ਹੋਲੀ ਹਾਰਟ ਸਕੂਲ ਵਿੱਚ ਸੜਕ ਸੁਰੱਖਿਆ ਸੰਬੰਧੀ ਵਰਕਸ਼ਾਪ ਦਾ ਕੀਤਾ ਗਿਆ ਆਯੋਜਨ
ਬਰਨਾਲਾ, 2 ,ਸਤੰਬਰ/ਕਰਨਪ੍ਰੀਤ ਕਰਨ
ਇਲਾਕੇ ਦੀ ਨਾਮਵਾਰ ਵਿੱਦਿਅਕ ਸੰਸਥਾ ਜੀ. ਹੋਲੀ ਹਾਰਟ ਪਬਲਿਕ ਸਕੂਲ ਮਹਿਲ ਕਲਾਂ ਵਿੱਚ ਜਮਾਤ ਤੀਜੀ ਤੋਂ ਬਾਰਵੀਂ ਦੇ ਵਿਦਿਆਰਥੀਆਂ ਲਈ ਸੜਕ ਸੁਰੱਖਿਆ ਸੰਬੰਧੀ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਟ੍ਰੈਫਿਕ ਪੁਲਿਸ ਬਰਨਾਲਾ ਦੇ ਏ.ਐੱਸ.ਆਈ ਸ੍ਰੀਮਾਨ ਗੁਰਚਰਨ ਸਿੰਘ, ਮੁਨਸ਼ੀ ਸ੍ਰੀਮਾਨ ਮਨਦੀਪ ਸਿੰਘ, ਅਤੇ ਕਾਂਸਟੇਬਲ ਸ੍ਰੀਮਾਨ ਹਰਬੰਸ ਸਿੰਘ ਨੇ ਮੁੱਖ ਮਹਿਮਾਨਾਂ ਵਜੋਂ ਹਾਜ਼ਰੀ ਭਰੀ। ਟ੍ਰੈਫਿਕ ਪੁਲਿਸ ਦੇ ਅਧਿਕਾਰੀਆਂ ਨੇ ਆਪਣੇ ਵਿਸ਼ਾਲ ਗਿਆਨ ਅਤੇ ਤਜ਼ਰਬੇ ਨੂੰ ਸਾਂਝਾ ਕਰਦੇ ਹੋਏ, ਜ਼ਿੰਮੇਵਾਰ ਸੜਕੀ ਵਿਵਹਾਰ ਦੀ ਮਹੱਤਤਾ ਉੱਤੇ ਜ਼ੋਰ ਦਿੱਤਾ। ਉਨ੍ਹਾਂ ਨੇ ਪੈਦਲ ਯਾਤਰੀਆਂ ਦੀ ਸੁਰੱਖਿਆ ਤੋਂ ਲੈ ਕੇ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ ਦੀ ਮਹੱਤਤਾ ਤੱਕ ਅਤੇ ਹੋਰ ਬਹੁਤ ਸਾਰੇ ਵਿਸ਼ਿਆਂ ਨੂੰ ਸ਼ਾਮਲ ਕੀਤਾ ਗਿਆ। ਸਕੂਲ ਦੇ ਡਰਾਈਵਰਾਂ ਲਈ ਵੱਖਰਾ ਸੈਸ਼ਨ ਆਯੋਜਿਤ ਕੀਤਾ ਗਿਆ, ਜਿਸ ਵਿੱਚ ਟ੍ਰੈਫਿਕ ਪੁਲਿਸ ਦੀ ਟੀਮ ਨੇ ਵਿਦਿਆਰਥੀਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਵਿੱਚ ਉਨ੍ਹਾਂ ਦੀ ਅਹਿਮ ਭੂਮਿਕਾ ਤੇ ਜ਼ੋਰ ਦਿੱਤਾ।
0 Comments