ਕੈਨੇਡਾ ਫੇਰੀ ਉਪਰੰਤ ਹਲਕਾ ਇੰਚਾਰਜ ਕੁਲਵੰਤ ਸਿੰਘ ਕੀਤੂ ਨੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨਾਲ ਕੀਤੀ ਮੁਲਾਕਾਤ,ਸੁਖਬੀਰ ਨੇ ਦਿੱਤਾ ਥਾਪੜਾ

 ਕੈਨੇਡਾ ਫੇਰੀ ਉਪਰੰਤ ਹਲਕਾ ਇੰਚਾਰਜ ਕੁਲਵੰਤ ਸਿੰਘ ਕੀਤੂ ਨੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨਾਲ ਕੀਤੀ ਮੁਲਾਕਾਤ,ਸੁਖਬੀਰ ਨੇ ਦਿੱਤਾ ਥਾਪੜਾ 

ਸੁਖਬੀਰ ਬਾਦਲ ਨਾਲ ਮੁਲਕਾਤ ਸਮੇਂ ਕੁਲਵੰਤ ਸਿੰਘ ਕੀਤੂ, ਜੱਥੇਦਾਰ ਪਰਮਜੀਤ ਵੈ ਸਿੰਘ ਖਾਲਸਾ ਅਤੇ ਯਾਦਵਿੰਦਰ ਸਿੰਘ ਬਿੱਟੂ ਦੀਵਾਨਾ ਮੌਜੂਦ ਰਹੇ 


ਬਰਨਾਲਾ,10,ਸਤੰਬਰ /ਕਰਨਪ੍ਰੀਤ ਕਰਨ 

 -ਜਿਲਾ ਬਰਨਾਲਾ ਤੋਂ ਅਕਾਲੀ ਦਲ ਬਾਦਲ ਦੇ ਹਲਕਾ ਇੰਚਾਰਜ ਕੁਲਵੰਤ ਸਿੰਘ ਕੀਤੂ ਵਲੋਂ ਕੈਨੇਡਾ ਫੇਰੀ ਉਪਰੰਤ  ਬਰਨਾਲਾ ਦੇ ਅਕਾਲੀ ਆਗੂਆਂ ਨੂੰ ਲੈ ਕੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨਾਲ  ਮੁਲਾਕਾਤ ਕੀਤੀ 1 ਮੁਲਕਾਤ ਸਮੇਂ ਬਰਨਾਲਾ ਦੇ ਅਕਾਲੀ ਆਗੂਆਂ ਜੱਥੇਦਾਰ ਪਰਮਜੀਤ ਸਿੰਘ ਖਾਲਸਾ ਅਤੇ ਸਾਬਕਾ ਜ਼ਿਲ੍ਹਾ ਪ੍ਰਧਾਨ ਯਾਦਵਿੰਦਰ ਸਿੰਘ ਬਿੱਟੂ ਦੀਵਾਨਾ ਵੀ ਹਾਜਿਰ ਸਨ। ਇਸ ਮੁਲਾਕਾਤ ਸੰਬੰਧੀ ਜਾਣਕਾਰੀ ਦਿੰਦਿਆਂ ਹਲਕਾ ਇੰਚਾਰਜ ਕੁਲਵੰਤ ਸਿੰਘ ਕੀਤੂ ਨੇ ਦੱਸਿਆ ਕਿ ਸ: ਬਾਦਲ ਵਲੋਂ ਜਿੱਥੇ ਮੇਰੇ ਪਿਤਾ ਮਰਹੂਮ ਮਲਕੀਤ ਸਿੰਘ ਕੀਤੁ ਦੀਆਂ ਪਾਰਟੀ ਪ੍ਰਤੀ ਵਫ਼ਾਦਾਰੀ ਅਤੇ ਹਜਾਰਾਂ ਦੀ ਗਿਣਤੀ ਚ ਹਲਕਾ ਨਿਵਾਸੀਆਂ ਦਾ ਅਕਾਲੀ ਦਲ ਨਾਲ ਡਟੇ ਰਹਿਣ ਦੀਆਂ ਯਾਦਾਂ ਨੂੰ ਤਾਜ਼ਾ ਨੂੰ ਤਾਜ਼ਾ ਕਰਦਿਆਂ ਜ਼ਿਲ੍ਹਾ ਬਰਨਾਲਾ ਵਿਚ ਪਾਰਟੀਆਂ ਗਤੀਵਿਧੀਆਂ ਬਾਰੇ ਜਾਣਕਾਰੀ ਹਾਸਲ ਕੀਤੀ ਗਈ ਅਤੇ ਅਗਾਮੀ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਸੰਬੰਧੀ ਸਰਗਰਮੀਆਂ ਬਾਰੇ ਵਿਚਾਰਾਂ ਕੀਤੀਆਂ ਗਈਆਂ।

