ਬਰਨਾਲਾ ਪੁਲਿਸ ਵਲੋਂ ਨਸ਼ਾ ਤਸਕਰਾਂ ਦੀ ਤਿੰਨ ਕਰੋੜ ਦੀ ਜਾਇਦਾਦ ਜ਼ਬਤ-ਡੀ.ਐਸ.ਪੀ ਗੁਰਬਚਨ ਸਿੰਘ ਪੀ.ਬੀ.ਆਈ

 ਬਰਨਾਲਾ ਪੁਲਿਸ ਵਲੋਂ ਨਸ਼ਾ ਤਸਕਰਾਂ ਦੀ ਤਿੰਨ ਕਰੋੜ ਦੀ ਜਾਇਦਾਦ ਜ਼ਬਤ-ਡੀ.ਐਸ .ਪੀ ਗੁਰਬਚਨ ਸਿੰਘ ਪੀ.ਬੀ.ਆਈ


 ਬਰਨਾਲਾ, 24 ਸਤੰਬਰ/ਕਰਨਪ੍ਰੀਤ ਕਰਨ 

- ਬਰਨਾਲਾ ਪੁਲਿਸ ਨੇ ਵੀ ਨਸ਼ਾ ਤਸਕਰਾਂ ਦੀ ਕਰੋੜਾਂ ਦੀ ਜਾਇਦਾਦ ਅਤੇ ਵਾਹਨ ਜ਼ਬਤ ਕਰਨੇ ਸ਼ੁਰੂ ਕਰ ਦਿੱਤੇ ਹਨ। ਜਿਸ ਤਹਿਤ ਐੱਨ ਆਈ ਏ ਵਲੋਂ ਨਸ਼ਾ ਤਸਕਰਾਂ ਦੀਆਂ ਜ਼ਬਤ ਕੀਤੀਆਂ ਜਾਇਦਾਦਾਂ ਅਤੇ ਵਾਹਨਾਂ ਬਾਰੇ ਜਾਣਕਾਰੀ ਦਿੰਦਿਆਂ ਡੀ.ਐਸ.ਪੀ ਗੁਰਬਚਨ ਸਿੰਘ ਪੀ.ਬੀ.ਆਈ.ਐਨ.ਡੀ.ਪੀ.ਐਸ. ਨੇ ਦੱਸਿਆ ਕਿ ਬਰਨਾਲਾ ਪੁਲਿਸ ਨੇ ਕਾਨੂੰਨ ਅਨੁਸਾਰ 14 ਮਾਮਲਿਆਂ ਵਿੱਚ ਨਾਮਜ਼ਦ 19 ਦੇ ਕਰੀਬ ਨਸ਼ਾ ਤਸਕਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਨ੍ਹਾਂ ਵਿੱਚੋਂ ਤਿੰਨ ਦੀ ਕਰੋੜਾਂ ਦੀ ਜਾਇਦਾਦ ਕੁਰਕ ਕੀਤੀ ਗਈ ਹੈ। ਹੋਇਆ। ਇਸ ਕੁਰਕੀ ਵਿੱਚ ਇੱਕ ਘਰ, ਪੰਜ ਕਾਰਾਂ, ਇੱਕ ਟਰੈਕਟਰ ਟਰਾਲੀ ਸਮੇਤ ਨਸ਼ਾ ਤਸਕਰ ਦੇ ਘਰ ਪੁਲਿਸ ਨੇ ਕਾਬੂ ਕੀਤਾ ਹੈ। ਪੁਲਿਸ ਵਲੋਂ 

