ਮਾਰਕੀਟ ਕਮੇਟੀ ਵਲੋਂ ਸਬਜ਼ੀ ਮੰਡੀ ਚ ਸਬਜ਼ੀਆਂ ਲੈਕੇ ਆਉਂਦੇ ਕਿਸਾਨਾਂ,ਫੜੀਆਂ ਲਾਉਣ ਵਾਲੀ ਲੇਬਰ ਦੀ ਬਿਜਲੀ ਕਨੈਕਸਨ ਕੱਟਣ ਤੇ ਮੱਚਿਆ ਬਬਾਲ

 ਮਾਰਕੀਟ ਕਮੇਟੀ ਵਲੋਂ ਸਬਜ਼ੀ ਮੰਡੀ ਚ ਸਬਜ਼ੀਆਂ ਲੈਕੇ ਆਉਂਦੇ ਕਿਸਾਨਾਂ,ਫੜੀਆਂ ਲਾਉਣ ਵਾਲੀ ਲੇਬਰ ਦੀ ਬਿਜਲੀ ਕਨੈਕਸਨ ਕੱਟਣ ਤੇ ਮੱਚਿਆ ਬਬਾਲ

ਸਬਜ਼ੀ ਮੰਡੀ ਐਸੋਸੀਏਸਨ ਦੇ ਪ੍ਰਧਾਨ ਰਵੀ ਠਾਕੁਰ ਦੀ ਰਹਿਨੁਮਾਈ ਹੇਠ ਵਫਦ ਨੇ ਦਿੱਤਾ ਮੰਡੀ ਸਕੱਤਰ ਨੂੰ ਦਿੱਤਾ ਮੰਗ ਪੱਤਰ 


ਬਰਨਾਲਾ,6,ਸਤੰਬਰ/ਕਰਨਪ੍ਰੀਤ ਕਰਨ 

- ਬਰਨਾਲਾ ਦੀ ਮਾਰਕੀਟ ਕਮੇਟੀ ਵਲੋਂ ਸਬਜ਼ੀ ਮੰਡੀ ਚ ਸਬਜ਼ੀਆਂ ਲੈਕੇ ਆਉਂਦੇ ਕਿਸਾਨਾਂ,ਫੜੀਆਂ ਲਾਉਣ ਵਾਲੇ ਮਜਦੂਰਾਂ ਤੇ ਆਰਾਮ ਕਰਨ ਵਾਲੀ ਲੇਬਰ ਨੂੰ ਦਿੱਤੀ ਲਾਈਟ ਦੀ ਸੁਵਿਧਾ ਵਾਪਿਸ ਲੈਣ ਤੇ ਕਨੈਕਸਨ ਕੱਟਣ ਤੇ ਮੰਡੀ ਚ ਕਾਮਿਆਂ ਵਲੋਂ ਸਖਤ ਵਿਰੋਧ ਕਰਨ ਕਾਰਨ ਬਬਾਲ ਮੱਚ ਚੁੱਕਿਆ ਹੈ ! ਜਿਸ ਸੰਬੰਧੀ ਮੰਡੀ ਦੀ ਲੇਬਰ ਅਤੇ ਆੜ੍ਹਤੀਆਂ ਵਲੋਂ ਇਸ ਦਿੱਤੀ ਸੁਵਿਧਾ ਨੂੰ ਦੋਬਾਰਾ ਚਾਲੂ ਕਰਨ ਲਈ ਮੰਗ ਮਾਰਕੀਟ ਕਮੇਟੀ ਦੇ ਸਕੱਤਰ ਕੁਲਵਿੰਦਰ ਸਿੰਘ ਨੂੰ ਪੱਤਰ ਦਿੱਤਾ ਗਿਆ ! ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸਬਜ਼ੀ ਮੰਡੀ ਐਸੋਸੀਏਸਨ ਦੇ ਪ੍ਰਧਾਨ ਰਵੀ ਠਾਕੁਰ ਨੇ ਦੱਸਿਆ ਕਿ ਬਿਜਲੀ ਦਾ ਕੁਨੈਕੱਸਣ ਕੱਟਣ ਨਾਲ ਰੋਸ਼ਨੀ ਟੁਇਬਾਂ ਪੱਖੇ ਬੰਦ ਹੋਣ ਨਾਲ ਬੜੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ! ਬਿਜਲੀ ਕੱਟਣ ਨਾਲ ਅੱਤ ਦੀ ਪੈ ਰਹੀ ਗਰਮੀ ਕਾਰਨ ਜਿਓਣਾ ਮੁਹਾਲ ਹੈ ! ਹਨੇਰੇ ਚ ਚੋਰੀਆਂ ਹੋਣ ਦਾ ਡਰ ਸਤਾ ਰਿਹਾ ਹੈ ਨਾ ਹੀ ਪੁਲਿਸ ਸੁਰੱਖਿਆ ਤਹਿਤ ਪੀ ਸੀ ਆਰ ਦੀ ਕੋਈ ਸੁਵਿਧਾ ਹੈ ਜਿਸ ਕਾਰਨ ਹੋਰ ਵੀ ਖਤਰਾ ਮੰਡਰਾਉਣ ਲੱਗਿਆ ਹੈ ! ਵੱਡੀ ਗਿਣਤੀ ਚ ਜੁੜੇ ਆੜ੍ਹਤੀਆਂ ਵਲੋਂ  ਮਾਰਕੀਟ ਕਮੇਟੀ ਦੀਆਂ ਹੋਰ ਖਾਮੀਆਂ ਦਾ ਜਿਕਰ ਕਰਦਿਆਂ ਕਿਹਾ ਕਿ ਮਜਦੂਰਾਂ ਕਿਸਾਨਾਂ ਦੇ ਬੈਠਣ ਲਈ ਕਿਸੇ ਥਾਂ ਜਾਂ ਠੰਡੇ ਪਾਣੀ ਦੀ ਸੁਵਿਧਾ ਵੀ ਨਹੀਂ ! ਨਵੇਂ ਕੀਤੇ ਜਾ ਰਹੇ ਪ੍ਰਬੰਧਾਂ ਤੱਕ ਲਾਈਸੇਂਸ ਨਾ ਜਾਰੀ ਕੀਤੇ ਜਾਂ ਕਿਓਂ ਕਿ ਬੈਠਣ ਲਈ ਪਹਿਲਾਂ ਹੀ ਜਗਾਹ ਨਹੀਂ 1 ਇਸ ਮੌਕੇ ਪ੍ਰਧਾਨ ਦੀ  ਰਹਿਨੁਮਾਈ ਹੇਠ ਵਾਈਸ ਪ੍ਰਧਾਨ ਪਾਵਨ ਕੁਮਾਰ,ਸਕੱਤਰ ਨਵੀਂਨ ਜਿੰਦਲ ,ਸਮੇਤ ਵਫਦ ਵਲੋਂ ਕਿਸਾਨਾਂ ਮਜਦੂਰਾਂ ਦੀਆਂ ਮੰਗਾਂ ਜਲਦ ਪੂਰੀਆਂ ਕਰਨ ਲਈ ਕਿਹਾ !

