ਵੱਡੀ ਖ਼ਬਰ - ਅਣਪਛਾਤੇ ਵਿਅਕਤੀਆਂ ਵਲੋਂ ਪਿੰਡ ਕਾਲੂਵਾਹਰ ਤੋਂ ਖੜਦੇਹੜ ਰੋਡ ਇਕ ਕੋਠੀ ਅੰਦਰ ਵੜਕੇ ਤੇਜਧਾਰ ਹਥਿਆਰਾਂ ਨਾਲ ਸਫਾਰੀ ਗੱਡੀ ਅਤੇ ਕੋਠੀ ਦੇ ਤੋੜੇ ਸ਼ੀਸ਼ੇ
ਹੁਸ਼ਿਆਰਪੁਰ ਹਰਪ੍ਰੀਤ ਬੇਗਮਪੁਰੀ,ਬਿਕਰਮ ਸਿੰਘ ਢਿੱਲੋ ਪੰਜਾਬ ਵਿੱਚ ਦਿਨੋਂ ਦਿਨ ਵਧ ਰਹੀਆਂ ਵਾਰਦਾਤਾਂ ਚੋਰੀਆਂ ਠੱਗੀਆਂ ਲੋਕਾਂ ਤੇ ਕੀਤੇ ਜਾ ਰਹੇ ਹਮਲੇ, ਦਹਿਸ਼ਤ ਦਾ ਮਾਹੌਲ ਬਣਾ ਰਹੇ ਹਨ। ਇਲਾਕੇ ਦੇ ਲੋਕ ਡਰਨ ਲੱਗੇ ਹਨ। ਜਿਸ ਦੀ ਤਾਜੀ ਮਿਸਾਲ ਪਿੰਡ ਕਾਲੂਵਾਹਰ ਦੀ ਹੈ। ਪਿੰਡ ਕਾਲੂਵਾਹਰ ਤੋਂ ਖਰਦੇਹੜ ਰੋਡ ਤੇ ਸੋਢੀ ਫਾਰਮ ਵਿਖੇ ਰਹਿ ਰਹੇ ਸ. ਅਵਤਾਰ ਸਿੰਘ ਖਾਲਸਾ ਨੇ ਮੀਡੀਆ ਨੂੰ ਦੱਸਿਆ ਕਿ ਮਿਤੀ 6 ਤਰੀਕ ਰਾਤ ਤਕਰੀਬਨ 12 ਵਜੇ ਅਣਪਛਾਤੇ ਵਿਅਕਤੀ ਜਿਨ੍ਹਾਂ ਨੇ ਮੂੰਹ ਬੰਨ੍ਹੇ ਹੋਏ ਸਨ ਗੇਟ ਟੱਪ ਕੇ ਕੋਠੀ ਵਿੱਚ ਦਾਖਲ ਹੋਏ। ਸਭ ਤੋਂ ਪਹਿਲਾਂ ਸਫਾਰੀ ਗੱਡੀ ਦੇ ਸ਼ੀਸ਼ੇ ਤੋੜ ਦਿੱਤੇ, ਬਾਅਦ ਵਿੱਚ ਕੋਠੀ ਦੇ ਸ਼ੀਸ਼ੇ ਵੀ ਤੋੜੇ ਅਤੇ ਜਾਣ ਲੱਗਿਆਂ ਮੱਝਾਂ ਦੇ ਰੱਸੇ ਵੀ ਦਾਤਰ ਨਾਲ ਕੱਟ ਦਿੱਤੇ। ਸ. ਅਵਤਾਰ ਸਿੰਘ ਖਾਲਸਾ ਨੇ ਕਿਹਾ ਕਿ ਉਨ੍ਹਾਂ ਦੀ ਕਿਸੇ ਨਾਲ ਕੋਈ ਵੀ ਦੁਸ਼ਮਣੀ ਜਾਂ ਰੰਜਿਸ਼ ਨਹੀਂ ਹੈ। ਉਨ੍ਹਾਂ ਦੱਸਿਆ ਕਿ ਤਕਰੀਬਨ ਦੋ ਮਹੀਨੇ ਪਹਿਲਾਂ ਵੀ ਉਨ੍ਹਾਂ ਦੇ ਘਰ ਦੇ ਬਾਹਰ ਅਣਪਛਾਤੇ ਵਿਅਕਤੀਆਂ ਵਲੋਂ ਪਿੰਡ ਦੇ ਸਰਪੰਚ ਤੇ ਗੋਲੀਆਂ ਚਲਾਈਆਂ ਗਈਆਂ ਸਨ। ਉਸਤੋਂ ਇੱਕ ਹਫ਼ਤੇ ਬਾਦ ਸਾਡੇ ਘਰ ਦੇ ਬਾਹਰ ਭੰਨ ਤੋੜ ਵੀ ਕੀਤੀ ਗਈ ਅਤੇ ਘਰ ਦੇ ਅੰਦਰ ਪੈਟਰੋਲ ਬੰਬ ਵੀ ਸੁੱਟੇ ਗਏ। ਜਿਸ ਦੀ ਸ਼ਿਕਾਇਤ ਥਾਣਾਂ ਬੁਲੋਵਾਲ ਵਿਖੇ ਕੀਤੀ ਗਈ ਸੀ। ਬੁਲੋਵਾਲ ਪੁਲਿਸ ਵਲੋਂ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ। ਸ. ਅਵਤਾਰ ਸਿੰਘ ਖਾਲਸਾ ਨੇ ਕਿਹਾ ਕਿ ਕੋਈ ਕਾਰਵਾਈ ਨਾ ਹੋਣ ਕਰਕੇ ਗੁੰਡਿਆਂ ਦੇ ਹੌਂਸਲੇ ਹੋਰ ਬੁਲੰਦ ਹੋ ਗਏ ਹਨ। ਸ੍ਰ.