ਨੌਜਵਾਨ ਅਧਿਆਪਕ ਪੁਰਸਕਾਰ ਤਹਿਤ ਸ਼੍ਰੇਸ਼ਠ ਸ਼ਰਮਾ ਪੰਜਾਬ ਦੇ ਮੁਖ ਮੰਤਰੀ ਭਗਵੰਤ ਮਾਨ ਤੇ ਸਿਖਿਆ ਮੰਤਰੀ ਤੋਂ ਸਨਮਾਨਿਤ

 ਨੌਜਵਾਨ ਅਧਿਆਪਕ ਪੁਰਸਕਾਰ ਤਹਿਤ ਸ਼੍ਰੇਸ਼ਠ ਸ਼ਰਮਾ ਪੰਜਾਬ ਦੇ ਮੁਖ ਮੰਤਰੀ ਭਗਵੰਤ ਮਾਨ ਤੇ ਸਿਖਿਆ ਮੰਤਰੀ ਤੋਂ ਸਨਮਾਨਿਤ 


ਬਰਨਾਲਾ,6,ਸਤੰਬਰ/ਕਰਨਪ੍ਰੀਤ ਕਰਨ 

- ਪਿਛਲੇ 4 ਸਾਲਾਂ ਤੋਂ ਸ਼ਹੀਦ ਜਸ਼ਨਦੀਪ ਸਿੰਘ ਸਰਾਂ ਸਰਕਾਰੀ ਹਾਈ ਸਕੂਲ ਨੈਣੇਵਾਲ ਬਲਾਕ ਸਹਿਣਾ ਜਿਲਾ ਬਰਨਾਲਾ ਦੀ ਹੈੱਡ ਪ੍ਰਿੰਸੀਪਲ ਸ਼੍ਰੇਸ਼ਠ ਸ਼ਰਮਾਂ ਵਲੋਂ ਸਕੂਲ ਨੂੰ ਬੁਲੰਦੀਆਂ ਤੇ ਲੈ ਜਾਣਸਦਕਾ ਵਧੀਆ ਕਾਰਗੁਜਾਰੀਆਂ ਸਦਕਾ ਮਾਨ ਸਨਮਾਨ ਮਿਲਦਾ ਰਿਹਾ ਹੈ 1ਨੌਜਵਾਨ ਅਧਿਆਪਕ ਪੁਰਸਕਾਰ ਤਹਿਤ ਸ਼੍ਰੇਸ਼ਠ ਸ਼ਰਮਾਂ ਪੰਜਾਬ ਦੇ ਮੁਖ ਮੰਤਰੀ ਭਗਵੰਤ ਮਾਨ ਤੇ ਸਿਖਿਆ ਮੰਤਰੀ ਵਲੋਂ ਸਨਮਾਨਿਤ ਕੀਤਾ ਗਿਆ1 ਸ਼੍ਰੇਸ਼ਠ ਸ਼ਰਮਾਂ ਨੂੰ ਇਹ ਸਨਮਾਨ ਸਕੂਲ ਦੀ ਇਮਾਰਤ ਬਣਾਉਣ,ਸਮਾਰਟ ਸਕੂਲ ਬਣਾਉਣ ਅਤੇ ਦਾਖ਼ਲੇ ਵਧਾਉਣ ਲਈ ਮਿਲ ਰਿਹਾ ਹੈ।ਇੱਕਤਰ ਕੀਤੀ ਜਾਣਕਾਰੀ ਤਹਿਤ ਸ਼੍ਰੇਸ਼ਠ ਸ਼ਰਮਾ ਨੂੰ ਪਹਿਲਾਂ ਵੀ  26 ਜਨਵਰੀ ਨੂੰ ਵੀ ਸਨਮਾਨਿਤ ਕੀਤਾ ਜਾ ਚੁੱਕਿਆ ਹੈ 1 ਸ਼੍ਰੇਸ਼ਠ ਸ਼ਰਮਾਂ ਦੀ ਇਸ ਪ੍ਰਾਪਤੀ ਨੂੰ ਲੈ ਕੇ ਸ਼ਹਿਰ ਨਿਵਾਸੀਆਂ ਚ ਭਾਰੀ ਖੁਸ਼ੀ ਪਾਈਜਾ  ਰਹੀ ਹੈ !

Post a Comment

0 Comments