     ਇਸ ਮੌਕੇ ਇਸ ਮਾਮਲੇ ਸੰਬੰਧੀ ਸਕੱਤਰ ਕੁਲਵਿੰਦਰ ਸਿੰਘ ਭੁੱਲਰ ਨੇ ਕਿਹਾ ਕਿ ਮਾਰਕੀਟ ਕਮੇਟੀ ਵਲੋਂ ਬਿਜਲੀ ਦੀ ਨਾਜਾਇਜ਼ ਕੀਤੀ ਜਾਂਦੀ ਵਰਤੋਂ ਰੋਕਣ ਲਈ ਬਿਜਲੀ ਕਨੈਕਸਨ ਕੱਟਿਆ ਗਿਆ ਹੈ ਉਹਨਾਂ ਦੀ ਲੇਬਰ ਵਲੋਂ ਕੀਤੀ ਜਾਂਦੀ ਬੇ ਲੋੜ੍ਹੀ ਵਰਤੋਂ ਕਾਰਨ ਵੱਡਾ ਬਿੱਲ ਆ ਗਿਆ ਜਿਸ ਕਾਰਨ ਉੱਪਰੀ ਟੀਮ ਵਲੋਂ ਇਸ ਦਾ ਨੋਟਿਸ ਲੈਂਦਿਆਂ  ਮਾਰਕੀਟ ਕਮੇਟੀ ਨੂੰ ਨਿਰਦੇਸ਼ ਦਿੱਤੇ ਗਏ ਆੜ੍ਹਤੀਆ ਆਪਣੇ ਮੀਟਰ ਲਗਵਾਉਣਤੇ ਲੇਬਰ ਨੂੰ ਬਿਜਲੀ ਦੇਣ ! ਤਾਂ ਜੋ ਬਿਜਲੀ ਦੇ ਬਿਲਾਂ ਦਾ ਭਾਰ ਮਾਰਕੀਟ ਕਮੇਟੀ ਦੇ ਖਾਤੇ ਚ ਨਾ ਪਵੇ ਇਸ ਮੌਕੇ ਮੰਡੀ ਸੁਪਵਾਇਜਰ ਰਾਜ ਕੁਮਾਰ ਵੀ ਹਾਜਿਰ ਸਨ 1

Post a Comment

0 Comments