ਬਾਬਾ ਅਵਤਾਰ ਸਿੰਘ ਦੀਵਾਨਾ ਨੇ ਤਿੰਨ ਕਿੱਲੋਮੀਟਰ ਪੈਦਲ ਵਾਕ ਚ ਪਹਿਲਾ ਸਥਾਨ ਹਾਸਲ ਕੀਤਾ

 ਬਾਬਾ ਅਵਤਾਰ ਸਿੰਘ ਦੀਵਾਨਾ ਨੇ ਤਿੰਨ ਕਿੱਲੋਮੀਟਰ ਪੈਦਲ ਵਾਕ ਚ ਪਹਿਲਾ ਸਥਾਨ ਹਾਸਲ ਕੀਤਾ
 

ਬਰਨਾਲਾ, 27,ਸਤੰਬਰ/ਕਰਨਪ੍ਰੀਤ ਕਰਨ
/

ਜਿੱਥੇ ਬਰਨਾਲਾ ਜਿਲੇ ਚ ਦੀਵਾਨਾਂ ਪਰਿਵਾਰ ਦੇ ਖਿਡਾਰੀ ਇੰਟ੍ਰਨੈੱਸਨਲ,ਨੈਸਨਲ ਲੈਵਲ ਸਮੇਤ ਸੂਬੇ ਪੱਧਰ ਤੇ ਮੱਲਾਂ ਮਾਰ ਚੁੱਕੇ ਹਨ ਉੱਥੇ ਹੁਣ ਬਾਬਾ ਕਾਲਾ ਮਹਿਰ ਸਟੇਡੀਅਮ ਬਰਨਾਲਾ ਵਿਖੇ ਹੋਏ ਖੇਡ ਮੁਕਾਬਲਿਆਂ ਵਿਚ ਬਾਬਾ ਅਵਤਾਰ ਸਿੰਘ ਦੀਵਾਨਾ ਨੇ 3 ਫ਼ਿਲੋਮੀਟਰ ਪੈਦਲ ਵਾਕ ਵਿਚ ਪਹਿਲਾ ਸਥਾਨ ਹਾਸਲ ਕੀਤਾ। ਯਾਦ ਰਹੇ ਬਾਬਾ ਅਵਤਾਰ ਸਿੰਘ ਦੀਵਾਨਾ ਮਾਸਟਰ ਖੇਡਾਂ ਦੇ ਰਾਜ ਅਤੇ ਕੌਮੀ ਪੱਧਰ ਦੇ ਵੱਖ-ਵੱਖ ਮੁਕਾਬਲਿਆਂ ਵਿਚ ਵੀ ਸੋਨੇ ਚਾਂਦੀ ਦੇ ਤਗਮੇ ਜਿੱਤ ਕੇ ਇਲਾਕੇ ਦਾ ਨਾਂਅ ਰੌਸ਼ਨ ਕਰ ਚੁੱਕਿਆ ਹੈ। ਇਨ੍ਹਾਂ ਦੇ ਪਦ ਚਿੰਨ੍ਹਾਂ 'ਤੇ ਚੱਲਦੇ ਹੋਏ ਇਨ੍ਹਾਂ ਦੀ ਬੇਟੀ ਸੁਖਜੀਤ ਕੌਰ ਦੀਵਾਨਾ ਵੀ ਕੌਮੀ ਤੇ ਕੌਮਾਂਤਰੀ ਪੱਧਰ ਦੇ ਮੁਕਾਬਲਿਆਂ ਵਿਚ ਸੋਨੇ ਅਤੇ ਚਾਂਦੀ ਤੇ ਤਗਮੇ ਜਿੱਤ ਚੁੱਕੀ ਹੈ।

Post a Comment

0 Comments