ਟ੍ਰਾਈਡੈਂਟ ਗਰੁੱਪ ਵੱਲੋਂ ਆਪਣੇ ਕਰਮਚਾਰੀਆਂ ਤੇ ਉਨ੍ਹਾਂ ਦੇ ਪਰਿਵਾਰਾਂ ਲਈ ਅਨੋਖੀ ਪਹਿਲ; ‘‘ਪਹਿਲਾਂ ਖੁਸ਼ੀ, ਫ਼ਿਰ ਖੁਸ਼ਹਾਲੀ” ਮੁਹਿੰਮ ਦਾ ਆਗਾਜ਼

ਟ੍ਰਾਈਡੈਂਟ ਗਰੁੱਪ ਵੱਲੋਂ ਆਪਣੇ ਕ੍ਰਮਚਾਰੀਆਂ ਤੇ ਉਨ੍ਹਾਂ ਦੇ ਪਰਿਵਾਰਾਂ ਲਈ ਅਨੋਖੀ ਪਹਿਲ; ‘‘ਪਹਿਲਾਂ ਖੁਸ਼ੀ, ਫ਼ਿਰ ਖੁਸ਼ਹਾਲੀ” ਮੁਹਿੰਮ ਦਾ ਆਗਾਜ਼

ਚੇਅਰਮੈਨ ਗੋਲਡਨ ਹਾਰਟ ਕਲੱਬ ਤਹਿਤ 700 ਤੋਂ ਵੱਧ ਕਲੱਬ ਮੈਂਬਰਾਂ ਅਤੇ ਪਰਿਵਾਰਾਂ ਨੂੰ ਮਿਲੇਗਾ ਲਾਭ


ਚੰਡੀਗਡ਼੍ਹ / ਬਰਨਾਲਾ - ਕਰਨਪ੍ਰੀਤ ਕਰਨ 

-ਟ੍ਰਾਈਡੈਂਟ ਗਰੁੱਪ, ਜੋ ਕਿ ਦੇਸ਼ ਦੇ ਸਭ ਤੋਂ ਵੱਡੇ ਟੈਕਸਟਾਈਲ (ਧਾਗਾ, ਬਾਥ ਅਤੇ ਬੈੱਡ ਲਿਨਨ), ਕਾਗਜ਼ (ਕਣਕ ਦੀ ਤੂਡ਼ੀ-ਅਧਾਰਿਤ) ਅਤੇ ਰਸਾਇਣਕ ਉਤਪਾਦਕਾਂ ਦੇ ਉਦਯੋਗਾਂ ਵਿੱਚੋਂ ਇੱਕ ਹੈ, ਨੇ ਆਪਣੇ ਕਰਮਚਾਰੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਲਈ ਨਿਵੇਕਲੀ ਪਹਿਲ ਦਾ ਐਲਾਨ ਕੀਤਾ ਹੈ। ਟ੍ਰਾਈਡੈਂਟ ਵੱਲੋਂ ‘ਚੇਅਰਮੈਨ ਗੋਲਡਨ ਹਾਰਟ ਕਲੱਬ’ ਦੇ ਨਾਮ ਨਾਲ ਆਪਣੇ ਕਰਮਚਾਰੀਆਂ ਦੀ ਭਲਾਈ ਲਈ ਆਰੰਭ ਕੀਤੀ ਇਹ ਮੁਹਿੰਮ ‘‘ਪਹਿਲਾਂ ਖੁਸ਼ੀ, ਫ਼ਿਰ ਖੁਸ਼ਹਾਲੀ” ਫ਼ਲਾਸਫ਼ੇ ਉੱਤੇ ਆਧਾਰਿਤ ਹੈ। 


