ਜ਼ਿਲ੍ਹਾ ਬਰਨਾਲਾ ਕ੍ਰਿਕਟ ਐਸੋਸੀਏਸ਼ਨ ਦੀ ਮੀਟਿੰਗ ਵਿਚ ਲੇਖਾ-ਜੋਖਾ ਪੇਸ਼

 ਜ਼ਿਲ੍ਹਾ ਬਰਨਾਲਾ ਕ੍ਰਿਕਟ ਐਸੋਸੀਏਸ਼ਨ ਦੀ ਮੀਟਿੰਗ ਵਿਚ ਲੇਖਾ-ਜੋਖਾ ਪੇਸ਼

ਪ੍ਰਧਾਨ ਵਿਵੇਕ ਸਿੰਧਵਾਨੀ ,ਜਨਰਲ ਸਕੱਤਰ ਰੁਪਿੰਦਰ ਗੁਪਤਾ ਨੇ ਦਸਿਆ ਕਿ ਕ੍ਰਿਕਟ ਖਿਡਾਰੀਆਂ ਦੇ ਹੁਨਰ ਨੂੰ ਨਿਖਾਰਨ ਲਈ ਓਪਨ ਟੂਰਨਾਮੈਂਟ ਕਰਵਾਉਣ ਦਾ ਕੀਤਾ ਐਲਾਨ

 


