ਯਾਦਵਿੰਦਰ ਸਿੰਘ ਬਿੱਟੂ ਦੀਵਾਨਾ,ਸਾਂਝਾ ਆਸਰਾ ਵੈੱਲਫੇਅਰ ਸੁਸਾਇਟੀ ਦੇ ਤੀਜੀ ਵਾਰ ਪ੍ਰਧਾਨ ਬਣੇ

 ਯਾਦਵਿੰਦਰ ਸਿੰਘ ਬਿੱਟੂ ਦੀਵਾਨਾ,ਸਾਂਝਾ ਆਸਰਾ ਵੈੱਲਫੇਅਰ ਸੁਸਾਇਟੀ ਦੇ ਤੀਜੀ ਵਾਰ ਪ੍ਰਧਾਨ ਬਣੇ  

ਰਾਜਿੰਦਰ ਗੋਗੀ ਚੇਅਰਮੈਨ,ਮਹਿੰਦਰ ਬੰਟੀ ਗਰੋਵਰ ਸੀਨੀਅਰ ਮੀਤ ਪ੍ਰਧਾਨ,ਤੇ ਨੀਟੂ ਆਹੂਜਾ ਨੂੰ ਜਨਰਲ ਸਕੱਤਰ ਬਣੇ 

 


ਬਰਨਾਲਾ,28 ਸਤੰਬਰ ਕਰਨਪ੍ਰੀਤ ਕਰਨ
 

-ਮੈਡੀਕਲ ਸਹੂਲਤਾਂ ਤਹਿਤ ਜਿਲੇ ਭਰ ਦੇ ਲੋੜਵੰਦਾਂ ਦੀ ਆਸ ਸ਼ਹਿਰ ਦੀ  ਪ੍ਰਸਿੱਧ ਸਮਾਜ ਸੇਵੀ ਸੰਸਥਾ ਸਾਂਝਾ ਆਸਰਾ ਵੈੱਲਫੇਅਰ ਸੁਸਾਇਟੀ ਦੀ ਮੀਟਿੰਗ ਹੋਈ। ਜਿਸ ਵਿਚ  ਸਰਬਸੰਮਤੀ ਤਹਿਤ   ਯਾਦਵਿੰਦਰ ਸਿੰਘ ਬਿੱਟੂ ਦੀਵਾਨਾ ਪ੍ਰਧਾਨ ਚੁਣੇ ਗਏ ! ਜਿਕਰਯੋਗ ਹੈ ਕਿ 2 ਵਾਰ ਪਹਿਲਾਂ  ਇਸੇ ਸੰਸਥਾ ਦੇ ਪ੍ਰਧਾਨ ਅਤੇ ਚੇਅਰਮੈਨ ਬਣ ਚੁੱਕੇ ਹਨ !  ਇਨ੍ਹਾਂ ਤੋਂ ਇਲਾਵਾ ਹੋਰ ਕਾਰਜਕਾਰਨੀ ਵਿਚ ਰਾਜਿੰਦਰ ਗੋਗੀ ਨੂੰ ਚੇਅਰਮੈਨ ,ਮਹਿੰਦਰ ਸਿੰਘ ਬੰਟੀ ਗਰੋਵਰ ਨੂੰ ਸੀਨੀਅਰ ਮੀਤ ਪ੍ਰਧਾਨ, ਨੀਟੂ ਆਹੂਜਾ ਨੂੰ ਜਨਰਲ ਸਕੱਤਰ ਅਤੇ ਡਿੰਪਲ ਬਾਂਸਲ ਨੂੰ ਖ਼ਜ਼ਾਨਚੀ ਬਣਾਇਆ ਗਿਆ | ਲੈਬ ਕਮੇਟੀ ਵਿੱਚ ਕ੍ਰਿਸ਼ਨ ਕੁਮਾਰ, ਦਿਨੇਸ਼ ਕੁਮਾਰ, ਕੁਲਤਾਰ ਤਾਰੀ, ਪਵਨ ਕੁਮਾਰ ਅਤੇ ਭੁਪਿੰਦਰ ਸਿੰਘ ਝਲੂਰ ਨੂੰ ਲਿਆ ਗਿਆ। ਪ੍ਰਧਾਨ ਯਾਦਵਿੰਦਰ ਸਿੰਘ ਬਿੱਟੂ ਦੀਵਾਨਾ ਨੇ ਕਿਹਾ ਕਿ ਸੰਸਥਾ ਵਲੋਂ ਚਲਾਈ ਜਾ ਰਹੀ ਲੈਬਾਰਟਰੀ ਅਤੇ ਐਕਸ-ਰੇ ਸੈਂਟਰ ਵਿਚ ਵਿਚ ਬਹੁਤ ਹੀ ਘੱਟ ਰੇਟਾਂ 'ਤੇ ਟੈਸਟ ਅਤੇ ਕੀਤੀ ਗਈ। ਜਿਸ ਵਿਚ ਯਾਦਵਿੰਦਰ ਸਿੰਘ ਬਿੱਟੂ ਦੀਵਾਨਾ ਪ੍ਰਧਾਨ ਅਤੇ ਨੀਟੂ ਆਹੂਜਾ ਜਨਰਲ ਸਕੱਤਰ ਚੁਣੇ

