ਗੁਰੁ ਗੋਬਿੰਦ ਸਿੰਘ ਕਾਲਜ ਸੰਘੇੜਾ ਦੇ ਪ੍ਰਧਾਨ ਭੋਲਾ ਸਿੰਘ ਵਿਰਕ ਅਤੇ ਸਮੂਹ ਮੈਨੇਜਿੰਗ ਕਮੇਟੀ ਵਲੋਂ ਕਾਲਜ ਕੈਂਪਸ ਅੱਗੇ ਲੱਗੇ ਧਰਨੇ ਨੂੰ ਚੁਕਵਾਉਣ ਡੀ.ਸੀ ,ਐਸ ਡੀ ਐਮ ਅਤੇ ਐਸ.ਐਸ.ਪੀ ਬਰਨਾਲਾ ਨੂੰ ਦਿੱਤੇ ਮੰਗ ਪੱਤਰ 


ਬਰਨਾਲਾ,8,ਸਤੰਬਰ/ਕਰਨਪ੍ਰੀਤ ਕਰਨ 

-ਮੈਂ ਭੋਲਾ ਸਿੰਘ ਵਿਰਕ ਪ੍ਰਧਾਨ ਅਤੇ ਸਮੂਹ ਮੈਨੇਜਮੈਂਟ ਕਮੇਟੀ ਗੁਰੁ ਗੋਬਿੰਦ ਸਿੰਘ ਕਾਲਜ ਸੰਘੇੜਾ ਅਪੀਲ ਕਰਦੇ ਹਾਂ ਕਿ ਜੋ ਪ੍ਰੁੋਫੈਸਰ ਜਿੰਨ੍ਹਾ ਵਿੱਚ ਮੈਡਮ ਰਮਿੰਦਰਪਾਲ ਕੌਰ, ਮੈਡਮ ਗੁਰਪ੍ਰੀਤ ਕੌਰ, ਮੈਡਮ ਹਰਦੀਪ ਕੌਰ, ਸ੍ਰ: ਹਰਕਮਲਦੀਪ ਸਿੰਘ, ਸ੍ਰ: ਰਣਵੀਰ ਵਰਿੰਦਰ ਸਿੰਘ, ਸ੍ਰ: ਬਲਜੀਤ ਸਿੰਘ, ਸ੍ਰ: ਕੁਲਦੀਪ ਸਿੰਘ ਜੋ ਪਿਛਲੇ ਸਮੇਂ ਦੌਰਾਨ ਵੱਖ-ਵੱਖ ਇਨਕੁਆਰੀਸ ਰਾਹੀਂ ਸੰਸਥਾ ਵਿੱਚੋਂ ਬਰਖਾਸਤ ਕੀਤੇ ਹੋਏ ਹਨ ਅਤੇ ਜਿੰਨ੍ਹਾ ਦੀ ਅਗਵਾਈ ਸ੍ਰ: ਤਾਰਾ ਸਿੰਘ ਕਰ ਰਿਹਾ ਹੈ ਅਤੇ ਸ੍ਰ: ਤਾਰਾ ਸਿੰਘ ਦੀ ਵੀ ਇੱਕ ਇਨਕੁਆਰੀ ਚੱਲ ਰਹੀ ਹੈ ਜਿਸ ਕਰਕੇ ਇਹਨਾਂ ਨੂੰ ਲੰਬੀ ਛੁੱਟੀ ਤੇ

