ਸ਼ਹੀਦ ਭਗਤ ਸਿੰਘ ਇਨਕਲਾਬ ਦਾ ਚਿੰਨ੍ਹ ਹੈ - ਚੋਹਾਨ / ਉੱਡਤ
ਸੀ ਪੀ ਆਈ ਨੇ ਸਹਿਰ ਵਿੱਚ ਮਾਰਚ ਕਰਨ ਸਹੀਦਾਂ ਦੇ ਦੱਸੇ ਮਾਰਗ ਤੇ ਚਲਣ ਦਾ ਲਿਆ ਸੰਲਕਪ।
ਮਾਨਸਾ-28ਸਤੰਬਰ-ਗੁਰਜੰਟ ਸਿੰਘ ਬਾਜੇਵਾਲੀਆ ਸ਼ਹੀਦ ਏ ਆਜ਼ਮ ਭਗਤ ਸਿੰਘ ਦੇ ਜਨਮ ਦਿਹਾੜੇ ਨੂੰ ਸਮਰਪਿਤ ਸੀ ਪੀ ਆਈ ਸ਼ਹੀਦ ਏ ਆਜਮ ਸ੍ਰ,ਭਗਤ ਸਿੰਘ ਦੇ ਬੁੱਤ ਤੱਕ ਮਾਰਚ ਕਰਦੇ ਹੋਏ ਸ਼ਹੀਦ ਭਗਤ ਸਿੰਘ ਦੇ ਸੁਪਨਿਆਂ ਦੇ ਸਮਾਜਵਾਦੀ ਭਾਰਤ ਸਿਰਜਣ ਤੱਕ ਜੱਦੋ ਜ਼ਹਿਦ ਜਾਰੀ ਰੱਖਣ ਦਾ ਸੰਕਲਪ ਲਿਆ।ਇਸ ਮੌਕੇ ਇੱਕਠ ਨੂੰ ਸੰਬੋਧਨ ਕਰਦਿਆਂ ਸੀ ਪੀ ਆਈ ਆਗੂਆ ਕ੍ਰਿਸ਼ਨ ਚੋਹਾਨ ਤੇ ਐਡਵੋਕੇਟ ਕੁਲਵਿੰਦਰ ਉੱਡਤ ਨੇ ਕਿਹਾ ਕਿ ਸ਼ਹੀਦ ਭਗਤ ਸਿੰਘ ਭਾਰਤੀ ਇਨਕਲਾਬ ਦਾ ਚਿੰਨ੍ਹ ਬਣ ਚੁੱਕਿਆ ਹੈ ਤੇ ਸ਼ਹੀਦ ਭਗਤ ਸਿੰਘ ਤੇ ਉਨ੍ਹਾਂ ਦੇ ਸਾਥੀਆਂ ਨੇ ਮਜ਼ਦੂਰ ਵਿਰੋਧੀ ਕਾਨੂੰਨਾਂ ਖਿਲਾਫ਼ ਅਸੈਂਬਲੀ ਚ ਬੰਬ ਧਮਾਕਾ ਕੀਤਾ ਸੀ, ਮੋਜੂਦਾ ਦੌਰ ਮਜ਼ਦੂਰਾਂ ਦੀ ਕਾਨੂੰਨਣ ਕੰਮ ਦਿਹਾੜੀ ਅੱਠ ਘੰਟੇ ਤੋਂ ਵਧਾ ਕੇ 12ਘੰਟੇ ਕਰਨ ਵਾਲੀ ਅਖੌਤੀ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਸ਼ਹੀਦ ਭਗਤ ਸਿੰਘ ਦੀ ਸੋਚ ਨੂੰ ਪ੍ਰਣਾਈ ਸਰਕਾਰ ਅਖਵਾਏ ਜਾਣ ਦਾ ਕੋਈ ਨੈਤਿਕ ਅਧਿਕਾਰ ਨਹੀਂ ਰਹਿ ਜਾਂਦਾ। ਉਨ੍ਹਾਂ ਕਿਹਾ ਕਿ ਪੂੰਜੀਪਤੀਆਂ ਦੇ ਹਿੱਤਾਂ ਨੂੰ ਪੂਰਨ ਤੇ ਮਜ਼ਦੂਰ ਹੱਕਾਂ ਤੇ ਡਾਕੇ ਮਾਰਨ ਵਾਲੇ ਸ਼ਹੀਦ ਭਗਤ ਦੇ ਰਾਹਾਂ ਦੇ ਰਾਹੀ ਨਹੀਂ ਹੋ ਸਕਦੇ।ਇਸ ਮੌਕੇ ਉਨ੍ਹਾਂ ਕਿਹਾ ਕਿ ਦੇਸ਼ ਭਰ ਚ ਮੋਦੀ ਸਰਕਾਰ ਦੇ ਖ਼ਿਲਾਫ ਲੋਕ ਰੋਹ ਸ਼ੁੱਭ ਸੰਕੇਤ ਹੈ ਤੇ ਆਉਣ ਵਾਲੇ ਸਮੇਂ ਵਿੱਚ ਸ਼ਹੀਦ ਭਗਤ ਹੁਣਾਂ ਦੀ ਵਿਚਾਰਧਾਰਾ ਹੀ ਮੋਦੀ ਸਰਕਾਰ ਵੱਲੋਂ ਉਸਾਰੇ ਜਾ ਰਹੇ ਫਾਸ਼ੀਵਾਦੀ ਨਿਜ਼ਾਮ ਨੂੰ ਢਹਿ ਢੇਰੀ ਕਰਕੇ ਕਿਰਤੀ ਕਾਮਿਆਂ ਦੀ ਪੁੱਗਤ ਵਾਲੇ ਸਮਾਜ ਦੀ ਸਿਰਜਣਾ ਕਰ ਸਕਦੀ ਹੈ।ਇਸ ਮੌਕੇ ਸੀਤਾ ਰਾਮ ਗੋਬਿੰਦਪੁਰਾ,ਕਰਨੈਲ ਭੀਖੀ,ਰੂਪ ਭੀਖੀ,ਰਤਨ ਭੋਲਾ,ਵੇਦ ਪ੍ਰਕਾਸ਼,ਨਰੇਸ਼ ਬੁਰਜ ਬੁਰਜ ਹਰੀ,ਨਿਰਮਲ ਬੱਪੀਆਣਾ ,ਕਾਲਾ ਖਾਂ ਭੰਮੇ,ਸਾਧੂ ਸਿੰਘ ਰਾਮਾ ਨੰਦੀ,ਸੁਖਦੇਵ ਮਾਨਸਾ,ਕਪੂਰ ਸਿੰਘ,ਬੂਟਾ ਖੀਵਾ,ਗੁਰਤੇਜ ਭੁਪਾਲ,ਮਨਦੀਪ ਭੋਲਾ,ਆਦਿ ਆਗੂ ਹਾਜਰ ਸਨ।
0 Comments