ਖੇਡਾਂ ਜ਼ਰੀਏ ਜ਼ਿਲ੍ਹੇ ਅਤੇ ਸੂਬੇ ਦਾ ਨਾਮ ਰੌਸ਼ਨ ਕਰਨਗੇ ਖਿਡਾਰੀ-ਵਿਧਾਇਕ ਗੁਰਪ੍ਰੀਤ ਸਿੰਘ ਬਣਾਂਵਾਲੀ

 ਖੇਡਾਂ ਜ਼ਰੀਏ ਜ਼ਿਲ੍ਹੇ ਅਤੇ ਸੂਬੇ ਦਾ ਨਾਮ ਰੌਸ਼ਨ ਕਰਨਗੇ ਖਿਡਾਰੀ-ਵਿਧਾਇਕ ਗੁਰਪ੍ਰੀਤ ਸਿੰਘ ਬਣਾਂਵਾਲੀ

*ਜ਼ਿਲ੍ਹਾ ਪੱਧਰੀ ਮੁਕਾਬਲਿਆਂ ਦੇ ਤੀਜੇ ਦਿਨ ਫਸਵੇਂ ਖੇਡ ਮੁਕਾਬਲਿਆਂ ਵਿੱਚ ਖਿਡਾਰੀਆਂ ਨੇ ਦਿਖਾਏ ਆਪਣੇ ਜੌਹਰ


ਮਾਨਸਾ, 30 ਸਤੰਬਰ: ਗੁਰਜੰਟ ਸਿੰਘ ਬਾਜੇਵਾਲੀਆ 

ਮੁੱਖ ਮੰਤਰੀ ਸ੍ਰ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਲਈ ਕੀਤੇ ਜਾ ਰਹੇ ਉਪਰਾਲਿਆਂ ਸਦਕਾ ਖੇਡਾਂ ਵਤਨ ਪੰਜਾਬ ਦੀਆਂ ਸੀਜ਼ਨ-2 ਸੂਬੇ ਭਰ ਵਿਚ ਕਰਵਾਈਆਂ ਜਾ ਰਹੀਆਂ ਹਨ, ਜਿਸ ਵਿਚ ਵਧ ਚੜ੍ਹ ਕੇ ਹੋਣਹਾਰ ਖਿਡਾਰੀ ਹਿੱਸਾ ਲੈ ਰਹੇ ਹਨ। ਇੰਨ੍ਹਾਂ ਗੱਲਾਂ ਦਾ ਪ੍ਰਗਟਾਵਾ ਵਿਧਾਇਕ ਸਰਦੂਲਗੜ੍ਹ ਗੁਰਪ੍ਰੀਤ ਸਿੰਘ ਬਣਾਂਵਾਲੀ ਨੇ ਜ਼ਿਲ੍ਹਾ ਪੱਧਰੀ ਖੇਡਾਂ ਦੇ ਤੀਜੇ ਦਿਨ ਹੋਣ ਵਾਲੇ ਵੱਖ ਵੱਖ ਮੁਕਾਬਲਿਆਂ ਦੀ ਸ਼ੁਰੂਆਤ ਕਰਵਾਉਣ ਮੌਕੇ ਕੀਤਾ।

ਵਿਧਾਇਕ ਨੇ ਕਿਹਾ ਕਿ ਬਲਾਕ ਪੱਧਰੀ ਖੇਡ ਮੁਕਾਬਲਿਆਂ ਵਿਚ ਜੌਹਰ ਵਿਖਾਉਣ ਵਾਲੇ ਖਿਡਾਰੀ ਜ਼ਿਲ੍ਹਾ ਪੱਧਰੀ ਖੇਡਾਂ ਵਿਚ ਵੀ ਜੋਸ਼ੋ ਖਰੋਸ਼ ਨਾਲ ਖੇਡ ਮੈਦਾਨਾਂ ਵਿਚ ਉਤਰੇ ਹੋਏ ਹਨ। ਉਨ੍ਹਾਂ ਕਿਹਾ ਕਿ ਸੂਬਾ ਪੱਧਰੀ ਖੇਡਾਂ ਵਿਚ ਵੀ ਸਾਡੇ ਖਿਡਾਰੀ ਆਪਣੇ ਜ਼ਿਲ੍ਹੇ ਅਤੇ ਸੂਬੇ ਦਾ ਨਾਮ ਰੌਸ਼ਨ ਕਰਨਗੇ।

