ਅਜੋਕੇ ਸਾਮਰਾਜਵਾਦੀ ਰਾਜ ਪ੍ਰਬੰਧ ਵਿੱਚ ਔਰਤਾ ਦੂਹਰੀ ਗੁਲਾਮੀ ਦਾ ਸਿਕਾਰ : ਕੁਸਲ ਭੌਰਾ

 ਅਜੋਕੇ ਸਾਮਰਾਜਵਾਦੀ ਰਾਜ ਪ੍ਰਬੰਧ ਵਿੱਚ ਔਰਤਾ ਦੂਹਰੀ ਗੁਲਾਮੀ ਦਾ ਸਿਕਾਰ : ਕੁਸਲ ਭੌਰਾ 

ਔਰਤਾਂ ਜੱਥੇਬੰਦ ਹੋ ਕੇ ਆਪਣੇ ਹੱਕਾ ਦੀ ਰਾਖੀ ਲਈ ਲਈ ਅੱਗੇ ਆਉਣ : ਚੌਹਾਨ /ਉੱਡਤ 

 ਮਨਜੀਤ ਕੌਰ ਗਾਮੀਵਾਲਾ ਜਿਲ੍ਹਾ ਪ੍ਰਧਾਨ ਤੇ ਚਰਨਜੀਤ ਮਾਨਸਾ ਜਿਲ੍ਹਾ ਸਕੱਤਰ ਚੁਣੇ ਗਏ 


ਮਾਨਸਾ 20 ਸਤੰਬਰ ਗੁਰਜੰਟ ਸਿੰਘ ਬਾਜੇਵਾਲੀਆ

 ਪੰਜਾਬ ਇਸਤਰੀ ਸਭਾ ਦੀ ਜਿਲ੍ਹਾ ਜੱਥੇਬੰਦਕ ਕਾਨਫਰੰਸ ਤਿੰਨ ਮੈਬਰੀ ਪ੍ਰਧਾਨਗੀ ਮੰਡਲ ਗੁਰਮੇਲ ਕੌਰ ਜੋਗਾ, ਸੁਦਰਸਨ ਸਰਮਾ ਤੇ ਗੁਰਮੇਲ ਕੌਰ ਫੁਲੋਵਾਲਾ ਦੀ ਪ੍ਰਧਾਨਗੀ ਹੇਠ ਰੇਖਾ ਸਰਮਾ ਨਗਰ ਤੇ ਡਾਕਟਰ ਆਤਮਾ ਸਿੰਘ ਆਤਮਾ ਹਾਲ ਵਿੱਖੇ ਸਫਲਤਾ ਪੂਰਵਕ ਸੰਪੰਨ ਹੋਈ । ਕਾਨਫਰੰਸ ਦੇ ਸੁਰੂਆਤ ਵਿੱਚ ਵਿਛੜੇ ਸਾਥੀਆਂ ਦੀ ਯਾਦ ਵਿੱਚ ਸੋਕ ਮਤਾ ਰੱਖ ਕੇ ਵਿਛੜੇ ਸਾਥੀਆਂ ਨੂੰ ਸਰਧਾ ਦੇ ਫੁੱਲ ਭੇਟ ਕੀਤੇ ਗਏ ।  ਕਾਨਫਰੰਸ ਦਾ ਉਦਘਾਟਨ ਕਰਦਿਆਂ ਪੰਜਾਬ ਇਸਤਰੀ ਸਭਾ ਦੇ ਨੈਸ਼ਨਲ ਕੌਸਲ ਮੈਬਰ ਕੁਸਲ ਭੌਰਾ ਨੇ  ਕਿਹਾ ਕਿ ਮੌਜੂਦਾ ਸਾਮਰਾਜੀ ਰਾਜ ਪ੍ਰਬੰਧ ਦੌਰਾਨ ਭਾਰਤੀ ਔਰਤਾ ਦੂਹਰੀ ਗੁਲਾਮੀ ਦਾ ਸਿਕਾਰ ਹਨ ਤੇ ਅਜਾਦੀ ਦੇ 75 ਸਾਲ ਬੀਤ ਜਾਣ ਦੇ ਬਾਵਜੂਦ ਔਰਤਾਂ ਦੀ ਦਸਾ ਵਿੱਚ ਕੋਈ ਬਹੁਤੀ ਹਾਂਪੱਖੀ ਤਬਦੀਲੀ ਨਹੀ ਆਈ । ਉਨ੍ਹਾ ਕਿਹਾ ਕਿ ਕੋਈ ਵੀ ਸਮਾਜ ਜਾਂ ਦੇਸ ਉਨ੍ਹਾਂ ਤੱਕ ਉੱਨਤੀ ਨਹੀ ਕਰ ਸਕਦਾ , ਜਿਨ੍ਹਾਂ ਤੱਕ ਵਸੋ ਦਾ ਅੱਧਾ ਹਿੱਸਾ ਅਣਗੋਲਿਆਂ ਰਹਿ ਜਾਵੇ । 

