ਗੁਰੁ ਗੋਬਿੰਦ ਸਿੰਘ ਕਾਲਜ ਸੰਘੇੜਾ ਅੱਗੇ ਲੱਗੇ ਧਰਨੇ ਨੂੰ ਚੁਕਵਾਉਣ ਨੂੰ ਲੈ ਕੇ ਕਾਲਜ ਮੈਨੇਜਿੰਗ ਕਮੇਟੀ ਅਤੇ ਧਰਨਾਕਾਰੀਆਂ ਦਾ ਮਾਮਲਾ ਹਾਈ ਕੋਰਟ ਪੁੱਜਿਆ
ਕਾਲਜ ਮੈਨੇਜਮੈਂਟ ਤਹਿਤ ਵਿਦਿਆਰਥੀਆਂ ਦੀ ਪੜ੍ਹਾਈ ਤੇ ਪੈ ਰਿਹਾ ਮਾੜਾ ਪ੍ਰਭਾਵ ,ਧਰਨਾਕਾਰੀਂ ਕਿਹਾ ਅਸੀਂ ਕੋਈ ਸੜਕ ਨਹੀਂ ਰੋਕੀ
ਬਰਨਾਲਾ 17,ਸਤੰਬਰ /ਕਰਨਪ੍ਰੀਤ ਕਰਨ /ਗੁਰੁ ਗੋਬਿੰਦ ਸਿੰਘ ਕਾਲਜ ਸੰਘੇੜਾ ਦੀ ਸਮੂਹ ਮੈਨੇਜਮੈਂਟ ਕਮੇਟੀ ਵਲੋਂ ਬਰਖ਼ਾਸਤ ਕੀਤੇ ਪ੍ਰੋਫੈਸਰਾਂ ਵਿਚਾਲੇ ਪਏ ਰੇੜਕੇ ਕਾਰਨ ਕਾਲਜ ਸਾਹਮਣੇ ਟੈਂਟ ਲਾ ਕੇ ਲੱਗੇ ਧਰਨੇ ਦੇ ਇਕ ਮਹੀਨਾ ਬੀਤਣ ਉਪਰੰਤ ਵੀ ਅਜੇ ਤੱਕ ਕੋਈ ਸਿੱਟਾ ਸ੍ਹਾਮਣੇ ਨਹੀਂ ਆਇਆ ! ਗੁਰੁ ਗੋਬਿੰਦ ਸਿੰਘ ਕਾਲਜ ਸੰਘੇੜਾ ਦੇ ਜਿੱਥੇ ਬਰਖ਼ਾਸਤ ਕੀਤੇ ਪ੍ਰੋਫੈਸਰਾਂ ਲੰਬੀ ਛੁੱਟੀ ਤੇ ਚੱਲ ਰਹੇ ਪ੍ਰੁੋਫੈਸਰ ਤਾਰਾ ਸਿੰਘ,ਮੈਡਮ ਰਮਿੰਦਰਪਾਲ ਕੌਰ,ਮੈਡਮ ਗੁਰਪ੍ਰੀਤ ਕੌਰ, ਮੈਡਮ ਹਰਦੀਪਕੌਰ,ਹਰਕਮਲਦੀਪ ਸਿੰਘ,ਰਣਵੀਰ,ਵਰਿੰਦਰ ਸਿੰਘ,ਬਲਜੀਤ ਸਿੰਘ,ਕੁਲਦੀਪ ਸਿੰਘ ਵਲੋਂ ਮਿਤੀ 18-08-2023 ਤੋਂ ਪਿਛਲੇ ਸਮੇਂ ਚ ਕਾਲਜ ਚ ਬੇ ਨਿਯਮੀਆਂ ਦਾ ਹਵਾਲਾ ਦਿੰਦਿਆਂ ਧਰਨਾ ਦਿੱਤਾ ਹੋਇਆ ਹੈ ਆਪਣੀਆਂ ਮੰਗਾਂ ਲਾਗੂ ਕਰਵਾਉਣ ਤੇ ਦੋਬਾਰਾ ਵਾਪਸੀ ਕਰਨ ਤਹਿਤ ਕਮੇਟੀ ਚੇਅਰਮੈਨ ਭੋਲਾ ਸਿੰਘ ਵਿਰਕ ਖਿਲਾਫ ਭੜਾਸ ਕੱਢੀ ਜਾ ਰਹੀ ਹੈ ਤੇ ਉੱਥੇ ਹੀ ਪਿਛਲੇ ਦਿਨੀ ਭੋਲਾ ਸਿੰਘ ਵਿਰਕ ਵਲੋਂ ਇਕ ਪ੍ਰੈਸ ਕਾਨਫਰੰਸ ਕਰਦਿਆਂ ਪ੍ਰੋਫੈਸਰਾਂ ਦੀ ਬਰਖਾਸਤੀ ਸੰਬੰਧੀ ਕਾਲਜ ਅਤੇ ਯੂਨੀਵਰਸਿਟੀ ਦੇ ਰਿਕਾਰਡ ਮੁਤਾਬਿਕ ਵਿਦਿਆਰਥੀਆਂ ਦੇ ਭਵਿੱਖ ਨਾਲ ਖਿਲਵਾੜ,ਮਾੜੇ ਰਿਜਲਟ,ਪੜ੍ਹਾਈ ਦੀ ਗੁਣਵੱਤਾ ਚ ਗਿਰਾਵਟ ਦਾ ਹਵਾਲਾ ਦਿੱਤਾ ਗਿਆ ਸੀ !
