ਲੋੜਵੰਦ ਮਰੀਜਾਂ ਦੀ ਸਹਾਇਤਾ ਲਈ ਖੂਨਦਾਨ ਕੈਂਪ ਲਾਉਣਾ ਸ਼ਲਾਘਾਯੋਗ ਉਪਰਾਲਾ: ਐਮ.ਪੀ. ਸਿਮਰਨਜੀਤ ਸਿੰਘ ਮਾਨ

 ਲੋੜਵੰਦ ਮਰੀਜਾਂ ਦੀ ਸਹਾਇਤਾ ਲਈ ਖੂਨਦਾਨ ਕੈਂਪ ਲਾਉਣਾ ਸ਼ਲਾਘਾਯੋਗ ਉਪਰਾਲਾ: ਐਮ.ਪੀ. ਸਿਮਰਨਜੀਤ ਸਿੰਘ ਮਾਨ

-ਵੀਰ ਚੱਕਰ ਵਿਜੇਤਾ ਸ. ਸੱਜਣ ਸਿੰਘ ਮਾਨ ਯਾਦਗਾਰੀ ਟਰੱਸਟ ਨੇ ਲਾਇਆ ਖੂਨਦਾਨ ਕੈਂਪ


ਬਰਨਾਲਾ/27 ਸਤੰਬਰ  ਕਰਨਪ੍ਰੀਤ ਕਰਨ 

- ਆਪਣੇ ਬਜੁਰਗਾਂ ਦੀ ਯਾਦ ਨੂੰ  ਸਮਰਪਿਤ ਅਤੇ ਘਰ ਵਿੱਚ ਆਈਆਂ ਖੁਸ਼ੀਆਂ ਦੇ ਮੱਦੇਨਜਰ ਮਨੁੱਖਤਾ ਦੀ ਭਲਾਈ ਲਈ ਖੂਨਦਾਨ ਕੈਂਪ ਲਾਉਣਾ ਬੇਹੱਦ ਸ਼ਲਾਘਾਯੋਗ ਉਪਰਾਲਾ ਹੈ | ਇਸਦੇ ਲਈ ਗੁਰਮੀਤ ਸਿੰਘ ਕਾਲਾ ਧਨੌਲਾ ਅਤੇ ਉਨ੍ਹਾਂ ਦੀ ਪੂਰੀ ਟੀਮ ਸ਼ਲਾਘਾ ਦੀ ਪਾਤਰ ਹੈ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ (ਅੰਮਿ੍ਤਸਰ) ਦੇ ਪ੍ਰਧਾਨ ਅਤੇ ਮੈਂਬਰ ਪਾਰਲੀਮੈਂਟ ਸ. ਸਿਮਰਨਜੀਤ ਸਿੰਘ ਮਾਨ ਨੇ ਸੰਤ ਬਾਬਾ ਕ੍ਰਿਸ਼ਨ ਦਾਸ ਜੀ ਐਲੀਮੈਂਟਰੀ ਸਕੂਲ ਮਾਨਾਂ ਪੱਤੀ ਧਨੌਲਾ ਵਿਖੇ ਵੀਰ ਚੱਕਰ ਵਿਜੇਤਾ ਸ. ਸੱਜਣ ਸਿੰਘ ਮਾਨ ਯਾਦਗਾਰੀ ਟਰੱਸਟ ਵੱਲੋਂ ਪ੍ਰਧਾਨ ਗੁਰਮੀਤ ਸਿੰਘ ਕਾਲਾ ਦੀ ਅਗਵਾਈ ਹੇਠ ਲਗਾਏ ਗਏ ਖੂਨਦਾਨ ਕੈਂਪ ਵਿੱਚ ਹਾਜਰੀਨ ਖੂਨਦਾਨੀਆਂ ਦੀ ਹੌਂਸਲਾ ਅਫਜਾਈ ਕਰਦੇ ਹੋਏ ਕੀਤਾ |

ਸ. ਮਾਨ ਨੇ ਕਿਹਾ ਕਿ ਅੱਜ ਦੇ ਕਲਯੁੱਗੀ ਦੌਰ ਵਿੱਚ ਜਿੱਥੇ ਕੁਝ ਲੋਕ ਧੀਆਂ ਨੂੰ  ਕੁੱਖ ਵਿੱਚ ਹੀ ਕਤਲ ਕਰਵਾ ਦਿੰਦੇ ਹਨ ਅਤੇ ਕੁਝ ਕਲਯੁੱਗੀ ਬੱਚੇ ਆਪਣੇ ਮਾਪਿਆਂ ਦੀ ਸਾਰ ਨਹੀਂ ਲੈਂਦੇ, ਅਜਿਹੇ ਸਮੇਂ ਵਿੱਚ ਕਾਲਾ ਮਾਨ ਵੱਲੋਂ ਆਪਣੇ ਘਰ ਧੀ ਦੇ ਜਨਮ ਦੀ ਖੁਸ਼ੀ ਅਤੇ ਆਪਣੇ ਪਿਤਾ ਸ. ਸੱਜਣ ਸਿੰਘ ਮਾਨ ਦੀ ਯਾਦ ਵਿੱਚ ਖੂਨਦਾਨ ਕੈਂਪ ਲਗਾਉਣ ਬਹੁਤ ਹੀ ਸ਼ਲਾਘਾਯੋਗ ਉਪਰਾਲਾ ਹੈ | ਕੈਂਪ ਵਿੱਚ ਪਹੁੰਚੇ ਵੱਡੀ ਗਿਣਤੀ ਨੌਜਵਾਨਾਂ ਵਿੱਚ ਖੂਨਦਾਨ ਪ੍ਰਤੀ ਉਤਸ਼ਾਹ ਨੂੰ  ਦੇਖ ਕੇ ਬਹੁਤ ਹੀ ਖੁਸ਼ੀ ਮਿਲੀ ਹੈ | ਉਨ੍ਹਾਂ ਟਰੱਸਟ ਦੇ ਅਹੁਦੇਦਾਰਾਂ ਨੂੰ  ਆਪਣੇ ਵੱਲੋਂ ਹਰ ਸੰਭਵ ਸਹਾਇਤਾ ਦਾ ਭਰੋਸਾ ਦਿੱਤਾ |

