ਮਾਨਸਾ ਦੇ ਸੀ.ਪੀ.ਐਫ ਕਰਮਚਾਰੀ ਯੂਨੀਅਨ ਵੱਲੋਂ ਵੀ ਮੁੱਖ ਮੰਤਰੀ ਪੰਜਾਬ ਦੀ ਅਰਥੀ ਫੂਕ ਕੇ ਆਪਣਾ ਰੋਸ ਪ੍ਰਗਟ ਕੀਤਾ ਗਿਆ

 ਮਾਨਸਾ ਦੇ ਸੀ.ਪੀ.ਐਫ ਕਰਮਚਾਰੀ ਯੂਨੀਅਨ ਵੱਲੋਂ ਵੀ ਮੁੱਖ ਮੰਤਰੀ ਪੰਜਾਬ ਦੀ ਅਰਥੀ ਫੂਕ ਕੇ ਆਪਣਾ ਰੋਸ ਪ੍ਰਗਟ ਕੀਤਾ ਗਿਆ


ਮਾਨਸਾ 14 ਸਤੰਬਰ ਗੁਰਜੰਟ ਸਿੰਘ ਬਾਜੇਵਾਲੀਆ

 ਸੀਪੀਐਫ ਕਰਮਚਾਰੀ ਯੂਨੀਅਨ ਪੰਜਾਬ ਵੱਲੋ ਦਿੱਤੇ ਗਏ ਸੂਬਾ ਪੱਧਰੀ ਐਕਸ਼ਨ ਦੌਰਾਨ ਅੱਜ ਪੰਜਾਬ ਭਰ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਦੇ ਅਰਥੀ ਫੂਕ ਮੁਜ਼ਾਹਰਿਆਂ ਦੀ ਲੜੀ ਨੂੰ ਪੂਰਾ ਕਰਦੇ ਹੋਏ ਜਿਲ੍ਹਾ ਮਾਨਸਾ ਦੇ ਸੀ.ਪੀ.ਐਫ ਕਰਮਚਾਰੀ ਯੂਨੀਅਨ ਵੱਲੋਂ ਵੀ ਮੁੱਖ ਮੰਤਰੀ ਪੰਜਾਬ ਦੀ ਅਰਥੀ ਫੂਕ ਕੇ ਆਪਣਾ ਰੋਸ ਪ੍ਰਗਟ ਕੀਤਾ ਗਿਆ।

ਜਿਲ੍ਹਾ ਪ੍ਰਧਾਨ ਧਰਮਿੰਦਰ ਸਿੰਘ ਹੀਰੇਵਾਲਾ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਇਹ ਪਹਿਲੀ ਵਾਰ ਹੋਇਆ ਹੈ ਕਿ ਕਿਸੇ ਸੂਬੇ ਦੀ ਕੈਬਨਿਟ ਨੇ ਤਿੰਨ ਵਾਰੀ ਪਾਸ ਕਰਨ ਤੋਂ ਬਾਅਦ ਉਸਨੂੰ ਲਾਗੂ ਕਰਨ ਦੀ ਬਜਾਏ ਕਮੇਟੀ ਦਾ ਗਠਨ ਕਰ ਦਿੱਤਾ ਹੋਵੇ ਅਤੇ ਜਦੋਂ ਇਸ ਸਬੰਧੀ ਯੂਨੀਅਨ ਦੇ ਆਗੂਆਂ ਵਲੋਂ ਪੰਜਾਬ ਸਰਕਾਰ ਦੇ ਇਸ ਝੂਠ ਦੀ ਪੋਲ ਲੋਕਾਂ ਸਾਹਮਣੇ ਖੋਲ੍ਹੀ ਤਾਂ ਪੰਜਾਬ ਸਰਕਾਰ ਨੇ ਬਦਲੇ ਦੀ ਭਾਵਨਾ ਨਾਲ ਯੂਨੀਅਨ ਦੇ ਸੂਬਾ ਪ੍ਰਧਾਨ ਦੀ ਬਦਲੀ ਗੁਰਾਇਆ ਤੋਂ  ਧਾਰ ਕਲਾਂ ਪਠਾਨਕੋਟ ਵਿਖੇ ਕਰ ਦਿੱਤੀ। ਸਰਕਾਰ ਦੀਆਂ ਅਜਿਹੀਆਂ ਮਾਰੂ ਨੀਤੀਆਂ ਦੀ ਸਖਤ ਸ਼ਬਦਾਂ ਵਿੱਚ ਖੰਡਨ ਕਰਦੇ ਹੋਏ ਜਿਲ੍ਹਾ ਪ੍ਰਧਾਨ ਨੇ ਜਿਲ੍ਹਾ ਮਾਨਸਾ ਦੇ ਸਮੂਹ ਸੀ.ਪੀ.ਐਫ. ਕਰਮਚਾਰੀਆਂ ਨੂੰ ਪੰਜਾਬ ਅਤੇ ਭਾਰਤ ਸਰਕਾਰ ਦੀ ਪੋਲ ਖੋਲ ਰੈਲੀ ਵਿੱਚ 1 ਅਕਤੂਬਰ 2023 ਨੂੰ ਦਿੱਲੀ ਵਿਖੇ ਜਾਣ ਦੀ ਅਪੀਲ ਵੀ ਕੀਤੀ। 