ਇਸ ਮੌਕੇ ਜ਼ਿਲ੍ਹਾ ਸਿੱਖਿਆ ਅਫ਼ਸਰ ਹਰਿੰਦਰ ਸਿੰਘ ਭੁੱਲਰ ਅਤੇ ਉੱਪ ਜਿਲਾ ਸਿੱਖਿਆ ਅਫ਼ਸਰ ਅਸ਼ੋਕ ਕੁਮਾਰ ਨੇ ਵੀ ਖੇਡਾਂ ਵਿੱਚ ਵਿਸ਼ੇਸ ਤੌਰ ’ਤੇ ਸ਼ਿਰਕਤ ਕਰਕੇ ਖਿਡਾਰੀਆਂ ਦੀ ਹੌਂਸਲਾ ਅਫਜ਼ਾਈ ਕੀਤੀ।

ਖੇਡ ਨਤੀਜਿਆਂ ਬਾਰੇ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਖੇਡ ਅਫ਼ਸਰ ਨਵਜੋਤ ਸਿੰਘ ਅਤੇ ਜਿਲਾ ਖੇਡ ਕੋ-ਆਰਡੀਨੇਟਰ ਅੰਮ੍ਰਿਤਪਾਲ ਸਿੰਘ ਨੇ ਦੱਸਿਆ ਕਿ ਗੱਤਕਾ (ਫਰੀ ਸੋਟੀ ਸਟਾਈਲ) ਅੰਡਰ 14 ਵਿਚ ਜੋਗਾ ਪਹਿਲੇ, ਝੁਨੀਰ ਦੂਜੇ ਅਤੇ ਭੀਖੀ ਤੀਜੇ ਸਥਾਨ ’ਤੇ ਰਿਹਾ। ਗੱਤਕਾ ਅੰਡਰ-14 ਲੜਕੇ (ਵਿਅਕਤੀਗਤ ਫਰੀ ਸੋਟੀ ) ਵਿਚ ਭੀਖੀ ਨੇ ਪਹਿਲਾ, ਝੁਨੀਰ ਨੇ ਦੂਜਾ ਸਥਾਨ ਹਾਸਲ ਕੀਤਾ, ਗੱਤਕਾ ਅੰਡਰ 14 (ਵਿਅਕਤੀਗਤ ਸਿੰਗਲ ਸੋਟੀ) ਝੁਨੀਰ (ਜਸਪ੍ਰੀਤ ਸਿੰਘ) ਨੇ ਪਹਿਲਾ, ਬੁਢਲਾਡਾ (ਏਕਮ ਸਿੰਘ) ਨੇ ਦੂਜਾ ਸਥਾਨ ਹਾਸਲ ਕੀਤਾ, ਅੰਡਰ-14 (ਲੜਕੇ ) (ਸਿੰਗਲ ਸੋਟੀ ) ਵਿਚ ਬੁਢਲਾਡਾ ਨੇ ਪਹਿਲਾ ਸਥਾਨ ਹਾਸਲ ਕੀਤਾ। ਸ਼ਸਤਰ ਪ੍ਰਦਰਸ਼ਨ ਵਿਚ ਜੋਗਾ (ਬਰਨੂਰ ਸਿੰਘ ) ਨੇ ਪਹਿਲਾ ਸਥਾਨ ਪ੍ਰਾਪਤ ਕੀਤਾ, ਅੰਡਰ-14 (ਲੜਕੀਆਂ)( ਸਿੰਗਲ ਸੋਟੀ ਗੱਤਕਾ) ਵਿਚ ਜੋਗਾ ਨੇ ਪਹਿਲਾ ਸਥਾਨ , ਝੁਨੀਰ ਨੇ ਦੂਜਾ ਸਥਾਨ ਹਾਸਲ ਕੀਤਾ, ਅੰਡਰ-14 (ਲੜਕੀਆਂ) (ਵਿਅਕਤੀਗਤ ਸਿੰਗਲ ਸੋਟੀ) ਵਿਚ ਝੁਨੀਰ ਨੇ  ਪਹਿਲਾ ਸਥਾਨ, ਜੋਗਾ ਨੇ ਦੂਜਾ ਸਥਾਨ ਪ੍ਰਾਪਤ ਕੀਤਾ, ਅੰਡਰ-14 (ਸ਼ਸਤਰ ਪ੍ਰਦਰਸ਼ਨ) (ਲੜਕੀਆਂ) ਵਿਚ ਜੋਗਾ (ਜਸਪ੍ਰੀਤ ਕੌਰ) ਪਹਿਲੇ ਸਥਾਨ ’ਤੇ ਰਹੇ, ਅੰਡਰ-14 (ਫਰੀ ਸੋਟੀ ਟੀਮ )(ਲੜਕੀਆਂ) ਜੋਗਾ ਨੇ ਪਹਿਲਾ, ਭੀਖੀ ਦੂਜਾ, ਝੁਨੀਰ ਤੀਜੇ ਸਥਾਨ ’ਤੇ ਰਿਹਾ।

