ਜ਼ਿਲ੍ਹਾ ਪੱਧਰੀ ਕਿੱਕ-ਬਾਕਸਿੰਗ ਖੇਡਾਂ ’ਚੋਂ ਵਾਈ.ਐੱਸ. ਪਬਲਿਕ ਸਕੂਲ ਹੰਡਿਆਇਆ ਦੇ ਖਿਡਾਰੀਆਂ 13 ਮੈਡਲ ਜਿੱਤੇ

 ਜ਼ਿਲ੍ਹਾ ਪੱਧਰੀ ਕਿੱਕ-ਬਾਕਸਿੰਗ ਖੇਡਾਂ ’ਚੋਂ ਵਾਈ.ਐੱਸ. ਪਬਲਿਕ ਸਕੂਲ ਹੰਡਿਆਇਆ ਦੇ ਖਿਡਾਰੀਆਂ 13 ਮੈਡਲ ਜਿੱਤੇ


ਬਰਨਾਲਾ, 2 ,ਸਤੰਬਰ/ਕਰਨਪ੍ਰੀਤ ਕਰਨ
/ਜ਼ਿਲ੍ਹਾ ਪੱਧਰੀ ਕਿੱਕ-ਬਾਕਸਿੰਗ ਖੇਡਾਂ ’ਚੋਂ ਵਾਈ.ਐੱਸ. ਪਬਲਿਕ ਸਕੂਲ ਹੰਡਿਆਇਆ ਦੇ ਖਿਡਾਰੀਆਂ 13 ਮੈਡਲ ਜਿੱਤੇ। ਇਸ

ਸਬੰਧੀ ਜਾਣਕਾਰੀ ਦਿੰਦਿਆਂ ਸਪੋਰਟਸ ਡਾਇਰੈਕਟਰ ਜਤਿੰਦਰਜੀਤ ਸਿੰਘ ਨੇ ਦੱਸਿਆ ਕਿ ਕਿੱਕ-ਬਾਕਸਿੰਗ ਦੇ ਮੁਕਾਬਲਿਆਂ ਵਿੱਚ ਵਾਈ.ਐੱਸ. ਪਬਲਿਕ ਸਕੂਲ ਹੰਡਿਆਇਆ ਦੇ ਖਿਡਾਰੀਆਂ ਕੋਚ ਰਣਜੀਤ ਸਿੰਘ ਦੀ ਅਗਵਾਈ ’ਚ ਭਾਗ ਲਿਆ ਤੇ ਵੱਖ- ਵੱਖ ਮੁਕਾਬਲਿਆਂ ’ਚੋਂ 13 ਮੈਡਲ (9 ਸੋਨੇ, 3 ਚਾਂਦੀ ਤੇ 1 ਕਾਂਸੀ) ਦੇ ਤਗਮੇ ਜਿੱਤੇ। ਅੰਡਰ-19 ਲੜਕੇ ਨਵਜੋਤ ਸ਼ਰਮਾ ਨੇ - 60 ਕਿਲੋ ਗ੍ਰਾਮ ਭਾਰ ਵਰਗ ਸੋਨੇ, ਅੰਡਰ-17 ਲੜਕੇ ਦਮਨ ਕੁਮਾਰ ਨੇ -60 ਕਿਲੋ ਗ੍ਰਾਮ ਪਾਗ ਵਰਗ ’ਚੋਂ ਸੋਨੇ, ਖੁਸ਼ਪ੍ਰੀਤ

ਸਿੰਘ -65 ਕਿਲੋ ਗ੍ਰਾਮ ਭਾਰ ਵਰਗ ’ਚੋਂ ਸੋਨੇ, ਕਰਨਵੀਰ ਸਿੰਘ ਨੇ -75 ਕਿਲੋ ਗ੍ਰਾਮ ਭਾਰ ਵਰਗ ’ਚੋਂ ਸੋਨੇ, ਇਸ਼ਮੀਤ ਖੁਰਮੀ +75 ਕਿਲੋ ਗ੍ਰਾਮ ਭਾਰ ਵਰਗ ’ਚੋਂ ਚਾਂਦੀ, ਰਜ਼ਾਕ ਅਲੀ -55 ਕਿਲੋ ਗ੍ਰਾਮ ਪਾਰ ਵਰਗ ’ਚੋਂ ਕਾਂਸੀ, ਅੰਡਰ-14 ਲੜਕੇ ਏਕਮਵੀਰ ਸਿੰਘ ਨੇ -28 ਕਿਲੋ ਗ੍ਰਾਮ ਭਾਰ ਵਰਗ ’ਚੋਂ ਸੋਨੇ, ਅੰਡਰ-17 ਲੜਕੀਆਂ ਸੁਪ੍ਰੀਤ ਕੌਰ ਨੇ -60 ਕਿਲੋਗ੍ਰਾਮ ਭਾਰਵਰਗ ’ਚੋਂ ਸੋਨੇ, ਅਨੁਰੀਤ ਕੌਰ ਨੇ +60 ਕਿਲੋਗ੍ਰਾਮ ਭਾਰ ਵਰਗ ’ਚੋਂ ਸੋਨੇ, ਸ਼ਰੀਨ ਨੇ -40 ਕਿਲੋਗ੍ਰਾਮ ਭਾਰ ਵਰਗ ’ਚੋਂ ਚਾਂਦੀ

ਅੰਡਰ-14 ਲੜਕੀਆਂ ਹੁਸਨਦੀਪ ਕੌਰ -42 ਕਿਲੋਗ੍ਰਾਮ ਭਾਰ ਵਰਗ ’ਚੋਂ ਸੋਨੇ, ਜਸ਼ਨੂਰ ਕੌਰ -46 ਕਿਲੋਗ੍ਰਾਮ ਭਾਰ ’ਚੋਂ ਸੋਨੇ, ਕੋਮਲਪ੍ਰੀਤ ਕੌਰ -37 ਕਿਲੋਗ੍ਰਾਮ ਭਾਰ ਵਰਗ ’ਚੋਂ ਚਾਂਦੀ ਦੇ ਤਗਮੇ ਜਿੱਤੇ। ਪਿ੍ਰੰਸੀਪਲ ਅੰਜਿਤਾ ਦਾਹੀਆ, ਵਾਈਸ ਪਿੰ੍ਰਸੀਪਲ ਸਚਿਨ ਗੁਪਤਾ ਤੇ ਮੈਡਮ ਸ਼ੌਰਵਰੀ ਨੇ ਖਿਡਾਰੀਆਂ, ਉਨ੍ਹਾਂ ਦੇ ਮਾਪਿਆਂ ਤੇ ਕੋਚ ਨੂੰ ਜਿੱਤ ਦੀ ਵਧਾਈ ਦਿੱਤੀ ਤੇ ਰਾਜ ਪੱਧਰੀਖੇਡਾਂ ਲਈ ਸ਼ੁਭ-ਕਾਮਨਾਵਾਂ ਦਿੱਤੀਆਂ

Post a Comment

0 Comments