*ਡੀ ਐਮ ਕਾਲਜ ਮੈਨੇਜਮੈਂਟ ਕਮੇਟੀ ਦਾ ਲਾਈਫ ਟਾਈਮ ਮੈਂਬਰ ਬਨਣ ਤੇ ਭਾਰਤੀਯ ਮਜ਼ਦੂਰ ਸੰਘ ਨੇ ਕੀਤਾ ਵਿਜੇ ਧੀਰ ਐਡਵੋਕੇਟ ਨੂੰ ਸਨਮਾਨਿਤ*

  *ਡੀ ਐਮ ਕਾਲਜ ਮੈਨੇਜਮੈਂਟ ਕਮੇਟੀ ਦਾ ਲਾਈਫ ਟਾਈਮ ਮੈਂਬਰ ਬਨਣ ਤੇ ਭਾਰਤੀਯ ਮਜ਼ਦੂਰ ਸੰਘ ਨੇ ਕੀਤਾ ਵਿਜੇ ਧੀਰ ਐਡਵੋਕੇਟ ਨੂੰ ਸਨਮਾਨਿਤ*

*ਵਿਜੇ ਧੀਰ ਐਡਵੋਕੇਟ ਗਰੀਬਾਂ, ਮਜ਼ਦੂਰਾਂ ਅਤੇ ਮੁਲਾਜ਼ਮਾ ਵਿਚ ਹਰਮਨ ਪਿਆਰੇ ਹਨ, ਵਿਜੇ ਧੀਰ ਨੂੰ ਕੋਈ ਅਹੁਦਾ ਮਿਲਣ ਤੇ ਗਰੀਬਾਂ, ਮਜ਼ਦੂਰਾਂ ਅਤੇ ਮੁਲਾਜ਼ਮਾ ਵਿੱਚ ਫੈਲ ਜਾਂਦੀ ਹੈ ਖੁਸ਼ੀ ਦੀ ਲਹਿਰ - ਪ੍ਰਵੀਨ ਕੁਮਾਰ ਸ਼ਰਮਾ*


