ਲਗਾਤਾਰ ਹੋ ਰਿਹਾ ਹਲਕਾ ਜੰਡਿਆਲਾ ਗੁਰੂ ਦਾ ਵਿਕਾਸ ਕਾਰਜ-ਕੈਬਨਿਟ ਮੰਤਰੀ ਈ ਟੀ ੳ
ਜੰਡਿਆਲਾ ਗੁਰੂ 14 ਸਤੰਬਰ ਮਲਕੀਤ ਸਿੰਘ ਚੀਦਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਹਲਕਾ ਜੰਡਿਆਲਾ ਗੁਰੂ ਅਤੇ ਕੈਬਨਿਟ ਮੰਤਰੀ ਹਰਭਜਨ ਸਿੰਘ ਈ ਟੀ ਦੇ ਹਲਕਾ ਜੰਡਿਆਲਾ ਗੁਰੂ ਦੇ ਅਧੀਨ ਪੈਂਦੇ ਪਿੰਡਾ ਵਿੱਚ ਚੱਲ ਰਹੇ ਵਿਕਾਸ ਕਾਰਜਾਂ ਤਹਿਤ ਪਿੰਡਾ ਦੀਆ ਫਿਰਨੀ ਦੇ ਆਲੇ ਦੁਆਲੇ ਬਣਾਏ ਜਾ ਰਹੇ ਹਨ ਬਰਸਾਤੀ ਨਾਲੇ
ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਆਮ ਆਦਮੀ ਪਾਰਟੀ ਦੇ ਕੈਬਨਿਟ ਮੰਤਰੀ ਹਰਭਜਨ ਸਿੰਘ ਈ ਟੀ ੳ ਨੇ ਹਲਕਾ ਜੰਡਿਆਲਾ ਗੁਰੂ ਅਧੀਨ ਪੈਂਦਾ ਪਿੰਡ ਨੰਗਲ ਗੁਰੂ ਵਿਖੇ ਗ੍ਰਾਮ ਪੰਚਾਇਤ ਸਰਪੰਚ ਗੁਰਮੀਤ ਸਿੰਘ ਅਤੇ ਸਰਪੰਚ ਹਰਜਿੰਦਰ ਕੋਰ ਅਤੇ ਸਮੂਹ ਪੰਚਾਇਤ ਮੈਂਬਰਾਂ ਅਤੇ ਪਿੰਡ ਦੇ ਮੋਹਤਬਰਾਂ ਦੀ ਹਾਜ਼ਰੀ ਵਿੱਚ ਹਰਭਜਨ ਸਿੰਘ ਈ ਟੀ ੳ ਮੰਤਰੀ ਨੇ ਨਵੀਂ ਸੜਕ ਉਦਘਾਟਨ ਕੀਤਾ ਗਿਆ ਸਰਕਾਰੀ ਪ੍ਰਮਾਇਰੀ ਸਕੂਲ ਦੇ ਖਾਸਤਾ ਕਮਰਿਆਂ ਜਾਇਜ਼ਾ ਲਿਆ ਅਤੇ ਮੰਤਰੀ ਨੇ ਵਿਸ਼ਵਾਸ ਦਿਵਾਇਆ ਕਿ ਸਕੂਲ ਦੇ ਕਮਰਿਆਂ ਨੂੰ ਜਲਦੀ ਜਲਦੀ ਬਣਾਏ ਜਾਣ ਗਏ ਇਸ ਟੀ ੳ ਮੰਤਰੀ ਨੇ ਦੱਸਿਆ ਕਿ ਬੜੇ ਲੰਮੇ ਸਮੇਂ ਤੋਂ ਪਿੰਡ ਦੀਆਂ ਗਲੀਆਂ ਨਾਲੀਆਂ ਵਿੱਚ ਬਰਸਾਤੀ ਪਾਣੀ ਖੜ੍ਹਾ ਹੋਣ ਕਾਰਨ ਇਲਾਕਾ ਨਿਵਾਸੀਆਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ। ਅਤੇ ਸਰਪੰਚ ਗੁਰਮੀਤ ਸਿੰਘ ਨੰਗਲ ਗੁਰੂ ਨੇ ਕਿਹਾ ਕਿ ਜਦੋਂ ਸਰਕਾਰ ਵੱਲੋ ਵਿਕਾਸ ਕਾਰਜਾਂ ਲਈ ਗ੍ਰਾਂਟਾਂ ਦਿੱਤੀਆਂ ਸੀ ਜਿਨਾ੍ ,ਚ ਪਿੰਡ ਨੰਗਲ ਗੁਰੂ ਦੇ ਵਿੱਚ ਨਵੇ ਬਜ਼ਾਰ ਇੰਟਰਲੋਕ ਟਾਇਲਾਂ ਲੱਗਾਈਆ ਅਤੇ ਬਜ਼ਾਰਾਂ ਵਿੱਚ ਬਿਜਲੀ ਵਾਲੀ ਲਾਈਟਾ ਲੱਗਾਇਆ ਅਤੇ ਬੱਚਿਆਂ ਦੇ ਖੇਡਣ ਲਈ ਸਪੋਰਟਸ ਕਲੱਬ ਬਣਾਇਆ ਹੈ ਹੋਰ ਆਦਿ ਪਿੰਡ ਦਾ ਵਿਕਾਸ ਕਰਵਾਇਆ ਗਿਆ ਅਤੇ ਸਾਬਕਾ ਸਰਪੰਚ ਗੁਰਮੀਤ ਸਿੰਘ ਨੇ ਆਮ ਪਾਰਟੀ ਸਰਕਾਰ ਅਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਕੈਬਨਿਟ ਮੰਤਰੀ ਹਰਭਜਨ ਸਿੰਘ ਈ ਟੀ ਓ ਹਲਕਾ ਜੰਡਿਆਲਾ ਗੁਰੂ ਕੋਲ ਮੰਗ ਕੀਤੀ ਕਿ ਸਾਡੇ ਪਿੰਡ ਨੰਗਲ ਗੁਰੂ ਦਾ ਅਧੂਰਾ ਰਹਿੰਦਾ ਵਿਕਾਸ ਜ਼ੋ ਰਹਿੰਦਾ ਹੈ ਵੱਧ ਤੋਂ ਵੱਧ ਗਰਾਂਟ ਦਿੱਤੀ ਜਾਵੇ ਤਾਂ ਜ਼ੋ ਨੰਗਲ ਗੁਰੂ ਵਿਕਾਸ ਕਰਾ ਸਕੀਏ ਇਹ ਸਾਡੀ ਪਿੰਡ ਵਾਲਿਆਂ ਦੀ ਮੰਗ ਹੈ, ਇਸ ਮੋਕੇ,ਤੇ ਸਰਪੰਚ ਹਰਜਿੰਦਰ ਕੋਰ ਨੰਗਲ ਗੁਰੂ ਮੈਂਬਰ ਸਰਬਜੀਤ ਸਿੰਘ ਮੈਂਬਰ ਅਮਨਪ੍ਰੀਤ ਕੋਰ ਮੈਂਬਰ ਸੀਰਾ ਸਿੰਘ ਮੈਂਬਰ ਦਲਬੀਰ ਸਿੰਘ ਮੈਂਬਰ ਗੁਰਮੀਤ ਕੋਰ ਮੈਂਬਰ ਭਾਗ ਸਿੰਘ ਮੈਂਬਰ ਰਾਜਵੰਤ ਕੋਰ ਸਾਬਕਾ ਮੈਂਬਰ ਰਵੇਲ ਸਿੰਘ ਲੱਖਾ ਸਿੰਘ ਸ਼ਹਿਰ ਸਿੰਘ ਤਰਲੋਕ ਸਿੰਘ ਨਿਰਮਲ ਸਿੰਘ ਹੋਰ ਆਦਿ ਹਾਜ਼ਰ ਸਨ।
0 Comments