     ਇਸ ਮੁਹਿੰਮ ਅਧੀਨ ਕੰਪਨੀ ਵੱਲੋਂ ਅਜਿਹੇ 15 ਬੁਨਿਆਦੀ ਸਿਧਾਂਤ ਪਰਿਭਾਸ਼ਿਤ ਕੀਤੇ ਗਏ ਹਨ, ਜਿਹਡ਼ੇ ਤਣਾਅ-ਮੁਕਤ ਕੰਮ ਅਤੇ ਜੀਵਨ, ਸ਼ਿਕਾਇਤਾਂ ਦੇ ਹੱਲ ਲਈ ਤੇਜ਼ ਪ੍ਰਣਾਲੀ, ਮਹਿਲਾ ਸਸ਼ਕਤੀਕਰਨ, ਗਿਆਨ ਪਰਿਵਰਤਨ, ਵਿਲੱਖਣ ਕੰਮ ਕਰਨ ਵਾਲਿਆਂ ਦਾ ਸਨਮਾਨ, ਨਵੀਨਤਾ ਦੇ ਨਾਲ-ਨਾਲ ਸਪੂੰਰਣ ਤੰਦਰੁਸਤੀ ਰਾਹੀਂ ਸਮਾਜਿਕ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਦਾ ਸਮਰਥਨ ਕਰਦੇ ਹਨ। ਉਦਯੋਗ ਜਗਤ ਦੀ ਆਪਣੀ ਵਿਲੱਖਣ ਪਹਿਲੀ ਪਹਿਲਕਦਮੀ ਹੈ, ਜਿਹਡ਼ੀ ਕੰਪਨੀ ਕਲਿਆਣ ਤੋਂ ਲੈ ਕੇ ਸਮਾਜਿਕ, ਸਰੀਰਕ, ਭਾਈਚਾਰਕ ਅਤੇ ਵਿੱਤੀ ਭਲਾਈ ਉੱਤੇ ਪ੍ਰਭਾਵ ਪਾਉਂਦੇ ਹੋਏ ਹਰ ਕਰਮਚਾਰੀ ਦੇ ਜੀਵਨ ਦੀ ਗੁਣਵੱਤਾ ਵਿੱਚ ਸੁਧਾਰ ਲਿਆਉਣ ਤੇ ਕੇਂਦਰਿਤ ਹੈ।

ਇਸ ਮੌਕੇ ਟ੍ਰਾਈਡੈਂਟ ਗਰੁੱਪ ਦੇ ਚੇਅਰਮੈਨ ਐਮਰੀਟਸ ਰਾਜਿੰਦਰ ਗੁਪਤਾ ਨੇ ਕਿਹਾ, ‘‘ਅਸੀਂ ਹਮੇਸ਼ਾ ਆਪਣੇ ਮੈਂਬਰਾਂ ਨੂੰ ਸਭ ਤੋਂ ਉੱਨਤ ਤਕਨਾਲੋਜੀ, ਬੁਨਿਆਦੀ ਢਾਂਚਾ ਅਤੇ ਹੁਨਰ ਵਿਕਾਸ ਸਰੋਤ ਦੇ ਸੰਦਰਭ ਵਿੱਚ ਸਭ ਤੋਂ ਵਧੀਆ ਸਰੋਤਾਂ ਦੇ ਨਾਲ ਸ਼ਕਤੀਕਰਨ ’ਤੇ ਧਿਆਨ ਕੇਂਦਰਿਤ ਕੀਤਾ ਹੈ। ਟ੍ਰਾਈਡੈਂਟ ਗਰੁੱਪ ਨੂੰ ਕਰਮਚਾਰੀਆਂ ਦੇ ਕੰਮ ਦੇ ਪ੍ਰਦਰਸ਼ਨ ਕਰਨ ਲਈ ਇੱਕ ਵਧੀਆ ਸਥਾਨ ਅਤੇ ਈਕੋ ਸਿਸਟਮ ਬਣਾਉਣ ਦੀ ਯਾਤਰਾ ਲਈ ਸਾਡੀ ਇਹ ਪਹਿਲਕਦਮੀ ਸਮਰਪਿਤ ਯਤਨਾਂ ਦਾ ਪ੍ਰਮਾਣ ਹੈ। ਜਿਸ ਰਾਹੀਂ ਅਸੀਂ ਇੱਕ ਅਜਿਹਾ ਪ੍ਰਸਥਿਤੀ ਤੰਤਰ ਬਣਾਉਣ ਦੀ ਦਿਸ਼ਾ ਵਿੱਚ ਵਿਸ਼ਵਾਸ ਨਾਲ ਕੰਮ ਕਰ ਰਹੇ ਹਾਂ, ਜਿੱਥੇ ਸੰਗਠਨ ਦੇ ਨਾਲ-ਨਾਲ ਕਰਮਚਾਰੀਆਂ ਦਾ ਵੀ ਪੇਸ਼ੇਵਰ ਅਤੇ ਨਿੱਜੀ ਤੌਰ ’ਤੇ ਵਿਕਾਸ ਹੋਵੇਗਾ। ਸਾਨੂੰ ਵਿਸ਼ਵਾਸ ਹੈ ਕਿ ਇਸ ਪਹਿਲਕਦਮੀ ਨਾਲ ਯਕੀਨੀ ਤੌਰ ’ਤੇ ਸਾਡੇ ਮੈਂਬਰਾਂ  ਨੂੰ ਵੀ ਮੱਦਦ ਮਿਲੇਗੀ ਅਤੇ ਉਹ ਟ੍ਰਾਈਡੈਂਟ ਨੂੰ ਦੁਨੀਆ ਭਰ ਵਿੱਚ ਸਭ ਤੋਂ ਪਸੰਦੀਦਾ ਬ੍ਰਾਂਡ ਬਣਾਉਣ ਲਈ ਆਪਣਾ ਸਰਵੋਤਮ ਯੋਗਦਾਨ ਪਾਉਣ ਦਾ ਯਤਨ ਕਰਨਗੇ।

