ਗਾਂਧੀ ਆਰੀਆ ਸੀਨੀਅਰ ਸੈਕੈਂਡਰੀ ਸਕੂਲ ਬਰਨਾਲਾ ਦੀ ਟੀਮ ਬਣੀ ਜ਼ਿਲਾ ਚੈਂਪੀਅਨ ।

 ਗਾਂਧੀ ਆਰੀਆ ਸੀਨੀਅਰ ਸੈਕੈਂਡਰੀ ਸਕੂਲ ਬਰਨਾਲਾ ਦੀ ਟੀਮ ਬਣੀ ਜ਼ਿਲਾ ਚੈਂਪੀਅਨ ।


ਬਰਨਾਲਾ,29 ਸਤੰਬਰ /ਕਰਨਪ੍ਰੀਤ ਕਰਨ 

-ਸ਼ੇਰੇ ਪੰਜਾਬ ਸਪੋਰਟਸ ਕਲੱਬ   ਹੰਡਿਆਇਆ ਦੇ ਖੇਲ ਮੈਦਾਨ  ਵਿੱਚ ਹੋਈਆਂ ਜ਼ਿਲ੍ਹਾ ਪੱਧਰੀ ਖੇਡਾਂ ਦੇ 19 ਸਾਲਾਂ ਵਰਗ ਦੇ ਫਾਈਨਲ ਵਿੱਚ ਗਾਂਧੀ ਆਰੀਆ ਸੀਨੀਅਰ ਸੈਕੈਂਡਰੀ ਸਕੂਲ ਦੇ ਖਿਡਾਰੀਆਂ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹੰਡਿਆਇਆ ਦੀ ਟੀਮ ਨੂੰ 46-26 ਦੇ ਅੰਤਰ ਨਾਲ ਹਰਾ ਕੇ ਜ਼ਿਲੇ ਵਿੱਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ। ਸਕੂਲ ਦੇ ਪ੍ਰਿੰਸੀਪਲ ਰਾਜ ਮਹਿੰਦਰ ਜੀ ਨੇ ਜੇਤੂ ਖਿਡਾਰੀਆਂ ਦੇ ਗਲੇ ਵਿੱਚ ਸੋਨੇ ਦੇ ਮੈਡਲ ਪਾ ਕੇ ਉਹਨਾਂ ਦਾ ਸਨਮਾਨ ਕੀਤਾ ਅਤੇ ਬਾਕੀ ਬੱਚਿਆਂ ਨੂੰ ਇਸ ਜਿੱਤ ਤੋਂ ਪ੍ਰੇਰਨਾ ਲੈ ਕੇ ਅੱਗੇ ਵਧਣ ਦਾ ਸੱਦਾ ਦਿੱਤਾ। ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸੰਜੀਵ ਸ਼ੋਰੀ, ਉਪ ਪ੍ਰਧਾਨ ਡਾਕਟਰ ਸੂਰਿਆ ਕਾਂਤ ਸ਼ੋਰੀ, ਮੈਨੇਜਰ ਕੇਵਲ ਜਿੰਦਲ, ਸਕੱਤਰ ਭਾਰਤ ਮੋਦੀ, ਮਾਸਟਰ ਸੱਤਪਾਲ ਗੋਇਲ ਅਤੇ ਹੋਰ ਕਮੇਟੀ ਮੈਂਬਰਾਂ ਨੇ ਜੇਤੂ ਖਿਡਾਰੀਆਂ,ਸਕੂਲ ਦੇ ਪ੍ਰਿੰਸੀਪਲ ਰਾਜਮਹਿੰਦਰ, ਕੋਚ ਬਲਵਿੰਦਰ ਸਿੰਘ ਅਤੇ ਚਰਨਜੀਤ ਸ਼ਰਮਾ ਨੂੰ ਵਧਾਈ ਦਿੱਤੀ।

Post a Comment

0 Comments