ਸਿਵਲ ਸਰਜਨ ਜ਼ਿਲ੍ਹਾ ਮਾਨਸਾ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਬੁਢਲਾਡਾ ਵਿਖੇ ਵਾਤਾਵਰਨ ਬਚਾਓ ਸਬੰਧੀ ਕੱਢੀ ਜਾਗਰੂਕਤਾ ਰੈਲੀ।

 ਸਿਵਲ ਸਰਜਨ ਜ਼ਿਲ੍ਹਾ ਮਾਨਸਾ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਬੁਢਲਾਡਾ ਵਿਖੇ ਵਾਤਾਵਰਨ ਬਚਾਓ ਸਬੰਧੀ ਕੱਢੀ ਜਾਗਰੂਕਤਾ ਰੈਲੀ।


ਬੁਢਲਾਡਾ:-(ਦਵਿੰਦਰ ਸਿੰਘ ਕੋਹਲੀ)-14 ਸਤੰਬਰ ਨੂੰ ਸਿਵਲ ਸਰਜਨ ਮਾਨਸਾ ਡਾਕਟਰ ਅਸ਼ਵਨੀ ਕੁਮਾਰ ਜੀ ਅਤੇ ਡਾਕਟਰ ਅਰਸ਼ਦੀਪ ਸਿੰਘ ਸਹਾਇਕ ਸਿਵਲ ਸਰਜਨ ਮਾਨਸਾ ਜੀ ਅਤੇ ਡਾਕਟਰ ਸੰਤੋਸ਼ ਭਾਰਤੀ ਜੀ ਜਿਲਾ ਐਪੀਡੀਮੋਲੋਜਿਸਟ ਦੇ ਹੁਕਮਾਂ ਤਹਿਤ ਬੁਢਲਾਡਾ ਵਿਖੇ ਵਾਤਾਵਰਣ ਬਚਾਓ ਸਬੰਧੀ ਇੱਕ ਜਾਗਰੂਕਤਾ ਰੈਲੀ ਕੱਢੀ ਗਈ। ਡਾਕਟਰ ਗੁਰਚੇਤਨ ਪਰਕਾਸ਼ ਜੀ ਐਸ.ਐਮ.ਓ. ਬੁਢਲਾਡਾ ਜੀ ਨੇ ਰੈਲੀ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ।

ਇਹ ਰੈਲੀ ਮੇਨ ਬਜਾਰ ਵਿੱਚ ਦੀ ਹੋ ਕੇ ਸਾਰਾ ਬੁਢਲਾਡਾ ਸ਼ਹਿਰ ਵਿੱਚ ਦੀ ਹੁੰਦੇ ਹੋਏ ਵਾਪਸ ਬੁਢਲਾਡਾ ਸਬ ਡਵੀਜ਼ਨ ਹਸਪਤਾਲ ਵਿਚ ਆ ਕੇ ਸਮਾਪਤ ਕੀਤਾ ਗਿਆ।ਇਸ ਸਮੇਂ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਸਿਹਤ ਇਸਪੈਕਟਰ ਸ੍ਰੀ ਸੁਖਦੇਵ ਸਿੰਘ ਜੀ ਅਤੇ ਸਿਹਤ ਇਸਪੈਕਟਰ ਭੋਲਾ ਸਿੰਘ ਜੀ ਨੇ ਦੱਸਿਆ ਕਿ ਕਿਵੇਂ ਅਸੀ ਆਪਣੇ ਵਾਤਾਵਰਣ ਨੂੰ ਪ੍ਰਦੂਸ਼ਣ ਤੋਂ ਬਚਾਅ ਕਰ ਸਕਦੇ ਹਾ।ਇਸ ਸਮੇਂ ਭੁਪਿੰਦਰ ਕੁਮਾਰ ਅਤੇ ਸ਼ਮਸ਼ੇਰ ਸਿੰਘ ਸਿਹਤ ਇਸਪੈਕਟਰ ਜੀ ਨੇ ਪਾਣੀ ਨੂੰ ਪ੍ਰਦੂਸ਼ਣ ਤੋਂ ਕਿਵੇਂ ਬਚਾਇਆ ਜਾ ਸਕਦਾ ਹੈ।ਇਸ ਸਮੇਂ ਵਿਜੈ ਕੁਮਾਰ ਮਾਸ ਮੀਡੀਆ,ਗੁਰਪ੍ਰੀਤ ਸਿੰਘ ਸਿਹਤ ਸਿਹਤ ਕਰਮਚਾਰੀ, ਹਰਪ੍ਰੀਤ ਸਿੰਘ ਭਾਵਾ, ਇਦਰਪ੍ਰੀਤ ਸਿੰਘ, ਅਮਨ ਚਹਿਲ, ਮੰਗਲ ਸਿੰਘ, ਨਿਰਪਾਲ ਸਿੰਘ, ਜਗਦੀਸ਼ ਰਾਏ, ਮਨੋਜ ਕੁਮਾਰ, ਪਰਮਜੀਤ ਸਿੰਘ, ਕ੍ਰਿਸ਼ਨ ਕੁਮਾਰ, ਬੂਟਾ ਸਿੰਘ, ਹਰਪ੍ਰੀਤ ਬੱਛੋਆਣਾ ਆਦਿ ਸਿਹਤ ਕਰਮਚਾਰੀ ਹਾਜਰ ਸਨ।

Post a Comment

0 Comments