ਆਂਗਣਵਾੜੀ ਮੁਲਾਜਮ ਯੂਨੀਅਨ (ਸੀਟੂ) ਵਲੋਂ ਆਪ ਸਰਕਾਰ ਦੇ ਵਿਧਾਇਕਾਂ ਤੇ ਮੰਤਰੀਆਂ ਦੇ ਦਫ਼ਤਰਾਂ ਅੱਗੇ ਸਾੜੇ ਪੁਤਲੇ
ਪੰਜਾਬ ਸਰਕਾਰ ਵੱਲੋਂ ਬਾਰ ਬਾਰ ਮੁੱਖ ਮੰਤਰੀ ਮੀਟਿੰਗ ਵੱਲੋਂ ਮੀਟਿੰਗ ਦਾ ਸਮਾਂ ਬਦਲਣ ਨਾਲ ਆਂਗਣਵਾੜੀ ਵਰਕਰ ਹੈਲਪਰ ਵਿੱਚ ਤਿੱਖਾ ਰੋਸ
ਮਾਰਕਫੈਡ ਵੱਲੋਂ ਪੁਰਾਣਾ ਸਟੋਕ ਮੁਹੱਈਆ ਕਰਵਾਉਣਾ ਜੋ ਕਿ ਬਰਸਾਤਾਂ ਕਾਰਨ ਖ਼ਰਾਬ ਹੋ ਚੁੱਕਾ ਹੈ ।
ਬਰਨਾਲਾ ,29 ਸਤੰਬਰ /ਕਰਨਪ੍ਰੀਤ ਕਰਨ -ਆਂਗਣਵਾੜੀ ਮੁਲਾਜ਼ਮ ਯੂਨੀਅਨ ਪੰਜਾਬ (ਸੀਟੂ) ਬਰਨਾਲਾ ਦੇ ਅਹੁਦੇਦਾਰਾਂ ਵਰਕਰਾਂ ਵੱਲੋਂ ਮੁੱਖਮੰਤਰੀ ਮੀਟਿੰਗ ਦਾ ਸਮਾਂ ਬਦਲਣ ਤੇ ਆਂਗਣਵਾੜੀ ਵਰਕਰਾਂ ਹੈਲਪਰਾਂ ਨੇ ਪੰਜਾਬ ਦੇ ਸਮੂਹ ਵਿਧਾਇਕਾਂ ਅਤੇ ਮੰਤਰੀਆਂ ਦੇ ਦਫਤਰਾਂ ਅੱਗੇ ਪੁਤਲੇ ਸਾੜ ਕੇ ਕੀਤਾ । ਬਰਨਾਲਾ ਚ ਪੰਜਾਬ ਦੇ ਕੈਬਨਿਟ ਮੰਤਰੀ ਮੀਤ ਹੇਅਰ ਦੀ ਕੋਠੀ ਅੱਗੇ ਪੰਜਾਬ ਸਰਕਾਰ ਦਾ ਪੁਤਲਾ ਫੂਕਿਆ ਗਿਆ ! ਉਹਨਾਂ ਨੇ ਕਿਹਾ ਕਿ ਮਾਨਯੋਗ ਮੁੱਖ ਮੰਤਰੀ ਜੀ ਨੇ ਆਂਗਨਵਾੜੀ ਮੁਲਾਜ਼ਮ ਯੂਨੀਅਨ ਪੰਜਾਬ ਸੀਟੂ ਨਾਲ ਪੰਜਵੀਂ ਵਾਰ ਮੀਟਿੰਗ ਦਾ ਸਮਾਂ ਦੇ ਕੇ ਹਰ ਵਾਰ ਮੀਟਿੰਗ ਨਾ ਕਰਨਾ ਜਥੇਬੰਦਕ ਮੰਗਾਂ ਅਤੇ ਵਰਕਰ ਹੈਲਪਰ ਦੀਆਂ ਮੁਸ਼ਕਿਲਾਂ ਦੇ ਹੱਲ ਨੂੰ ਇਕ ਕੌੜਾ ਮਜਾਕ ਬਣਾਇਆ ਹੋਇਆ ਹੈ ।
ਉਹਨਾਂ ਨੇ ਕਿਹਾ ਕਿ 14 ਨਵੰਬਰ 2022 ਨੂੰ ਸੰਗਰੂਰ ਵਿਖੇ ਮੁੱਖ ਮੰਤਰੀ ਨਿਵਾਸ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਪਹੁੰਚੀਆਂ ਆਂਗਣਵਾੜੀ ਵਰਕਰ ਹੈਲਪਰ ਨੂੰ 15 ਦਸੰਬਰ ਨੂੰ ਮੀਟਿੰਗ ਕਰ ਮੁਸ਼ਕਲਾਂ ਦਾ ਹੱਲ ਕਰਨ ਦਾ ਸਮਾਂ ਦਿੱਤਾ ਸੀ । ਪਰ ਜਦੋਂ 15 ਦਸੰਬਰ ਨੂੰ ਮੁੱਖ ਮੰਤਰੀ ਨਿਵਾਸ ਚੰਡੀਗੜ੍ਹ ਮੀਟਿੰਗ ਲਈ ਪਹੁੰਚੇ ਤਾਂ ਮਾਨਯੋਗ ਮੁੱਖ ਮੰਤਰੀ ਜੀ ਨੇ ਆਪ ਮੀਟਿੰਗ ਨਾ ਕਰਦੇ ਹੋਏ ਓ ਐਸ ਡੀ ਬਰਾੜ ਜੀ ਨੂੰ ਸੁਣਨ ਲਈ ਕਿਹਾ ।1 ਮਈ ਮਜਦੂਰ ਦਿਹਾੜੇ ਮੋੜ ਜਿਮਨੀ ਚੋਣਾ ਦੌਰਾਨ ਆਪ ਸਰਕਾਰ ਦੇ ਵਆਦੇ ਨੂੰ ਯਾਦ ਕਰਦੇ ਜਲੰਧਰ ਵਿਖੇ ਤਿੱਖੇ ਰੋਸ ਪ੍ਰਦਰਸ਼ਨ ਤੋਂ ਬਾਅਦ 3 ਮਈ ਦੀ ਮੀਟਿੰਗ ਦਿੱਤੀ ਗਈ। ਪਰ 3 ਮਈ ਨੂੰ ਮੀਟਿੰਗ ਨਾ ਕਰਦੇ ਹੋਏ ਉਸ ਨੂੰ 6 ਮਈ ਉੱਤੇ ਪਾ ਦਿੱਤਾ ਗਿਆ ।ਪਰ ਆਂਗਨਵਾੜੀ ਵਰਕਰ ਦੇ ਰੋਹ ਨੂੰ ਵੇਖਦੇ ਹੋਏ ਮੁੱਖ ਮੰਤਰੀ ਜੀ ਨੂੰ ਮੀਟਿੰਗ ਕਰਨੀ ਪਈ। ਮੀਟਿੰਗ ਵਿੱਚ ਵਿਸ਼ਵਾਸ ਦਵਾਇਆ ਗਿਆ ਕਿ ਇੱਕ ਮਹੀਨੇ ਦੇ ਵਿੱਚ ਵਿੱਚ ਮੰਗਾਂ ਦਾ ਹੱਲ ਤੁਰੰਤ ਹੋਵੇਗਾ । ਪਰ ਚਾਰ ਮਹੀਨੇ ਬੀਤ ਜਾਣ ਬਾਅਦ ਵੀ ਮੰਗਾਂ ਅਤੇ ਮੁਸ਼ਕਲਾਂ ਜਿਉਂ ਦੀਆਂ ਤਿਉਂ ਖੜੀਆਂ ਹਨ ।
ਆਜ਼ਾਦੀ ਦੇ ਦਿਹਾੜੇ ਤੋਂ ਪਹਿਲਾਂ ਆਂਗਨਵਾੜੀ ਵਰਕਰ ਹੈਲਪਰਾਂ ਵੱਲੋਂ ਆਪਣੇ ਅਧਿਕਾਰਾਂ ਦੀ ਆਜ਼ਾਦੀ ਲਈ ਰਾਤ ਦੇ ਜਗਰਾਤੇ ਕਰ ਰੋਸ ਪ੍ਰਦਰਸ਼ਨ ਕਰਨ ਦਾ ਫੈਸਲਾ ਕੀਤਾ ਸੀ ।14 ਸਤੰਬਰ ਤੇ ਕਰ ਦਿੱਤਾ ਗਿਆ ਅਤੇ 14 ਸਤੰਬਰਾਂ ਆਉਣ ਤੇ ਇਸ ਦਾ ਸਮਾਂ ਵਧਾ ਕੇ 29 ਸਤੰਬਰ ਕਰ ਦਿੱਤਾ ਗਿਆ ਅਤੇ ਹੁਣ 4 ਅਕਤੂਬਰ ਤੇ ਮੀਟਿੰਗ ਟਾਲ ਦਿਤੀ। ਮਾਨ ਸਰਕਾਰ ਦੇਸ਼ ਦੀ ਫੁਲਵਾੜੀ ਨੂੰ ਸੰਭਾਲਣ ਵਾਲੀਆਂ ਵਰਕਰ ਅਤੇ ਹੈਲਪਰ ਭੈਣਾਂ ਦੀਆਂ ਮੁਸ਼ਕਲਾਂ ਸੁਣਨ ਨੂੰ ਤਿਆਰ ਨਹੀਂ ਹੈ। ਜਿਹੜੇ ਵਿਭਾਗੀ ਡਾਇਰੈਕਟਰ ਵੱਲੋਂ ਹੱਲ ਲਈ ਪੱਤਰ ਜਾਰੀ ਕੀਤੇ ਗਏ ਹਨ । ਉਹ ਵੀ ਨਿਚਲੇ ਅਧਿਕਾਰੀ ਲਾਗੂ ਕਰਨ ਤੋਂ ਆਨਾ ਕਾਨੀ ਕਰ ਰਹੇ ਹਨ। ਰਾਸ਼ਟਰੀ ਆਂਕੜਿਆਂ ਅਨੁਸਾਰ ਪੰਜਾਬ ਵਿੱਚ 71% ਬੱਚੇ ਅਨੀਮੀਆ ਦੇ ਸ਼ਿਕਾਰ ਹਨ । ਇਸ ਦੇ ਬਾਵਜੂਦ ਵੀ ਤਿੰਨ ਤੋਂ ਛੇ ਸਾਲ ਦੇ ਬੱਚਿਆਂ ਨੂੰ ਆਂਗਣਵਾੜੀ ਵਿੱਚ ਨਾ ਤੇਜ ਕੇ ਸਕੂਲਾਂ ਵਿੱਚ ਧਕੇਲਿਆ ਜਾ ਰਿਹਾ ਹੈ । ਪ੍ਰੀ-ਪ੍ਰਾਇਮਰੀ ਦੇ ਨਾਂ ਤੇ ਬੱਚਿਆਂ ਦੀ ਸਿਹਤ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ । ਉਹਨਾਂ ਨੂੰ ਸਿਹਤ ਜਾਂਚ ਸਪਲੀਮੈਂਟਰੀ ਨਿਊਟਨ ਤੋਂ ਵਾਂਝਾ ਕੀਤਾ ਜਾ ਰਿਹਾ ਹੈ ਮਾਪਿਆਂ ਨੂੰ ਵੀ ਵਰਦੀਆਂ ਅਤੇ ਵਜ਼ੀਫੇ ਦੇ ਨਾਂ ਤੇ ਗੁਮਰਾਹ ਕਰਕੇ ਬੱਚਿਆਂ ਦੇ ਜ਼ੀਰੇ ਤੋਂ ਛੇ ਸਾਲ ਦੀ ਉਮਰ ਵਿੱਚ ਹੋਣ ਵਾਲੇ ਸਰੀਰਿਕ ਅਤੇ ਮਾਨਸਿਕ ਵਿਕਾਸ ਨੂੰ ਦਬਾਇਆ ਜਾ ਰਿਹਾ ਹੈ। ਬੱਚਿਆਂ ਦੀ ਖੁਰਾਕ ਐੱਨਜੀਓ ਦੁਆਰਾ ਜਾਰੀ ਰੱਖਣਾ ਬੱਚਿਆਂ ਦੀ ਸਿਹਤ ਨਾਲ ਖਿਲਵਾੜ ਹੈ । ਪੌਸ਼ਟਿਕ ਭੋਜਨ ਦੇ ਨਾਂ ਤੇ ਮਾਰਕਫੈਡ ਵੱਲੋਂ ਪੁਰਾਣਾ ਸਟੋਕ ਮੁਹੱਈਆ ਕਰਵਾਉਣਾ ਜੋ ਕਿ ਬਰਸਾਤਾਂ ਕਾਰਨ ਖ਼ਰਾਬ ਹੋ ਚੁੱਕਾ ਹੈ । ਸਰਕਾਰੀ ਖ਼ਜ਼ਾਨੇ ਦੇ ਨਾਲ ਨਾਲ ਬੱਚਿਆਂ ਦੀ ਸਿਹਤ ਉੱਤੇ ਵੀ ਵਾਰ ਹੈ ।ਇਸ ਮੌਕੇ ਬਲਰਾਜ ਕੌਰ ਪ੍ਰਧਾਨ ,ਰੁਪਿੰਦਰ ਬਾਵਾ ਜਨਰਲ ਸਕੱਤਰ ,ਬਲਜੀਤ ਕੌਰ ਸੇਖਾ ,ਕਰਮਜੀਤ ਕੌਰ ,ਮਨਦੀਪ ਕੌਰ,ਬਲਦੇਵ ਕੌਰ ,ਸੁਰਿੰਦਰ ਰਾਏਸਰ,ਵੀਰਪਾਲ ਕੌਰ ,ਸ਼ਰਨਜੀਤ ਕੌਰ ,ਊਸ਼ਾ, ਸੁਖਪਾਲ ਕੌਰ ਸਮੇਤ ਵੱਡੀ ਗਿਣਤੀ ਚ ਵਰਕਰ ਆਗੂ ਹਾਜਰ ਸਨ !
0 Comments