ਬਾਬਾ ਗਾਂਧਾ ਸਿੰਘ ਪਬਲਿਕ ਸਕੂਲ ਬਰਨਾਲਾ ਵਿੱਚ ਅਧਿਆਪਕ ਦਿਵਸ ਮਨਾਇਆ ਗਿਆ।

 ਬਾਬਾ ਗਾਂਧਾ ਸਿੰਘ ਪਬਲਿਕ ਸਕੂਲ ਬਰਨਾਲਾ ਵਿੱਚ ਅਧਿਆਪਕ ਦਿਵਸ ਮਨਾਇਆ ਗਿਆ।


ਬਰਨਾਲਾ, 6,ਸਤੰਬਰ/ਕਰਨਪ੍ਰੀਤ ਕਰਨ
/ਬਾਬਾ ਗਾਂਧਾ ਸਿੰਘ ਪਬਲਿਕ ਸਕੂਲ ਬਰਨਾਲਾ ਵਿਖੇ ਡਾਕਟਰ ਸਰਵਪਲੀ ਰਾਧਾ ਕ੍ਰਿਸ਼ਨਨ ਨੂੰ ਯਾਦ ਕਰਦਿਆਂ  ਅਧਿਆਪਕ ਦਿਵਸ ਬੜੀ ਧੂਮ ਧਾਮ ਨਾਲ ਮਨਾਇਆ ਗਿਆ। ਇਹ ਦਿਵਸ ਬਾਬਾ ਗਾਂਧਾ ਸਿੰਘ ਪਬਲਿਕ ਸਕੂਲ ਮਹਿਲ ਕਲਾਂ, ਭਦੌੜ, ਗੁਰਬਖਸ਼ਪੁਰਾ ਤੇ ਬਰਨਾਲਾ ਦੇ ਅਧਿਆਪਕਾਂ ਨੇ ਇੱਕਠੇ ਹੋ ਕੇ ਬਾਬਾ ਗਾਂਧਾ ਸਿੰਘ ਪਬਲਿਕ ਸਕੂਲ ਬਰਨਾਲਾ ਵਿੱਚ ਮਨਾਇਆ ਗਿਆ। 

    ਸਮਾਗਮ ਦੀ ਸ਼ੁਰੂਆਤ ਸਕੂਲ ਮੈਨੇਜਮੈਂਟ ਕਮੇਟੀ ਦੇ ਟਰੱਸਟੀ ਮੈਂਬਰ ਬਾਬਾ ਹਾਕਮ ਸਿੰਘ ਜੀ, ਬਾਬਾ ਕੇਵਲ ਕ੍ਰਿਸ਼ਨ ਜੀ, ਸ ਨਰਪਿੰਦਰ ਸਿੰਘ ਢਿੱਲੋਂ , ਐਮ ਡੀ ਸ ਰਣਪ੍ਰੀਤ ਸਿੰਘ ਰਾਏ ਅਤੇ ਸਕੂਲ ਪ੍ਰਿੰਸੀਪਲ ਡਾ ਸੰਦੀਪ ਕੁਮਾਰ ਲੱਠ ਜੀ ਵੱਲੋਂ ਸ਼ਮ੍ਹਾਂ ਰੋਸ਼ਨ ਕਰਕੇ ਕੀਤੀ ਗਈ। ਵੱਖ ਵੱਖ ਸਕੂਲਾਂ ਤੋਂ ਪਹੁੰਚੇ ਅਧਿਆਪਕਾਂ ਦੁਆਰਾ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤੇ ਗਏ । ਸਮੂਹ ਮੈਨੇਜਮੈਂਟ ਵੱਲੋਂ ਅਧਿਆਪਕਾਂ ਦੀ ਸ਼ਖਤ ਮਿਹਨਤ, ਦ੍ਰਿੜਤਾ ਤੇ ਇਮਾਨਦਾਰੀ ਦੀ ਸਲਾਘਾ ਕੀਤੀ ਗਈ ਅਤੇ ਭਵਿੱਖ ਵਿੱਚ ਹੋਰ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ ਗਿਆ ਅਤੇ ਨਾਲ ਹੀ ਸਮੂਹ ਅਧਿਆਪਕਾਂ ਨੂੰ ਸਨਮਾਨਿਤ ਕੀਤਾ ਗਿਆ। ਅੰਤ ਵਿੱਚ ਸਕੂਲ ਪ੍ਰਿੰਸੀਪਲ ਵੱਲੋਂ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਅਤੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ ਗਿਆ। ਇਹ ਪ੍ਰੋਗਰਾਮ ਸਕੂਲ ਦੇ ਇਤਿਹਾਸ ਵਿੱਚ ਇੱਕ ਵੱਖਰੀ ਯਾਦ ਬਣ ਗਿਆ। ਇਸ ਮੌਕੇ ਪ੍ਰਬੰਧਿਕ ਕਮੇਟੀ ਦੇ ਮੈਂਬਰ ਬਾਬਾ ਹਾਕਮ ਸਿੰਘ ਜੀ, ਸ. ਨਰਪਿੰਦਰ ਸਿੰਘ ਢਿਲੋਂ, ਬਾਬਾ ਕੇਵਲ ਕ੍ਰਿਸ਼ਨ ਜੀ, ਐਮ ਡੀ ਸ. ਰਣਪ੍ਰੀਤ ਸਿੰਘ ਰਾਏ ਤੇ ਉਨਾਂ ਦੀ ਪਤਨੀ ਮੈਡਮ ਬੇਅੰਤਪਾਲ ਕੌਰ, ਪ੍ਰਿੰਸੀਪਲ ਡਾ ਸੰਦੀਪ ਕੁਮਾਰ ਲੱਠ, ਪ੍ਰਿੰਸੀਪਲ ਨਿਰਦੋਸ਼ ਰਹਲਾਨ, ਪ੍ਰਿੰਸੀਪਲ ਡਾ ਹਿਮਾਸ਼ੂ ਦੱਤ, ਪ੍ਰਿੰਸੀਪਲ ਅਮਿਤ ਸਿੰਘ ਨੋਗਾ, ਵਾਇਸ ਪ੍ਰਿੰਸੀਪਲ ਮੈਡਮ ਸੁਮਨ ਅਤੇ ਸਮੂਹ ਅਧਿਆਪਕ ਸਟਾਫ ਹਾਜਰ ਸੀ।

Post a Comment

0 Comments