ਰਾਜਾ ਵੜਿੰਗ ਨੇ ਪੰਜਾਬ ਦੀ ਆਪ ਸਰਕਾਰ ਨੂੰ ਪੰਜਾਬ ਦੀ ਉੱਜੜਦੀ ਤੇ ਪੰਜਾਬ ਛੱਡ ਉਡਾਰੀ ਮਾਰਦੀ ਜਾ ਰਹੀ ਜਵਾਨੀ ਨੂੰ ਬਚਾਉਣ ਦੀ ਲਲਕਾਰ ਦਿੱਤੀ
ਹਲਕਾ ਇੰਚਾਰਜ ਮੁਨੀਸ਼ ਬਾਂਸਲ ਤੇ ਜਿਲਾ ਪ੍ਰਧਾਨ ਕਾਲਾ ਢਿੱਲੋਂ,ਮਹਿਲਾ ਕਾਂਗਰਸ ਜਿਲਾ ਪ੍ਰਧਾਨ ਮਨਵਿੰਦਰ ਪੱਖੋਂ ਦੀ ਅਗਵਾਈ ਵਿਚ ਠਾਠਾਂ ਮਾਰਦਾ ਇੱਕਠ ਵੱਡੀਆਂ ਪੈੜਾਂ ਛੱਡ ਗਿਆ
ਬਰਨਾਲਾ 20,ਸਤੰਬਰ / ਕਰਨਪ੍ਰੀਤ ਕਰਨ
-ਜਿਲਾ ਬਰਨਾਲਾ ਚ ਕਾਂਗਰਸ ਪਾਰਟੀ ਦੇ ਹਲਕਾ ਇੰਚਾਰਜ ਮੁਨੀਸ਼ ਬਾਂਸਲ ਤੇ ਜਿਲਾ ਪ੍ਰਧਾਨ ਕਾਲਾ ਢਿੱਲੋਂ ਦੀ ਅਗਵਾਈ ਵਿਚ ਠਾਠਾਂ ਮਾਰਦਾ ਇੱਕਠ ਵੱਡੀਆਂ ਪੈੜਾਂ ਛੱਡ ਗਿਆ ! ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਪੰਜਾਬ ਦੀ ਆਪ ਸਰਕਾਰ ਨੂੰ ਪੰਜਾਬ ਦੀ ਉੱਜੜਦੀ ਤੇ ਪੰਜਾਬ ਛੱਡ ਉਡਾਰੀ ਮਾਰਦੀ ਜਾ ਰਹੀ ਜਵਾਨੀ ਨੂੰ ਬਚਾਉਣ ਦੀ ਲਲਕਾਰ ਦਿੱਤੀ ਕਿ ਭਗਵੰਤ ਮਾਨਾ ਸਾਨੂੰ ਲੋੜ ਨਹੀਂ ਤੇਰੇ ਰੰਗਲੇ ਪੰਜਾਬ ਦੀ ਸਾਨੂੰ ਓਹੀ ਪੰਜਾਬ ਮੋੜ ਦੇ ਇਹ ਗੱਲਾਂ ਕਰਦਿਆਂ ਦਾਣਾ ਮੰਡੀ ਬਰਨਾਲਾ ਵਿੱਚ ਰੱਖੀ ਰੈਲੀ ਵਿੱਚ ਜੋਸ਼ੀਲੇ ਭਾਸ਼ਣ ਚ ਭਾਵੁਕ ਤੇ ਤਕਰੀਰਾਂ ਨੇ ਨਸ਼ਿਆਂ ਵਿਰੁੱਧ ਸਰਕਾਰ ਨੂੰ ਘੇਰਨ ਅਤੇ ਲੋਕਾਂ ਨੂੰ ਜਾਗਰੂਕ ਕਰਨ ਲਈ ਫੱਟੇ ਚੱਕ ਦਿੱਤੇ । ਰਾਜਾ ਵੜਿੰਗ ਨੇ ਕਿਹਾ ਭਗਵੰਤ ਮਾਨਾਂ ਮੈਂ ਝੋਲੀ ਅੱਡੇ ਕੇ ਕਹਿੰਦਾ ਹਾਂ, ਬਚਾਅ ਲੈ ਜੇ, ਉੱਜੜਦੀਆਂ ਕੁੱਖਾਂ ਤੇ ਪੰਜਾਬ ਨੂੰ ਬਚਾ ਸਕਦਾ ਹੈ । ਨਸ਼ਿਆਂ ਨੂੰ ਠੱਲ੍ਹ ਪਾਉਣ ਤੇ ਇਸ ਦੇ ਹੱਲ ਤੇ ਚਰਚਾ ਕਰਨ ਲਈ, ਪੰਜਾਬ ਵਿਧਾਨ ਸਭਾ ਦਾ ਪੰਜ ਦਿਨਾਂ ਸਪੈਸ਼ਲ ਸ਼ੈਸ਼ਨ ਹੀ ਸੱਦੋ ਚਰਚਾ ਕਰੀਏ। ਰਾਜਾ ਵੜਿੰਗ ਨੇ ਕਿਹਾ ਕਿ ਮੈਂ ਇਕੱਲਾ ਭਗਵੰਤ ਮਾਨ ਦੀ ਸਰਕਾਰ ਨੂੰ ਹੀ ਦੋਸ਼ ਨਹੀਂ ਦਿੰਦਾ, ਇਸ ਤੋਂ ਪਹਿਲੀਆਂ ਸਰਕਾਰਾਂ ਨੇ ਜੇ ਨਸ਼ਿਆਂ ਨੂੰ ਸਖਤੀ ਨਾਲ ਰੋਕਿਆ ਹੁੰਦਾ ਤਾਂ, ਹੁਣ ਗੱਲ ਹੋਰ ਹੋਣੀ ਸੀ ਪੰਜਾਬ ਦੀ
ਉਨ੍ਹਾਂ ਪੰਜਾਬ ਦੇ ਲੋਕਾਂ ਨੂੰ ਸੱਦਾ ਦਿੱਤਾ ਕਿ ਤੁਸੀਂ ਖੁਦ ਹੀ ਪਿੰਡਾਂ ਵਿੱਚ ਨਸ਼ਾ ਵੇਚਣ ਵਾਲਿਆਂ ਦਾ ਬਾਈਕਾਟ ਕਰੋ, ਉਨ੍ਹਾਂ ਨੂੰ ਪੁਲਿਸ ਕੋਲ ਫੜਾਓ, ਗਵਾਹੀਆਂ ਦਿਉ ਤੇ ਪਿੰਡਾਂ ਸ਼ਹਿਰਾਂ `ਚ ਠੀਕਰੀ ਪਹਿਰੇ ਲਾ ਕੇ ਰਾਖੀ ਕਰੋ, ਨਹੀਂ ਤਾਂ ਇਹ ਨਸ਼ਿਆਂ ਦੀ ਅੱਗ ਸਾਡੇ ਘਰਾਂ ਤੱਕ ਵੀ ਪਹੁੰਚਣ ਵਿੱਚ ਜਿਆਦਾ ਸਮਾਂ ਨਹੀਂ ਲੱਗਣਾ। ਰਾਜਾ ਵੜਿੰਗ ਨੇ ਕਿਹਾ ਮਾਨਾਂ ! ਅਸੀਂ ਸਕੂਲਾਂ/ਹਸਪਤਾਲਾਂ ਅਤੇ ਸੜਕਾਂ ਬਿਨਾਂ ਸਾਰ ਲਵਾਂਗੇ, ਪਰ ਪੰਜਾਬ ਦੇ ਪੁੱਤਾਂ ਨੂੰ ਨਸ਼ਿਆਂ ਤੋਂ ਬਚਾਉਣ ਨੂੰ ਸਰਕਾਰਾਂ ਹੀ ਬਚਾ ਸਕਦੀਆਂ ਹਨ !
ਰਾਜਾ ਵੜਿੰਗਦੇ ਨਸ਼ਿਆਂ ਦੀ ਗੱਲ ਤੇ ਪੰਡਾਲ ਵਿੱਚ ਬੈਠੀਆਂ ਬਜ਼ੁਰਗ ਔਰਤਾਂ ਦੀਆਂ ਅੱਖਾਂ `ਚੋਂ ਹੰਝੂ ਆਪ ਮੁਹਾਰੇ ਹੀ ਵਹਿ ਤੁਰੇ। ਮੈਂ ਪੰਡਾਲ ਵਿੱਚ ਆ ਰਿਹਾ ਸੀ ਤਾਂ ਇੱਕ ਬਜੁਰਗ ਮਾਂ ਨੇ ਮੋਢੇ ਤੇ ਹੱਥ ਧਰ ਕੇ ਕਿਹਾ! ਪੁੱਤ ਮੇਰੇ ਚੌਂਹ ਪੁੱਤਾਂ `ਚੋਂ ਤਿੰਨ ਨਸ਼ਿਆਂ ਦੇ ਆਦੀ ਹੋ ਕੇ, ਇਸ ਦੁਨੀਆਂ ਤੋਂ ਚਲੇ ਗਏ। ਰਾਜਾ ਵੜਿੰਗ ਨੇ ਆਪਣੀ ਤਕਰੀਰ ਨੂੰ ਅੱਗੇ ਵਧਾਉਂਦਿਆਂ ਕਿਹਾ ਕਿ ਇੱਕ ਸਮਾਂ ਉਹ ਵੀ ਸੀ, ਜਦੋਂ ਪੰਜਾਬ ਦੇ ਗੱਭਰੂਆਂ ਦੀਆਂ ਲੋਕ ਸਿਫਤਾਂ ਕਰਦੇ ਸੀ, ਉਨ੍ਹਾਂ ਕਿਹਾ ਕਿ ਨਸ਼ਿਆਂ ਦਾ ਅੰਕੜਾ ਬੜਾ ਡਰਾਵਣਾ ਐ, ਪਿਛਲੇ ਦਿਨੀਂ ਮੀਡੀਆ ਨੇ ਖੁਲਾਸਾ ਕੀਤਾ ਹੈ ਕਿ ਪੂਰਾ ਪੰਜਾਬ ਚੋਂ ਵੱਡਾ ਹਿੱਸਾ ਨਸ਼ਿਆਂ ਵਿੱਚ ਫਸਿਆ ਹੋਇਆ ਹੈ।
ਰਾਜਾ ਵੜਿੰਗ ਨੇ ਕੇਂਦਰ ਦੀ ਨਰਿੰਦਰ ਮੋਦੀ ਅਤੇ ਪੰਜਾਬ ਦੀ ਭਗਵੰਤ ਮਾਨ ਸਰਕਾਰ ਨੂੰ ਕਿਸਾਨ ਵਿਰੋਧੀ ਕਰਾਰ ਦਿੰਦਿਆਂ ਕਿਹਾ ਕਿ ਮੋਦੀ ਸਰਕਾਰ ਨੇ 17.50 ਲੱਖ ਕਿਸਾਨਾਂ ਨੂੰ 6/6 ਹਜ਼ਾਰ ਰੁਪੱਈਆਂ ਦੇਣਾ ਬੰਦ ਕਰ ਦਿੱਤਾ ਹੈ। ਕਿਉਂਕਿ ਪੰਜਾਬ ਦੇ ਕਿਸਾਨਾਂ ਨੇ ਦਿੱਲੀ ਦੇ ਬਾਰਡਰ ਤੇ ਮੋਦੀ ਮੁਰਦਾਬਾਦ ਦੇ ਨਾਅਰੇ ਲਾ ਕੇ, ਉਸ ਨੂੰ ਕਾਲੇ ਕਾਨੂੰਨ ਵਾਪਿਸ ਲੈਣ ਲਈ ਮਜਬੂਰ ਕਰ ਦਿੱਤਾ ਸੀ।
ਇਸੇ ਤਰਾਂ ਭਗਵੰਤ ਮਾਨ ਸਰਕਾਰ ਨੇ 60 ਹਜ਼ਾਰ ਤੋਂ ਵੱਧ ਕਿਸਾਨਾਂ ਦੀਆਂ ਪੈਨਸ਼ਨਾਂ ਸਿਰਫ ਇਸ ਕਰਕੇ ਬੰਦ ਕਰ ਦਿੱਤੀਆਂ ਕਿ ਉਨ੍ਹਾਂ ਦੀ ਆਮਦਨੀ ਪੰਜਾਹ ਹਜ਼ਾਰ ਰੁਪਏ ਸਲਾਨਾ ਤੋਂ ਵੱਧ ਗਈ ਹੈ। ਇਸ ਮੌਕੇ ਕਾਂਗਰਸ ਦੇ ਸੀਨੀਅਰ ਆਗੂ ਅਤੇ ਹਲਕਾ ਇੰਚਾਰਜ ਮਨੀਸ਼ ਬਾਂਸਲ, ਮਹਿਲਾ ਕਾਂਗਰਸ ਦੀ ਪ੍ਰਧਾਨ ਗੁਰਸ਼ਰਨ ਕੌਰ ਰੰਧਾਵਾ, ਯੂਥ ਕਾਂਗਰਸ ਦੇ ਪ੍ਰਧਾਨ ਮੋਹਿਤ ਮਹਿੰਦਰਾ, ਮਹਿਲਾ ਕਾਂਗਰਸ ਦੇ ਜਿਲਾ ਪ੍ਰਧਾਨ ਮਨਵਿੰਦਰ ਕੌਰ, ਸਾਬਕਾ ਵਿਧਾਇਕ ਦਲਵੀਰ ਗੋਲਡੀ, ਜਿਲ੍ਹਾ ਪ੍ਰਧਾਨ ਆਦਿ ਆਗੂਆਂ ਨੇ ਵੀ ਸੰਬੋਧਿਤ ਕੀਤਾ। ਰੈਲੀ ਦੀ ਕਾਮਯਾਬੀ ਲਈ ਰਾਜਾ ਵੜਿੰਗ ਨੇ ਨਗਰ ਸੁਧਾਰ ਟਰੱਸਟ ਦੇ ਸਾਬਕਾ ਚੇਅਰਮੈਨ ਮੱਖਣ ਸ਼ਰਮਾ, ਜਿਲਾ ਪ੍ਰਧਾਨ ਕੁਲਦੀਪ ਸਿੰਘ ਕਾਲਾ ਢਿੱਲੋਂ ,ਸਾਬਕਾ ਪ੍ਰਧਾਨ ਗੁਰਪ੍ਰੀਤ ਸਿੰਘ ਲੱਕੀ ,ਬਲਾਕ ਪ੍ਰਧਾਨ ਮਹੇਸ਼ ਲੋਟਾ,ਮਨਵਿੰਦਰ ਪੱਖੋਂ ਆਦਿ ਆਗੂਆਂ ਅਤੇ ਦਰਜਾ ਬ ਦਰਜਾ ਆਗੂ ਤੇ ਵਰਕਰਾਂ ਦਾ ਵੀ ਧੰਨਵਾਦ ਕੀਤਾ ੧ ਇਸ ਮੌਕੇ ਕਾਂਗਰਸ ਦੇ ਜਿਲਾ ਵਾਰ ਤੇ ਲੋਕਲ ਆਗੂ ਵਰਕਰ ਹਾਜਿਰ ਸਨ !
0 Comments