ਜਦੋਂ ਕਰਮਚਾਰੀਆਂ ਦੀਆਂ ਇਛਾਵਾਂ ਅਤੇ ਸੰਗਠਨਾਤਮਕ ਦ੍ਰਿਸ਼ਟੀ ਵਿੱਚ ਆਪਣੀ ਤਾਲਮੇਲ ਦੀ ਗੱਲ ਆਉਂਦੀ ਹੈ ਤਾਂ ਕੰਪਨੀ ਹਮੇਸ਼ਾਂ ਸਭ ਤੋਂ ਅੱਗੇ ਰਹੀ ਹੈ। ਕਰਮਚਾਰੀਆਂ ਲਈ ਬੇਮਿਸਾਲ ਕੰਮ ਵਾਲੀ ਥਾਂ ਦਾ ਮਾਹੌਲ ਬਣਾਉਣ ਲਈ ਡਿਜ਼ਾਇਨ ਕੀਤੇ ਗਏ ਇਸ ਕਲੱਬ  ਦਾ ਉਦੇਸ਼ ਨਵੀਨਤਾ, ਸਹਿਯੋਗ, ਅਤੇ ਤੰਦਰੁਸਤੀ ਦੇ ਸੱਭਿਆਚਾਰ ਦੇ ਉਦੇਸ਼ ਨਾਲ ਟ੍ਰਾਈਡੈਂਟ ਪਰਿਵਾਰ ਦੇ ਮੈਂਬਰਾਂ ਨੂੰ ਸਸ਼ਕਤ ਬਣਾਉਣ ਦਾ ਹੈ। ਟ੍ਰਾਈਡੈਂਟ ਨੂੰ ਪ੍ਰਦਰਸ਼ਨ ਕਰਨ ਲਈ ਇੱਕ ਮਹਾਨ ਸਥਾਨ ਬਣਾਉਣ ਦੇ ਉਦੇਸ਼ ਨਾਲ ਕਲੱਬ ਦੇ ਮੈਂਬਰ ਵੱਖ-ਵੱਖ ਪਹਿਲਾਂ ਨੂੰ ਖੁਦ ਹੀ ਡਿਜ਼ਾਈਨ ਅਤੇ ਐਕਟ ਕਰਦੇ ਹਨ ਤਾਂ ਕਿ ਅਸਲ ਅਤੇ ਟਿਕਾਊ ਫਰਕ ਲਿਆਉਣ ਲਈ ਜ਼ਮੀਨੀ ਪੱਧਰ ’ਤੇ ਇਸ ਦਾ ਪ੍ਰਮਾਣ ਦਿੱਤਾ ਜਾ ਸਕੇ।

