ਜ਼ਿਲ੍ਹਾ ਤੇ ਸੈਸ਼ਨਜ਼ ਜੱਜ ਬਰਨਾਲਾ ਵੱਲੋਂ ਜ਼ਿਲ੍ਹਾ ਜੇਲ੍ਹ ਬਰਨਾਲਾ ਦਾ ਦੌਰਾ,ਪਲੰਬਰ ਦਾ ਕੋਰਸ ਪੂਰਾ ਕਰਨ ਵਾਲਿਆਂ ਨੂੰ ਸਰਟੀਫੀਕੇਟ ਵੰਡੇ

 ਜ਼ਿਲ੍ਹਾ ਤੇ ਸੈਸ਼ਨਜ਼ ਜੱਜ ਬਰਨਾਲਾ ਵੱਲੋਂ ਜ਼ਿਲ੍ਹਾ ਜੇਲ੍ਹ ਬਰਨਾਲਾ ਦਾ ਦੌਰਾ,ਪਲੰਬਰ ਦਾ ਕੋਰਸ ਪੂਰਾ ਕਰਨ ਵਾਲਿਆਂ ਨੂੰ ਸਰਟੀਫੀਕੇਟ ਵੰਡੇ


ਬਰਨਾਲਾ, 1 ਸਤੰਬਰ/ਕਰਨਪ੍ਰੀਤ ਕਰਨ 

-ਸ੍ਰੀ ਬੀ.ਬੀ.ਐੱਸ. ਤੇਜ਼ੀ ਮਾਨਯੋਗ ਜ਼ਿਲ੍ਹਾ ਤੇ ਸੈਸ਼ਨਜ਼ ਜੱਜ ਸਹਿਤ ਚੇਅਰਮੈਨ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਬਰਨਾਲਾ ਵਲੋਂ ਜ਼ਿਲ੍ਹਾ ਜੇਲ੍ਹ ਬਰਨਾਲਾ ਦਾ ਦੌਰਾ ਕੀਤਾ ਗਿਆ। ਇਸ ਮੌਕੇ ਉਨ੍ਹਾਂ ਨਾਲ ਗੁਰਬੀਰ ਸਿੰਘ, ਮਾਨਯੋਗ ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਬਰਨਾਲਾ ਅਤੇ ਕੁਲਵਿੰਦਰ ਸਿੰਘ, ਜੇਲ੍ਹ ਸੁਪਰਡੰਟ ਹਾਜ਼ਰ ਸਨ।

ਮਾਨਯੋਗ ਜ਼ਿਲ੍ਹਾ ਅਤੇ ਸੈਸ਼ਨਜ਼ ਜੱਜ ਸਹਿਤਚੇਅਰਮੈਨ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਬਰਨਾਲਾ ਨੇ ਜੇਲ੍ਹ ਬੰਦੀਆਂ ਨੂੰ ਆ ਰਹੀਆਂ ਮੁਸ਼ਕਿਲਾਂ ਦਾ ਜਾਇਜ਼ਾ ਲਿਆ ਤੇ ਹਰ ਸੰਭਵ ਮਦਦ ਕਰਨ ਦਾ ਭਰੋਸਾ ਦਵਾਇਆ। ਉਨ੍ਹਾਂ ਵੱਲੋਂ ਜੇਲ੍ਹ ਬੈਰਕਾਂ ਅਤੇ ਰਸੋਈ ਘਰ ਦੀ ਚੈਕਿੰਗ ਕੀਤੀ ਗਈ ਅਤੇ ਸਾਫ਼-ਸਫਾਈ ਦਾ ਜਾਇਜ਼ਾ ਲਿਆ ਗਿਆ। ਇਸ ਉਪਰੰਤ ਜਿਨ੍ਹਾਂ 29 ਬੰਦੀਆਂ ਦਾ 01 ਮਹੀਨੇ ਦਾ ਪਲੰਬਿਗ ਦਾ ਕੋਰਸ ਪੂਰਾ ਹੋ ਗਿਆ ਸੀ, ਉਨ੍ਹਾਂ ਨੂੰ ਮਾਨਯੋਗ ਸੈਸ਼ਨਜ਼ ਜੱਜ ਵਲੋਂ ਕੋਰਸ ਸਬੰਧੀ ਸਰਟੀਫੀਕੇਟ ਵੰਡੇ ਗਏ।ਇਸ ਤੋਂ ਇਲਾਵਾਂ ਜਿਨ੍ਹਾਂ ਬੰਦੀਆਂ ਨੇ ਦਸਵੀਂ ਕਲਾਸ ਵਿੱਚ ਦਾਖਲਾ ਲਿਆ ਸੀ, ਉਨ੍ਹਾਂ ਬੰਦੀਆਂ ਨੂੰ ਦਸਵੀਂ ਕਲਾਸ ਦੀਆਂ ਕਿਤਾਬਾਂ ਵੀ ਵੰਡੀਆਂ ਗਈ ਅਤੇ ਜੇਲ੍ਹ ਵਿੱਚ ਅਨਪੜ੍ਹ ਬੰਦੀਆਂ ਨੂੰ ਸਲੇਟਾਂ ਅਤੇ ਸਟੇਸ਼ਨਰੀ ਆਇਟਮਾਂ ਵੰਡੀਆਂ ਗਈਆਂ। ਮਾਨਯੋਗ ਸ਼ੈਸ਼ਨਜ਼ ਜੱਜ ਸਾਹਿਬ ਵਲੋਂ ਸਮੂਹ ਬੰਦੀਆਂ ਨੂੰ ਸੰਬੋਧਨ ਕਰਦੇ ਹੋਏ ਅਪੀਲ ਕੀਤੀ ਕਿ ਜੇਲ੍ਹ ਵਿੱਚ ਚਲਾਏ ਜਾ ਰਹੇ ਕਿੱਤਾਮੁਖੀ ਕੋਰਸਾਂ ਦਾ ਵੱਧ ਤੋਂ ਵੱਧ ਫਾਇਦਾ ਲਿਆ ਜਾਵੇ ਤਾਂ ਜੋ ਜੇਲ੍ਹ ਤੋਂ ਰਿਹਾਈ ਉਪਰੰਤ ਉਨ੍ਹਾਂ ਵਲੋਂ ਕੋਈ ਕੰਮਕਾਰ ਸ਼ੁਰੂ ਕੀਤਾ ਜਾ ਸਕੇ।

Post a Comment

0 Comments