ਕਾਂਗਰਸ ਹਲਕਾ ਇੰਚਾਰਜ ਮਨੀਸ਼ ਬਾਂਸਲ ,ਜਿਲਾ ਪ੍ਰਧਾਨ ਕੁਲਦੀਪ ਸਿੰਘ ਕਾਲਾ ਢਿੱਲੋ,ਮਹਿਲਾ ਵਿੰਗ ਜਿਲਾ ਪ੍ਰਧਾਨ ਮਨਵਿੰਦਰ ਕੌਰ ਪੱਖੋ ਨੇ ਕਾਂਗਰਸੀਆਂ ਨੂੰ ਨਿਯੁਕਤੀ ਪੱਤਰ ਵੰਡੇ

 ਕਾਂਗਰਸ ਹਲਕਾ ਇੰਚਾਰਜ ਮਨੀਸ਼ ਬਾਂਸਲ  ,ਜਿਲਾ ਪ੍ਰਧਾਨ ਕੁਲਦੀਪ ਸਿੰਘ ਕਾਲਾ ਢਿੱਲੋ,ਮਹਿਲਾ ਵਿੰਗ  ਜਿਲਾ ਪ੍ਰਧਾਨ ਮਨਵਿੰਦਰ ਕੌਰ ਪੱਖੋ ਨੇ ਕਾਂਗਰਸੀਆਂ ਨੂੰ ਨਿਯੁਕਤੀ ਪੱਤਰ  ਵੰਡੇ 