ਇਸ ਪਹਿਲਕਦਮੀ ’ਤੇ ਟਿੱਪਣੀ ਕਰਦੇ ਹੋਏ ਟ੍ਰਾਈਡੈਂਟ ਗਰੁੱਪ ਦੇ ਗਰੁੱਪ ਸੀਐਚਆਰਓ ਪੂਜਾ ਬੀ ਲੂਥਰਾ ਨੇ ਕਿਹਾ ਕਿ, ‘‘ਚੇਅਰਮੈਨ ਗੋਲਡਨ ਹਾਰਟ ਕਲੱਬ ਅਜਿਹੀ ਚੀਜ਼ ਹੈ ਜੋ ਸਾਡੇ ਦਿਲਾਂ ਦੇ ਬਹੁਤ ਨੇਡ਼ੇ ਹੈ। ਇਹ ਟ੍ਰਾਈਡੈਂਟ ਪਰਿਵਾਰ ਲਈ ਨਾ ਕੇਵਲ ਸਾਡੇ ਮੈਂਬਰਾਂ ਲਈ, ਸਗੋਂ ਸਮੁੱਚੇ ਵਿਸਤ੍ਰਿਤ ਭਾਈਚਾਰੇ ਵਿੱਚ ਨਿਵੇਸ਼ ਕਰਨ ਦੀ ਸਾਡੀ ਅਟੱਲ ਵਚਨਬੱਧਤਾ ਦੀ ਗਵਾਹੀ ਦਿੰਦਾ ਹੈ। ‘‘ਪਹਿਲਾਂ ਖੁਸ਼ੀ, ਫ਼ਿਰ ਖੁਸ਼ਹਾਲੀ” ਫਲਸਫ਼ੇ ਤਹਿਤ 15 ਬੁਨਿਆਦੀ ਸਿਧਾਂਤਾਂ ਦੀ ਦਿਸ਼ਾ ਵਿੱਚ ਕੰਮ ਕਰਦੇ ਹੋਏ ਅਸੀਂ ਵਿਸ਼ਵਾਸ ਕਰਦੇ ਹਾਂ, ਕਿ ਅਸੀਂ ਅਜਿਹੀ ਸੰਸਕ੍ਰਿਤੀ ਵਿਕਸਿਤ ਕਰਨ ਵਿੱਚ ਕਾਮਯਾਬ ਹੋਵਾਂਗੇ, ਜਿੱਥੇ ਇੱਕ ਸਾਥ ਮਿਲ ਕੇ ਬਿਹਤਰੀਨ ਪ੍ਰਦਰਸ਼ਨ ਕੀਤ ਜਾ ਸਕੇ, ਜੋ ਸਾਡੇ ਮੈਂਬਰਾਂ ਨੂੰ ਸਸ਼ਕਤ ਬਣਾਏਗਾ।

