ਟੇਬਲ ਟੈਨਿਸ ਕੋਚਾਂ ਦੀਆਂ ਸ਼ਾਨਦਾਰ ਪ੍ਰਾਪਤੀਆਂ।

 ਟੇਬਲ ਟੈਨਿਸ ਕੋਚਾਂ ਦੀਆਂ ਸ਼ਾਨਦਾਰ ਪ੍ਰਾਪਤੀਆਂ।


ਬੁਢਲਾਡਾ (ਦਵਿੰਦਰ ਸਿੰਘ ਕੋਹਲੀ)  ਜ਼ਿਲ੍ਹਾ ਮਾਨਸਾ ਟੇਬਲ ਟੈਨਿਸ ਐਸੋਸੀਏਸ਼ਨ ਵਲੋਂ ਸ਼ੁਰੂ ਕੀਤੇ ਜਾ ਰਹੇ  ਟੇਬਲ ਟੈਨਿਸ ਕੋਚਿੰਗ ਸੈਂਟਰ ਦੇ ਕੋਚਾਂ, ਮਨੀਸ਼ ਗੋਇਲ ਅਤੇ ਅਮਿਤ ਸ਼ੂਦ ਨੇ ਖੇਲੋ ਪੰਜਾਬ ਦੇ ਟੇਬਲ ਟੈਨਿਸ ਮੁਕਾਬਲਿਆਂ ਵਿੱਚ ਆਪਣੇ ਆਪਣੇ ਉਮਰ ਵਰਗਾਂ ਵਿੱਚ ਕ੍ਰਮਵਾਰ ਪਹਿਲਾ ਤੇ ਦੂਜਾ ਸਥਾਨ ਪ੍ਰਾਪਤ ਕੀਤਾ। ਇਹ ਜਾਣਕਾਰੀ ਦਿੰਦਿਆਂ ਐਸੋਸੀਏਸ਼ਨ ਦੇ ਜਰਨਲ ਸਕੱਤਰ ਕੇਵਲ ਗਰਗ ਨੇ ਦੱਸਿਆ ਕਿ ਇਹ ਮੁਕਾਬਲੇ ਮਾਨਸਾ ਦੇ ਸਟੇਡੀਅਮ ਵਿਖੇ ਚੱਲ ਰਹੇ ਹਨ ਅਤੇ ਇਹ ਦੋਨੋਂ ਖਿਡਾਰੀ ਬਰਨਾਲਾ ਵਿਖੇ ਹੋਣ ਵਾਲੇ ਪੰਜਾਬ ਪੱਧਰ ਦੇ ਮੁਕਾਬਲਿਆਂ ਵਿੱਚ ਜ਼ਿਲ੍ਹਾ ਮਾਨਸਾ ਦੀ ਪ੍ਰਤੀਨਿਧਤਾ ਕਰਨਗੇ। ਜ਼ਿਕਰਯੋਗ ਹੈ ਕਿ ਐਸੋਸੀਏਸ਼ਨ ਵਲੋਂ ਬੁਢਲਾਡਾ ਵਿਖੇ ਇਕ ਟੇਬਲ ਟੈਨਿਸ ਕੋਚਿੰਗ ਸੈਂਟਰ ਮਿਤੀ 2 ਅਕਤੂਬਰ 2023 ਤੋਂ ਸ਼ੁਰੂ ਕੀਤਾ  ਜਾ ਰਿਹਾ ਹੈ ਅਤੇ  ਐਸੋਸੀਏਸ਼ਨ ਦੇ ਜਰਨਲ ਸਕੱਤਰ ਕੇਵਲ ਗਰਗ ਦੇ ਨਾਲ਼ ਨਾਲ਼ ਇਹ ਦੋਨੋਂ ਕੋਚ ਖਿਡਾਰੀਆਂ ਨੂੰ ਖੇਡ ਦੀਆਂ ਬਾਰੀਕੀਆਂ ਬਾਰੇ ਜਾਣੂ ਕਰਵਾਉਣਗੇ ।