ਸ਼ਹੀਦ ਭਗਤ ਸਿੰਘ ਜੀ ਦੇ ਜਨਮ ਦਿਹਾੜੇ 'ਤੇ 'ਮੇਰੀ ਮਿੱਟੀ ਮੇਰਾ ਦੇਸ਼' ਪ੍ਰੇਰਨਾ ਰੈਲੀ ।

 ਸ਼ਹੀਦ ਭਗਤ ਸਿੰਘ ਜੀ ਦੇ ਜਨਮ ਦਿਹਾੜੇ 'ਤੇ 'ਮੇਰੀ ਮਿੱਟੀ ਮੇਰਾ ਦੇਸ਼' ਪ੍ਰੇਰਨਾ ਰੈਲੀ ।


ਬੁਢਲਾਡਾ-(ਦਵਿੰਦਰ ਸਿੰਘ ਕੋਹਲੀ)-
ਬੀਤੇ ਦਿਨ ਸ਼ਹੀਦ -ਏ-ਆਜ਼ਮ ਸ੍ਰ ਭਗਤ ਸਿੰਘ ਜੀ ਦੇ ਜਨਮ ਦਿਹਾੜੇ 'ਤੇ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਮਾਰਟ ਸਕੂਲ, ਭੀਖੀ ਦੇ ਬੱਚਿਆਂ ਵੱਲੋਂ ਨਗਰ ਪੰਚਾਇਤ ਭੀਖੀ ਦੇ ਸਹਿਯੋਗ ਨਾਲ 'ਮੇਰੀ ਮਿੱਟੀ ਮੇਰਾ ਦੇਸ਼' ਸੰਦੇਸ਼ ਤਹਿਤ ਪ੍ਰੇਰਨਾ ਰੈਲੀ ਕੱਢੀ ਗਈ। ਇਸ ਮੌਕੇ ਸਕੂਲ ਮੁੱਖੀ ਰਾਜਿੰਦਰ ਸਿੰਘ ਨੇ ਦੱਸਿਆ ਕਿ 'ਮੇਰੀ ਮਿੱਟੀ ਮੇਰਾ ਦੇਸ਼' ਸੰਦੇਸ਼ ਤਹਿਤ ਸਾਨੂੰ ਸਾਰਿਆਂ ਨੂੰ ਸ਼ਹੀਦਾਂ ਅਤੇ ਦੇਸ਼ ਭਗਤਾਂ ਦੁਆਰਾ ਦਿੱਤੀਆਂ ਕੁਰਬਾਨੀਆਂ ਨਾਲ ਆਜ਼ਾਦ ਦੇਸ਼ ਦੇ ਆਪਣੇ ਸਮਾਜ ਅਤੇ ਵਾਤਾਵਰਨ ਨੂੰ ਸ਼ੁੱਧ ਅਤੇ ਨਰੋਏ ਬਣਾਈ ਰੱਖਣ ਲਈ ਪਰਾਲੀ ਨਾਂ ਜਲਾਉਣ, ਭੂਮੀ ਦੀ ਉਪਜਾਊ ਸ਼ਕਤੀ ਨੂੰ ਬਰਕਰਾਰ ਰੱਖਣ ਲਈ ਸਮੂਹ ਦੇਸ਼ ਵਾਸੀਆਂ ਨੂੰ ਆਪਣੀ ਜ਼ਿੰਮੇਵਾਰੀ ਸਮਝਣ ਅਤੇ ਦੇਸ਼ ਭਗਤਾਂ ਦੇ ਨਰੋਏ ਸਮਾਜ ਦੇ ਸੰਦੇਸ਼ ਨੂੰ ਸਮਝਣ ਦੀ ਲੋੜ ਹੈ।ਸਵੱਛਤਾ ਮੁਹਿੰਮ ਤਹਿਤ ਭਾਰਤ ਸਰਕਾਰ ਅਤੇ ਪੰਜਾਬ ਸਰਕਾਰ ਵੱਲੋਂ ਯੰਗੀ ਪੱਧਰ ਤੇ ਲੋਕਾਂ ਨੂੰ ਜਾਗਰੂਕ ਕਰਨ ਲਈ ਸਵੱਛ ਭਾਰਤ ਪੰਦਰਵਾੜਾ ਮਨਾਇਆ ਜਾ ਰਿਹਾ ਹੈ। ਸਵੱਛ ਭਾਰਤ ਮੁਹਿੰਮ ਨਗਰ ਕੁਆਰਡੀਨੇਟਰ ਮੈਡਮ ਉਰਮਿਲਾ ਜੀ ਨੇ ਨਗਰ ਨਿਵਾਸੀਆਂ ਤੋਂ ਗਿੱਲੇ ਅਤੇ ਸੁੱਕੇ ਕੂੜੇ ਨੂੰ ਅਲੱਗ ਕਰ ਕੇ ਨਿਪਟਾਰੇ 'ਚ ਸੁਚੱਜੇ ਸਹਿਯੋਗ ਦੇਣ ਦੀ ਆਸ ਪ੍ਰਗਟਾਉਂਦੇ ਹੋਏ ਨਗਰ ਅਤੇ ਆਪਣੇ ਆਲ਼ੇ ਦੁਆਲ਼ੇ ਨੂੰ ਸਾਫ਼ ਅਤੇ ਸਵੱਛ ਬਣਾ ਕੇ ਇੱਕ ਨਰੋਏ ਤੇ ਸਿਹਤਮੰਦ ਸਮਾਜ ਸਿਰਜਣ ਲਈ ਯਤਨਸ਼ੀਲ ਹੋਣ ਲਈ ਪ੍ਰੇਰਿਆ। ਇਸ ਮੌਕੇ ਨਗਰ ਪੰਚਾਇਤ ਦੇ ਸਵੱਛ ਭਾਰਤ ਅਭਿਆਨ ਮੁਹਿੰਮ ਵਲੰਟਿਅਰਾਂ ਤੋਂ ਇਲਾਵਾ ਸਕੂਲ ਅਧਿਆਪਕ ਸ੍ਰੀ ਮਤੀ ਮਨਪ੍ਰੀਤ ਕੌਰ, ਸ੍ਰੀ ਮਤੀ ਗੁਰਵਿੰਦਰ ਕੌਰ, ਮੈਡਮ ਨਵਨੀਤ ਕੌਰ ਅਤੇ ਅਧਿਆਪਨ ਸਿਖਿਆਰਥੀਆਂ ਹਾਜ਼ਰ ਸਨ।

Post a Comment

0 Comments