ਭੇਜਿਆ ਹੋਇਆ ਹੈ। ਇੰਨ੍ਹਾ ਨੇ ਮਿਤੀ 18-08-2023 ਤੋਂ ਕਾਲਜ ਕੈਂਪਸ ਅੱਗੇ ਗੈਰ ਕਾਨੂੰਨੀ ਧਰਨਾ ਲਾਇਆ ਹੋਇਆ ਹੈ। ਕਿਰਪਾ ਕਰਕੇ ਇਹ ਆਪਣਾ ਧਰਨਾ ਕਾਲਜ ਕੈਂਪਸ ਦੇ ਅੱਗੇ ਤੋਂ ਚੱਕ ਲੈਣ ਅਤੇ ਕਿਸੇ ਹੋਰ ਢੁੱਕਵੀਂ ਜਗ੍ਹਾਂ ਪਰ ਆਪਣਾ ਧਰਨਾ ਲਗਾ ਲੈਣ ਕਿਉਂਕਿ ਜ਼ਿਲ੍ਹੇ ਵਿੱਚ ਕੋਈ ਨਾ ਕੋਈ ਮਨਜੂਰ ਸੁਦਾ ਜਗ੍ਹਾ ਜਰੂਰ ਹੋਵੇਗੀ ਜਿੱਥੇ ਤੁਸੀ ਆਪਣਾ ਰੋਸ ਪ੍ਰਗਟ ਕਰ ਸਕਦੇ ਹੋ ਅਜਿਹਾ ਕਰਨ ਨਾਲ ਬੱਚਿਆ ਦੀ ਪੜ੍ਹਾਈ ਤੇ ਬਹੁਤ ਬੁਰਾ ਅਸਰ ਪੈਂਦਾ ਹੈ ਕਿਉਂਕਿ ਪੜ੍ਹਾਈ ਦੇ ਦਿਨ ਹਨ ਅਤੇ ਤੁਸੀਂ ਰੋਜ਼ਾਨਾ ਬਹੁਤ ਉੱਚੀ ਅਵਾਜ ਵਿੱਚ ਲਾਉਡ ਸਪੀਕਰ ਦਾ ਮੂੰਹ ਕਾਲਜ ਕੈਪਸ ਵੱਲ ਕਰਕੇ ਬਹੁਤ ਹੀ ਮੰਦੀ ਸ਼ਬਦਾਵਲੀ ਦਾ ਪ੍ਰਯੋਗ ਕਰਦੇ ਹੋ ਇਸ ਨਾਲ ਅਸੀਂ ਇਹਨਾਂ ਦਾ ਸਾਥ ਦੇਣ ਵਾਲੀ ਸੰਗਤ ਨੂੰ ਵੀ ਅਪੀਲ ਕਰਦੇ ਹਾਂ ਕਿ ਇਹ ਕੋਈ ਸਾਝਾ ਮਸਲਾ ਨਹੀਂ ਜਿੱਥੇ ਆਮ-ਖ਼ਾਸ ਲੋਕਾਂ ਨੂੰ ਇਹਨਾਂ ਦਾ ਸਾਥ ਦੇਣਾ ਪਵੇ ਬਲਕਿ ਇਹ ਇਹਨਾਂ ਦਾ ਨਿੱਜੀ ਸਬਜੈਕਟ ਹੈ ਅਤੇ ਇਹਨਾਂ ਪ੍ਰੋਫੈਸਰ ਸਹਿਬਾਨਾਂ ਨੇ ਆਪਣੀ ਬਹਾਲੀ ਵਾਸਤੇ ਮਾਨਯੋਗ ਅਦਾਲਤ ਸਟੇਟ ਐਜੂਕੇਸ਼ਨ ਟ੍ਰਿਿਬਉਨ ਪੰਜਾਬ ਅਤੇ ਮਾਨਯੋਗ ਉੱਚ ਅਦਾਲਤ ਪੰਜਾਬ ਅਤੇ ਹਰਿਆਣਾ ਹਾਈਕੋਰਟ ਚੰਡੀਗੜ੍ਹ ਵਿਖੇ ਅਪੀਲ ਰਾਹੀਂ ਚਾਰਾ ਜੋਈ ਕੀਤੀ ਹੋਈ ਹੈ। ਇਸ ਤੋਂ ਇਲਾਵਾ ਜੋ ਇਹਨਾਂ ਕੁੱਝ ਲੋਕਾਂ ਨੂੰ ਗੁਮਰਾਹ ਕਰਕੇ ਮੇਰੇ ਬਰਖਿਲਾਫ ਇੱਕ  ਝੂਠੀ ਦਰਖਾਸਤ ਦਿੱਤੀ ਹੋਈ ਹੈ ਉਸ ਦੀ ਵੀ ਮਾਣਯੋਗ ਐਸ.ਡੀ.