ਕਿਸਾਨ ਯੂਨੀਅਨ ਏਕਤਾ ਕਾਦੀਆਂ ਵਲੋਂ ਆਉਣ ਵਾਲੇ ਦਿਨਾਂ ਅੰਦਰ ਇਸ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ

 ਕਿਸਾਨ ਯੂਨੀਅਨ ਏਕਤਾ ਕਾਦੀਆਂ ਵਲੋਂ ਆਉਣ ਵਾਲੇ ਦਿਨਾਂ ਅੰਦਰ ਇਸ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ


ਬਰਨਾਲਾ 22,ਸਤੰਬਰ / ਕਰਨਪ੍ਰੀਤ ਕਰਨ 

- ਹੜ੍ਹ ਦੀ ਮਾਰ ਹੇਠ ਆਈ ਕਿਸਾਨਾਂ ਦੀ ਫ਼ਸਲ ਦੇ ਸਰਵੇ ਕਰਵਾ ਕੇ ਜੌ ਰਾਸ਼ੀ  ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਵਲੋਂ ਜਾਰੀ ਕਰਨ ਦਾ ਐਲਾਨ ਕੀਤਾ ਗਿਆ ਸੀ ਪਰ ਅਜੇ ਤਕ ਇਹ ਰਾਸ਼ੀ ਕਿਸਾਨਾਂ ਦੇ ਖਾਤੇ ਵਿਚ ਨਹੀਂ ਪਾਈ ਜਲਦ ਹੀ ਇਹ ਰਾਸ਼ੀ ਕਿਸਾਨਾਂ ਦੇ ਖਾਤਿਆਂ ਵਿਚ ਭੇਜੀ ਜਾਵੇ ਨਹੀਂ ਤਾਂ ਆਉਣ ਵਾਲੇ ਦਿਨਾਂ ਅੰਦਰ ਇਸ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਬੂਟਾ ਸਿੰਘ ਬੁਰਜ ਗਿੱਲ ,ਜਗਸੀਰ ਸਿੰਘ ਛੀਨੀਵਾਲ ਸ਼ੀਰਾ,ਮੇਜਰ ਸਿੰਘ ਉੱਗੋਕੇ ਆਦਿ ਵਲੋਂ ਸੰਬੰਧਨ ਕਰਦਿਆਂ ਕੀਤਾ ਗਿਆ ! ਪਿਛਲੇ ਕਾਫੀ ਦਿਨਾਂ ਤੋਂ ਚਲ ਰਹੇ ਡੀਸੀ ਦਫਤਰ ਗੇਟ ਅੱਗੇ ਲਗਾਏ ਧਰਨੇ ਦੀ ਵਿਚ ਕਿਸਾਨ ਯੂਨੀਅਨ ਏਕਤਾ ਕਾਦੀਆਂ ਵੀ ਆਗੂਆ ਵਲੋਂ ਕੀਤੀ ਗਈ।ਪੰਜਾਬ ਅੰਦਰ ਹੜਾ ਨੇ ਤਿਆਨਕ ਤਬਾਹੀ ਕੀਤੀ ਹੈ। ਪਹਾੜੀ ਅਤੇ ਜੰਗਲਾਂ ਦੀ ਅੰਨੇਵਾਹ ਕਟਾਈ ਦੇ ਖੜਦਿਆਂ ਕੁਦਰਤੀ ਤੌਰ ਤੇ ਸੰਸਾਰ ਦੇ ਤਿੱਖੀਆਂ ਮੌਸਮੀ ਤਬਦੀਲੀਆਂ ਵਾਪਰ ਰਹੀਆਂ ਹਨ। ਜਿਸ ਕਾਰਨ ਸਮੱਸਮੇ ਅਤੇ ਅਣਕਿਆਸੇ ਮੀਂਹ, ਬੱਦਲ ਫਟਣ ਵਰਗੀਆਂ ਘਟਨਾਵਾਂ ਵਿੱਚ ਹੈਰਾਨੀਜਨਕ ਵਾਧਾ ਦਰਜ ਕੀਤਾ ਜਾ ਰਿਹਾ ਹੈ।