ਧਰਨੇ ਚ ਸ਼ਾਮਿਲ ਵਿਅਕਤੀਆਂ ਤਾਰਾ ਸਿੰਘ ਸਮੇਤ ਹੋਰਨਾਂ ਨੇ ਬੋਲਦਿਆਂ ਕਿਹਾ ਕਿ ਅਸੀਂ ਕਾਲਜ ਕੋਈ ਸੜਕ ਨਹੀਂ ਰੋਕੀ ਅਸੀਂ ਸ਼ਾਂਤਮਈ ਢੰਗ ਨਾਲ ਪ੍ਰੋਟੈਸਟ ਕਰ ਰਹੇ ਹਾਂ ਉਹਨਾਂ ਕਿਹਾ ਕਿ ਭੋਲਾ ਵਿਰਕ ਵੱਲੋਂ ਸਿਰਫ ਆਪਣੇ ਚਹੇਤਿਆਂ ਨੂੰ ਕਮੇਟੀ ਮੈਂਬਰ ਬਣਾ ਕੇ ਮੈਨੇਜਮੈਂਟ ਕਮੇਟੀ ਉਪਰ ਕਬਜਾ ਕੀਤਾ ਹੋਇਆ ਹੈ ਬੇਨਿਯਮੀਆਂ, ਧਾਂਦਲੀਆਂ ਦੀ ਉੱਚ ਪੱਧਰੀ ਜਾਂਚ ਕਰਵਾਉਣ ਲਈ ਪਿੰਡ ਵਾਸੀਆਂ ਵਲੋਂ ਡੀ.ਸੀ ਬਰਨਾਲਾ ਨੂੰ ਮੰਗ ਪੱਤਰ ਸੌਂਪਿਆ ਗਿਆ ਸੀ । ਇਸ ਮੌਕੇ ਜਸਵਿੰਦਰ ਸਿੰਘ, ਬਲਵੀਰ ਸਿੰਘ ਐਮ ਸੀ,ਗੁਰਪ੍ਰੀਤ ਸਿੰਘ ਸੋਨੀ ਐਮ.ਸੀ, ਵਿਧੀ ਸਿੰਘ, ਗੁਰਪ੍ਰੀਤ ਸਿੰਘ ਸਰਪੰਚ ਏਅਰ ਫੋਰਸ, ਹਰਨੇਕ ਸਿੰਘ ਸਾਬਕਾ ਐਮ ਸੀ, ਗਮਦੂਰ ਸਿੰਘ,ਕਿਸਾਨ ਯੂਨੀਅਨ ਆਗੂ ਜਗਤਾਰ ਸਿੰਘ, ਚਮਕੌਰ ਸਿੰਘ, ਕਰਮਜੀਤ ਸਿੰਘ, ਤਾਰਾ ਸਿੰਘ ਟੀਚਰ ਯੂਨੀਅਨ, ਮਨਜੀਤ ਸਿੰਘ, ਹਰਬੰਸ ਸਿੰਘ ਅਤੇ ਗੁਰਪ੍ਰੀਤ ਸਿੰਘ ਆਦਿ ਵੱਲੋਂ ਇਸ ਇਕੱਠ ਨੂੰ ਸੰਬੋਧਨ ਕੀਤਾ।
ਓਧਰ ਭੋਲਾ ਸਿੰਘ ਵਿਰਕ ਨੇ ਆਪਣਾ ਪ੍ਰਤੀਕਰਮ ਦਿੰਦਿਆਂ ਕਿਹਾ ਕਿ ਕਾਲਜ ਕੈਂਪਸ ਦੇ ਅੱਗੇ ਲੱਗਿਆ ਧਰਨਾ ਗੈਰਕਾਨੂੰਨੀ ਹੈ ਜਿਸ ਸੰਬੰਧੀ ਸਿਵਿਲ ਤੇ ਪੁਲਿਸ ਪ੍ਰਸ਼ਾਸ਼ਨ ਸਮੇਤ ਮਾਨਯੋਗ ਉਹ ਕੋਰਟ ਨੂੰ ਸੂਚਿਤ ਕੀਤਾ ਜਾ ਚੁੱਕਿਆ ਹੈ ਕਿਓਂ ਕਿ ਕਾਲਜ ਗੇਟ ਕੋਈ ਮਨਜੂਰ ਸੁਦਾ ਜਗ੍ਹਾ ਬੱਚਿਆ ਦੀ ਪੜ੍ਹਾਈ ਤੇ ਬਹੁਤ ਬੁਰਾ ਅਸਰ ਪੈਂਦਾ ਹੈ ਕਿਉਂਕਿ ਪੜ੍ਹਾਈ ਦੇ ਦਿਨ ਹਨ ਅਤੇ ਤੁਸੀਂ ਰੋਜ਼ਾਨਾ ਬਹੁਤ ਉੱਚੀ ਅਵਾਜ ਵਿੱਚ ਲਾਉਡ ਸਪੀਕਰ ਦਾ ਮੂੰਹ ਕਾਲਜ ਕੈਪਸ ਵੱਲ ਕਰਕੇ ਬਹੁਤ ਹੀ ਮੰਦੀ ਸ਼ਬਦਾਵਲੀ ਦਾ ਪ੍ਰਯੋਗ ਕਰਦੇ ਹਨ ਮਾਨਯੋਗ ਅਦਾਲਤ ਸਟੇਟ ਐਜੂਕੇਸ਼ਨ ਟ੍ਰਿਿਬਉਨ ਪੰਜਾਬ ਅਤੇ ਮਾਨਯੋਗ ਉੱਚ ਅਦਾਲਤ ਪੰਜਾਬ ਅਤੇ ਹਰਿਆਣਾ ਹਾਈਕੋਰਟ ਚੰਡੀਗੜ੍ਹ ਵਿਖੇ ਅਪੀਲ ਰਾਹੀਂ ਚਾਰਾ ਜੋਈ ਕੀਤੀ ਹੋਈ ਹੈ। ਇਸ ਨਾਲ ਬੋੱਚਿਆਂ ਦੀ ਪੜ੍ਹਾਈ ਤੇ ਮਾੜਾ ਅਸਰ ਪੈਂਦਾ ਹੈ ਅਤੇ ਇਸ ਕਾਲਜ ਵਿੱਚ ਇਲਾਕੇ ਦੇ ਸੈਕੜੇ ਲੜਕੇ-ਲੜਕੀਆਂ ਪੜ੍ਹ ਰਹੇ ਹਨ ਅਤੇ ਇਸ ਕਾਲਜ ਸਟਾਫ ਵਿੱਚ ਜੈਂਟਸ ਸਟਾਫ ਦੇ ਨਾਲ-ਨਾਲ ਲੇਡੀ ਸਟਾਫ ਵੀ ਹੈ, ਅਪੀਲ ਕਰਦੇ ਹਾਂ ਕਿ ਗੈਰ ਕਨੂੰਨੀ ਢੰਗ ਨਾਲ ਲੱਗੇ ਧਰਨੇ ਨੂੰ ਤੁਰੰਤ ਚੁਕਵਾਇਆ ਜਾਵੇ ਗਲਤ ਸ਼ਬਦਾਵਲੀ ਦਾ ਪ੍ਰਯੋਗ ਕਰਨ ਵਾਲਿਆ ਅਤੇ ਗਲਤ ਢੰਗ ਨਾਲ ਧਰਨਾ ਲਾਉਣ ਵਾਲਿਆ ਦੇ ਬਰਖਿਲਾਫ ਬਣਦੀ ਕਨੂੰਨੀ ਕਾਰਵਾਈ ਕੀਤੀ ਜਾਵੇ
0 Comments