13 ਸਕੂਟਰ ਅਤੇ ਮੋਟਰਸਾਈਕਲ ਜ਼ਬਤ ਕੀਤੇ ਗਏ ਹਨ। ਪੁਲਿਸ ਨੇ ਐਨਡੀਪੀਐਸ ਤਹਿਤ 3 ਹੋਰ ਮਾਮਲਿਆਂ ਵਿੱਚ ਢਾਈ ਕਰੋੜ ਰੁਪਏ ਦੀ ਜਾਇਦਾਦ ਜ਼ਬਤ ਕੀਤੀ ਹੈ ਇਨ੍ਹਾਂ ਦੀ ਜਾਇਦਾਦ ਨਵਦੀਪ ਗੋਇਲ ਵਾਸੀ ਬਰਨਾਲਾ, ਸੰਜੀਵ ਕੁਮਾਰ ਵਾਸੀ ਬਰਨਾਲਾ, ਬਿੰਦਰ ਸਿੰਘ ਵਾਸੀ ਬਰਨਾਲਾ ਗੇਲੋ ਵਾਸੀ ਬਰਨਾਲਾ, ਬਿੰਦਰ ਕੌਰ ਵਾਸੀ ਬਰਨਾਲਾ, ਸਤਵੀਰ ਸਿੰਘ ਵਾਸੀ ਬਰਨਾਲਾ, ਸੁਖਵਿੰਦਰ ਸਿੰਘ ਵਾਸੀ ਮੋਗਾ, ਗੁਰਪ੍ਰੀਤ ਸਿੰਘ ਵਾਸੀ ਦਾਨਗੜ੍ਹ ਜ਼ਿਲ੍ਹਾ ਬਰਨਾਲਾ, ਰਣਜੀਤ ਸਿੰਘ ਵਾਸੀ ਪਿੰਡ ਮੂੰਮ ਜ਼ਿਲ੍ਹਾ ਬਰਨਾਲਾ, ਸਰਵਜੀਤ ਸਿੰਘ ਵਾਸੀ ਪਿੰਡ ਠੀਕਰੀਵਾਲ, ਗੁਰਪ੍ਰੀਤ ਸਿੰਘ ਵਾਸੀ ਪਿੰਡ ਠੀਕਰੀਵਾਲ, ਅਮਨਦੀਪ ਕੌਰ ਵਾਸੀ ਪਿੰਡ ਠੀਕਰੀਵਾਲ, ਜਗਦੇਵ ਸਿੰਘ ਵਾਸੀ ਪਿੰਡ ਠੀਕਰੀਵਾਲ, ਜਗਦੇਵ ਸਿੰਘ ਵਾਸੀ ਜਗਰਾਓਂ, ਅੰਮ੍ਰਿਤਪਾਲ ਕੌਰ ਸ਼ਾਮਲ ਹਨ। ਜ਼ਿਲ੍ਹਾ ਬਰਨਾਲਾ, ਸੁਖਪਾਲ ਰਾਮ ਵਾਸੀ ਕਾਲੇਕੇ ਜ਼ਿਲ੍ਹਾ ਬਰਨਾਲਾ, ਤਰਸੇਮ ਸਿੰਘ ਵਾਸੀ ਦਰਾਜ ਜ਼ਿਲ੍ਹਾ ਬਰਨਾਲਾ, ਲਕਸ਼ਮਣ ਸਿੰਘ ਵਾਸੀ ਛੀਨੀਵਾਲ ਜ਼ਿਲ੍ਹਾ ਬਰਨਾਲਾ, ਮਲਵੀਰ ਸਿੰਘ ਵਾਸੀ ਸ਼ੇਰਪੁਰ ਜ਼ਿਲ੍ਹਾ ਸੰਗਰੂਰ ਸ਼ਾਮਲ ਹਨ

       ਉਹਨਾਂ ਜਿਲਾ ਨਿਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਪੰਜਾਬ ਪੁਲਿਸ  ਲੁੱਕਣ ਨੀ ਸੁਰੱਖਿਆ ਤੇ ਨਿਆਂ ਦੇਣ ਲਾਇ ਬਚਨਬੱਧ ਹੈ ਤੇ ਐਕਸ਼ਨ ਤਹਿਤ ਜਾਇਦਾਦ ਜ਼ਬਤ ਕਰਨ ਦੀ ਕਵਾਇਦ ਵੀ ਸ਼ੁਰੂ ਕਰ ਦਿੱਤੀ ਗਈ ਹੈ ਉਹਨਾਂ ਕਿਹਾ ਕਿ ਜੇਕਰ ਤੁਹਾਡੇ ਆਸ-ਪਾਸ ਕੋਈ ਨਸ਼ਾ ਤਸਕਰ ਨਜ਼ਰ ਆਉਂਦਾ ਹੈ ਤਾਂ ਤੁਰੰਤ ਪੁਲਿਸ ਅਧਿਕਾਰੀਆਂ ਨੂੰ ਸੂਚਿਤ ਕੀਤਾ ਜਾਵੇ  ! ਇਸ ਮੌਕੇ ਡੀਐਸਪੀ ਰੀਡਰ ਜਗਵੀਰ ਸਿੰਘ, ਸਬ ਇੰਸਪੈਕਟਰ ਹਰਗੋਬਿੰਦ ਸਿੰਘ, ਏਐਸਆਈ ਬਲਦੇਵ ਸਿੰਘ ਅਤੇ ਹੌਲਦਾਰ ਜਸਵਿੰਦਰ ਸਿੰਘ ਸਨ।

Post a Comment

0 Comments