    ਯਾਦਵਿੰਦਰ ਸਿੰਘ ਬਿੱਟੂ ਦੀਵਾਨਾ ਨੇ ਕਿਹਾ ਕਿ ਲੋਕ ਸੇਵਾ ਨੂੰ ਪ੍ਰਣਾਈ ਕਈ ਸਾਲਾਂ ਤੋਂ ਚੱਲ ਰਹੀ ਨਿਸ਼ਕਾਮ ਤੇ ਮਨੁੱਖਤਾ ਦੀ ਸੇਵਾ ਨੂੰ ਸਮਰਪਿਤ ਸਾਂਝਾ ਆਸਰਾ ਵੈੱਲਫੇਅਰ ਸੁਸਾਇਟੀ  ਤੇ ਭਾਵੇਂ ਸਮੇਂ ਸਮੇਂ ਤੇ ਕਈ ਝੱਖੜ ਵੀ ਚੁੱਲੇ ਪਰੰਤੂ ਸੰਸਥਾ ਦੇ ਸਮੂਹ ਅਹੁਦੇਦਾਰਾਂ ਮੇਮ੍ਬਰਾਂ ਸਮੇਤ ਜਿਲਾ ਨਿਵਾਸੀਆਂ ਨੇ ਨੇ ਹਮੇਸ਼ਾ ਡਟ ਕੇ ਏਕਤਾ ਦਾ ਸਬੂਤ ਦਿੱਤਾ ਸਾਂਝਾ ਆਸਰਾ ਵਿਖੇ ਵੱਡੀ ਗਿਣਤੀ ਚ ਟੈਸਟ ਅਤੇ ਐਕਸ-ਰੇ ਆਮ ਰੇਟਾਂ ਤੇ ਕੀਤੇ ਜਾਂਦੇ ਹਨ। ਇਸ ਤੋਂ ਇਲਾਵਾ ਸਮੇਂ-ਸਮੇਂ 'ਤੇ ਲੋੜਵੰਦ ਤੇ ਗ਼ਰੀਬ ਪਰਿਵਾਰਾਂ ਦੇ ਬੱਚਿਆਂ ਨੂੰ ਵਰਦੀਆਂ, ਸਟੇਸ਼ਨਰੀ ਅਤੇ ਹੋਰ ਸਹੂਲਤਾਂ ਵੀ ਮੁਹੱਈਆ ਕਰਵਾਈਆਂ ਜਾਂਦੀਆਂ ਹਨ। ਉਨ੍ਹਾਂ ਕਿਹਾ ਕਿ ਸੰਸਥਾ ਵਲੋਂ ਕੀਤੇ ਜਾ ਰਹੇ ਸਮਾਜ ਭਲਾਈ ਦੇ ਕੰਮ ਨਿਰੰਤਰ ਚਾਲੂ ਰਹਿਣਗੇ। ਇਸ ਮੌਕੇ ਹਰਦੇਵ ਸਿੰਘ ਬਾਜਵਾ, ਜਸਪ੍ਰੀਤ ਸਿੰਘ, ਵਿਨੋਦ ਜੈਨ, ਅਸ਼ੋਕ ਕੁਮਾਰ ਕਾਲਾ, ਰਾਜਾ ਸਿੰਘ ਆਦਿ ਮੈਂਬਰ ਵੀ ਹਾਜ਼ਰ ਸਨ।

Post a Comment

0 Comments