ਅੰਡਰ-14 (ਵਿਅਕਤੀਗਤ ਫਰੀ ਸੋਟੀ) (ਲੜਕੀਆਂ ) ਵਿਚ ਜੋਗਾ ਪਹਿਲੇ, ਭੀਖੀ ਦੂਜੇ ਅਤੇ ਝੁਨੀਰ ਤੀਜੇ ਸਥਾਨ ’ਤੇ ਰਿਹਾ। ਬਾਕਸਿੰਗ ਅੰਡਰ-14 ਵਿਚ ਜ਼ਿਲ੍ਹਾ ਪੱਧਰੀ ਮੁਕਾਬਲਿਆਂ ਵਿੱਚੋਂ ਜਸ ਪ੍ਰਤਾਪ ਸਿੰਘ ਵਜਨ 58 -61 ਕਿਲੋ ਪਹਿਲੇ, ਖੁਸ਼ਰਾਜ ਮੌਦਗਿੱਲ 64 -67 ਕਿਲੋ ਪਹਿਲੇ, ਅਰਜਨ ਸਿੰਘ 40-43 ਕਿਲੋ ਪਹਿਲੇ, ਨਰਿੰਦਰ ਸਿੰਘ ਮਾਨਸਾ 43 -46 ਕਿਲੋ ਪਹਿਲੇ, ਮਨਿੰਦਰ ਸਿੰਘ ਮਾਨਸਾ 30 ਤੋਂ 33 ਕਿਲੋ ਅਤੇ ਅੰਡਰ 17 ਲੜਕੀਆਂ ਅਰਸ਼ਦੀਪ ਕੌਰ ਭੀਖੀ 44 ਤੋਂ 46 ਕਿਲੋ ਪਹਿਲੇ ਸਥਾਨ ’ਤੇ ਰਹੇ। ਨੈੱਟਬਾਲ ਅੰਡਰ-17 ਸਾਲ ਕੁੜੀਆਂ ਵਿਚ ਜੋਗਾ ਪਹਿਲੇ ਅਤੇ ਮਾਖਾ ਚਹਿਲਾ ਦੂਜੇ ਸਥਾਨ ਤੇ ਰਿਹਾ। ਅਥਲੈਟਿਕਸ (ਅੰਡਰ-17 ਲੜਕੀਆਂ) (100 ਮੀਟਰ) ਵਿਚ ਹਰਮਨਦੀਪ ਕੌਰ ਨੇ ਪਹਿਲਾ, ਸੋਨੀ ਕੌਰ ਨੇ ਦੂਜਾ ਅਤੇ ਕੋਮਲਪ੍ਰੀਤ ਕੌਰ ਨੇ ਤੀਜਾ ਸਥਾਨ ਹਾਸਲ ਕੀਤਾ। ਅਥਲੈਟਿਕਸ (ਅੰਡਰ 17 ਲੜਕੇ) (100 ਮੀਟਰ) ਵਿਚ ਪ੍ਰਭਦੀਪ ਸਿੰਘ ਨੇ ਪਹਿਲਾ, ਲਵਪ੍ਰੀਤ ਸਿੰਘ ਨੇ ਦੂਜਾ ਅਤੇ ਹਰਮਨਜੋਤ ਸਿੰਘ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਇਸੇ ਤਰ੍ਹਾਂ ਐਥਲੈਟਿਕਸ  ਅੰਡਰ-17 ਲੜਕੇ ( ਸ਼ਾਟ ਪੁੱਟ) ਵਿਚ ਜਸਵਿੰਦਰ ਸਿੰਘ ਨੇ ਪਹਿਲਾ, ਗਰਨੂਰ ਸਿੰਘ ਨੇ ਦੂਜਾ, ਰਣਨੂਰ ਸਿੰਘ ਨੇ ਤੀਜਾ ਸਥਾਨ ਹਾਸਲ ਕੀਤਾ, ਅਥਲੈਟਿਕਸ( ਅੰਡਰ 17)( ਲੜਕੀਆਂ)( 400 ਮੀਟਰ ) ਵਿਚ ਕਿਰਨਵੀਰ ਕੌਰ ਨੇ ਪਹਿਲ, ਪ੍ਰਿਯੰਕਾ ਰਾਣੀ ਨੇ ਦੂਜਾ ਅਤੇ ਏਕਮਜੋਤ ਕੌਰ ਨੇ ਤੀਜਾ ਸਥਾਨ ਹਾਸਲ ਕੀਤਾ, ਅਥਲੈਟਿਕਸ( ਅੰਡਰ 17) (ਲੜਕੀਆਂ )(ਲੰਬੀ ਛਾਲ) ਵਿਚ ਪ੍ਰਨੀਤ ਕੌਰ ਨੇ ਪਹਿਲਾ, ਸੋਮੀ ਕੌਰ ਨੇ ਦੂਜਾ ਅਤੇ ਖੁਸ਼ਪ੍ਰੀਤ ਕੌਰ ਨੇ ਤੀਜਾ ਸਥਾਨ ਹਾਸਲ ਕੀਤਾ।