ਇਸ ਤੋਂ ਐਸੋਸੀਏਸ਼ਨ ਦੇ  ਪੁਰਾਣੇ ਖਿਡਾਰੀ,ਜੋ ਇਸ ਸਮੇਂ ਐਸੋਸੀਏਸ਼ਨ ਵਿਚ ਅਲੱਗ ਅਲੱਗ ਜ਼ੁਮੇਵਾਰੀਆਂ ਸੰਭਾਲ ਰਹੇ ਹਨ,ਇਹ ਵੀ ਸਮੇਂ ਸਮੇਂ ਤੇ ਖਿਡਾਰੀਆਂ ਦੀ ਖੇਡ ਪ੍ਰਤੀਭਾ ਨੂੰ ਨਿਖਾਰ ਕੇ ਉਹਨਾਂ ਨੂੰ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ਦੇ ਮੁਕਾਬਲਿਆਂ ਵਿੱਚ ਖੇਡਣ ਦੇ ਕਾਬਲ ਬਣਾਉਣ ਵਿੱਚ ਆਪਣਾ ਸਹਿਯੋਗ ਦੇਣਗੇ। ਇਹ ਪੁਰਾਣੇ ਖਿਡਾਰੀ ਹਨ ਖੇਡ ਦੇ ਭੀਸ਼ਮ ਪਿਤਾਮਾ, ਡਾਕਟਰ ਚੱਤਰ ਸਿੰਘ, ਐਸੋਸੀਏਸ਼ਨ ਦੇ ਮੀਤ ਪ੍ਰਧਾਨ ਕੁਲਦੀਪ ਗੋਇਲ ਅਤੇ ਪ੍ਰਭਜੋਤ ਸਿੰਘ, ਐਸੋਸੀਏਸ਼ਨ ਦੇ ਵਿੱਤ ਸਕੱਤਰ ਬਾਂਕੇ ਬਿਹਾਰੀ। ਹਰ ਐਤਵਾਰ ਖਿਡਾਰੀਆਂ ਦੀ ਸਰੀਰ ਸੋਧਣ ( ਕੰਡੀਸ਼ਨਿੰਗ) ਲਈ ਕੇਵਲ ਗਰਗ ਅਤੇ ਡੀ ਪੀ ਈ ਮੈਡਮ ਭਾਵਨਾ ਖਿਡਾਰੀਆਂ ਨੂੰ ਵੱਖ ਵੱਖ ਤਰ੍ਹਾਂ ਦੀਆਂ ਕਸਰਤਾਂ , ਦੋੜਾਂ ਅਤੇ ਹੋਰ ਗੇਮਾਂ ਕਰਵਾਇਆ ਕਰਨਗੇ ਜਿਸ ਨਾਲ ਖਿਡਾਰੀਆਂ ਦੀ ਸਰੀਰਕ ਸ਼ਕਤੀ ਉਹਨਾਂ ਨੂੰ ਬਿਹਤਰ ਤਰੀਕੇ ਨਾਲ ਖੇਡਣ ਦੇ ਕਾਬਲ ਬਣਾ ਸਕੇ। ਖਿਡਾਰੀਆਂ ਨੂੰ ਰਿਫਰੈਸ਼ਮੈਂਟ ਵੀ ਦਿਤੀ ਜਾਵੇਗੀ। ਕੋਚਿੰਗ ਸੈਂਟਰ ਦੀ ਰਜਿਸਟ੍ਰੇਸ਼ਨ ਚਾਲੂ ਹੈ ਅਤੇ 2ਅਕਤੂਬਰ 2023 ਤੋਂ ਗਾਂਧੀ ਜੈਯੰਤੀ ਦੇ ਸ਼ੁਭ ਦਿਹਾੜੇ ਸ਼ੁਰੂ ਕਰ ਦਿੱਤਾ ਜਾਵੇਗਾ।

Post a Comment

0 Comments