ਪ੍ਰਧਾਨ ਗੁਰਮੀਤ ਸਿੰਘ ਕਾਲਾ ਧਨੌਲਾ ਨੇ ਕੈਂਪ ਸੰਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੈਂਪ ਵਿੱਚ 204 ਯੂਨਿਟ ਖੂਨਦਾਨ ਇਕੱਠਾ ਕੀਤਾ ਗਿਆ ਹੈ, ਜੋ ਲੋੜਵੰਦਾਂ ਮਰੀਜਾਂ ਦੇ  ਇਲਾਜ ਲਈ ਮੱਦਦਗਾਰ ਸਾਬਤ ਹੋਵੇਗਾ | ਉਨ੍ਹਾਂ ਖੂਨਦਾਨ ਦੀ ਮਹੱਤਤਾ ਬਾਰੇ ਚਾਨਣਾ ਪਾਉਂਦਿਆਂ ਹਰ ਕਿਸੇ ਨੂੰ  ਆਪਣੇ ਬਜੁਰਗਾਂ ਦੇ ਯਾਦਗਾਰੀ ਦਿਨ ਅਤੇ ਘਰ ਵਿੱਚ ਆਈਆਂ ਖੁਸ਼ੀਆਂ ਖੂਨਦਾਨ ਕਰਕੇ ਮਨਾਉਣ ਦਾ ਸੁਨੇਹਾ ਦਿੱਤਾ |

ਇਸ ਮੌਕੇ ਜ਼ਿਲ੍ਹਾ ਪ੍ਰਧਾਨ ਦਰਸ਼ਨ ਸਿੰਘ ਮੰਡੇਰ, ਸ਼ਹਿਰੀ ਪ੍ਰਧਾਨ ਹਰਿੰਦਰਜੀਤ ਸਿੰਘ, ਯੂਥ ਵਿੰਗ ਪ੍ਰਧਾਨ ਕੋਮਲਦੀਪ ਸਿੰਘ ਢਿੱਲੋਂ, ਗੁਰਪ੍ਰੀਤ ਸਿੰਘ ਸਿੱਧੂ ਹਲਕਾ ਇੰਚਾਰਜ ਧਨੌਲਾ, ਸਰਪੰਚ ਸੁਖਪਾਲ ਸਿੰਘ ਛੰਨਾ, ਅਮਨਦੀਪ ਸਿੰਘ ਸੋਸ਼ਲ ਮੀਡੀਆ ਇੰਚਾਰਜ ਧਨੌਲਾ, ਜਸਵੀਰ ਸਿੰਘ ਮਾਨਾਂ ਪਿੰਡੀ, ਅਮਨਦੀਪ ਸਿੰਘ, ਰਾਜਿੰਦਰਪੁਰਾ ਕੋਠੇ, ਜਰਨੈਲ ਸਿੰਘ ਜਵੰਦਾ ਪਿੰਡੀ, ਸੁਖਜਿੰਦਰ ਸਿੰਘ ਬੰਗਹੋਰ ਪੱਤੀ ਧੀਰਾ, ਪ੍ਰਧਾਨ ਸਤਨਾਮ ਸਿੰਘ ਧੌਲਾ, ਗੁਰਤੇਜ ਸਿੰਘ ਬਰਾੜ, ਗੁਰਪ੍ਰੀਤ ਸਿੰਘ ਸਿੱਧੂ, ਜਗਵੀਰ ਸਿੰਘ ਉੱਪਲੀ, ਉਂਕਾਰ ਸਿੰਘ ਬਰਾਜ਼, ਜਸਪਰੀਤ ਸਿੰਘ ਜੱਸੀ, ਗੁਰਜੰਟ ਸਿੰਘ ਭਾਊ, ਜਸਪਾਲ ਸਿੰਘ ਬਾਦਸ਼ਾਹਪੁਰ ਨੇ ਵੀ ਹਾਜਰੀ ਲਗਵਾਈ |

Post a Comment

0 Comments