ਖੇਡਾਂ ਵਤਨ ਪੰਜਾਬ ਦੀਆਂ'ਚ ਨੌਜਵਾਨਾਂ ਵਿੱਚ ਭਾਰੀ ਉਤਸ਼ਾਹ-ਜਸਵੀਰ ਗੈਰੀ।
ਬੁਢਲਾਡਾ:-(ਦਵਿੰਦਰ ਸਿੰਘ ਕੋਹਲੀ)-ਪੰਜਾਬ ਰਾਜ ਦਿਹਾਤੀ ਆਜੀਵਿਕਾ ਮਿਸ਼ਨ ਪੰਜਾਬ (ਪੀ.ਐਸ.ਆਰ.ਐਲ.ਐਮ) ਜ਼ਿਲ੍ਹਾ ਮਾਨਸਾ ਅਧੀਨ ਡਿਪਟੀ ਕਮਿਸ਼ਨਰ ਮਾਨਸਾ ਪੰਜਾਬ ਸਰਕਾਰ ਵਲੋਂ ਕਰਵਾਈਆਂ ਜਾ ਰਹੀਆਂ ਹਨ। ਖੇਡਾਂ ਵਤਨ ਪੰਜਾਬ ਦੀਆਂ ਦੋ ਤਹਿਤ ਆਈ.ਟੀ.ਆਈ. ਬੁਢਲਾਡਾ ਵਿਖੇ ਕਰਵਾਈਆਂ ਜਾ ਰਹੀਆਂ ਹਨ। ਖੇਡਾਂ ਅਤੇ ਖਿਡਾਰੀਆਂ ਦੇ ਖਾਣ-ਪੀਣ ਲਈ ਪੀ.ਐਸ.ਆਰ.ਐਲ.ਐਮ. ਕੇਡਰ ਵੱਲੋਂ ਪਹਿਲੀ ਵਾਰ ਪੇਂਡੂ ਸਵੈਂ ਸਿਹਤ ਗਰੁੱਪਾਂ ਵੱਲੋਂ ਖਿਡਾਰੀਆਂ ਲਈ ਖਾਣੇ ਦਾ ਵਧੀਆ ਪ੍ਰਬੰਧ ਕੀਤਾ ਗਿਆ।ਇਸ ਮੌਕੇ ਬਲਾਕ ਮੈਨੇਜਰ ਮੈਡਮ ਜਸਵੀਰ ਕੌਰ ਗੈਰੀ ਨੇ ਖੇਡਾਂ ਵਤਨ ਪੰਜਾਬ ਦੀਆਂ ਬਾਰੇ ਚਾਨਣਾ ਪਾਇਆ ਅਤੇ ਕਿਹਾ ਕਿ ਪਹਿਲੀ ਵਾਰ ਪਿੰਡਾਂ ਵਿੱਚ ਪੰਜਾਬ ਸਰਕਾਰ ਵੱਲੋਂ ਚਲਾਏ ਜਾ ਰਹੇ ਸਵੈਂ ਸਿਹਤ ਗਰੁੱਪਾਂ ਦੀਆਂ ਔਰਤਾਂ ਨੇ ਖਾਣ-ਪੀਣ ਦਾ ਇੰਤਜ਼ਾਮ ਕੀਤਾ। ਜਿਸ ਨਾਲ ਸਰਕਾਰ ਵੱਲੋਂ ਚਲਾਈ ਜਾ ਰਹੀ ਸਕੀਮ ਤਹਿਤ ਸਰਕਾਰ ਵੱਲੋਂ ਰੁਜ਼ਗਾਰ ਵੀ ਦਿੱਤਾ ਜਾ ਰਿਹਾ ਹੈ।ਇਸ ਮੌਕੇ ਗਰੁੱਪ ਮੈਂਬਰ ਅਤੇ ਕੈਡਰ ਆਰੇਗਨਾਈਜ਼ਰ ਵਰਸ਼ਾ ਰਾਣੀ ਨੇ ਦੱਸਿਆ ਕਿ ਪੀ.ਐਸ.ਆਰ.ਐਲ.ਐਮ. ਵੱਲੋਂ ਖਾਣ-ਪੀਣ ਦੇ ਵਧੀਆ ਇੰਤਜ਼ਾਮ ਦੇ ਤਹਿਤ ਮਾਰਕਫੈੱਡ ਅਤੇ ਵੇਰਕਾ ਦੇ ਸਮਾਨ ਦਾ ਇਸਤੇਮਾਲ ਕੀਤਾ ਗਿਆ ਹੈ।ਇਸ ਮੌਕੇ ਮੱਖਣ ਸਿੰਘ ਡੀ.ਪੀ. ਬੁਢਲਾਡਾ ਨੇ ਕਿਹਾ ਕਿ ਖੇਡਾਂ ਦੇ ਤਹਿਤ ਬੱਚਿਆਂ ਨੂੰ ਸਰੀਰਕ ਤੌਰ ਤੇ ਮਜਬੂਤ ਅਤੇ ਨਸ਼ਿਆਂ ਤੋਂ ਦੂਰ ਰਹਿਣ ਦੀ ਪ੍ਰੇਰਨਾ ਮਿਲਦੀ ਹੈ ਅਤੇ ਇਸ ਤਰ੍ਹਾਂ ਕੋਆਰਡੀਨੇਟਰ ਰਵਿੰਦਰ ਕੌਰ,ਅਮਰਵੀਰ ਸਿੰਘ ਨੇ ਕਿਹਾ ਕਿ ਪੀ.ਐਸ.ਆਰ.ਐਲ.ਐਮ. ਸਕੀਮ ਤਹਿਤ ਪੇਂਡੂ ਬੇਰੁਜ਼ਗਾਰ ਔਰਤਾਂ ਨੂੰ ਸਰਕਾਰ ਵੱਲੋਂ ਖੇਡਾਂ ਵਤਨ ਦੇ ਤਹਿਤ ਰੁਜ਼ਗਾਰ ਵੀ ਪ੍ਰਦਾਨ ਕੀਤਾ ਹੈ।ਇਸ ਮੌਕੇ ਪੰਜਾਬ ਰਾਜ ਆਜੀਵਿਕਾ ਮਿਸ਼ਨ ਬੁਢਲਾਡਾ ਦੇ ਅਫਸਰ ਬੀ.ਡੀ.ਪੀ.ਓ. ਸੁਖਵਿੰਦਰ ਸਿੰਘ ਬਲਾਕ ਪ੍ਰੋਗਰਾਮ ਮੈਨੇਜਰ ਜਸਵੀਰ ਕੌਰ ਗੈਰੀ, ਜਸਵਿੰਦਰ ਕੌਰ,ਅਮਰੀਕ ਸਿੰਘ, ਰਵਿੰਦਰ ਕੌਰ, ਕਲੱਸਟਰ ਕੋਆਰਡੀਨੇਟਰ ਬਲਾਕ ਐਮ.ਆਈ.ਐਮ. ਵੀਰਪਾਲ ਕੌਰ ਅਤੇ ਸਮੂਹ ਗਰੁੱਪ ਮੈਂਬਰ ਵਰਸ਼ਾ ਰਾਣੀ, ਸਰਬਜੀਤ ਕੌਰ, ਗੁਰਜੀਤ ਕੌਰ, ਜਤਿੰਦਰ ਕੌਰ ਅਤੇ ਅਮਨਦੀਪ ਕੌਰ ਆਦਿ ਹਾਜ਼ਰ ਸਨ।
0 Comments