਰਾਸ਼ਨ ਕਾਰਡਾਂ ਨੇ ਆਪ ਦੀ ਸਰਕਾਰ ਅਹਿਮ ਭੂਮਿਕਾ ਨਿਭਾਈ‌। ਅਸੀਂ ਅਤੇ ਸਾਡੇ ਸਾਥੀ ਡੀਪੂ ਹੋਲਡਰ ਕੋਰਨਾਂ ਮਹਾਂਮਾਰੀ ਦੌਰਾਨ ਲੋਕਾਂ ਦੇ ਘਰਾਂ ਤੱਕ ਰਾਸ਼ਨ ਪਹੁੰਚਿਆ ਗਿਆ  ਪਰੰਤੂ ਜਦੋਂ ਪੰਜਾਬ ਵਿੱਚ ਆਮ ਪਾਰਟੀ ਭਗਵੰਤ ਮਾਨ ਸਰਕਾਰ ਬਣੀ ਹੈ,ਉਹ ਹੁਣ ਵਾਅਦੇ ਤੋਂ ਮੁਕਰ ਰਹੀ ਹੈ,ਜਿਸ ਕਰਕੇ ਸਾਨੂੰ ਮਜਬੂਰਨ ਧਰਨੇ ਲਾਉਣੇ ਪੈ ਰਹੇ ਹਨ ਇਸ ਸਮੇ‌ਂ‌ ਪ੍ਰਧਾਨ ਬਲਜਿੰਦਰ ਸਿੰਘ ਰਮਾਣੇ ਚੱੱਕ ਨੇ ਕਿਹਾ ਕਿ ਦੱਸਦਿਆਂ ਕਿਹਾ,ਕਿ‌ ਭਗਵੰਤ ਮਾਨ ਸਰਕਾਰ ਮਾਰਕਫੈੱਡ  ਏਜੰਸੀ ਰਾਹੀਂ ਆਟੇ ਦੀ ਸਪਲਾਈ ਦੇਣ ਦੀ ਤਿਆਰੀ ਵਿੱਚ ਹੈ,ਪਰੰਤੂ ਇਹ ਏਜੰਸੀਆਂ ਬਿਨਾਂ ਛਾਨੇ-ਸਫਾਈ ਦੇ ਗਿੱਲਾ ਸਿੱਲਾ ਆਟਾ ਪੀਹ ਕੇ ਪੈਕ ਕਰ ਦਿੰਦੀਆਂ ਹਨ। ਜਿਸ ਕਰਕੇ ਹਫ਼ਤੇ ਬਾਅਦ ਹੀ ਆਟੇ ਵਿੱਚ ਸੁੰਢੇ ਪੈ ਜਾਂਦੇ ਹਨ ਜੋਂ ਕਾਰਡ ਹੋਲਡਰਾ ਫਾਇਦੇ ਦੀ ਥਾਂ ਬਿਮਾਰੀ ਦਾ ਸਬੱਬ ਬਣ ਸਕਦੀਆਂ ਹਨ।ਇਸ ਲਈ ਸੂਬੇ ਦੇ ਸਮੂਹ ਡੀਪੂ ਹੋਲਡਰ ਅਤੇ ਖਪਤਕਾਰ ਮੰਗ ਕਰਦੇ ਹਨ ਕਿ ਆਟੇ ਦੀ ਥਾਂ ਡੀਪੂ ਹੋਲਡਰਾਂ ਰਾਹੀਂ ਕਣਕ ਦੀ ਸਪਲਾਈ ਯਕੀਨੀ ਬਣਾਈ ਜਾਵੇ। ਬਲਜਿੰਦਰ ਸਿੰਘ ਰਮਾਣੇ ਚੱਕ ਨੇ ਦੱਸਿਆ ਕਿ ਪੰਜਾਬ ਸਰਕਾਰ ਡਿੱਪੂਆਂ ਕੋਲੋਂ ਕਮਿਸ਼ਨ 18500 ਮਸੀਨਾਂ ਦਾ ਕਮਿਸ਼ਨ ਕੱਟ ਰਹੀ ਹੈ,ਪਰੰਤੂ ਮਸ਼ੀਨਾਂ 1800 ਹਨ। ਉਹਨਾਂ ਵਿੱਚੋਂ ਵੀ 200-300 ਮਸ਼ੀਨਾਂ ਖਰਾਬ ਰਹਿੰਦੀਆਂ ਹਨ। ਇਹ ਨੇ ਸਾਡੀਆਂ ਮੁੱਖ ਮੰਗਾਂ ਅਤੇ ਇਸ ਮੋਕੇ,ਤੇ ਨਾਲ ਸੀਨੀਅਰ ਪ੍ਰਧਾਨ ਸੁਰਜੀਤ ਸਿੰਘ ਭੱਟੀ ਕੇ ਪ੍ਰਧਾਨ ਸਲੁੱਖਣ ਸਿੰਘ ਗਹਿਰੀ ਮੰਡੀ ਅਜੇਪਾਲ ਸਿੰਘ ਮੱਤੇਵਾਲ ਕੈਸ਼ੀਅਰ ਬੋਬੀ ਤਰਸਿੱਕਾ ਗੁਰਪ੍ਰੀਤ ਸਿੰਘ ਸੋਨਾ ਤਰਸਿੱਕਾ ਪ੍ਰਦੀਪ ਕੁਮਾਰ ਧਰਮੂਚੱਕ  ਮਲਕੀਤ ਸਿੰਘ ਚੀਦਾ ਵਡਾਲਾ ਜੋਹਲ ਮਨਪ੍ਰੀਤ ਸਿੰਘ ਤਰਸਿੱਕਾ ਬਲਜਿੰਦਰ ਸਿੰਘ ਕਾਲੇਕੇ  ਨਰਿੰਦਰ ਕੁਮਾਰ ਭੰਗਵਾ ਸ਼ਰਨਜੀਤ ਸਿੰਘ ਜਸਪਾਲ ਜਸਵਿੰਦਰ ਸਿੰਘ ਝਾੜੂ ਨੰਗਲ ਸਲਵੰਤ ਸਿੰਘ ਬਾਣੀਆਂ ਜਤਿੰਦਰ ਕੁਮਾਰ ਭੀਲੋਵਾਲ ਅਸ਼ੋਕ ਕੁਮਾਰ ਚੰਨਣਕੇ   ਆਦਿ ਹਾਜ਼ਰ।

Post a Comment

0 Comments