ਬਰਨਾਲਾ ਮਲੇਰਕੋਟਲਾ ਖੇਤਰੀ ਯੁਵਕ ਮੇਲੇ ਦੀ ਪਹਿਲੀ ਮੀਟਿੰਗ

 ਬਰਨਾਲਾ ਮਲੇਰਕੋਟਲਾ ਖੇਤਰੀ ਯੁਵਕ ਮੇਲੇ ਦੀ ਪਹਿਲੀ ਮੀਟਿੰਗ


ਬਰਨਾਲਾ 7 ਸਤੰਬਰ/- ਕਰਨਪ੍ਰੀਤ ਕਰਨ

ਸਥਾਨਕ ਯੂਨੀਵਰਸਿਟੀ ਕਾਲਜ, ਬਰਨਾਲਾ ਵਿਖੇ ਪੰਜਾਬੀ ਯੂਨਵਰਸਿਟੀ, ਪਟਿਆਲਾ ਵੱਲੋਂ ਕਰਵਾਏ ਜਾ ਰਹੇ  ਬਰਨਾਲਾ-  ਮਲੇਰਕੋਟਲਾ ਜੋਨ ਦਾ ਖੇਤਰੀ ਯੁਵਕ ਅਤੇ ਲੋਕ ਮੇਲਾ ਯੂਨੀਵਰਸਿਟੀ ਕਾਲਜ, ਬਰਨਾਲਾ ਵਿਖੇ

3-6ਅਕਤੂਬਰ,2023 ਨੂੰ ਕਰਵਾਇਆ ਜਾ ਰਿਹਾ ਹੈ। ਇਸ ਮੇਲੇ ਸੰਬੰਧੀ ਪਹਿਲੀ ਮੀਟਿੰਗ ਡਾਇਰੈਕਟਰ ਯੁਵਕ ਭਲਾਈ ਵਿਭਾਗ , ਡਾ.ਗਗਨਦੀਪ ਥਾਪਾ ਵੱਲੋਂ ਸਮੂਹ ਕਾਲਜਾਂ ਦੇ ਪ੍ਰਿੰਸੀਪਲ ਅਤੇ ਯੂਥ ਕੋਆਰਡੀਨੇਟਰਾਂ ਨਾਲ ਕੀਤੀ ਗਈ। ਇਸ ਮੀਟਿੰਗ ਵਿੱਚ ਵੱਖ - ਵੱਖ ਕਾਲਜਾ ਤੋਂ ਆਏ ਨੁਮਾਇੰਦਿਆਂ ਨੇ ਆਪਣੇ ਆਪਣੇ ਸੁਝਾਅ ਦਿੱਤੇ। ਡਾ.ਗਗਨਦੀਪ ਥਾਪਾ ਜੀ ਨੇ ਯੁਵਕ ਮੇਲੇ ਅਤੇ ਲੋਕ ਮੇਲੇ ਸੰਬੰਧੀ ਯੂਨੀਵਰਸਿਟੀ ਕਾਲਜ, ਬਰਨਾਲਾ ਦੇ ਪ੍ਰਿੰਸੀਪਲ ਅਤੇ ਸਟਾਫ਼ ਨੂੰ ਭਰਪੂਰ ਸਹਿਯੋਗ ਦੇਣ ਦਾ ਭਰੋਸਾ ਦਿੰਦਿਆਂ ਸ਼ੁਭਕਾਮਨਾਵਾਂ ਦਿੱਤੀਆਂ। ਇਸ ਮੌਕੇ ਯੁਵਕ ਭਲਾਈ ਵਿਭਾਗ ਦੇ ਡਾ.ਹਰਿੰਦਰ ਹੁੰਦਲ, ਸ਼੍ਰੀਮਤੀ ਸ਼ਮਸ਼ੇਰ ਕੌਰ ਅਤੇ ਸ਼੍ਰੀ ਗੁਰਦੇਵ ਸਿੰਘ ਵੀ ਹਾਜ਼ਰ ਹੋਏ। ਕਾਲਜ ਦੇ ਪ੍ਰਿੰਸੀਪਲ ਸ਼੍ਰੀ ਹਰਕੰਵਲਜੀਤ ਸਿੰਘ ਨੇ ਯੁਵਕ ਮੇਲਾ ਕਰਵਾਉਣ ਦਾ ਸੁਭਾਗ ਮਹਿਸੂਸ ਕਰਦਿਆਂ ਯੁਵਕ ਭਲਾਈ ਵਿਭਾਗ ਅਤੇ ਸਮੂਹ ਕਾਲਜਾਂ ਦੇ ਨੁਮਾਇੰਦਿਆਂ ਦਾ ਧੰਨਵਾਦ ਕੀਤਾ। ਇਸ ਮੌਕੇ ਕਾਲਜ ਦੇ ਯੂਥ ਕੋਆਰਡੀਨੇਟਰ ਡਾ.ਹਰਪ੍ਰੀਤ ਕੌਰ ਨੇ ਖੁਸ਼ੀ ਜਾਹਰ ਕਰਦਿਆਂ ਤਨਦੇਹੀ ਨਾਲ ਯੁਵਕ ਮੇਲੇ ਵਿੱਚ ਵਿਦਿਆਰਥੀਆਂ ਨੂੰ ਭਾਗ ਦਵਾਉਣ ਦੀ ਉਤਸੁਕਤਾ ਅਤੇ ਖੁਸ਼ੀ ਜਾਹਰ ਕੀਤੀ।ਇਸ ਮੌਕੇ ਪਿ੍ੰਸੀਪਲ ਐਲ. ਬੀ. ਐਸ. ਡਾ. ਨੀਲਮ ਸ਼ਰਮਾ, ਪਿ੍ੰਸੀਪਲ ਐਸ. ਡੀ. ਕਾਲਜ ਡਾ. ਰਮਾਂ ਸ਼ਰਮਾ,ਕਾਲਜ ਸਟਾਫ਼ ਵਿੱਚੋਂ ਡਾ. ਗਗਨਦੀਪ ਕੌਰ,ਡਾ.ਵਿਭਾ ਅਗਰਵਾਲ,ਸ਼ੀ੍ ਜਸਵਿੰਦਰ ਸਿੰਘ, ਡਾ. ਜਸਵਿੰਦਰ ਕੌਰ,ਅਸਿ. ਪੋ੍. ਵਿਪਨ ਗੋਇਲ, ਡਾ. ਮੇਜਰ ਸਿੰਘ,ਅਸਿ.ਪੋ੍.ਪੂਸ਼ਾ ਗਰਗ, ਅਸਿ. ਪੋ੍. ਗੁਰਜੀਤ ਕੌਰ, ਅਸਿ. ਪੋ੍. ਸ਼ਿਵਾਨੀ,  ਸ਼ੀ੍ ਦੀਪਕ ਕੁਮਾਰ  ਅਤੇ ਬਾਕੀ ਸਟਾਫ਼ ਮੈਂਬਰ ਹਾਜ਼ਰ ਸਨ।

Post a Comment

0 Comments