ਸਰਕਾਰੀ ਆਈ.ਟੀ.ਆਈ. ਬਰਨਾਲਾ ਦੇ ਐਨ.ਸੀ.ਸੀ. ਕੈਡਿਟ ਨੂੰ ਸਰਟੀਫਿਕੇਟ ਵੰਡੇ

 ਸਰਕਾਰੀ ਆਈ.ਟੀ.ਆਈ. ਬਰਨਾਲਾ ਦੇ ਐਨ.ਸੀ.ਸੀ. ਕੈਡਿਟ ਨੂੰ ਸਰਟੀਫਿਕੇਟ ਵੰਡੇ


ਬਰਨਾਲਾ,14,ਸਤੰਬਰ /ਕਰਨਪ੍ਰੀਤ ਕਰਨ 

   ਸਰਕਾਰੀ ਆਈ.ਟੀ.ਆਈ. ਬਰਨਾਲਾ ਵਿਖੇ 14 ਪੰਜਾਬ ਬਟਾਲੀਅਨ ਐਨ.ਸੀ. ਸੀ. ਨਾਭਾ ਰਾਂਹੀ ਇਸ ਸੰਸਥਾ ਦੇ ਪਾਸ ਹੋ ਚੁੱਕੇ ਐਨ.ਸੀ.ਸੀ. ਕੈਡਿਟ ਨੂੰ ਪ੍ਰਿੰਸੀਪਲ ਮੋਹਨ ਸਿੰਘ ਵੱਲੋਂ ਸਰਟੀਫਿਕੇਟ ਵੰਡੇ ਗਏ। ਇਸ ਸਮੇ ਕੈਡਿਟਾਂ ਵੱਲੋ ਟਰੇਨਿੰਗ ਸਮੇਂ ਦੇ ਆਪੋ ਆਪਣੇ ਵਿਚਾਰ ਪੇਸ਼ ਕੀਤੇ ਗਏ। ਪ੍ਰਿੰਸੀਪਲ ਵੱਲੋ ਸਾਰੇ ਕੈਡਿਟ ਨੂੰ ਰਾਸਟਰ ਪ੍ਰਤੀ ਹਰ ਸਮੇ ਸਮਰਪਿਤ ਰਹਿਣ ਦੀ ਪ੍ਰੇਰਨਾ ਦਿੱਤੀ ਗਈ। ਸਿਖਿਆਰਥੀ ਗੁੱਗੂ ਸਿੰਘ ਨੂੰ ਨੈਸਨਲ ਲੈਵਲ ਤੇ ਕਬੱਡੀ ਖੇਡ ਵਿੱਚੋਂ ਗੋਲਡ ਮੈਡਲ ਜਿੱਤਣ ਤੇ ਵਿਸ਼ੇਸ ਤੌਰ ਤੇ ਸਨਮਾਨਿਤ ਕੀਤਾ ਗਿਆ। ਸਾਰੇ ਕੈਡਿਟਜ਼ ਨੂੰ ਇੰਸਟ੍ਰੱਕਟਰ  ਅਜਾਦਵਿੰਦਰ ਸਿੰਘ ਇੰਚਾਰਜ, ਸ੍ਰੀ ਵਰਿੰਦਰ ਸਿੰਘ ਐਨ ਸੀ.ਸੀ. ਅਫਸਰ ਸ੍ਰੀ ਵਿਸਾਲ ਬੇਰੀ ਸ.ਸ. ਵੱਲੋ ਗਲਾਂ ਵਿੱਚ ਮੈਡਲ ਪਾ ਕੇ ਸਨਮਾਨਿਤ ਕੀਤਾ ਗਿਆ।

Post a Comment

0 Comments