ਮੂਲ ਰੂਪ ਵਿੱਚ, 250 ਵਲੰਟੀਅਰਾਂ ਦੀ ਇੱਸ ਟੀਮ ਵਾਲੇ ਕਲੱਬ ਦਾ ਹੁਣ ਵਿਸਥਾਰ ਕੀਤਾ ਗਿਆ ਹੈ ਤੇ ਇਸ ਵਿੱਚ 700 ਤੋਂ ਵੱਧ ਸਮਰਪਿਤ ਮੈਂਬਰ ਬਣ ਗਏ ਹਨ, ਜਿਸ ਨਾਲ ਇਸ ਦਾ ਦਾਇਰਾ ਅਤੇ ਪ੍ਰਭਾਵ ਵਧ ਗਿਆ ਹੈ। ‘‘ਸਰਬੱਤ ਦਾ ਭਲਾ” ਜਿਸ ਦਾ ਅਰਥ ਹੈ ‘ਸਭ ਦਾ ਭਲਾ’ ਦੀ ਸਾਡੀ ਵਚਨਬੱਧਤਾ ਦੇ ਤਹਿਤ, ਗੋਲਡਨ ਹਾਰਟ ਕਲੱਬ, ਕਰਮਚਾਰੀ ਭਲਾਈ, ਨਿਰਪੱਖਤਾ ਅਤੇ ਨਿਆਂ ਦੀ ਭਾਵਨਾ ਉੱਤੇ ਕੰਮ ਕਰਦੇ ਹੋਏ ਨਿਰੰਤਰ ਕਰਮਚਾਰੀਆਂ ਪ੍ਰਤੀ ਆਪਣੇ ਅਟੁੱਟ ਸੰਕਲਪ ਵਿੱਚ ਮਾਣ ਮਹਿਸੂਸ ਕਰਦਾ ਹੈ। ‘ਪੰਚ ਸਭਾ’ ਵਰਗੇ ਖੁੱਲੇ ਸੰਵਾਦ ਅਤੇ ਤੇਜ਼ੀ ਨਾਲ ਸ਼ਿਕਾਇਤ ਨਿਵਾਰਣ ਦੀ ਪਹਿਲ ਕੀਤੀ ਗਈ ਹੈ। ਹਰ ਇੱਕ ਕਰਮਚਾਰੀ ਲਈ ਸਬਸਿਡੀ ਉੱਤੇ ਦਿੱਤੇ ਜਾਣ ਵਾਲੇ ਪੌਸ਼ਟਿਕ ਭੋਜਨ ਰਾਹੀਂ, ਉਹਨਾਂ ਨੂੰ ਸਰੀਰਕ ਰੂਪ ਵਿੱਚ ਤੰਦਰੁਸਤ ਰੱਖਣ ਵਿੱਚ ਮੱਦਦ ਮਿਲਦੀ ਹੈ, ਜੋ ਸੰਗਠਨ ਨੂੰ ਆਪਣਾ ਸਭ ਕੁਝ ਦਿੰਦੇ ਹਨ ਜਿਸ ਨੂੰ ਉਹ ਪਿਆਰ ਕਰਦੇ ਹਨ। ਚੰਗੇ ਅਤੇ ਔਖੇ ਸਮਿਆਂ ਦੇ ਮਾਧਿਅਮ ਨਾਲ ਰਿਸ਼ਤੇ ਮਜ਼ਬੂਤ ਹੁੰਦੇ ਹਨ, ਇਸ ਵਿਚਾਰ ਨਾਲ ਟ੍ਰਾਈਡੈਂਟ ਪਰਿਵਾਰ ਦੇ ਸਾਰੇ ਮੈਂਬਰਾਂ ਲਈ ਜਨਮ ਦਿਨ ਦੇ ਨਾਲ-ਨਾਲ ਕਿਸੇ ਦੇ ਨਿਕਟ ਸਬੰਧੀ ਦੀ ਮੌਤ ਸਮੇਂ ਸਾਰੇ ਮੈਂਬਰਾਂ ਲਈ ਛੁੱਟੀਆਂ ਦਾ ਵੀ ਪ੍ਰਬੰਧ ਕੀਤਾ ਗਿਆ ਹੈ।