ਬਰਨਾਲਾ, 28 ਸਤੰਬਰ  ਕਰਨਪ੍ਰੀਤ ਕਰਨ 

– ਜ਼ਿਲ੍ਹਾ ਬਰਨਾਲਾ ਕ੍ਰਿਕਟ ਐਸੋਸੀਏਸ਼ਨ ਦੀ ਮੀਟਿੰਗ ਐਸੋਸੀਏਸ਼ਨ ਦੇ ਪ੍ਰਧਾਨ ਵਿਵੇਕ ਸਿੰਧਵਾਨੀ ਦੀ ਅਗਵਾਈ ਵਿਚ ਟਰਾਈਡੈਂਟ ਦੇ ਅਰੁਣ ਮੈਮੋਰੀਅਲ ਹਾਲ ਵਿਚ ਹੋਈ। ਮੀਟਿੰਗ ਵਿਚ ਪਿਛਲੇ ਸਾਲ ਦਾ ਲੇਖਾ-ਜੋਖਾ ਪੇਸ਼ ਕੀਤਾ ਗਿਆ ਅਤੇ ਜ਼ਿਲ੍ਹੇ ਵਿਚ ਕ੍ਰਿਕਟ ਦੇ ਪੱਧਰ ਨੂੰ ਹੋਰ ਉੱਚਾ ਚੁੱਕਣ ਲਈ ਵਿਚਾਰ ਵਟਾਂਦਰਾ ਕੀਤਾ ਗਿਆ ਅਤੇ ਬਰਨਾਲਾ ਵਿਚ ਓਪਨ ਕ੍ਰਿਕਟ ਟੂਰਨਾਮੈਂਟ ਕਰਵਾਉਣ ਦਾ ਵੀ ਫੈਸਲਾ ਕੀਤਾ ਗਿਆ ਤਾਂ ਕਿ ਹੁਨਰਬੰਦ ਖਿਡਾਰੀ ਸਾਹਮਣੇ ਆ ਸਕਣ। ਬਰਨਾਲਾ ਕ੍ਰਿਕਟ ਐਸੋਸੀਏਸ਼ਨ ਦੀ ਉਪਲਬਧੀਆਂ ’ਤੇ ਚਾਨਣਾ ਪਾਉਂਦਿਆਂ ਜਨਰਲ ਸਕੱਤਰ ਰੁਪਿੰਦਰ ਗੁਪਤਾ ਨੇ ਦਸਿਆ ਕਿ ਟਰਾਈਡੈਂਟ ਗਰੁੱਪ ਦੇ ਸੰਸਥਾਪਕ ਪਦਮ ਸ਼੍ਰੀ ਰਾਜਿੰਦਰ ਗੁਪਤਾ ਜ਼ਿਲ੍ਹਾ ਬਰਨਾਲਾ ਦੇ ਕ੍ਰਿਕਟ ਖਿਡਾਰੀਆਂ ਲਈ ਵਿਸ਼ਵ ਪੱਧਰੀ ਸੁਵਿਧਾਵਾਂ ਉਪਲਬੱਧ ਕਰਵਾ ਰਹੇ ਹਨ। ਬਰਨਾਲਾ ਦੇ ਕ੍ਰਿਕਟ ਖਿਡਾਰੀਆਂ ਦੀ ਖੇਡ ਨੂੰ ਨਿਖਾਰਨ ਲਈ ਵਿਸ਼ਵ ਪੱਧਰੀ ਕੋਚ ਉਪਲਬੱਧ ਕਰਵਾਏ ਗਏ ਹਨ। ਟਰਾਈਡੈਂਟ ਫੈਕਟਰੀ ਵਿਚ ਜੋ ਕ੍ਰਿਕਟ ਦਾ ਗਰਾਂਊਂਡ ਬਣਿਆ ਹੋਇਆ ਹੈ, ਇਸ ਤਰ੍ਹਾਂ ਦਾ ਗਰਾਂਊਂਡ ਤਾਂ ਜਲੰਧਰ ਵਿਚ ਵੀ ਨਹੀਂ। ਹੁਣ ਇੱਥੇ ਘਾਹ ਵਾਲੀ ਪਿੱਚ ਬਣਾਈ ਗਈ ਹੈ ਤਾਂ ਕਿ ਖਿਡਾਰੀਆਂ ਦਾ ਖੇਡ ਹੋਰ ਵੀ ਨਿੱਖਰ ਸਕੇ। ਸਾਈਟ ਸਕਰੀਨ ਵੀ ਗਰਾਂਊਂਡ ਵਿਚ ਲਗਾਈ ਗਈ ਹੈ। ਇਸ ਮੌਕੇ ਆਏ ਹੋਏ ਮੈਂਬਰਾਂ ਦਾ ਧੰਨਵਾਦ ਕਰਦਿਆਂ ਐਸੋਸੀਏਸ਼ਨ ਦੇ ਪ੍ਰਧਾਨ ਵਿਵੇਕ ਸਿੰਧਵਾਨੀ ਨੇ ਕਿਹਾ ਕਿ ਸਾਡਾ ਸਾਰੇ ਮੈਂਬਰਾਂ ਦਾ ਇਹ ਫ਼ਰਜ਼ ਬਣਦਾ ਹੈ ਕਿ ਅਸੀਂ ਵੱਧ ਤੋਂ ਵੱਧ ਜ਼ਿਲ੍ਹੇ ਵਿਚ ਕ੍ਰਿਕਟ ਦੇ ਖਿਡਾਰੀ ਪੈਂਦਾ ਕਰੀਏ। ਆਸੇ-ਪਾਸੇ ਦੇ ਬੱਚਿਆਂ ਨੂੰ ਪੇ੍ਰਰਕੇ ਉਨ੍ਹਾਂ ਨੂੰ ਗਰਾਂਊਂਡ ਵਿਚ ਲੈ ਕੇ ਆਈਏ ਤਾਂ ਕਿ ਬਰਨਾਲਾ ਇਲਾਕੇ ਦੇ ਕ੍ਰਿਕਟ ਖਿਡਾਰੀ ਵੀ ਨੈਸ਼ਨਲ ਟੀਮ ਵਿਚ ਖੇਡ ਸਕਣ। ਖੇਡਾਂ ਦਾ ਇੱਕ ਫ਼ਾਇਦਾ ਇਹ ਵੀ ਹੁੰਦਾ ਹੈ ਕਿ ਜਿੱਥੇ ਨੌਜਵਾਨ ਸਿਹਤਮੰਦ ਹੋਣਗੇ ਉੱਥੇ ਨੌਜਵਾਨ ਨਸ਼ਿਆਂ ਤੋਂ ਵੀ ਦੂਰ ਹੋਣਗੇ ਅਤੇ ਚੰਗੇ ਸਮਾਜ ਦੀ ਸਿਰਜਣਾ ਹੋਵੇਗੀ। ਐਸੋ ਦੇ ਖਜਾਂਚੀ ਸੰਜੇ ਗਰਗ ਨੇ ਆਡਿਟ ਰਿਪੋਰਟ ਪੇਸ਼ ਕੀਤੀ। ਇਸ ਮੌਕੇ ਸੀਨੀਅਰ ਐਡਵੋਕੇਟ ਰਾਹੁਲ ਗੁਪਤਾ, ਡਾ: ਨਰੇਸ਼ ਗੋਇਲ, ਸੰਜੇ ਗਰਗ, ਨੀਟੂ ਢੀਂਗਰਾ, ਪ੍ਰਮੋਦ ਅਰੋੜਾ, ਰਾਕੇਸ਼ ਕੁਮਾਰ ਆਰੀਆ ਭੱਟ, ਗੁਰਪ੍ਰੀਤ ਸਿੰਘ ਲਾਡੀ, ਸੰਜੇ ਬਾਂਸਲ, ਡਾ: ਰਾਜੀਵ ਜੈਨ, ਇੰਡਸਟਰੀ ਚੈਂਬਰ ਦੇ ਚੇਅਰਮੈਨ ਵਿਜੈ ਗਰਗ, ਐਸ.ਡੀ ਸਭਾ ਦੇ ਜਨਰਲ ਸਕੱਤਰ ਸ਼ਿਵ ਸਿੰਗਲਾ, ਨੀਟੂ ਢੀਗਰਾ,ਪ੍ਰਮੋਦ ਅਰੋੜਾ,ਡਾ ਰਾਕੇਸ਼ ਗੁਪਤਾ, ਰਾਕੇਸ਼ ਜਿੰਦਲ,ਅਮਿਤਾਭ ਚਾਵਲਾ, ਸੰਜੀਵ ਸ਼ੌਰੀ, ਭੁਪਿੰਦਰ ਕੁਮਾਰ, ਟਰਾਈਡੈਂਟ ਗਰੁੱਪ ਦੇ ਅਧਿਕਾਰੀ ਪਵਨ ਸਿੰਗਲਾ, ਰਣਜੀਤ ਸਿੰਘ, ਸ਼ੈਲੀ ਅਰੋੜਾ, ਡਿੰਪਲ ਉੱਪਲੀ, ਕਮਲ ਬੱਬੂ, ਰਵੀ ਬਾਂਸਲ, ਬਰਜਿੰਦਰ ਗੋਇਲ ਮਿੱਠਾ ਆਦਿ ਹਾਜ਼ਰ ਸਨ।

Post a Comment

0 Comments