ਯੂਨੀਵਰਸਿਟੀ ਕਾਲਜ ,ਬਰਨਾਲਾ ਵਿਖੇ ਹਿੰਦੀ ਦਿਵਸ ਮਨਾਇਆ।
ਬਰਨਾਲਾ .20 ਸਤੰਬਰ /- ਕਰਨਪ੍ਰੀਤ ਕਰਨ
ਸਥਾਨਕ ਯੂਨੀਵਰਸਿਟੀ ਕਾਲਜ ,ਬਰਨਾਲਾ ਵਿਖੇ ਪ੍ਰਿੰਸੀਪਲ ਸ਼ੀ੍ ਹਰਕੰਵਲਜੀਤ ਸਿੰਘ ਜੀ ਦੀ ਯੋਗ ਅਗਵਾਈ ਅਤੇ ਡਾ.ਗਗਨਦੀਪ ਕੌਰ ਦੀ ਦੇਖ- ਰੇਖ ਹੇਠ ਹਿੰਦੀ ਦਿਵਸ ਮਨਾਇਆ ਗਿਆ ਅਤੇ ਲੇਖ ਲਿਖਣ ਮੁਕਾਬਲਾ ਕਰਵਾਇਆ ਗਿਆ। ਇਸ ਮੁਕਾਬਲੇ ਵਿੱਚ ਵਿਦਿਆਰਥੀਆਂ ਨੇ ਵੱਧ -ਚੜ੍ਹ ਕੇ ਭਾਗ ਲਿਆ ਅਤੇ ਭਰਪੂਰ ਦਿਲਚਸਪੀ ਦਿਖਾਈ ।ਇਸ ਮੁਕਾਬਲੇ ਵਿੱਚ ਸਤਿਆ(ਬੀ.ਏ.ਤੀਜਾ),ਬਲਵੀਰ ਕੌਰ (ਬੀ.ਏ. ਦੂਜਾ) ਨੇ ਕ੍ਰਮਵਾਰ ਪਹਿਲਾ ਅਤੇ ਦੂਜਾ ਸਥਾਨ ਅਤੇ ਜੁਗਜੀਵਨ ਸਿੰਘ (ਬੀ.ਏ.ਦੂਜਾ)ਅਤੇ ਜਸਪ੍ਰੀਤ ਪਾਲ (ਬੀ.ਏ. ਪਹਿਲਾ) ਨੇ ਸਾਂਝਾ ਤੀਸਰਾ ਸਥਾਨ ਪਾ੍ਪਤ ਕੀਤਾ। ਪ੍ਰਿੰਸੀਪਲ ਸ਼ੀ੍ ਹਰਕੰਵਲਜੀਤ ਸਿੰਘ ਨੇ ਵਿਦਿਆਰਥੀਆਂ ਦੀ ਲੇਖਨ ਪ੍ਰਤਿਭਾ ਨੂੰ ਦੇਖਦਿਆਂ ਖ਼ੁਸ਼ੀ ਜ਼ਾਹਿਰ ਕਰਦਿਆਂ ਵਿਦਿਆਰਥੀਆਂ ਨੂੰ ਪ੍ਰੇਰਿਤ ਕੀਤਾ। ਇਸ ਮੌਕੇ ਬਹੁ- ਗਿਣਤੀ ਵਿਦਿਆਰਥੀਆਂ ਤੋਂ ਇਲਾਵਾ ,ਡਾ.ਵਿਭਾ ਅਗਰਵਾਲ, ਡਾ. ਹਰਪ੍ਰੀਤ ਰੂਬੀ, ਡਾ.ਸੁਖਰਾਜ ਸਿੰਘ, ਸ਼ੀ੍ ਜਸਵਿੰਦਰ ਸਿੰਘ, ਅਸਿ. ਪ੍ਰੋ.ਲਵਪ੍ਰੀਤ ਸਿੰਘ,ਅਸਿ.ਪ੍ਰੋ. ਵਿਪਨ ਗੋਇਲ, ,ਡਾ.ਮੇਜਰ ਸਿੰਘ ,ਡਾ.ਜਸਵਿੰਦਰ ਕੌਰ, ਅਸਿ. ਪ੍ਰੋ. ਗੁਰਮੇਲ ਸਿੰਘ, ਡਾ.ਹਰਵਿੰਦਰ ਸਿੰਘ ,ਅਸਿ.ਪੋ੍.ਸੀਮਾ , ਸ਼ੀ੍ ਦੀਪਕ ਕੁਮਾਰ,ਅਸਿ. ਪੋ੍. ਪੂਸ਼ਾ,ਅਸਿ.ਪੋ੍.ਗੁਰਜੀਤ ਕੌਰ , ਅਸਿ.ਪੋ੍.ਸ਼ਿਵਾਨੀ,ਅਸਿ.ਪੋ਼ ਸ਼ਿੰਪੀ, ਅਸਿ. ਪੋ੍.ਰਿਪੂਜੀਤ ਕੌਰ,ਅਸਿ.ਪੋ੍.ਪੂਨਮ,ਅਸਿ. ਪੋ੍.ਟੀਨਾ, ਆਦਿ ਸਟਾਫ਼ ਮੈਂਬਰ ਵਿਦਿਆਰਥੀਆਂ ਦੀ ਹੌਂਸਲਾਫਜ਼ਾਈ ਲਈ ਹਾਜ਼ਰ ਹੋਏ।
0 Comments