ਇਸ ਮੌਕੇ ਤੇ ਪੰਜਾਬ ਖੇਤ ਮਜਦੂਰ ਸਭਾ ਦੇ ਸੂਬਾ ਮੀਤ ਪ੍ਰਧਾਨ ਸਾਥੀ ਕ੍ਰਿਸਨ ਚੋਹਾਨ , ਏਟਕ ਦੇ ਸੂਬਾਈ ਆਗੂ ਐਡਵੋਕੇਟ ਕੁਲਵਿੰਦਰ ਸਿੰਘ ਉੱਡਤ, ਕਰਨੈਲ ਸਿੰਘ ਭੀਖੀ , ਸੀਤਾਰਾਮ ਗੋਬਿੰਦਪੁਰਾ, ਕੁਲ ਹਿੰਦ ਕਿਸਾਨ ਸਭਾ ਦੇ ਜਿਲ੍ਹਾ ਸਕੱਤਰ ਸਾਥੀ ਮਲਕੀਤ ਸਿੰਘ ਮੰਦਰਾ , ਸਰਵ ਭਾਰਤ ਨੌਜਵਾਨ ਸਭਾ ਦੇ ਜਿਲ੍ਹਾ ਪ੍ਰਧਾਨ ਰਾਜਿੰਦਰ ਸਿੰਘ ਹੀਰੇਵਾਲਾ ਨੇ ਕਿਹਾ ਕਿ ਔਰਤਾ ਜੱਥੇਬੰਦ ਹੋ ਕੇ ਸੰਘਰਸ ਰਾਹੀ ਆਪਣੇ ਹੱਕਾ ਦੀ ਰਾਖੀ ਕਰਨ ਲਈ ਅੱਗੇ ਆਉਣ । 

ਇਸ ਮੌਕੇ ਤੇ  ਪੰਜਾਬ ਇਸਤਰੀ ਸਭਾ ਦੀ 17 ਮੈਬਰੀ ਜ਼ਿਲ੍ਹਾ ਕਮੇਟੀ ਦੀ ਚੋਣ ਸਰਬਸੰਮਤੀ ਨਾਲ ਕੀਤੀ ਗਈ , ਜਿਸ ਵਿੱਚ  ਮਨਜੀਤ ਕੌਰ ਗਾਮੀਵਾਲਾ ਨੂੰ ਜਿਲ੍ਹਾ ਪ੍ਰਧਾਨ , ਚਰਨਜੀਤ ਕੌਰ ਮਾਨਸਾ ਨੂੰ ਜਿਲ੍ਹਾ ਸਕੱਤਰ , ਅਰਵਿੰਦਰ ਕੌਰ ਖਜਾਨਚੀ , ਸੱਤਪਾਲ ਕੌਰ ਖੀਵਾ , ਸੁਦਰਸਨ ਸਰਮਾ, ਮਨਜੀਤ ਕੌਰ ਦਲੇਲਸਿੰਘਵਾਲਾ ਮੀਤ ਪ੍ਰਧਾਨ , ਕਿਰਨਾ ਰਾਣੀ , ਗੁਰਮੇਲ ਕੌਰ ਜੋਗਾ ਸਹਾਇਕ ਸਕੱਤਰ , ਹਰਜਿੰਦਰ ਕੌਰ , ਸੰਤੋਸ ਰਾਣੀ ਬੁਢਲਾਡਾ , ਗੁਰਮੇਲ ਕੌਰ ,ਰਾਜ ਰਾਣੀ ਭੀਖੀ , ਅਮਨਦੀਪ ਕੌਰ ਮਾਨਸਾ , ਬਲਜੀਤ ਕੌਰ ਬਖਸ਼ੀਵਾਲਾ , ਰਣਜੀਤ ਕੌਰ ਜੋਗਾ ਤੇ ਜਸਵੀਰ ਕੌਰ ਕੋਟਲੱਲੂ ਆਦਿ ਵਰਕਿੰਗ ਕਮੇਟੀ ਮੈਂਬਰ ਚੁਣੇ ਗਏ

Post a Comment

0 Comments