ਬਾਬਾ ਗਾਂਧਾ ਸਿੰਘ ਪਬਲਿਕ ਸਕੂਲ ਬਰਨਾਲਾ ਵਿਖੇ ਪੰਜਾਬ ਫਾਊਂਡੇਸ਼ਨ ਤੇ ਫੈਡਰੇਸ਼ਨ ਆਫ ਪ੍ਰਾਈਵੇਟ ਸਕੂਲਜ਼ ਆਫ ਪੰਜਾਬ ਦਾ ਕਨਵੈਨਸ਼ਨ ਸੰਮੇਲਨ ਕਰਵਾਇਆ ਗਿਆ
ਬਰਨਾਲਾ,29 ਸਤੰਬਰ /ਕਰਨਪ੍ਰੀਤ ਕਰਨ
-ਇਲਾਕੇ ਦੀ ਨਾਮਵਰ ਵਿੱਦਿਅਕ ਸੰਸਥਾ ਬਾਬਾ ਗਾਂਧਾ ਸਿੰਘ ਪਬਲਿਕ ਸਕੂਲ ਵਿਖੇ ਪੰਜਾਬ ਫਾਊਂਡੇਸ਼ਨ ਤੇ ਫੈਡਰੇਸ਼ਨ ਆਫ ਪ੍ਰਾਈਵੇਟ ਸਕੂਲਜ਼ ਆਫ ਪੰਜਾਬ ਦਾ ਕਨਵੈਨਸ਼ਨ ਸੰਮੇਲਨ ਕਰਵਾਇਆ ਗਿਆ । ਸਕੂਲ ਐੱਮ ਡੀ ਸ. ਰਣਪ੍ਰੀਤ ਸਿੰਘ ਰਾਏ ਵੱਲੋਂ ਦੱਸਿਆ ਗਿਆ ਕਿ ਕਿ ਇਸ ਕਨਵੈਨਸ਼ਨ ਦੇ ਮੁੱਖ ਬੁਲਾਰੇ ਡਾ. ਜਗਜੀਤ ਸਿੰਘ ਧੂਰੀ ਵਲੋਂ ਵਿਸ਼ੇਸ਼ ਤੋਰ ਤੇ ਸਿਰਕਤ ਕੀਤੀ ਗਈ ਜੋ ਕਿ ਸਿੱਖਿਆ ਦੇ ਖੇਤਰ ਚ ਆਪਣੇ ਆਪ ਚ ਇੱਕ ਸੰਸਥਾ ਹਨ।
ਇਸ ਕਨਵੈਨਸ਼ਨ ਚ ਜ਼ਿਲੇ ਦੇ ਸਮੂਹ ਸਕੂਲ ਜੋ ਸੀਬੀਐਸਈ, ਪੰਜਾਬ ਸਕੂਲ ਸਿੱਖਿਆ ਬੋਰਡ ਜਾਂ ਹੋਰ ਬੋਰਡਾਂ ਨਾਲ ਐਫੀਲੀਏਟਿਡ ਹਨ ਸ਼ਾਮਿਲ ਹੋਏ ਅਤੇ ਇਸ ਕਨਵੈਨਸ਼ਨ ਚ ਸਕੂਲਾਂ ਨਾਲ ਸਬੰਧਤ ਸਾਰੀਆਂ ਸਮੱਸਿਆਵਾਂ ਦੇ ਢੁੱਕਵੇਂ ਹੱਲ ਦੱਸਣ ਦੇ ਨਾਲ ਨਾਲ ਫੈਪ ਨੈਸ਼ਨਲ ਐਵਾਰਡ ਸਬੰਧੀ ਵੀ ਜਾਣਕਾਰੀ ਦਿੱਤੀ ਦਿੱਤੀ ਗਈ।ਜ਼ਿਲ੍ਹਾ ਰੂਪਨਗਰ ਦੀ ਫੈਡਰੇਸ਼ਨ ਟੀਮ ਇਸ ਕਨਵੈਨਸ਼ਨ ਨੂੰ ਲੈਕੇ ਬਰਨਾਲਾ ਪਹੁੰਚੀ ਤੇ ਗਿਆਨ ਰੂਪੀ ਗਿਆਨ ਸੋਚ ਸੰਸਥਾਵਾਂ ਦੇ ਪ੍ਰਿੰਸੀਪਲ ਤੇ ਮੈਨੇਜਮੈਂਟ ਨੂੰ ਪ੍ਰੇਰਿਤ ਕੀਤਾ ਕਿ ਉਹ ਕਿਵੇਂ ਪੰਜਾਬ ਦਾ ਭਵਿੱਖ ਸੁਨਹਿਰਾ ਬਣਾ ਸਕਦੇ ਹਨ।
ਸਕੂਲ ਪ੍ਰਿੰਸੀਪਲ ਡਾ ਸੰਦੀਪ ਕੁਮਾਰ ਲੱਠ ਵੱਲੋਂ ਆਈ ਹੋਈ ਟੀਮ ਦਾ ਧੰਨਵਾਦ ਕੀਤਾ ਤੇ ਕਿਹਾ ਕਿ ਆਪਣਾ ਪੰਜਾਬ ਫਾਊਂਡੇਸ਼ਨ ਤੇ ਫੈਡਰੇਸ਼ਨ ਆਫ ਪ੍ਰਾਈਵੇਟ ਸਕੂਲਜ਼ ਆਫ ਪੰਜਾਬ ਮਿਲ ਕੇ ਪਿਛਲੇ ਸਮੇਂ ਤੋਂ ਸਿਹਤ, ਸਿੱਖਿਆ ਤੇ ਵਾਤਾਵਰਨ ਦੀ ਸੰਭਾਲ ਲਈ ਕੰਮ ਕਰ ਰਹੀਆਂ ਹਨ ਤੇ ਫਾਊਂਡੇਸ਼ਨ ਤੇ ਫੈਡਰੇਸ਼ਨ ਵੱਲੋਂ ਪੰਜਾਬ ਦੇ ਸਮੂਹ ਪ੍ਰਾਈਵੇਟ ਸੰਸਥਾਵਾਂ ਲਈ ਇੱਕ ਐਜੂਕੇਸ਼ਨਲ ਰੋਡ ਮੈਪ ਤਿਆਰ ਕੀਤਾ ਗਿਆ ਹੈ ਜੋ ਕਿ ਪੰਜਾਬ ਨੂੰ ਇਕ ਨਵੀਂ ਦਿਸ਼ਾ ਦੇਵੇਗਾ। ਇਸ ਰੋਡ ਮੈਪ ਚ ਸਿੱਖਿਆ, ਖੇਡਾਂ, ਸੱਭਿਆਚਾਰ ਤੇ ਭਾਸ਼ਾ ਉੱਪਰ ਕੰਮ ਕੀਤਾ ਗਿਆ ਹੈ। ਇਸ ਮੌਕੇ ਡਾ. ਜਗਜੀਤ ਸਿੰਘ ਧੂਰੀ, ਸਕੂਲ ਮੈਨੇਜਮੈਂਟ ਕਮੇਟੀ, ਐੱਮ ਡੀ ਸ. ਰਣਪ੍ਰੀਤ ਸਿੰਘ ਰਾਏ,ਜਿਲ੍ਹੇ ਦੇ ਸਮੂਹ ਸਕੂਲਾਂ ਤੋਂ ਮੈਨੇਜਮੈਂਟ ਮੈਂਬਰ ਤੇ ਪ੍ਰਿੰਸੀਪਲ,ਹਾਜਿਰ ਸਨ।
0 Comments