ਬਰਨਾਲਾ 19,ਸਤੰਬਰ / ਕਰਨਪ੍ਰੀਤ ਕਰਨ
 

- ਕਾਂਗਰਸ ਹਲਕਾ ਇੰਚਾਰਜ  ਬਰਨਾਲਾ ਮਨੀਸ਼ ਬਾਂਸਲ ,ਜਿਲਾ ਪ੍ਰਧਾਨ ਕੁਲਦੀਪ ਸਿੰਘ ਕਾਲਾ ਢਿੱਲੋ,ਮਹਿਲਾ ਵਿੰਗ ਜਿਲਾ ਪ੍ਰਧਾਨ ਮਨਵਿੰਦਰ ਪੱਖੋ ਵਲੋਂ ਵੱਡੀ ਗਿਣਤੀ ਚ ਵਰਕਰਾਂ ਨੂੰ ਕਾਂਗਰਸ ਪਾਰਟੀ ਜੁਆਇਨ ਕਰਵਾਉਂਦੀਆਂ ਨਿਯੁਕਤੀ ਪੱਤਰ ਦਿਵਾਏ ! ਇਸ ਮੌਕੇ ਉਹਨਾਂ ਮੀਡੀਆ ਨਾਲ ਗੱਲਬਾਤ ਕਰਦਿਆਂ ਮਨਵਿੰਦਰ ਪੱਖੋ  ਨੇ ਦੱਸਿਆ ਕਿ ਮਹਿਲਾ ਕਾਂਗੜਾ ਚ ਨਵੀਆਂ ਨਿਯੁਕਤੀਆਂ ਤਹਿਤ ਬੀਬੀ ਸੁਰਿੰਦਰ ਕੌਰ ਬਰਨਾਲਾ ਨੂੰ ਬਲਾਕ ਪ੍ਰਧਾਨ,ਬੀਬੀ ਪਰਮਜੀਤ ਕੌਰ ਧੌਲਾ ਬਲਾਕ ,ਬੀਬੀ  ਪਰਮਜੀਤ ਕੌਰ ਟੱਲੇਵਾਲ ਨੂੰ ਬਲਾਕ  ਪ੍ਰਧਾਨ ,ਪ੍ਰਵੀਨ ਸ਼ਰਮਾ ਜਨਰਲ ਸਕੱਤਰ ਸਮੇਤ ਹੋਰ ਕਈ ਨਿਯੁਕਤੀਆਂ ਕੀਤੀਆਂ ਗਈਆਂ ਇਹ ਸਾਰੀਆਂ ਨਿਯੁਕਤੀਆਂ  ਸਮੇਂ  ਨਿਯੁਕਤੀ ਪੱਤਰ ਸਤਿਕਾਰਯੋਗ ਮੈਡਮ ਗੁਰਸ਼ਰਨ ਕੌਰ ਰੰਧਾਵਾ ਜੀ ਦੇ ਨਿਰਦੇਸ਼ਾ ਅਨੁਸਾਰ  ਦਿੱਤੇ ਗਏ ਹਨ ! ਉਹਨਾਂ ਕਿਹਾ ਸਾਡੇ ਜਿਲਾਂ ਬਰਨਾਲਾਂ ਦੀ ਸ਼ਾਨ ਸ੍ਰੀ ਮਨੀਸ਼ ਬਾਂਸਲ,ਕੁਲਦੀਪ ਸਿੰਘ ਕਾਲਾ ਢਿੱਲੋ ਜਿਲਾ ਪ੍ਰਧਾਨ ਅਤੇ ਜਿਲਾ ਪਰਸਿਦ ਚੈਅਰਪ੍ਰਸ਼ਨ ਮੈਡਮ ਸਰਬਜੀਤ ਕੌਰ ਖੁੱਡੀ ਕਲਾਂ,ਨਿਯੁਕਤੀ ਪੱਤਰ ਵੰਡ ਕੇ ਉਹਨਾਂ ਨੂੰ ਕਾਂਗਰਸ ਪਾਰਟੀ ਦੀਆਂ ਲੋਕ ਹਿੱਤ ਨੀਤੀਆਂ ਤੋਂ ਜਾਣੂ ਕਰਵਾਇਆ ਅਤੇ ਹੁਣ ਤੱਕ ਪੰਜਾਬ ਦੀ ਕਾਇਆ ਕਲਪ ,ਵਿਕਾਸ ਅਤੇ ਅਗਾਮੀ ਯੋਜਨਾਵਾਂ ਸੰਬੰਧੀ ਜਾਣੂ ਕਰਵਾਇਆ ! ਉਹਨਾਂ ਕਿਹਾ ਕਿ ਆਪ ਦੀਆਂ ਲੋਕ ਵਿਰੋਧੀ ਨੀਤੀਆਂ ਤੋਂ ਅੱਕੇ ਲੋਕਾਂ ਦੀ ਅਗਾਮੀ ਚੋਣਾਂ ਚ ਪੰਜਾਬ ਵਾਸੀਆਂ ਦਾ ਪਹਿਲੀ ਤੇ ਆਖਰੀ ਚੁਆਇਸ ਸਿਰਫ ਤੇ ਸਿਰਫ ਕਾਂਗਰਸ ਪਾਰਟੀ ਹੈ 1 ਕਾਂਗਰਸ ਪਾਰਟੀ ਜੁਆਇਨ ਕਾਰਨ ਉਪਰੰਤ ਬੀਬੀਆਂ ਨੇ ਕਿਹਾ ਕਿ ,ਮਹਿਲਾ ਵਿੰਗ ਜਿਲਾ ਪ੍ਰਧਾਨ ਮਨਵਿੰਦਰ ਪੱਖੋ ਦੀਆਂ ਦਲੀਲਾਂ ਅਤੇ  ਕਾਂਗਰਸ ਪਾਰਟੀ  ਦੀਆਂ ਲੋਕ ਹਿੱਤ ਨੀਤੀਆਂ ਤੋਂ ਪ੍ਰਭਾਵਿਤ ਹੁੰਦੀਆਂ ਅਸੀਂ ਕਾਂਗਰਸ ਚ ਸ਼ਾਮਿਲ ਹੋਏ ਹਾਂ !

Post a Comment

0 Comments