ਐਮ ਸਹਿਬ ਬਰਨਾਲਾ ਪੜਤਾਲ ਕਰ ਰਹੇ ਹਨ ਸੋ ਮੈਂ ਇਹਨਾਂ ਦੇ ਸਹਿਯੋਗੀਆਂ ਨੂੰ ਅਪੀਲ ਕਰਦਾ ਹਾਂ ਕਿ ਇਹਨਾਂ ਦੇ ਝੂਠਿਆਂ ਬਹਿਕਾਵਿਆਂ ਦੇ ਵਿੱਚ ਆ ਕੇ ਬਿਨ੍ਹਾਂ ਵਜ੍ਹਾਂ ਸਾਡੇ ਪ੍ਰਤੀ ਗਲਤ ਸ਼ਬਦਾਵਲੀ ਨਾ ਵਰਤੋਂ, ਮੇਰੇ ਪੂਤਲੇ ਨਾ ਫੂਕੋ ਅਤੇ ਕਾਲਜ ਦਾ ਮਹੌਲ ਖ਼ਰਾਬ ਕਰਨ ਦੀ ਕੋਸ਼ਿਸ਼ ਨਾ ਕਰੋ, ਇਸ ਨਾਲ ਬੋੱਚਿਆਂ ਦੀ ਪੜ੍ਹਾਈ ਤੇ ਮਾੜਾ ਅਸਰ ਪੈਂਦਾ ਹੈ ਅਤੇ ਇਸ ਕਾਲਜ ਵਿੱਚ ਇਲਾਕੇ ਦੇ ਸੈਕੜੇ ਲੜਕੇ-ਲੜਕੀਆਂ ਪੜ੍ਹ ਰਹੇ ਹਨ ਅਤੇ ਇਸ ਕਾਲਜ ਸਟਾਫ ਵਿੱਚ ਜੈਂਟਸ ਸਟਾਫ ਦੇ ਨਾਲ-ਨਾਲ ਲੇਡੀ ਸਟਾਫ ਵੀ ਹੈ, ਜੋ ਕਿ ਆਪ ਜੀ ਦੀ ਸ਼ਬਦਾਵਲੀ ਸਵੇਰ ਤੋਂ ਲੈ ਕੇ ਸ਼ਾਮ ਤੱਕ ਹੀ ਸੁਣਨਯੋਗ ਨਹੀਂ ਹੁੰਦੀ ਇਸ ਨਾਲ ਅਸੀਂ ਸਮੂਹ ਸਿਵਲ ਪ੍ਰਸ਼ਾਸਨ ਮਾਨਯੋਗ ਡਿਪਟੀ ਕਮਿਸ਼ਨਰ ਸਹਿਬ ਬਰਨਾਲਾ, ਮਾਨਯੋਗ ਐਸ ਡੀ ਐਮ ਸਹਿਬ ਬਰਨਾਲਾ ਅਤੇ ਪੁਲਿਸ ਪ੍ਰਸ਼ਾਸਨ ਮਾਨਯੋਗ ਐਸ.ਐਸ.ਪੀ ਸਹਿਬ ਬਰਨਾਲਾ ਮਾਨਯੋਗ ਡੀ.ਐਸ.ਪੀ ਸਹਿਬ ਬਰਨਾਲਾ, ਮਾਨਯੋਗ ਐਸ.ਐਚ.ਓ ਸਹਿਬ ਸਿਟੀ ਬਰਨਾਲਾ ਨੂੰ ਵੀ ਅਪੀਲ ਕਰਦੇ ਹਾਂ ਕਿ ਗੈਰ ਕਨੂੰਨੀ ਢੰਗ ਨਾਲ ਲੱਗੇ ਧਰਨੇ ਨੂੰ ਤੁਰੰਤ ਚੁਕਵਾਇਆ ਜਾਵੇ ਕਿਉਂਕਿ ਕਿਸੇ ਵੀ ਐਜੂਕੇਸਨ ਸੰਸਥਾ ਦੇ ਨੇੜੇ ਅਜਿਹਾ ਧਰਨਾ ਲੱਗਣਾ ਬਾਜਵ ਨਹੀਂ ਹੈ ਅਤੇ ਗੁਰੂ ਗੋਬਿੰਦ ਸਿੰਘ ਕਾਲਜ ਸੰਘੇੜਾ ਅਤੇ ਸ੍ਰੀ ਗੁਰੁ ਗੋਬਿੰਦ ਸਿੰਘ ਸੀਨੀਅਰ ਸੰਕੈਡਰੀ ਸਕੂਲ ਸੰਘੇੜਾ ਇਸ ਇਲਾਕੇ ਦੀ ਪ੍ਰਸਿੱਧ ਐਜੂਕੇਸ਼ਨ ਸੰਸਥਾ ਹੈ। ਇਸ ਮਧਿਅਮ ਰਾਹੀ ਮੇਰੀ ਮਾਣਯੋਗ ਪ੍ਰਸ਼ਾਸਨ ਨੂੰ ਵੀ ਅਪੀਲ ਹੈ ਕਿ ਗੈਰ-ਕਨੂੰਨੀ ਧਰਨੇ ਨੂੰ ਜਲਦੀ ਤੋਂ ਜਲਦੀ ਚੁਕਵਾਇਆ ਜਾਵੇ ਅਤੇ ਗਲਤ ਸ਼ਬਦਾਵਲੀ ਦਾ ਪ੍ਰਯੋਗ ਕਰਨ ਵਾਲਿਆ ਅਤੇ ਗਲਤ ਢੰਗ ਨਾਲ ਧਰਨਾ ਲਾਉਣ ਵਾਲਿਆ ਦੇ ਬਰਖਿਲਾਫ ਬਣਦੀ ਕਨੂੰਨੀ ਕਾਰਵਾਈ ਕੀਤੀ ਜਾਵੇ ।

Post a Comment

0 Comments