ਉਨ੍ਹਾਂ ਦੱਸਿਆ ਕਿ ਅਥਲੈਟਿਕਸ (ਅੰਡਰ 17) (ਲੜਕੀਆਂ) ( 1500 ਮੀਟਰ) ਵਿਚ ਰਾਣੀ ਕੌਰ ਨੇ ਪਹਿਲਾ ਸਥਾਨ, ਅੰਜਲੀ ਦੂਜਾ ਸਥਾਨ, ਲਵਪ੍ਰੀਤ ਕੌਰ ਨੇ ਤੀਜਾ ਸਥਾਨ ਹਾਸਲ ਕੀਤਾ। ਅਥਲੈਟਿਕਸ (ਅੰਡਰ 17) (3000 ਮੀਟਰ )(ਲੜਕੇ) ਵਿਚ ਦਿਲਪ੍ਰੀਤ ਸਿੰਘ ਨੇ ਪਹਿਲਾ, ਗਰਨੂਰ ਸਿੰਘ ਨੇ ਦੂਜਾ ਅਤੇ ਜਸਪ੍ਰੀਤ ਸਿੰਘ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਅਥਲੈਟਿਕਸ (ਅੰਡਰ 17) (ਲੜਕੇ ) (ਲੰਬੀ ਛਾਲ) ਵਿਚ ਜਸਵਿੰਦਰ ਸਿੰਘ ਨੇ ਪਹਿਲਾ , ਸਾਹਿਬਜੋਤ ਸਿੰਘ ਨੇ ਦੂਜਾ  ਅਤੇ ਗੁਰਜੋਤ ਸਿੰਘ ਨੇ ਤੀਜਾ ਸਥਾਨ ਹਾਸਲ ਕੀਤਾ। ਐਥਲੈਟਿਕਸ (ਅੰਡਰ 17)( ਲੜਕੇ)( 400 ਮੀਟਰ) ਵਿਚ ਦਲਜੀਤ ਸਿੰਘ ਪਹਿਲੇ, ਨਵਜੋਤ ਸਿੰਘ ਦੂਜੇ  ਅਤੇ ਪ੍ਰਦੀਪ ਸਿੰਘ ਤੀਜੇ ਸਥਾਨ ’ਤੇ ਰਹੇ। ਅਥਲੈਟਿਕਸ (ਅੰਡਰ 17) (ਲੜਕੀਆਂ)( 200 ਮੀਟਰ) ਵਿਚ ਪ੍ਰਵੀਨ ਕੌਰ ਪਹਿਲੇ, ਹਰਮਨਦੀਪ ਕੌਰ ਦੂਜੇ ਅਤੇ ਕਮਲਜੀਤ ਕੌਰ ਤੀਜੇ ਸਥਾਨ ’ਤੇ ਰਹੇ, ਅਥਲੈਟਿਕਸ ਅੰਡਰ 17 ਲੜਕੀਆਂ 800 ਮੀਟਰ ਜਸਪ੍ਰੀਤ ਕੌਰ ਨੇ ਪਹਿਲਾ, ਕਿਰਨਵੀਰ ਕੌਰ ਨੇ ਦੂਜਾ ਅਤੇ ਸੁਮਨਦੀਪ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਅਥਲੈਟਿਕਸ ( ਅੰਡਰ 17) (ਲੜਕੀਆਂ)( 3000 ਮੀਟਰ) ਵਿਚ ਜਸਪ੍ਰੀਤ ਕੌਰ ਨੇ ਪਹਿਲਾ, ਰਮਨਦੀਪ ਕੌਰ ਨੇ ਦੂਜਾ ਅਤੇ ਨਵਜੋਤ ਕੌਰ ਨੇ ਤੀਜਾ ਸਥਾਨ ਹਾਸਲ ਕੀਤਾ। (ਅੰਡਰ 17 )(ਲੜਕੀਆਂ) (ਗੱਤਕਾ ਸਿੰਗਲ ਸੋਟੀ ਟੀਮ) ਵਿਚ ਝੁਨੀਰ ਪਹਿਲੇ, ਮਾਨਸਾ ਦੂਜੇ ਅਤੇ ਜੋਗਾ ਤੀਜੇ ਸਥਾਨ ’ਤੇ ਰਿਹਾ। (ਅੰਡਰ 17) (ਲੜਕੀਆਂ )(ਗੱਤਕਾ ਫਰੀ ਸੋਟੀ ਟੀਮ) ਵਿਚ ਪਹਿਲਾ ਸਥਾਨ ਝੁਨੀਰ, ਦੂਜਾ ਜੋਗਾ ਅਤੇ ਸਥਾਨ ਮਾਨਸਾ ਨੇ ਪ੍ਰਾਪਤ ਕੀਤਾ। (ਅੰਡਰ 17) (ਲੜਕੀਆਂ) (ਵਿਅਕਤੀਗਤ ਸਿੰਗਲ ਸੋਟੀ ਗੱਤਕਾ) ਵਿਚ ਜੋਗਾ ਪਹਿਲੇ, ਝੁਨੀਰ ਦੂਜੇ ਸਥਾਨ ’ਤੇ ਰਿਹਾ। (ਅੰਡਰ 17) (ਲੜਕੀਆਂ )(ਵਿਅਕਤੀਗਤ ਫਰੀ ਸੋਟੀ ਗੱਤਕਾ) ਵਿਚ ਝੁਨੀਰ ਨੇ ਪਹਿਲਾ, ਬਰੇਟਾ ਨੇ ਦੂਜਾ ਸਥਾਨ ਹਾਸਲ ਕੀਤਾ, ਅੰਡਰ 17 (ਸ਼ਸਤਰ ਪ੍ਰਦਰਸ਼ਨ) ਵਿਚ ਜੋਗਾ (ਜਸ਼ਨਪ੍ਰੀਤ ਕੌਰ)  ਪਹਿਲੇ ਸਥਾਨ ’ਤੇ ਰਹੇ।

         ਇਸ ਮੌਕੇ ਨਿਰਮਲ ਸਿੰਘ, ਹਰਦੀਪ ਕੌਰ ਕੋਚ, ਰਾਹੁਲ ਕੁਮਾਰ, ਸ਼ਾਹਬਾਜ ਸਿੰਘ ਕੋਚ , ਹਰਪ੍ਰੀਤ ਸਿੰਘ, ਰਾਜਨਦੀਪ ਸਿੰਘ, ਸ਼ਾਲੂ ਕੋਚ ਅਤੇ ਕਨਵੀਨਰ ਹਾਜ਼ਰ ਸਨ

Post a Comment

0 Comments