ਅਵਤਾਰ ਸਿੰਘ ਖਾਲਸਾ ਨੇ ਕਿਹਾ ਕਿ ਦਿਨ ਵੇਲੇ ਅਤੇ ਰਾਤ ਨੂੰ ਅਣਪਛਾਤੇ ਲੋਕ ਮੇਰਾ ਪਿੱਛਾ ਕਰਦੇ ਰਹਿੰਦੇ ਹਨ ਜਿਸ ਵਿੱਚ ਮੈਨੂੰ ਅਤੇ ਮੇਰੇ ਪਰਿਵਾਰ ਨੂੰ ਜਾਨ ਮਾਲ ਦਾ ਖਤਰਾ ਬਣਿਆ ਹੋਇਆ ਹੈ। ਘਰ ਦੇ ਆਲੇ ਦੁਆਲੇ ਅਣਪਛਾਤੇ ਲੋਕਾਂ ਦੀ ਰੇਕੀ ਕਰਦਿਆਂ ਦੀ ਵੀਡਿਓ ਐੱਸ. ਐੱਚ. ਓ. ਬੁਲੋਵਾਲ ਨੂੰ ਭੇਜੀ ਵੀ ਗਈ ਸੀ। ਇਸ ਬਾਰੇ ਵੀ ਐੱਸ. ਐੱਚ. ਓ. ਨੂੰ ਸੂਚਿਤ ਕੀਤਾ ਗਿਆ, ਪਰ ਕੋਈ ਵੀ ਕਾਰਵਾਈ ਨਹੀਂ ਹੋਈ। ਇਸ ਮੌਕੇ ਐਸ. ਐਚ. ਓ. ਥਾਣਾ ਬੁੱਲ੍ਹੋਵਾਲ ਹਰਦੇਵਪ੍ਰੀਤ ਸਿੰਘ ਦੇ ਨਾਲ ਪੱਤਰਕਾਰਾਂ ਦੀ ਸਮੂਹ ਟੀਮ ਵਲੋਂ ਇਸ ਵਾਰਦਾਤ ਬਾਰੇ ਗੱਲ ਕਰਨੀ ਚਾਹੀ ਤਾਂ ਉਨ੍ਹਾਂ ਪੱਤਰਕਾਰਾਂ ਦੀ ਸਮੂਹ ਟੀਮ ਨੂੰ ਬਿਆਨ ਦੇਣ ਤੋਂ ਸਾਫ ਇਨਕਾਰ ਕਰ ਦਿੱਤਾ। ਇਸ ਮੌਕੇ ਤੇ ਪਿੰਡ ਕਾਲੂਵਾਹਰ ਦੇ ਸਰਪੰਚ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਸਾਰੀ ਵਾਰਦਾਤ ਦੀ ਸ਼ਿਕਾਇਤ ਥਾਣੇ ਬੁਲੋਵਾਲ ਵਿੱਚ ਕੀਤੀ ਗਈ ਹੈ। ਇਸ ਮੌਕੇ ਤੇ ਕਾਲੂਵਾਹਰ ਪੁੱਜੇ ਡੀ. ਐੱਸ. ਪੀ. ਹੁਸ਼ਿਆਰਪੁਰ ਤਲਵਿੰਦਰ ਕੁਮਾਰ ਨੇ ਭਰੋਸਾ ਦਵਾਇਆ ਕਿ ਪੁਲਿਸ ਦੀਆਂ ਵੱਖ ਵੱਖ ਟੀਮਾਂ ਤੇ ਬਲਵਿੰਦਰ ਪਾਲ ਸੀ. ਆਈ. ਏ. ਸਟਾਫ ਹੁਸ਼ਿਆਰਪੁਰ ਦੀਆਂ ਵੱਖ ਵੱਖ ਟੀਮਾਂ ਦੁਆਰਾ ਜਲਦ ਹੀ ਉਹਨਾਂ ਹਮਲਾਵਰਾਂ ਤੱਕ ਪਹੁੰਚਿਆ ਜਾਵੇਗਾ।
ਅਤੇ ਬਣਦੀ ਕਾਰਵਾਈ ਕੀਤੀ ਜਾਵੇਗੀ। ਇਸ ਮੌਕੇ ਅਮਰੀਕ ਸਿੰਘ ਖਾਲਸਾ, ਅਵਤਾਰ ਸਿੰਘ ਖਾਲਸਾ, ਲਾਲੀ ਵਾਜਵਾ, ਪ੍ਰਧਾਨ ਭੁਪਿੰਦਰ ਸਿੰਘ ਮਹਿੰਦੀਪੁਰ, ਗੁਰਨਾਮ ਸਿੰਘ ਸਰਪੰਚ, ਹਰਪ੍ਰੀਤ ਸਿੰਘ, ਸੁਖਵਿੰਦਰ ਸਿੰਘ ਸਰਬਜੀਤ ਸਿੰਘ, ਗੁਰਪ੍ਰੀਤ ਸਿੰਘ, ਸੁਖਵੀਰ ਸਿੰਘ, ਆਦਿ ਹਾਜ਼ਰ ਸਨ।
0 Comments