       ਹਾਲਤ ਇਹ ਹੈ ਕਿ ਪਾਣੀ ਦੀ ਨਿਕਾਸੀ ਨਾ ਹੋਏ ਅਤੇ ਮਿੱਟੀ ਭਰਨ ਕਾਰਨ ਇਸ ਵਾਰ ਦੀ ਫ਼ਸਲ ਤੋਂ ਖਤਮ ਹੋ ਗਈ। ਮੇਹਨਤ ਨਾਲ ਲਾਕੇ ਬੀਜਿਆ ਝੋਨਾ ਖਤਮ ਹੋ ਗਿਆ।ਕਿਸਾਨ ਬਦਲੀ ਕਰਕੇ ਜਾਂ ਦੂਜੀ ਫਸਲ ਪੈਦਾਵਾਰ ਕਿਵੇਂ ਲੈ ਪਾਵੇਗਾ, ਇਸ ਉੱਪਰ ਵੀ ਸੰਕਟ ਦੇ ਬਦਲ ਮੰਡਰਾ ਰਹੇ ਹਨ। ਕਿਸਾਨਾਂ ਦਾ ਬੀਜ, ਖਾਦਾ   ਉਨ੍ਹਾਂ ਨੂੰ ਦੁਬਾਰਾ ਝੋਨਾ ਲਾਉਣ ਦਾ  ਇਸ ਬੇਵਕਤੇ ਹਨ ਦੀ ਕੁਸਲ ਜਦੋਂ ਮੀਡੀਆ ਵਿੱਚ ਆਵੰਡੀ ਤਾਂ ਕਿਸਾਨਾਂ ਨੂੰ ਬਗਲ ਚ ਨਮੀ ਅਤੇ ਹੋਰ ਮਾਪ ਜਾਂ ਕਰਕੇ ਫਸਲ ਵੇਚਣ ਬਾਅਦ ਵਾਲੀਆਂ ਦਿੱਕਤਾਂ ਵੀ ਦਿੱਤਾ ਸਮਾਂ ਰਹੀ ਹੈ।

       ਪਰਿਵਾਰ ਦੇ ਜੀਆਂ ਦੀ ਹੋਈ ਮੌਤ ਦਾ 10 ਲੱਖ ਰੁਪਏ ਪ੍ਰਤੀ ਜੀਅ ਅਤੇ ਮਜ਼ਦੂਰ ਪਰਿਵਾਰਾਂ ਦੇ ਅਤੇ ਪਸ਼ੂਆਂ ਦੇ ਨੁਕਸਾਨ ਨੂੰ ਪੂਰਾ ਕੀਤਾ ਜਾਵੇ ! ਸੰਯੁਕਤ ਕਿਸਾਨ ਮੋਰਚਾ ਇਸ ਮੰਗ ਪੱਤਰ ਰਾਹੀ ਕੇਂਦਰ ਸਰਕਾਰ ਨੂੰ ਅਗਾਹ ਕਰਦਾ ਹੈ ਕਿ ਜੇਕਰ ਸਰਕਾਰ ਨੇ ਹੜ੍ਹ ਪੀੜਤਾ ਦੀਆਂ ਮੰਗਾਂ ਨੂੰ ਮੰਨਣ ਅਤੇ ਢੁੱਕਵਾਂ ਭਾਰਤ ਮੁਆਵਜਾ ਦੇਣ ਵਿੱਚ ਕੋਈ ਵੀ ਢਿੱਲ ਮੱਠ ਦਿਖਾਈ ਤਾਂ ਸੰਯੁਕਤ ਕਿਸਾਨ ਮੋਰਚਾ ਅਗਲੇ ਸੰਘਰਸ਼ ਲਈ ਕੋਈ ਸਖਤ ਕਦਮ ਚੁੱਕਣ ਲਈ ਮਜਬੂਰ ਹੋਵੇਗਾ।ਇਸ ਮੌਕੇ ਹਰਦੇਵ ਸਿੰਘ ਬਾਜਵਾ ਲੀਲਾ ਹਾਜਿਰ ਸਨ !

Post a Comment

0 Comments