      ਸ੍ਰੀ ਕੀਤੂ ਨੇ ਕਿਹਾ ਕਿ ਪੰਜਾਬੀਆਂ ਦੀ ਕਰਮ ਭੂਮੀ  ਬਣੀ ਕੈਨੇਡਾ ਦੇ ਵੱਖ-ਵੱਖ ਸ਼ਹਿਰਾਂ ਚ ਫੇਰੀ ਸਮੇਂ ਵੱਡੀ ਗਿਣਤੀ ਚ ਜੁੜੇ ਪੰਜਾਬੀਆਂ ਵਲੋਂ ਅੱਜ ਵੀ ਅਕਾਲੀ ਦਲ ਸਰਕਾਰ ਸਮੇਂ ਪੰਜਾਬ ਚ ਕਰਵਾਏ ਰਿਕਾਰਡ ਤੋੜ ਵਿਕਾਸ ਦੀਆਂ ਪ੍ਰਾਪਤੀਆਂ ਦਾ ਜਿਕਰ ਕੀਤਾ ਗਿਆ ਤੇ ਅਗਲੀ ਸਰਕਾਰ ਪੰਜਾਬ ਚ ਅਕਾਲੀਦਲ ਦੀ ਬਣਾਉਣ ਲਈ ਉਤਾਵਲੇ ਹਨ  ! ਮੌਜੂਦਾ ਆਪ ਦੀ ਸਰਕਾਰ ਸੰਬੰਧੀ ਉਹਨਾਂ ਕਿਹਾ ਕਿ  ਜਦੋਂ ਤੋਂ ਸੂਬੇ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਹੈ ਉਦੋਂ ਤੋਂ ਵਿਕਾਸ ਕਾਰਜ ਠੱਪ ਪਏ ਹਨ। ਜ਼ਿਲ੍ਹਾ ਬਰਨਾਲਾ ਵਿਚ ਵੀ ਵਿਕਾਸ ਕਾਰਜ ਸਿਰਫ਼ ਕਾਗਜਾਂ ਵਿਚ ਹੀ ਹੋ ਰਹੇ ਹਨ। ਹੀ ਹੋ ਉਨ੍ਹਾਂ ਕਿਹਾ ਕਿ ਸ਼ਹਿਰ ਬਰਨਾਲਾ ਵਿਚ ਠੱਪ ਪਏ ਵਿਕਾਸ ਕਾਰਜਾਂ ਨੂੰ ਚਾਲੂ ਕਰਵਾਉਣ ਲਈ ਆਉਣ ਵਾਲੇ ਦਿਨਾਂ ਵਿਚ ਸ਼੍ਰੋਮਣੀ ਅਕਾਲੀ ਦਲ ਵਲੋਂ ਸਰਕਾਰ ਖਿਲਾਫ਼ ਸੰਘਰਸ਼ ਵਿੱਢਿਆ ਜਾਵੇਗਾ ਅਤੇ ਇਸ ਸੰਬੰਧੀ ਬਕਾਇਦਾ ਹਲਕਾ ਬਰਨਾਲਾ ਦੇ ਸਮੂਹ ਆਗੂਆਂ ਤੇ ਵਰਕਰਾਂ ਨਾਲ ਮੀਟਿੰਗਾਂ ਕਰ ਕੇ ਵਿਉਂਤਬੰਦੀ ਉਲੀਕੀ ਜਾਵੇਗੀ। ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਅੰਤਰਿੰਗ ਮੈਂਬਰ ਜਥੇਦਾਰ ਪਰਮਜੀਤ ਸਿੰਘ ਖਾਲਸਾ ਅਤੇ ਯਾਦਵਿੰਦਰ ਸਿੰਘ ਬਿੱਟੂ ਦੀਵਾਨਾ ਵੀ ਹਾਜ਼ਰ ਸਨ।

Post a Comment

0 Comments