*ਸਵੱਛਤਾ ਅਭਿਆਨ ਤਹਿਤ ਕਰਵਾਏ ਜਿਲ੍ਹਾ ਪੱਧਰੀ ਭਾਸ਼ਣ ਅਤੇ ਪੇਂਟਿੰਗ ਮੁਕਾਬਲੇ ਵਿੱਚ ਸਰਕਾਰੀ ਗਰਲਜ਼ ਸਕੂਲ ਮਾਨਸਾ ਦੀਆਂ ਵਿਦਿਆਰਥਣਾਂ ਜੇਤੂ*

 *ਸਵੱਛਤਾ ਅਭਿਆਨ ਤਹਿਤ ਕਰਵਾਏ ਜਿਲ੍ਹਾ ਪੱਧਰੀ ਭਾਸ਼ਣ ਅਤੇ ਪੇਂਟਿੰਗ ਮੁਕਾਬਲੇ ਵਿੱਚ ਸਰਕਾਰੀ ਗਰਲਜ਼ ਸਕੂਲ ਮਾਨਸਾ  ਦੀਆਂ ਵਿਦਿਆਰਥਣਾਂ ਜੇਤੂ* 

 


ਮਾਨਸਾ 30 ਸਤੰਬਰ ਗੁਰਜੰਟ ਸਿੰਘ ਬਾਜੇਵਾਲੀਆ 

ਪੰਜਾਬ ਸਰਕਾਰ ਵੱਲੋਂ ਸਮੁੱਚੇ ਪੰਜਾਬ ਵਿੱਚ 15 ਸਤੰਬਰ ਤੋਂ 2 ਅਕਤੂਬਰ ਤੱਕ ਸਵੱਛਤਾ ਅਭਿਆਨ ਚਲਾਇਆ ਜਾ ਰਿਹਾ ਹੈ। ਇਸ 'ਤੇ ਚਲਦਿਆਂ ਮਾਣਯੋਗ ਡਿਪਟੀ ਕਮਿਸ਼ਨਰ ਮਾਨਸਾ ਅਤੇ ਸਿੱਖਿਆ ਵਿਭਾਗ ਮਾਨਸਾ ਵੱਲੋਂ ਸਵੱਛਤਾ ਅਭਿਆਨ ਤਹਿਤ ਮਿਤੀ 29 ਅਕਤੂਬਰ ਨੂੰ ਸੈੰਟਰਲ ਪਾਰਕ ਮਾਨਸਾ ਵਿਖੇ ਜਿਲ੍ਹਾ ਪੱਧਰੀ ਭਾਸ਼ਣ, ਪੇਂਟਿੰਗ ਅਤੇ ਕੁਇਜ਼ ਮੁਕਾਬਲੇ ਕਰਵਾਏ ਗਏ। ਇਨ੍ਹਾਂ ਮੁਕਾਬਲਿਆਂ ਵਿੱਚ ਮਾਨਸਾ ਜਿਲ੍ਹੇ ਦੇ ਪੰਜੇ ਬਲਾਕਾਂ ਸਰਦੂਲਗੜ੍ਹ, ਝੁਨੀਰ, ਬੁਢਲਾਡਾ, ਬਰੇਟਾ ਅਤੇ ਮਾਨਸਾ ਦੇ ਜੇਤੂ ਵਿਦਿਆਰਥੀਆਂ ਨੇ ਭਾਗ ਲਿਆ। ਇਨ੍ਹਾਂ ਮੁਕਾਬਲਿਆਂ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ (ਲੜਕੀਆਂ) ਮਾਨਸਾ ਦੀ ਨੌਵੀਂ ਜਮਾਤ ਦੀ ਵਿਦਿਆਰਥਣ ਦੀਪਿਕਾ ਨੇ ਭਾਸ਼ਣ ਮੁਕਾਬਲੇ ਵਿੱਚ ਪਹਿਲਾ ਸਥਾਨ ਅਤੇ ਦਸਵੀਂ ਜਮਾਤ ਦੀ ਵਿਦਿਆਰਥਣ ਸ਼ਰਨਜੀਤ ਕੌਰ ਨੇ ਪੇਂਟਿੰਗ ਮੁਕਾਬਲੇ ਵਿੱਚ ਦੂਸਰਾ ਸਥਾਨ ਹਾਸਿਲ ਕੀਤਾ। ਇਨ੍ਹਾਂ ਵਿਦਿਆਰਥਣਾਂ ਦੀ ਤਿਆਰੀ ਸਕੂਲ ਦੇ ਪੰਜਾਬੀ ਅਧਿਆਪਕ ਅਤੇ ਗਾਇਡ ਡਾ. ਵਿਨੋਦ ਮਿੱਤਲ ਨੇ ਕਰਵਾਈ। ਜੇਤੂ ਵਿਦਿਆਰਥਣਾਂ ਨੂੰ ਮਾਣਯੋਗ ਡਿਪਟੀ ਕਮਿਸ਼ਨਰ ਮਾਨਸਾ ਜੀ ਵੱਲੋਂ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ। ਸਕੂਲ ਪ੍ਰਿੰਸੀਪਲ ਸ਼੍ਰੀਮਤੀ ਪਦਮਨੀ ਸਿੰਗਲਾ ਨੇ ਜੇਤੂ ਵਿਦਿਆਰਥੀਆਂ ਨੂੰ ਵਧਾਈ ਦਿੱਤੀ। ਡਾ. ਵਿਨੋਦ ਮਿੱਤਲ ਨੇ ਸਮੂਹ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਇਨ੍ਹਾਂ ਜੇਤੂ ਵਿਦਿਆਰਥਣਾਂ ਤੋਂ ਪ੍ਰੇਰਨਾ ਲੈੰਦੇ ਹੋਏ ਅੱਗੇ ਤੋਂ ਸਕੂਲ ਦੀਆਂ ਦੂਜੀਆਂ ਵਿਦਿਆਰਥਣਾਂ ਨੂੰ ਵੀ ਇਸ ਤਰ੍ਹਾਂ ਦੀਆ ਹੋਰ ਸਹਿਪਾਠੀ ਕਿਰਿਆਵਾਂ ਵਿਚ ਵਧ-ਚਡ਼੍ਹ ਕੇ ਭਾਗ ਲੈਣਾ ਚਾਹੀਦਾ ਹੈ ਕਿਉਂਕਿ ਅਜਿਹੀਆਂ ਕਿਰਿਆਵਾਂ ਵਿਦਿਆਰਥੀਆਂ ਦੇ ਸਵੈ-ਵਿਸ਼ਵਾਸ਼ ਵਿੱਚ ਵਾਧਾ ਕਰਦੀਆਂ ਹਨ ਅਤੇ ਉਨ੍ਹਾਂ ਦੀ ਸ਼ਖਸੀਅਤ ਨੂੰ ਨਿਖਾਰਣ ਵਿੱਚ ਅਹਿਮ ਰੋਲ ਅਦਾ ਕਰਦੀਆਂ ਹਨ।

Post a Comment

0 Comments