ਲੜਕੀ ਨੇ ਆਪਣੇ ਹੀ ਪਰਿਵਾਰਕ ਮੈਂਬਰਾ ’ਤੇ ਲਗਾਏ ਨਸ਼ਾ ਖੁਆਕੇ ਵਿਆਹ ਕਰਵਾਉਣ ਦੇ ਅਰੋਪ

 ਲੜਕੀ ਨੇ ਆਪਣੇ ਹੀ ਪਰਿਵਾਰਕ ਮੈਂਬਰਾ ’ਤੇ ਲਗਾਏ ਨਸ਼ਾ ਖੁਆਕੇ ਵਿਆਹ ਕਰਵਾਉਣ ਦੇ ਅਰੋਪ

ਪੀੜ੍ਹਤ ਲੜਕੀ ਅਨੁਸਾਰ  ਮਾਤਾ ਪਿਤਾ ਅਤੇ ਉਸਦੀਆਂ ਭੈਣਾਂ ਨੇ ਉਸਦੀ ਇਜ਼ਾਜਤ ਤੋਂ ਬਿਨ੍ਹਾਂ ਉਸਨੂੰ ਨਸ਼ੀਲੀਆਂ ਗੋਲੀਆਂ ਖੁਆਕੇ ਕਿਸੇ ਨਸ਼ੇੜੀ ਵਿਅਕਤੀ ਨਾਲ ਜ਼ਬਰੀ ਕਰਵਾਈ ਸ਼ਾਦੀ 


ਬਰਨਾਲਾ, 2,ਸਤੰਬਰ/ਕਰਨਪ੍ਰੀਤ ਕਰਨ 

ਜਿਲਾ ਬਰਨਾਲਾ ਤੋਂ ਇਕ ਸਨਸਨੀਖੇਜ ਸਾਹਮਣੇ ਆਇਆ ਹੈ, ਭਾਵੇਂ ਅਕਸਰ ਹੀ ਲੜਕੀਆਂ ਨਾਲ ਹੁੰਦੀਆਂ ਬੇਇੰਨਸਾਫੀਆਂ ਦੇਖਦੇ ਅਤੇ ਸੁਣਦੇ ਆਏ ਹਾਂ। ਪਰੰਤੂ ਇੱਕ ਲੜਕੀ ਨੇ ਆਪਣੇ ਹੀ ਪਰਿਵਾਰਕ ਮੈਂਬਰਾ ’ਤੇ ਉਸਨੂੰ ਨਸ਼ੀਲੀ ਚੀਜ਼ ਖੁਆਕੇ ਜਬਰੀ ਵਿਆਹ ਕਰਨ ਦੇ ਗੰਭੀਰ ਅਰੋਪ ਲਗਾਏ ਹਨ ਅਤੇ ਪਤੀ ’ਤੇ ਵੀ ਉਸਦੀਆਂ ਫ਼ੋਟੋਆਂ ਸ਼ੋਸਲ ਮੀਡਆ ’ਤੇ ਪਾਉਣ ਦੇ ਇਲਜ਼ਾਮ ਲਗਾਏ ਹਨ। 

