ਗਾਇਕਾ ਜਯੋਤੀ ਸ਼ਰਮਾ ਦਾ ਸਿੰਗਲ ਟ੍ਰੈਕ *ਜੱਟੀ ਤੇਰੀ* ਯੂਟਿਊਬ,ਫੇਸਬੁੱਕ, ਇੰਸਟਾਗ੍ਰਾਮ ਤੇ ਸਟੇਜਾਂ ਦਾ ਸਿੰਗਾਰ ਬਣਿਆ

 ਗਾਇਕਾ ਜਯੋਤੀ ਸ਼ਰਮਾ ਦਾ ਸਿੰਗਲ ਟ੍ਰੈਕ *ਜੱਟੀ ਤੇਰੀ* ਯੂਟਿਊਬ,ਫੇਸਬੁੱਕ, ਇੰਸਟਾਗ੍ਰਾਮ ਤੇ ਸਟੇਜਾਂ ਦਾ ਸਿੰਗਾਰ ਬਣਿਆ 


ਵੇ *ਜੱਟੀ ਤੇਰੀ*ਸੁਣ ਮੁੰਡਿਆਂ ਹੌਲੀ ਹੌਲੀ ਤੇਰੀ ਜਿੰਦਗੀ ਚ ਆਉਣ ਲੱਗੀ ਆ *

 ਸੰਗੀਤਕ ਗੀਤਾਂ ਚ* ਵੇ ਸੋਹਣਿਆ*,ਗਿੱਧਾ ਨਾਨ ਸਟਾਪ* *.ਮੇਲਾ* ਤੇ *ਜਾਗੋ ਬੋਲੀਆਂ* ਰਾਹੀਂ ਧੂੰਮਾਂ ਪਾਉਂਦੀ ਪੰਜਾਬ ਦੀ ਧਰਤੀ ਤੋਂ  ਤੋਂ ਸੰਗੀਤਕ ਬਾਰੀਕੀਆਂ ਦੀ ਗੁੜਤੀ ਲੈ ਕੇ ਪੱਕੇ ਪੈਰੀਂ ਕਨੇਡਾ ਦੇ ਸ਼ਹਿਰ ਟੋਰੰਟੋ ਚ ਧੂੰਮਾਂ ਪਾ ਰਹੀ ਗਾਇਕਾ ਜਯੋਤੀ ਸ਼ਰਮਾ ਕਿਸੇ ਜਾਣ-ਪਛਾਣ ਦੀ ਮੁਥਾਜ ਨਹੀਂ, ਗੀਤ ਸੰਗੀਤ ਗਰੁੱਪ ,ਤੇ ਟੀਵੀ ਹੋਸਟ ਕਰਨ ਦੇ ਨਾਲ ਨਾਲ ਜੋ ਸਟੇਜਾਂ ਉੱਤੇ ਸੁਰੀਲੀ ਗਾਇਕੀ ਰਾਹੀਂ ਮੇਲੇ ਲੁੱਟਣ ਦੀ ਸਮਰੱਥਾ ਰੱਖਦੀ ਹੈ, ਜਿਸ ਦੇ ਹਿੱਟ ਗੀਤਾਂ ਨੇ ਅੰਤਰਰਾਸ਼ਟਰੀ ਪੱਧਰ ਤੱਕ ਨਾਮਣਾ ਖੱਟਿਆ ਮਾਂ ਸਰਸਵਤੀ ਦੀ ਅਪਾਰ ਕਿਰਪਾ ਧਾਰੀ ,ਸੰਗੀਤ ਜਗਤ ਦੀ ਮਾਣਮੱਤੀ,ਸੁਰੀਲੀ ਗਾਇਕਾ ਜਯੋਤੀ ਸ਼ਰਮਾ ਦਾ ਸਿੰਗਲ ਟ੍ਰੈਕ *ਜੱਟੀ ਤੇਰੀ* ਗੀਤ ਨਾਲ ਯੂ-ਟਿਊਬ ਸਮੇਤ ਚੈਨਲਾਂ ਤੇ ਛਾਈ ਹੋਈ ਹੈ ਜਿਸ ਦਾ ਗਾਇਆ ਸਿੰਗਲ ਟ੍ਰੈਕ *ਜੱਟੀ ਤੇਰੀ* ਸੁਰੀਲੇ ਤੇ ਪ੍ਰਪੱਕ ਸਿੰਗਰ ਸਦਕਾ ਪੂਰੀ ਚਰਚਾ ਵਿੱਚ ਹੈ। ਅਦਬ ਫਿਲ੍ਮ੍ਸ ਤੇ ਜਯੋਤੀ ਸ਼ਰਮਾ ਡੀ ਪੇਸ਼ਕਾਰੀ ਤਹਿਤ ਗੀਤਕਾਰ ਕੇ ਡੀ  ਦੇ ਲਿਖੇ *ਜੱਟੀ ਤੇਰੀ* *ਦੇ ਇਸ ਰੋਮਾਂਟਿਕ ਗੀਤ ਦਾ ਅਭੀ ਜੱਸਲ ਵਲੋਂ ਤਿਆਰ ਕੀਤੇ ਵੀਡੀੳ ਨੂੰ ਸਰੋਤਿਆਂ ਦਾ ਭਰਵਾਂ ਹੁੰਗਾਰਾਂ ਮਿਲ ਰਿਹਾ ਹੈ। ਜਿਸ ਦਾ ਮਨਮੋਹਕ ਸੰਗੀਤ ਕੈਪਟਨ ਜੀ ਵਲੋਂ ਤਿਆਰ ਕੀਤਾ ਗਿਆ ਹੈ ! ਵਿਸ਼ੇਸ਼ ਸਹਿਯੋਗ ਤਹਿਤ ਵਰਿੰਦਰ ਸੰਧੂ,ਪਵਨ ਸ਼ਰਮਾ (ਸੇਲਮੈਕ੍ਸ ਰੀਅਲ ਇਸਟੇਟ) ਅਤੇ ਬੌਬ ਦੋਸਾਂਝ  ਸਾਂਝਾ ਪੰਜਾਬ ਟੀਵੀ ਅਤੇ ਸ੍ਰੀਮਤੀ ਰਾਜ ਸ਼ਰਮਾ  ਦਾ ਸਪੈਸ਼ਲ ਧੰਨਵਾਦ ਕੀਤਾ ! ਗਾਇਕੀ ਵਿਚ ਉਸਤਾਦ ਧਾਰਨ ਕਰਨ ਨੂੰ ਜਯੋਤੀ ਸ਼ਰਮਾ ਪਰਮਾਤਮਾ ਵੱਲੋਂ ਮਿਲਿਆ ਗੌਡ ਗਿਫਟ ਅਤੇ ਸਕੂਲ, ਐਚ ਐੱਮ ਵੀ ਕਾਲਜ ਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਤੋਂ ਸ਼ੁਰੂ ਹੋਇਆ ਸਫ਼ਰ ਸ਼ੋਂਕ ਤਹਿਤ ਪ੍ਰੋਫੈਸ਼ਨ ਬਣ ਗਿਆ  ਸ਼ੋਲੇ ਗੀਤ ਗਾਉਣ ਦੇ ਨਾਲ-ਨਾਲ, ਡਿਊਟ ਗੀਤ ਜਲਦ ਮਾਰਕੀਟ ਵਿਚ ਆਉਣਗੇ ਅੱਜ ਕੱਲ ਦੀ ਕੁਝ ਕਾਵਾਂ ਰੋਲੀ ਦੀ ਗਾਇਕੀ ਵਾਰੇ  ਜਯੋਤੀ ਸ਼ਰਮਾ ਨੇ ਕਿਹਾ ਕਿ ਸਰੋਤੇ ਚੰਗਾ ਸੁਨਣ, ਮਾੜੇ ਨੂੰ ਨਕਾਰ ਦੇਣ ਗੀਤਾਂ ਦਾ ਮੈਟਰ ਡੂੰਘੇ ਅਰਥਾਂ ਅਤੇ ਸਮਾਜ ਨੂੰ ਸੇਧ ਦੇਣ ਵਾਲਾ ਹੋਣਾ ਚਾਹੀਦਾ ਹੈ। ਗੀਤ ਸੰਗੀਤ ਸ਼ੋਰ ਸਰਾਬੇ ਵਾਲਾ ਨਾ ਹੋਵੇ ਕੰਨਾਂ ’ਚ ਰਸ ਘੋਲਣ ਵਾਲਾ ਅਤੇ ਪਰਿਵਾਰਿਕ ਹੋਵੇ। ’ਤੇ ਢੇਰ ਸਾਰੀਆਂ ਉਮੀਦਾਂ ਲਾਈ ਬੈਠੀ ਜਯੋਤੀ ਸ਼ਰਮਾ ਦਾ ਇਹ ਰੋਮਾਂਟਿਕ ਸਿੰਗਲ ਟ੍ਰੈਕ *ਜੱਟੀ ਤੇਰੀ*ਕ ਹੋਰ ਵੀ ਬੁਲੰਦੀਆਂ ਛੂਹੇ।

                                                           ਕਰਨਪ੍ਰੀਤ ਕਰਨ ਬਰਨਾਲਾ +91 - 9915785005

Post a Comment

0 Comments