ਦਰਸ਼ਨ ਸਿੰਘ ਨੈਣੇਵਾਲ ਦੂਜੀ ਵਾਰ ਮੁੜ ਬਣੇ ਭਾਜਪਾ ਕਿਸਾਨ ਮੋਰਚਾ ਪੰਜਾਬ ਦੇ ਪ੍ਰਧਾਨ

 ਦਰਸ਼ਨ ਸਿੰਘ ਨੈਣੇਵਾਲ ਦੂਜੀ ਵਾਰ ਮੁੜ ਬਣੇ ਭਾਜਪਾ ਕਿਸਾਨ ਮੋਰਚਾ ਪੰਜਾਬ ਦੇ ਪ੍ਰਧਾਨ


ਬਰਨਾਲਾ 18,ਸਤੰਬਰ / ਕਰਨਪ੍ਰੀਤ ਕਰਨ 

-ਭਾਜਪਾ ਪੰਜਾਬ ਦੇ ਪ੍ਰਧਾਨ ਸੁਨੀਲ ਜਾਖੜ ਵਲੋਂ ਐਤਵਾਰ ਨੂੰ ਭਾਜਪਾ ਪੰਜਾਬ ਦੇ ਅਹੁਦੇਦਾਰਾਂ ਦੀ ਜਾਰੀ ਕੀਤੀ ਗਈ ਸੂਚੀ 'ਚ ਦਰਸ਼ਨ ਸਿੰਘ ਨੈਣੇਵਾਲ ਨੂੰ ਭਾਜਪਾ ਕਿਸਾਨ ਮੋਰਚਾ ਪੰਜਾਬ ਦਾ ਦੂਜੀ ਵਾਰ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਜਿਸ ਕਾਰਨ ਜ਼ਿਲ੍ਹੇ ਭਰ ਦੇ ਭਾਜਪਾ ਆਗੂਆਂ ਤੇ ਵਰਕਰਾਂ 'ਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ। ਇਸ ਤੋਂ ਇਲਾਵਾ ਦਰਸ਼ਨ ਨੈਣੇਵਾਲ ਨੂੰ ਦਫ਼ਤਰ ਅਹੁਦੇਦਾਰ ਵੀ ਨਿਯੁਕਤ ਕੀਤਾ ਗਿਆ ਹੈ। ਇਸ ਸਬੰਧੀ ਗੱਲਬਾਤ ਕਰਦਿਆਂ ਦਰਸ਼ਨ ਸਿੰਘ ਨੈਣੇਵਾਲ ਨੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਹਿ ਮੰਤਰੀ ਅਮਿਤ ਸ਼ਾਹ, ਪ੍ਰਧਾਨ ਜੇ.ਪੀ ਨੱਡਾ, ਸੂਬਾ ਪ੍ਰਧਾਨ ਸੁਨੀਲ ਜਾਖੜ ਸਮੇਤ ਸਮੁੱਚੀ ਹਾਈਕਮਾਂਡ ਦਾ ਧੰਨਵਾਦ ਕੀਤਾ 

