*ਦੀ ਵੈੱਲਨੈੱਸ* ਜਿੰਮ ਬਰਨਾਲਾ ਇਕ ਸਾਲ ਸਫਲਤਾ ਪੂਰਵਕ ਪੂਰਾ ਹੋਣ ਤੇ ਵਰ੍ਹੇਗੰਢ ਮਨਾਈ ਗਈ
ਵੈੱਲਨੈੱਸ ਜਿੰਮ ਬਰਨਾਲਾ ਸਹਿਰੀਆਂ ਸਮੇਤ ਨੌਜਵਾਨਾਂ ਦੀ ਪਹਿਲੀ ਪਸੰਦ ਬਣੀ - ਰਣਜੀਤ ,ਜਸਮੀਨ
ਬਾਕੀ ਦੇ ਕੰਮ ਬਾਅਦ ਚ ਪਹਿਲਾਂ ਸਿਹਤ ਜਰੂਰੀ ਏ -ਵਿਵੇਕ ਸਿੰਧਵਾਨੀ
ਬਰਨਾਲਾ,11,ਸਤੰਬਰ /ਕਰਨਪ੍ਰੀਤ ਕਰਨ
- ਨਸ਼ਿਆਂ ਨੂੰ ਦਰਕਿਨਾਰ ਕਰਨ,ਨੌਜਵਾਨਾਂ ਨੂੰ ਤੰਦਰੁਸਤ ਤੇ ਸਿਹਤਮੰਦ ਬਣਾਉਣ ਦੇ ਟੀਚੇ ਨਾਲ ਸ਼ੁਰੂ ਹੋਈ *ਦੀ ਵੈੱਲਨੈੱਸ* ਜਿੰਮ ਬਰਨਾਲਾ ਦੇ ਇਕ ਸਾਲ ਦਾ ਸਫਲਤਾਪੂਰਵਕ ਸਮਾਂ ਹੋਣ 'ਤੇ ਵਰ੍ਹੇਗੰਢ ਮਨਾਈ ਗਈ। ਇੱਥੇ ਜ਼ਿਕਰਯੋਗ ਹੈ ਕਿ ਆਪਣੇ ਇਕ ਸਾਲ ਦੇ ਸਮੇਂ ਦੌਰਾਨ ਹੀ ਦਿ ਵੈੱਲਨੈੱਸ ਜਿਮ ਬਰਨਾਲਾ ਨੌਜਵਾਨਾਂ ਦੀ ਪਹਿਲੀ ਪਸੰਦ ਬਣ ਗਈ ਹੈ, ਜਿੱਥੇ ਵੱਡੀ ਗਿਣਤੀ 'ਚ ਸਹਿਰੀਆਂ ਚ ਨੌਜਵਾਨ ਮੁੰਡੇ ਕੁੜੀਆਂ ਰੋਜ਼ਾਨਾ ਕਸਰਤ ਲਈ ਆਉਂਦੇ ਹਨ। ਸੋਮਵਾਰ ਨੂੰ ਜਿੰਮ ਦੀ ਵਰ੍ਹੇਗੰਢ ਮੌਕੇ ਨੌਜਵਾਨਾਂ ਦੇ ਬੈਂਚ ਪ੍ਰਰੈੱਸ ਮੁਕਾਬਲੇ ਕਰਵਾਏ ਗਏ।ਇਸ ਮੌਕੇ ਪੰਜਾਬ ਕੇਸਰੀ ਗਰੁੱਪ ਦੇ ਬਿਊਰੋ ਚੀਫ ਵਿਵੇਕ ਸਿੰਧਵਾਨੀ ਨੇ ਜਿੰਮ ਜੁਆਇਨ ਕਰਨ ਉਪਰੰਤ ਸਰੀਰਕ ਬਦਲਾਓ ਤੇ ਫਿੱਟਨੈੱਸ ਸੰਬੰਧੀ ਆਪਣੇ ਵਿਚਾਰ ਵਿਅਕਤ ਕਰਦਿਆਂ ਕਿਹਾ ਕਿ ਬਾਕੀ ਦੇ ਕੰਮ ਬਾਅਦ ਚ ਪਹਿਲਾਂ ਸਿਹਤ ਜਰੂਰੀ ਹੈ !
ਇਸ ਸਬੰਧੀ ਜਿਮ ਦੇ ਮਾਲਕ ਰਣਜੀਤ ਸਿੰਘ ਤੇ ਜਸਮੀਨ ਪੁਰੀ ਨੇ ਦੱਸਿਆ ਕਿ ਜਿੰਮ ਦੀ ਵਰ੍ਹੇਗੰਢ ਦੀ ਖੁਸ਼ੀ 'ਚ ਨੌਜਵਾਨ ਮੁੰਡੇ-ਕੁੜੀਆਂ ਦੇ ਬੈਂਚ ਪ੍ਰਰੈੱਸ ਦੇ ਮੁਕਾਬਲੇ ਕਰਵਾਏ ਗਏ ਹਨ, ਜਿਸ 'ਚ ਨੌਜਵਾਨਾਂ ਨੇ ਬੜੇ ਉਤਸ਼ਾਹ ਨਾਲ ਭਾਗ ਲਿਆ, ਜਿਸ ਤਹਿਤ ਲੜਕੇ 55 ਤੋਂ 65 ਭਾਰ ਵਰਗ 'ਚ ਸੁਖਵਿੰਦਰ ਨੇ ਪਹਿਲਾਂ ਸਥਾਨ, ਦੀਪ ਬੈਂਸ ਨੇ ਦੂਜਾ ਸਥਾਨ ਤੇ ਜਸਕਰਨ ਨੇ ਤੀਸਰਾ ਸਥਾਨ ਹਾਸਲ ਕੀਤਾ ਹੈ। 65 ਤੋਂ 75 ਭਾਰ ਵਰਗ 'ਚ ਜਸਕੀਰਤ ਨੇ ਪਹਿਲਾਂ, ਲਵਕੇਸ਼ ਨੇ ਦੂਜਾ ਤੇ ਗੁਰਤੇਜ ਨੇ ਤੀਜਾ, 75 ਤੋਂ 85 ਭਾਰ ਵਰਗ 'ਚ ਸੁਖਮੰਦਰ ਨੇ ਪਹਿਲਾਂ, ਬੋਬੀ ਨੇ ਦੂਜਾ ਤੇ ਤਲਵਿੰਦਰ ਨੇ ਤੀਜਾ ਤੇ 85 ਤੋਂ 95 ਭਾਰ ਵਰਗ 'ਚ ਪਰਮਜੀਤ ਨੇ ਪਹਿਲਾਂ ਤੇ ਕਮਲਜੀਤ ਨੇ ਦੂਜਾ ਸਥਾਨ ਹਾਸਲ ਕੀਤਾ ਹੈ।
0 Comments