ਪੰਜਾਬ ਸਰਕਾਰ ਵੱਲੋਂ ਪੁਰਾਣੀ ਪੈਨਸ਼ਨ ਦੇ ਮੁੱਦੇ 'ਤੇ ਲਗਾਤਾਰ ਕੀਤੀ ਜਾ ਰਹੀ ਟਾਲਮਟੋਲ ਅਤੇ ਪੁਰਾਣੀ ਪੈਨਸ਼ਨ ਲਾਗੂ ਕਰਨ ਦੀ ਥਾਂ ਵਕਟੇਮਾਈਜੇਸ਼ਨ ਕਰਨ ਦੇ ਵਿਰੁੱਧ ਅੱਜ ਬਾਲ ਭਵਨ ਮਾਨਸਾ ਵਿਖੇ ਜ਼ਿਲ੍ਹਾ ਪੱਧਰੀ ਮੁੱਖ ਮੰਤਰੀ, ਪੰਜਾਬ ਅਰਥੀ ਫੂਕ ਮੁਜਾਹਰਾ ਕੀਤਾ ਗਿਆ। 

ਸੀ.ਪੀ.ਐਫ ਦੇ ਆਗੂ ਲਕਸ਼ਵੀਰ ਨੇ ਕਿਹਾ ਕਿ ਸੀ.ਪੀ.ਐਫ ਯੂਨੀਅਨ ਦੇ ਸੂਬਾ ਪ੍ਰਧਾਨ ਸੁਖਜੀਤ ਸਿੰਘ ਦੀ ਬਦਲਾਲਊ ਨੀਤੀ ਤਹਿਤ ਬਦਲੀ ਜਲੰਧਰ ਤੋਂ ਪਠਾਨਕੋਟ ਕੀਤੀ ਗਈ ਹੈ। ਪੰਜਾਬ ਦੇ ਸਮੂਹ ਮੁਲਾਜਮ ਸਰਕਾਰ ਦੀ ਇਸ ਬਦਲਾਲਊ ਨੀਤੀ ਦਾ ਡੱਟ ਕੇ ਵਿਰੋਧ ਕਰ ਰਹੇ ਹਨ।ਜੇਕਰ ਜਲਦੀ ਸੁਖਜੀਤ ਸਿੰਘ ਦੀ ਬਦਲੀ ਰੱਦ ਨਾ ਕੀਤੀ ਗਈ ਤਾਂ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ। ਇਸ ਮੌਕੇ ਸੂਬਾ ਮੀਤ ਪ੍ਰਧਾਨ ਪ੍ਰਭਜੋਤ ਸਿੰਘ, ਬਲਕਰਨ ਸਿੰਘ, ਜਸਕਰਨ ਬਰ੍ਹੇ, ਅਵਤਾਰ ਸਿੰਘ, ਸ਼ਿਵ ਕੁਮਾਰ, ਰਮਨਦੀਪ ਕੌਰ, ਮਨੋਜ ਕੁਮਾਰ, ਯਾਦਵਿੰਦਰ ਸਿੰਘ, ਪ੍ਰਦੀਪ ਸ਼ਰਮਾ, ਗੁਰਲਾਲ ਸਿੰਘ ਅਤੇ ਭਰਾਤਰੀ ਜਥੇਬੰਦੀਆਂ ਵੱਲੋਂ ਪਰਮਿੰਦਰ ਸਿੰਘ ਜਿਲ੍ਹਾ ਪ੍ਰਧਾਨ ਡੀ.ਟੀ.ਐਫ., ਵਿਜੇ ਕੁਮਾਰ ਐਸ.ਸੀ./ਬੀ.ਸੀ. ਯੂਨੀਅਨ, ਪ੍ਰਤਾਪ ਸਿੰਘ ਪੀ.ਐਸ.ਐਮ.ਯੂ, ਦਰਸ਼ਨ ਅਲੀਸ਼ੇਰ ਪੁਰਾਣੀ ਪੈਨਸ਼ਨ ਬਹਾਲ ਕਮੇਟੀ ਆਦਿ ਹਾਜਰ ਸਨ।

Post a Comment

0 Comments