          ਉਨ੍ਹਾਂ ਕਿਹਾ ਕਿ ਉਹ ਮੁੱਢ ਤੋਂ ਭਾਜਪਾ ਨਾਲ ਜੁੜ ਕੇ ਭਾਜਪਾ ਦੀਆਂ ਨੀਤੀਆਂ ਨੂੰ ਲੋਕਾਂ ਤੱਕ ਪਹੁੰਚਾ ਰਹੇ ਹਨ ਤੇ ਸੂਬੇ ਦੇ ਕਿਸਾਨਾਂ ਦੀ ਭਲਾਈ ਲਈ ਦਿਨ ਰਾਤ ਇਕ ਕਰ ਰਹੇ ਹਨ। ਉਨਾਂ੍ਹ ਕਿਹਾ ਕਿ ਪਾਰਟੀ ਵਲੋਂ ਉਨਾਂ੍ਹ 'ਤੇ ਜੋ ਮੁੜ੍ਹ ਭਰੋਸਾ ਜਤਾਇਆ ਗਿਆ ਹੈ, ਉਹ ਕਦੇ ਵੀ ਟੁੱਟਣ ਨਹੀਂ ਦੇਣਗੇ ਤੇ ਪਾਰਟੀ ਦੀ ਬਿਹਤਰੀ ਦੇ ਚੜ੍ਹਦੀ ਕਲਾਂ ਲਈ ਦਿਨ ਰਾਤ ਮਿਹਨਤ ਕਰਦੇ ਰਹਿਣਗੇ। ਉਨਾਂ੍ਹ ਦੀ ਇਸ ਨਿਯੁਕਤੀ 'ਤੇ ਭਾਜਪਾ ਦੇ ਜ਼ਲਿ੍ਹਾ ਪ੍ਰਧਾਨ ਗੁਰਮੀਤ ਸਿੰਘ ਹੰਡਿਆਇਆ, ਜਨਰਲ ਸਕੱਤਰ ਹਰਿੰਦਰ ਸਿੱਧੂ ਤੇ ਨਰਿੰਦਰ ਗਰਗ ਨੀਟਾ, ਸੀਨੀਅਰ ਭਾਜਪਾ ਆਗੂ ਸੋਹਣ ਮਿੱਤਲ, ਕੁਲਦੀਪ ਸਹੌਰੀਆ, ਧੀਰਜ ਕੁਮਾਰ ਦੱਧਾਹੂਰ, ਦੀਪਕ ਮਿੱਤਲ ਜ਼ਿਲ੍ਹਾ ਮੀਤ ਪ੍ਰਧਾਨ ਭਾਜਪਾ ਬਰਨਾਲਾ, ਮੰਡਲ ਬਰਨਾਲਾ ਦੇ ਪ੍ਰਧਾਨ ਸੰਦੀਪ ਜੇਠੀ, ਸੀਨੀਅਰ ਭਾਜਪਾ ਆਗੂ ਗੁਰਦਰਸ਼ਨ ਬਰਾੜ, ਪੇ੍ਮ ਸੇਠਾ, ਰਾਜੇਸ਼ ਗੋਇਲ, ਕੌਂਸਲਰ ਧਰਮ ਸਿੰਘ ਫ਼ੌਜੀ, ਪ੍ਰਵੀਨ ਬਾਂਸਲ ਸੀਨੀਅਰ ਭਾਜਪਾ ਆਗੂ, ਮੋਨੂੰ ਗੋਇਲ ਦਫ਼ਤਰ ਸੱਕਤਰ, ਰਾਜੇਸ਼ ਰਾਜੂ ਮੀਤ ਪ੍ਰਧਾਨ, ਹਰਵਿੰਦਰ ਕੌਰ ਮੀਤ ਪ੍ਰਧਾਨ, ਰਾਣੀ ਕੌਰ ਜ਼ਿਲ੍ਹਾ ਸਕੱਤਰ ਸੰਦੀਪ ਜੇਠੀ ਪ੍ਰਧਾਨ ਪੂਰਬੀ ਮੰਡਲ, ਕਮਲ ਸ਼ਰਮਾ ਪ੍ਰਧਾਨ ਪੱਛਮੀ ਮੰਡਲ, ਧਰਮ ਸਿੰਘ ਫ਼ੌਜੀ ਕੌਂਸਲਰ ਜ਼ਲਿ੍ਹਾ ਪ੍ਰਧਾਨ ਐਸ ਸੀ ਵਿੰਗ, ਵਿਸ਼ਾਲ ਸ਼ਰਮਾ ਜ਼ਿਲ੍ਹਾ ਸਕੱਤਰ, ਰਮਨ ਜਵੰਧਾ ਜ਼ਲਿ੍ਹਾ ਪ੍ਰਧਾਨ ਯੂਥ, ਸੋਮਨਾਥ ਪ੍ਰਧਾਨ ਹੰਡਿਆਇਆ, ਰਿਸ਼ੀ ਗੋਇਲ ਮੀਤ ਪ੍ਰਧਾਨ ਮੰਡਲ ਬਰਨਾਲਾ ਸਣੇ ਵੱਡੀ ਗਿਣਤੀ 'ਚ ਭਾਜਪਾ ਆਗੂਆਂ ਤੇ ਵਰਕਰਾਂ ਨੇ ਦਰਸ਼ਨ ਸਿੰਘ ਨੈਣੇਵਾਲ ਨੂੰ ਵਧਾਈ ਦਿੱਤੀ।

Post a Comment

0 Comments