ਕਿਰਤ ਕਾਨੂੰਨਾਂ ਦੀਆ ਉਲੰਘਣਾ ਬਰਦਾਸਤ ਨਹੀ ਕਰਾਗੇ : ਐਡਵੋਕੇਟ ਉੱਡਤ / ਚੌਹਾਨ
ਆਲ ਇੰਡੀਆ ਟਰੇਡ ਯੂਨੀਅਨ ਕਾਗਰਸ (ਏਟਕ) ਵੱਲੋ ਲੇਬਰ ਅਫਸਰ ਦੇ ਦਫਤਰ ਦਾ ਘਿਰਾਓ
ਮਾਨਸਾ ਗੁਰਜੰਟ ਸਿੰਘ ਬਾਜੇਵਾਲੀਆ ਆਲ ਇੰਡੀਆ ਟਰੇਡ ਯੂਨੀਅਨ ਕਾਗਰਸ ( ਏਟਕ) ਜਿਲ੍ਹਾ ਮਾਨਸਾ ਵੱਲੋ ਸਥਾਨਿਕ ਲੇਬਰ ਅਫਸਰ ਦੇ ਦਫਤਰ ਦਾ ਘਿਰਾਓ ਕੀਤਾ ਗਿਆ , ਏਟਕ ਵਰਕਰਾ ਨੇ ਨਾਅਰੇਬਾਜ਼ੀ ਕਰਦਿਆ ਕਿਹਾ ਕਿ ਭੀਖੀ ਆਰਿਆ ਤੇ ਕੰਮ ਕਰਦੇ ਵਰਕਰਾ ਨੂੰ ਕਿਰਤ ਕਾਨੂੰਨਾਂ ਅਨੁਸਾਰ ਹਫਤਾਵਾਰੀ ਤੇ ਗਜਟਿਡ ਛੁੱਟੀਆਂ ਦਿੱਤੀਆਂ , ਵਰਕਰਾ ਨੂੰ ਘੱਟੋ-ਘੱਟ ਉਜਰਤਾ ਦੇ ਤਹਿਤ ਤਨਖਾਹਾਂ ਦਿੱਤੀਆ ਜਾਣ , ਕੰਮ ਤੋ ਜਬਰੀ ਹਟਾਏ ਗਏ ਵਰਕਰ ਕੰਮ ਤੇ ਰੱਖੇ ਜਾਣ ਤੇ ਉਸਾਰੀ ਵੈਲਫੇਅਰ ਬੋਰਡ ਦੀਆ ਸਕੀਮਾ ਦੀ ਰਾਸੀ ਫੋਰੀ ਤੌਰ ਤੇ ਜਾਰੀ ਕੀਤੀ ਜਾਵੇ ।
ਇਸ ਮੌਕੇ ਤੇ ਸੰਬੋਧਨ ਕਰਦਿਆ ਆਲ ਇੰਡੀਆ ਟਰੇਡ ਯੂਨੀਅਨ ਕਾਗਰਸ ( ਏਟਕ) ਦੇ ਸੂਬਾਈ ਆਗੂ ਐਡਵੋਕੇਟ ਕੁਲਵਿੰਦਰ ਸਿੰਘ ਉੱਡਤ , ਪੰਜਾਬ ਖੇਤ ਮਜਦੂਰ ਸਭਾ ਦੇ ਸੂਬਾਈ ਮੀਤ ਪ੍ਰਧਾਨ ਕਾਮਰੇਡ ਕ੍ਰਿਸਨ ਚੋਹਾਨ ਤੇ ਸਰਵ ਭਾਰਤ ਨੌਜਵਾਨ ਸਭਾ ਦੇ ਜਿਲ੍ਹਾ ਪ੍ਰਧਾਨ ਸਾਥੀ ਰਾਜਿੰਦਰ ਸਿੰਘ ਹੀਰੇਵਾਲਾ ਨੇ ਕਿਹਾ ਕਿ ਜਿਲ੍ਹੇ ਅੰਦਰ ਚੱਲ ਰਹੇ ਉਦਯੋਗਿਕ ਅਦਾਰਿਆਂ ਵਿੱਚ ਕਿਰਤ ਕਾਨੂੰਨਾ ਦੀਆ ਧੱਜੀਆ ਉਡਾਈਆ ਜਾ ਰਹੀਆ ਤੇ ਕਿਰਤ ਵਿਭਾਗ ਕੁੰਭਕਰਨੀ ਨੀਂਦ ਸੁੱਤਾ ਪਿਆ ਹੈ । ਉਨ੍ਹਾਂ ਕਿਹਾ ਕਿ ਕਿਰਤੀਆਂ ਦੇ ਹੱਕਾਂ ਦੀ ਰਾਖੀ ਜੱਥੇਬੰਦ ਹੋ ਕੇ ਸੰਘਰਸ ਦੇ ਜ਼ਰੀਏ ਕੀਤੀ ਜਾਵੇਗੀ ।
ਇਸ ਮੌਕੇ ਤੇ ਲੇਬਰ ਅਫਸਰ ਮਾਨਸਾ ਨੇ ਧਰਨੇ ਵਿੱਚ ਆ ਕੇ ਪ੍ਰਦਰਸਨਕਾਰੀਆਂ ਨੂੰ ਵਿਸ਼ਵਾਸ ਦਵਾਇਆ ਕਿ ਉਨ੍ਹਾਂ ਦੀਆਂ ਮੰਗਾਂ ਜਲਦੀ ਪੂਰੀਆ ਕੀਤੀਆ ਜਾਣਗੀਆ ।
ਇਸ ਮੌਕੇ ਤੇ ਹੋਰਨਾਂ ਤੋ ਇਲਾਵਾ ਸਾਥੀ ਰੂਪ ਸਿੰਘ ਢਿੱਲੋ , ਬਲਵੰਤ ਭੈਣੀਬਾਘਾ , ਸੁਖਦੇਵ ਸਿੰਘ ਮਾਨਸਾ , ਰਾਜਿੰਦਰ ਸਿੰਘ ਝੁਨੀਰ , ਸੁਖਦੇਵ ਸਿੰਘ ਖੀਵਾ , ਬੂਟਾ ਸਿੰਘ ਖੀਵਾ , ਦਾਰਾ ਖਾ ਦਲੇਲ ਸਿੰਘ ਵਾਲਾ ਤੇ ਗੁਰਦਿਆਲ ਸਿੰਘ ਦਲੇਲ ਸਿੰਘ ਵਾਲਾ ਆਦਿ ਨੇ ਵੀ ਵਿਚਾਰ ਸਾਂਝੇ ਕੀਤੇ ।
0 Comments