ਗੈਂਗਸਟਰ ਦਾ ਨਾਮ ਲੈ ਕੇ ਪੱਤਰਕਾਰ , ਪੰਜਾਬੀ ਗਾਇਕ ਅਤੇ ਗੀਤਕਾਰ H S ਬੇਗਮਪੁਰੀ ਨੂੰ ਦਿੱਤੀ ਗੋਲੀਆਂ ਮਾਰਨ ਦੀ ਧਮਕੀ

 ਗੈਂਗਸਟਰ ਦਾ ਨਾਮ ਲੈ ਕੇ ਪੱਤਰਕਾਰ , ਪੰਜਾਬੀ ਗਾਇਕ ਅਤੇ ਗੀਤਕਾਰ   H S  ਬੇਗਮਪੁਰੀ ਨੂੰ  ਦਿੱਤੀ ਗੋਲੀਆਂ ਮਾਰਨ ਦੀ ਧਮਕੀ


ਹੁਸ਼ਿਆਰਪੁਰ -  28 - ਸਤੰਬਰ ਪੱਤਰ-ਪ੍ਰੇਰਕ
ਗੈਂਗਸਟਰ ਦਾ ਨਾਮ ਲੈ ਕੇ ਪੱਤਰਕਾਰ, ਪੰਜਾਬੀ ਗਾਇਕ ਅਤੇ ਗੀਤਕਾਰ   H S  ਬੇਗਮਪੁਰੀ ਨੂੰ  ਦਿੱਤੀ ਗੋਲੀਆਂ ਮਾਰਨ ਦੀ ਧਮਕੀ, ਇਸ ਸਬੰਧੀ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਪੱਤਰਕਾਰ, ਗਾਇਕ ਅਤੇ ਗੀਤਕਾਰ H S ਬੇਗਮਪੁਰੀ ਨੇ ਦਸਿਆ ਮੈਂ ਪੱਤਰਕਾਰ, ਪੰਜਾਬੀ ਗਾਇਕ ਅਤੇ ਗੀਤਕਾਰ H S ਬੇਗਮਪੁਰੀ (ਮੇਰਾ ਅਧਾਰ ਕਾਰਡ ਨਾਮ ਹਰਪ੍ਰੀਤ ਸਿੰਘ  ਹੈ ) ਮੇਰਾ ਪਿੰਡ ਬੇਗਮਪੁਰ ਜੰਡਿਆਲਾ ਥਾਣਾ ਬੁਲੋਵਾਲ ਜ਼ਿਲਾ ਹੁਸ਼ਿਆਰਪੁਰ ਹੈ ਮਾਮਲਾ ਇਹ ਹੈ ਕੇ 19 - 9 - 2023 ਨੂੰ ਨਰੇਸ਼ ਯਾਦਵ ਉਮਰ ਕਰੀਬ 70 ਸਾਲ ਪਿੰਡ ਲਿਦੜਾ  ਥਾਣਾ ਬੁਲੋਵਾਲ ਜ਼ਿਲਾ ਹੁਸ਼ਿਆਰਪੁਰ ਨੇ ਮੈਨੂੰ ਇਕ ਪ੍ਰੈਸ ਨੋਟ ਦਿੱਤਾ ਸੀ ਇਸ ਪ੍ਰੈਸ ਨੋਟ ਵਿਚ ਨਰੇਸ਼ ਯਾਦਵ ਨੇ ਲਿਖਿਆ ਸੀ ਮੈਂ ਅਤੇ ਮੇਰੀ ਤਲਾਕਸ਼ੁਦਾ ਲੜਕੀ ਪ੍ਰਵੀਨ ਅਸੀਂ ਕਰੀਬ ਦੋ ਸਾਲ ਤੋਂ ਬੁਲੋਵਾਲ ਤੋਂ ਦੋਸੜਕਾ ਵਿਚਕਾਰ ਜੋਤ ਪੰਜਾਬੀ ਢਾਬਾ ਖੋਲਿਆ ਹੈ ਨਰੇਸ਼ ਯਾਦਵ ਨੇ ਅੱਗੇ ਲਿਖਿਆ ਮੇਰੀ ਤਲਾਕਸ਼ੁਦਾ ਲੜਕੀ ਪ੍ਰਵੀਨ ਅਤੇ ਢਾਬੇ ਤੇ ਆਉਣ ਵਾਲੇ ਨਿਰਮਲ ਸਿੰਘ ਅਤੇ ਉਸ ਦੇ ਸਾਥੀਆਂ ਨੇ ਮੇਰੇ ਉੱਤੇ ਜਾਨਲੇਵਾ ਹਮਲਾ ਕੀਤਾ ਹੈ ਇੱਸ ਸਬੰਧੀ ਨਰੇਸ਼ ਯਾਦਵ ਨੇ ਥਾਣਾ ਬੁਲੋਵਾਲ ਵਿਖ਼ੇ ਲਿਖਤੀ ਦਰਖ਼ਾਸਤ ਦਿੱਤੀ ਸੀ ਪ੍ਰੈਸ ਨੋਟ ਵਿਚ ਨਰੇਸ਼ ਯਾਦਵ ਨੇ ਲਿਖਿਆ ਸੀ ਕਿ ਮੇਰੀਆਂ ਵੱਖ ਵੱਖ ਅਖਵਾਰਾਂ ਅਤੇ ਨਿਊਜ ਚੈਨਲਾਂ ਤੇ ਖਬਰਾਂ ