ਮੁੰਬਈ ਤੋਂ ਰੁਦਰਮ ਥੀਏਟਰ ਅਕੈਡਮੀ ਦੇ ਸੰਸਥਾਪਕ ਅਤੇ ਪ੍ਰਸਿੱਧ ਅਭਿਨੇਤਾ ਨਿਕੁੰਜ ਨਯਨਾ,ਅਤੇ ਵਰੁਣ ਤਮਤਾ ਥੀਏਟਰ ਰਾਹੀਂ ਟੈਲੇੰਟ ਲੱਭਣ ਵਿੱਦਿਅਕ ਸੰਸਥਾ ਹੋਲੀ ਹਾਰਟ ਸਕੂਲ ਬਰਨਾਲਾ ਪੁੱਜੇ
ਵਰੁਣ ਤਮਤਾ ਨੇ ਬਾਲੀਵੁੱਡ ਦੀਆਂ ਕਈ ਫ਼ਿਲਮਾਂ ਰੇਡ,ਮੁਲਕ,ਬਾਟਲਾ ਹਾਊਸ,ਥੱਪੜ,ਸੀਆ,ਕਾਠਮੰਡੂ ਕੁਨੈਸਨ ਆਸ਼ਰਮ ਵੈੱਬ ਸੀਰੀਜ਼,ਸਮੇਤ ਅਨੇਕਾਂ ਫ਼ਿਲਮਾਂ ਚ ਭੂਮਿਕਾਂ ਨਿਭਾਈਆਂ
ਬਰਨਾਲਾ,10,ਸਤੰਬਰ /ਕਰਨਪ੍ਰੀਤ ਕਰਨ /-
ਬਾਲੀਵੁੱਡ ਦੀਆਂ ਕਈ ਫ਼ਿਲਮਾਂ ਜਿੰਹਨਾਂ ਚ ਰੇਡ,ਮੁਲਕ,ਬਾਟਲ,ਹਾਊਸ,ਥੱਪੜ,ਸੀਆ,ਕਾਠਮੰਡੂ ਕੁਨੈਸਨ ਆਸ਼ਰਮ ਵੈੱਬ ਸੀਰੀਜ਼,ਸਮੇਤ ਅਨੇਕਾਂ ਫ਼ਿਲਮਾਂ ਚ ਭੂਮਿਕਾਂ ਨਿਭਾਉਣ ਵਾਲੇ ਨਿਕੁੰਜ ਨਯਨਾ,ਅਤੇ ਵਰੁਣ ਤਮਤਾ ਥੀਏਟਰ ਰਾਹੀਂ ਟੈਲੇੰਟ ਲੱਭਣ ਵਿੱਦਿਅਕ ਸੰਸਥਾ ਹੋਲੀ ਹਾਰਟ ਸਕੂਲ (GHHPS) ਪੁੱਜੇ !ਸ੍ਰੀ ਸੁਸ਼ੀਲ ਗੋਇਲ (ਮੈਨੇਜਿੰਗ ਡਾਇਰੈਕਟਰ), ਸ੍ਰੀ ਨਿਤਿਨ ਜਿੰਦਲ (ਡਾਇਰੈਕਟਰ) ਅਤੇ ਸ੍ਰੀ ਰਾਕੇਸ਼ ਬਾਂਸਲ (ਐਗਜੀਕਿਊਟਿਵ ਡਾਇਰੈਕਟਰ) ਦੀ ਅਗਵਾਈ ਹੇਠ ਥੀਏਟਰ ਅਤੇ ਡਰਾਮਾ ਬਾਰੇ ਇੱਕ ਗਤੀਸ਼ੀਲ ਵਰਕਸ਼ਾਪ ਦਾ ਆਯੋਜਨ ਕੀਤਾ। ਇਸ ਉਪਰੰਤ ਇਸ ਸੰਬੰਧੀ ਬਰਨਾਲਾ ਦੇ ਰੈਡੀਐਂਟ ਪਲਾਜ਼ਾ ਵਿਖੇ ਪ੍ਰੈਸ ਨਾਲ ਗੱਲਬਾਤ ਕਰਦਿਆਂ ਮੁੰਬਈ ਤੋਂ ਪੁੱਜੇ ਰੁਦਰਮ ਥੀਏਟਰ ਅਕੈਡਮੀ (ਆਰ.ਟੀ.ਏ.) ਨਿਕੁੰਜ ਨਯਨਾ, ਅਭਿਨੇਤਾ ਅਤੇ ਆਰਟੀਏ ਦੇ ਸੰਸਥਾਪਕ, ਅਤੇ ਸ਼੍ਰੀ ਵਰੁਣ ਤਮਟਾ,ਫਿਲਮ ਅਭਿਨੇਤਾ ਅਤੇ ਨਾਟਕੀ ਦੇ ਮੁਖੀ ਨੇ ਸੰਬੰਧਨ ਕੀਤਾ
ਵਰੁਣ ਤਮਤਾ ਜਿੰਹਨਾਂ ਬਾਲੀਵੁੱਡ ਦੀਆਂ ਕਈ ਫ਼ਿਲਮਾਂ ਰੇਡ,ਮੁਲਕ,ਬਾਟਲਾ ਹਾਊਸ,ਥੱਪੜ,ਸੀਆ,ਕਾਠਮੰਡੂ ਕੁਨੈਸਨ ,ਲਵ ਜੰਕਸ਼ਨ,ਆਸ਼ਰਮ ਵੈੱਬ ਸੀਰੀਜ਼,ਸਮੇਤ ਅਨੇਕਾਂ ਫ਼ਿਲਮਾਂ ਦੇ ਪੋਰਟਫੋਲੀਓ ਤਹਿਤ ਵਰੁਣ ਤਮਤਾ ਨੇ ਦੱਸਿਆ ਕਿ ਸ਼੍ਰੀ ਗੌਰਵ ਮਾਥੁਰ, ਆਰਟੀਏ ਵਿਖੇ ਪਰਫਾਰਮਿੰਗ ਆਰਟਸ ਦੇ ਨਿਰਦੇਸ਼ਕ ਅਤੇ ਸ਼੍ਰੀ ਸੁਨੀਲ - ਐਜੂਫਿਊਚਰ ਦੇ ਸੰਸਥਾਪਕ-ਚੇਅਰਮੈਨ ਅਤੇ ਨੈਸ਼ਨਲ ਵੀ.ਪੀ. ਆਈ.ਆਈ.ਟੀ.ਏ.,ਦਾ ਵਿਸ਼ੇਸ਼ ਸਹਿਯੋਗ ਰਿਹਾ ! ਰਾਸ਼ਟਰੀ ਸਿੱਖਿਆ ਨੀਤੀ ਦੀਆਂ ਸਿਫ਼ਾਰਸ਼ਾਂ ਦੇ ਅਨੁਸਾਰ, GHHPS RTA ਨਾਲ ਇਸ ਭਾਈਵਾਲੀ ਰਾਹੀਂ ਇਹਨਾਂ ਹੁਨਰਾਂ ਨੂੰ ਆਪਣੇ ਪਾਠਕ੍ਰਮ ਵਿੱਚ ਜੋੜਨ ਲਈ ਵਚਨਬੱਧ ਹੈ।
ਰੁਦਰਮ ਥੀਏਟਰ ਅਕੈਡਮੀ ਦੇ ਮੈਨੇਜਿੰਗ ਡਾਇਰੈਕਟਰ ਐਕਟਰ ਨਿਕੁੰਜ ਨੈਨਾ ਜਿੰਹਨਾਂ ਟ੍ਰੈਫ਼ਿਕ ਸਿਗਨਲ,ਪੋਸਟਰ ਬੁਆਏਜ਼,ਚਾਂਸ ਪੈ ਡਾਂਸ,ਸ਼ਹੀਦ ਰਾਜਗੁਰੂ ,ਸੀਰੀਅਲ ਚੰਦਰਸ਼ੇਖਰ,ਆਦਿ ਰਾਹੀਂ ਮਕਬੂਲ ਹੋਏ ਹਨ ਉਹਨਾਂ ਕਿਹਾ RTA ਦੇ ਨਾਲ ਇਹ ਸਹਿਯੋਗ ਨਾ ਸਿਰਫ਼ ਵਿਦਿਆਰਥੀਆਂ ਨੂੰ ਅਨਮੋਲ ਨਾਟਕੀ ਸੂਝ ਨਾਲ ਭਰਪੂਰ ਬਣਾਉਂਦਾ ਹੈ ਸਗੋਂ ਉਹਨਾਂ ਦੇ ਕਲਾਤਮਕ ਵਿਕਾਸ ਲਈ ਇੱਕ ਅਸਾਧਾਰਨ ਪਲੇਟਫਾਰਮ ਵੀ ਪ੍ਰਦਾਨ ਕਰਦਾ ਹੈ। ਇਸ ਮੌਕੇ ਸੁਨੀਲ ਕੌਸ਼ਿਕ ਚੇਅਰਮੈਨ,ਗੌਰਵ ਮਾਥੁਰ ਕਾਸਟਿੰਗ ਡਾਇਰੈਕਟਰ ਰੁਦਰਮ ਥਿਏਟਰ ਅਤੇ ਕਾਸਟਿੰਗ ਡਾਇਰੈਕਟਰ ਕਰਾਈਮ ਪੈਟਰੋਲ ਵੀ ਹਾਜਿਰ ਸਨ !
0 Comments