ਮੋਗਾ (12 ਸਤੰਬਰ) ਕੈਪਟਨ ਸੁਭਾਸ਼ ਚੰਦਰ ਸ਼ਰਮਾ :=ਅਦਾਲਤੀ ਹੁਕਮ ਨਾਲ ਡੀ  ਐਮ ਕਾਲਜ ਮੈਨੇਜਮੈਂਟ ਕਮੇਟੀ ਦਾ ਲਾਈਫ ਟਾਈਮ ਮੈਂਬਰ ਬਨਣ ਤੇ ਭਾਰਤੀਯ ਮਜ਼ਦੂਰ ਸੰਘ ਨਾਲ ਸਬੰਧਤ ਵੱਖ ਵੱਖ ਟ੍ਰੇਡ ਯੂਨੀਅਨਾਂ ਦੇ ਪ੍ਰਤੀਨਿਧਾਂ ਨੇ ਜ਼ਿਲ੍ਹਾ ਜਨਰਲ ਸਕੱਤਰ ਪ੍ਰਵੀਨ ਕੁਮਾਰ ਸ਼ਰਮਾ ਦੀ ਅਗਵਾਈ ਵਿੱਚ ਇਥੇ ਭਾਰਤੀਯ ਮਜ਼ਦੂਰ ਸੰਘ ਦੇ ਜ਼ਿਲ੍ਹਾ ਪ੍ਰਧਾਨ ਵਿਜੇ ਧੀਰ ਐਡਵੋਕੇਟ ਨੂੰ ਫੁੱਲਾਂ ਦਾ ਗੁਲਦਸਤਾ ਅਤੇ ਸਿਰੋਪਾਓ ਪਹਿਣਾ ਕੇ ਸਨਮਾਨਿਤ ਕੀਤਾ। ਇਸ ਮੌਕੇ ਭਾਰਤੀਯ ਮਜ਼ਦੂਰ ਸੰਘ ਦੇ ਜ਼ਿਲ੍ਹਾ ਜਨਰਲ ਸਕੱਤਰ ਪ੍ਰਵੀਨ ਕੁਮਾਰ ਸ਼ਰਮਾ ਨੇ ਕਿਹਾ ਕਿ ਵਿਜੇ ਧੀਰ ਐਡਵੋਕੇਟ ਗਰੀਬਾਂ, ਮਜ਼ਦੂਰਾਂ ਅਤੇ ਮੁਲਾਜ਼ਮਾ ਵਿਚ ਹਰਮਨ ਪਿਆਰੇ ਹਨ, ਵਿਜੇ ਧੀਰ ਨੂੰ ਕੋਈ ਅਹੁਦਾ ਮਿਲਣ ਤੇ ਗਰੀਬਾਂ, ਮਜ਼ਦੂਰਾਂ ਅਤੇ ਮੁਲਾਜ਼ਮਾ ਵਿਚ ਖੁਸ਼ੀ ਦੀ ਲਹਿਰ ਫੈਲ ਜਾਂਦੀ ਹੈ ਜਿਸਦਾ ਕਾਰਨ ਹੈ ਕਿ ਵਿਜੇ ਧੀਰ ਨੇ ਉਸ ਨੂੰ ਪ੍ਰਾਪਤ ਹੋਈ ਸਮਰੱਥਾ ਦੀ ਵਰਤੋਂ   ਹਮੇਸ਼ਾ ਗਰੀਬਾਂ, ਮਜ਼ਦੂਰਾਂ , ਮੁਲਾਜ਼ਮਾ ਅਤੇ ਆਮ ਜਨਤਾ ਲਈ ਕੀਤੀ ਹੈ। ਇਸ ਮੌਕੇ ਪੱਲੇਦਾਰਾਂ ਦੇ ਪ੍ਰਦੇਸ਼ ਆਗੂ ਕੇਵਲ ਸਿੰਘ ਸਾਬਕਾ ਮੈਂਬਰ ਪਾਰਲੀਮੈਂਟ ਨੇ ਕਿਹਾ ਕਿ ਵਿਜੇ ਧੀਰ ਐਡਵੋਕੇਟ ਦੀ ਕਥਨੀ ਅਤੇ ਕਰਨੀ ਵਿੱਚ ਕੋਈ ਫਰਕ ਨਹੀਂ ਹੁੰਦਾ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਪ੍ਰਦੀਪ ਭਾਰਤੀ ਐਡਵੋਕੇਟ, ਯੱਗ ਦੱਤ ਗੋਇਲ ਐਡਵੋਕੇਟ, ਵਰਿੰਦਰ ਗਰਗ ਐਡਵੋਕੇਟ, ਬਲਰਾਜ ਗੁਪਤਾ ਐਡਵੋਕੇਟ ਪਵਨਦੀਪ ਸਿੰਘ ਐਡਵੋਕੇਟ, ਦਿਨੇਸ਼ ਗਰਗ ਐਡਵੋਕੇਟ, ਅਜੀਤ ਵਰਮਾ ਐਡਵੋਕੇਟ, ਅਸ਼ੀਸ਼ ਗਰੋਵਰ ਐਡਵੋਕੇਟ, ਸੱਤਪਾਲ ਸਿੰਘ ਸੱਤੀ ਐਡਵੋਕੇਟ, ਗੁਰਮੇਲ ਸਿੰਘ ਐਡਵੋਕੇਟ, ਕੇਵਲ ਸਿੰਘ ਸਾਬਕਾ ਮੈਂਬਰ ਪਾਰਲੀਮੈਂਟ, ਕਰਮ ਚੰਦ ਚੰਡਾਲੀਆ, ਰਾਮ ਬਚਨ ਰਾਓ, ਅਸ਼ੋਕ ਕਾਲੀਆ, ਸਤਨਾਮ ਸਿੰਘ ਚੜਿਕ, ਸੱਤਪਾਲ ਸਿੰਘ ਭਾਗੀ ਕੇ, ਮਦਨ ਲਾਲ ਬੋਹਤ, ਅਨਿਲ ਯਾਦਾ, ਸ਼ੰਕਰ, ਨਰਿੰਦਰ ਸਿੰਘ ਬਲਖੰਡੀ, ਅਰੁਣ ਬੋਹਤ, ਉਮਰਸੀਰ ਸਿੰਘ ਸੀਰਾ ਅਮਨਦੀਪ ਸਿੰਘ ਸਿੰਘਾਂ ਵਾਲਾ, ਸੰਤੋਖ ਸਿੰਘ, ਕੁਲਵੰਤ ਸਿੰਘ, ਗੁਰਤੇਜ ਸਿੰਘ ਘਾਲੀ, ਜਸਵਿੰਦਰ ਸਿੰਘ ਡੱਡ, ਮੇਜਰ ਸਿੰਘ ਲੰਡੇ ਕੇ, ਬਲਜੀਤ ਸਿੰਘ ਮਹਿਣਾ, ਬਲਕਾਰ ਸਿੰਘ, ਰਾਜਦੀਪ ਸਿੰਘ, ਜਸਵੀਰ ਕੌਰ, ਬਲਜੀਤ ਕੌਰ, ਵੀਰ ਪਾਲ ਕੌਰ, ਸੁਰਜੀਤ ਕੌਰ ਪ੍ਰਧਾਨ, ਵੀਰਪਾਲ ਕੌਰ, ਭਿੰਦਰ ਕੌਰ ਕੁਲਵੰਤ ਕੌਰ, ਸੁਖਦੇਵ ਕੌਰ, ਸੋਨੂੰ, ਬੂਟਾ ਸਿੰਘ, ਸੋਨੂੰ ਨੈਸਲੇ, ਲੱਕੀ ਗਿੱਲ ਵਿਸ਼ੇਸ਼ ਤੌਰ ਤੇ ਹਾਜਰ ਸਨ।

Post a Comment

0 Comments