ਜ਼ਿਲ੍ਹਾ ਪ੍ਰਧਾਨ ਮਹਿਲਾ ਕਾਂਗਰਸ ਮਨਵਿੰਦਰ ਪੱਖੋ, ਦਾ ਮਾਨਾਪਿੰਡੀ,ਪੱਖੋਕੇ ਵਿਖੇ *ਤੀਆਂ ਤੀਜ ਦੀਆਂ ਸਮੇਂ ਸਨਮਾਨ ਕੀਤਾ
ਬਰਨਾਲਾ,1,ਸਤੰਬਰ /ਕਰਨਪ੍ਰੀਤ ਕਰਨ /-ਤੀਆਂ ਦੇ ਨਾਲ ਧੀਆਂ ਸਾਡੇ ਪੰਜਾਬ ਦੇ ਆਮਿਰ ਸੱਭਿਅਚਾਰ ਦੇ 2 ਅਨਿੱਖੜੇਵੇਂ ਅੰਗ ਹਨ ਜਿੰਨਾ ਬਿਨਾ ਸਮਾਜ ਦਾ ਤਾਣਾ ਬਾਣਾ ਬੁਣਿਆ ਹੋਈ ਹੈ ਅੱਜ ਕੁੜੀਆਂ ਮੁੰਡਿਆਂ ਚ ਕੋਈ ਫਰਕ ਨਹੀਂ ਅੱਜ ਕੁੜੀਆਂ ਦੁਨੀਆਂ ਦੇ ਹਰ ਖੇਤਰ ਵਿਚ ਨਾਮ ਮਾਨ ਸਨਮਾਨ ਕਮਾ ਕੇ ਦੇਸ਼ ਅਤੇ ਮਾਪਿਆਂ ਦਾ ਸਿਰ ਉੱਚਾ ਕਰ ਰਹੀਆਂ ਹਨ ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਕਾਂਗਰਸ ਮਹਿਲਾ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਮਨਵਿੰਦਰ ਪੱਖੋ, ਦਾ ਮਾਨਾਪਿੰਡੀ,ਪੱਖੋਕੇ ਵਿਖੇ *ਤੀਆਂ ਤੀਜ ਦੀਆਂ ਸਮੇਂ ਪੁੱਜਣ ਤੇ ਮੀਡਿਆ ਨਾਲ ਗਲਬਾਤ ਕਰਦਿਆਂ ਕੀਤਾ ਜਿੱਥੇ ਉਹਨਾਂ ਦਾ ਪਿੰਡ ਵਾਸੀਆਂ ਵਲੋਂ ਭਰਵਾਂ ਸਵਾਗਤ ਅਤੇ ਸਨਮਾਨ ਕੀਤਾ ਗਿਆ ! ਬਰਨਾਲਾ ਲਾਗਲੇ ਮਾਨਾਪਿੰਡੀ ਪਿੰਡ ਵਿਖੇ ਤੀਆਂ ਦਾ ਤਿਉਹਾਰ ਸ੍ਰੀਮਤੀ ਹਰਪ੍ਰੀਤ ਕੌਰ(ਸਰਪੰਚ) ਅਤੇ ਉਹਨਾਂ ਦੇ ਪਤੀ ਪਰਮਦੀਪ ਸਿੰਘ (ਪੰਮਾ) ਵੱਲੋਂ ਕਰਵਾਇਆ ਗਿਆ। ਜਿਸ ਵਿੱਚ ਸਾਬਕਾ ਚੇਅਰਮੈਨ ਜ਼ਿਲ੍ਹਾ ਪਰਿਸ਼ਦ ਸਰਬਜੀਤ ਕੌਰ ਰੰਧਾਵਾ, ਬਲਾਕ ਪ੍ਰਧਾਨ ਪਰਮਜੀਤ ਕੌਰ ਟੱਲੇਵਾਲ, ਬਲਾਕ ਪ੍ਰਧਾਨ ਸੁਰਿੰਦਰ ਕੌਰ, ਜਨਰਲ ਸਕੱਤਰ ਪਰਵੀਨ ਸ਼ਰਮਾ ਨੇ ਹਾਜ਼ਰੀ ਲਵਾਈ ਪਿੰਡ ਵਾਸੀਆਂ ਨਾਲ ਤੀਆਂ ਦੇ ਤਿਉਹਾਰ ਦੀ ਖੁਸ਼ੀ ਸਾਂਝੀ ਕੀਤੀ।ਇਸ ਤਰ੍ਹਾਂ ਪਿੰਡ ਪੱਖੋਕੇ ਵਿਖੇ ਤੀਆਂ ਦਾ ਤਿਉਹਾਰ ਸਰਪੰਚ ਹਰਜਿੰਦਰ ਸਿੰਘ ਅਤੇ ਬਲਾਕ ਪ੍ਰਧਾਨ ਪਰਮਜੀਤ ਟੱਲੇਵਾਲ ਵੱਲੋਂ ਮਨਾਇਆ ਗਿਆ।ਜਿਸ ਵਿੱਚ ਪਿੰਡ ਵਾਸੀਆਂ ਵੱਲੋਂ ਬਹੁਤ ਸਾਰਾ ਪਿਆਰ ਅਤੇ ਸਤਿਕਾਰ ਮਿਲਿਆ ਅਤੇ ਮਾਣ -ਸਨਮਾਨ ਦਿੱਤਾ ਗਿਆ।
0 Comments