                    ਜਿਲਾ ਬਰਨਾਲਾ ਦੀ ਰਹਿਣ ਵਾਲੀ ਪੀੜ੍ਹਤ ਲੜਕੀ ਨੇ ਦੱਸਿਆ ਕਿ ਉਸਦੇ ਮਾਤਾ ਪਿਤਾ ਅਤੇ ਉਸਦੀਆਂ ਭੈਣਾਂ ਨੇ ਉਸਦੀ ਇਜ਼ਾਜਤ ਤੋਂ ਬਿਨ੍ਹਾਂ ਕਿਸੇ ਨਸ਼ੇੜੀ ਵਿਅਕਤੀ ਨਾਲ ਉਸਨੂੰ ਨਸ਼ੀਲੀਆਂ ਗੋਲੀਆਂ ਖੁਆਕੇ ਪਿੰਡ ਕਿਸ਼ਨਗੜ੍ਹ ਜ਼ਿਲ੍ਹਾ ਮੋਗਾ ਦੇ ਰਹਿਣ ਵਾਲੇ ਇੱਕ ਵਿਅਕਤੀ ਨਾਲ ਜ਼ਬਰੀ ਸ਼ਾਦੀ ਕਰਵਾ ਦਿੱਤੀ। ਜਦੋਂ ਸ਼ਾਦੀ ਤੋਂ ਬਾਅਦ ਉਸਦਾ ਪਤੀ ਉਸ ਨਾਲ ਰਿਲੇਸ਼ਨ ਬਣਾਉਣ ਲੱਗਿਆ ਤਾਂ ਉਸਨੇ ਮਨ੍ਹਾਂ ਕਰ ਦਿੱਤਾ, ਜਿਸਤੋਂ ਬਾਅਦ ਉਸਦੀ ਬੁਰੀ ਤਰ੍ਹਾਂ ਨਾਲ ਕੁੱਟਮਾਰ ਕੀਤੀ ਗਈ, ਜਦੋਂ ਉਹ ਪੁਲਿਸ ਨੂੰ ਸ਼ਿਕਾਇਤ ਕਰਨ ਲੱਗੀ ਤਾਂ ਉਸਤੋਂ ਉਸਦਾ ਮੋਬਾਇਲ ਫ਼ੋਨ ਖੋਹ ਲਿਆ ਗਿਆ। ਜਦੋਂ ਇੱਕ ਦਿਨ ਉਸਦਾ ਪਤੀ ਘਰੋਂ ਚਲਾ ਗਿਆ ਤਾਂ ਉਹ ਆਪਣੀ ਜਾਨ ਬਚਾਕੇ ਉਥੋਂ ਨਿਕਲ ਆਈ ਅਤੇ ਪੁਲਿਸ ਪਾਸ ਸ਼ਿਕਾਇਤ ਦਰਜ ਕਰਵਾਈ। ਉਸਨੇ ਦੱਸਿਆ ਕਿ ਉਸਦੇ ਪਤੀ ਵੱਲੋਂ ਮਾਰਕੁੱਟ ਕਰਕੇ ਉਸਦੇ ਕੱਪੜੇ ਪਾੜ੍ਹਕੇ ਅਸ਼ਲੀਲ ਫ਼ੋਟੋਆਂ ਖਿੱਚੀਆਂ ਅਤੇ ਵੀਡੀਓ ਵੀ ਬਣਾ ਲਈਆਂ। ਜਿਸ ਤੋਂ ਬਾਅਦ ਉਸਨੇ ਉਸਦੀਆਂ ਅਸ਼ਲੀਲ ਫ਼ੋਟੋਆਂ ਉਸਦੇ ਰਿਸ਼ਤੇਦਾਰਾਂ ਅਤੇ ਜਾਣਕਾਰਾਂ ਨੂੰ ਪਾ ਦਿੱਤੀਆਂ। ਜਿਸ ਨਾਲ ਉਸਦੀ ਸਮਾਜ ਵਿੱਚ ਬਹੁਤ ਬੇਇੱਜ਼ਤੀ ਹੋ ਗਈ। ਇਸਤੋਂ ਬਿਨ੍ਹਾਂ ਉਸਦਾ ਪਤੀ ਉਸਨੂੰ ਜਾਨ ਤੋਂ ਮਾਰਨ ਦੀਆਂ ਧਮਕੀਆਂ ਵੀ ਦੇ ਰਿਹਾ ਹੈ। ਲੇਕਿਨ ਪੁਲਿਸ ਪ੍ਰਸ਼ਾਸ਼ਨ ਉਸਦੀ ਕੋਈ ਵੀ ਸੁਣਵਾਈ ਨਹੀਂ ਕਰ ਰਿਹਾ। ਉਨ੍ਹਾਂ ਕਿਹਾ ਕਿ ਉਹ ਐਸ.ਐਸ.ਪੀ.ਬਰਨਾਲਾ ਤੋਂ ਮੰਗ ਕਰਦੀ ਹੈ ਕਿ ਉਸ ਨਾਲ ਜ਼ਿਆਦਤੀ ਕਰਨ ਵਾਲੇ ਉਸਦੇ ਮਾਤਾ ਪਿਤਾ, ਉਸਦੀਆਂ ਭੈਣਾਂ ਅਤੇ ਉਸਦੇ ਪਤੀ ਖਿਲਾਫ਼ ਕੇਸ ਦਰਜ ਕਰਕੇ ਉਨ੍ਹਾਂ ਨੂੰ ਸਖਤ ਸਜਾ ਦਿੱਤੀ ਜਾਵੇ, ਜਿੰਨ੍ਹਾਂ ਨੇ ਰਲਮਿਲਕੇ ਉਸਦੀ ਜ਼ਬਰੀ ਸ਼ਾਦੀ ਕਰਵਾਈ।

ਕੀ ਕਹਿਣਾ ਹੈ ਡੀ.ਐਸ.ਪੀ ਸ਼ਹਿਰੀ ਸਤਵੀਰ ਸਿੰਘ ਦਾ-***ਜਦੋ ਇਸ ਸਬੰਧੀ ਡੀਐਸਪੀ ਸਤਵੀਰ ਸਿੰਘ ਬੈਂਸ ਨਾਲ ਗੱਲਬਾਤ ਕੀਤੀ ਤਾਂ ਉਨਾਂ ਕਿਹਾ ਕਿ ਇਸ ਮਾਮਲੇ ਸਬੰਧੀ ਜਾਂਚ ਚੱਲ ਰਹੀ ਹੈ ਜੋ ਵੀ ਦੋਸ਼ੀ ਪਾਈਆ ਗਿਆ ਤਾ ਉਸ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

Post a Comment

0 Comments