ਮਹਿਲਾ ਸਸ਼ਕਤੀਕਰਨ ਦੀ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਕਦਮ ਚੁੱਕਿਆ ਗਿਆ ਹੈ। ਇਸ ਮੁਹਿੰਮ ਅਧੀਨ ‘ਅਸਮਿਤਾ’ ਯੋਜਨਾ ਬਣਾਈ ਗਈ ਹੈ, ਜਿਸ ਤਹਿਤ ਵਿਸ਼ੇਸ਼ ਲਾਭ ਦਿੱਤੇ ਜਾਣਗੇ। ਉੱਥੇ ਕੰਪਨੀ ਦੀਆਂ ਮਹਿਲਾ ਕਰਮਚਾਰੀਆਂ ਨੂੰ ਹਰ ਸਾਲ 30 ਦਿਨਾਂ ਦੀਆਂ ਵਿਸ਼ੇਸ਼ ਛੁੱਟੀਆਂ ਤੋਂ ਇਲਾਵਾ ਮਾਹਵਾਰੀ ਦੌਰਾਨ ਛੁੱਟੀਆਂ ਪ੍ਰਦਾਨ ਕਰਨ ਦਾ ਪ੍ਰਬੰਧ ਕੀਤਾ ਗਿਆ ਹੈ, ਤਾਂ ਕਿ ਉਹ ਆਪਣੇ ਸਮਾਜਿਕ ਅਤੇ ਪਰਿਵਾਰਕ ਵਚਨਬੱਧਤਾਵਾਂ ਨਿਭਾ ਸਕਣ।

ਕੰਪਨੀ ਨੇ ਆਪਣੇ ਸਾਰੇ ਕਰਮਚਾਰੀਆਂ ਲਈ ਇੱਕ ਵਿਸ਼ੇਸ਼ ਵਫਾਦਾਰੀ ਪ੍ਰੋਤਸਾਹਨ ਸ਼ੁਰੂ ਕੀਤਾ ਜੋ, ਇਸ ਨਾਲ ਹਰੇਕ ਕਰਮਚਾਰੀ ਨੂੰ ਇੱਕ ਸਾਲ ਦੀ ਸੇਵਾ ਪੂਰੀ ਹੋਣ ਮਗਰੋਂ ਤਨਖਾਹ ਦਾ 10 ਤੱਕ ਬੋਨਸ ਵਜੋਂ ਦਿੱਤਾ ਜਾਵੇਗਾ। ਇਹ ਸੰਗਠਨ ਜੋ ਪਰਿਵਰਤਨ ਦੇ ਇੱਕ ਚੰਗੀ ਤਰ੍ਹਾਂ ਪਰਿਭਾਸ਼ਿਤ ਮਾਰਗ ’ਤੇ ਹੈ ਅਤੇ ਇਹ ਯਕੀਨੀ ਬਣਾਉਣ ਲਈ ਵਚਨਬੱਧ ਹੈ, ਕਿ ਨਾ ਸਿਰਫ਼ ਆਪਣੇ ਕਰਮਚਾਰੀਆਂ ਲਈ, ਬਲਕਿ ਸਮਾਜ ਲਈ ਵੀ ਆਪਣੀ ਭੂਮਿਕਾ ਨਿਭਾ ਰਿਹਾ ਹੈ।

‘‘ਹਸਤਕਲਾ” ਦੀ ਛਤਰ-ਛਾਇਆ ਹੇਠ ਵੱਖ-ਵੱਖ ਪਹਿਲਕਦਮੀਆਂ, ਜਿਵੇਂ ਮੁਫ਼ਤ ਸਿਲਾਈ ਸੈਂਟਰ, ਮੁਫ਼ਤ ਮੈਡੀਕਲ ਕੈਂਪ ਆਦਿ ਨਿਯਮਿਤ ਤੌਰ ’ਤੇ ਆਯੋਜਿਤ ਕੀਤੇ ਜਾਂਦੇ ਹਨ ਤਾਂ ਕਿ ਸੱਚੇ ਰਾਸ਼ਟਰ ਨਿਰਮਾਣ ਪ੍ਰਤੀ ਆਪਣੀ ਜ਼ਿੰਮੇਵਾਰੀ ਨੂੰ ਪੂਰਾ ਕੀਤਾ ਜਾ ਸਕੇ

Post a Comment

0 Comments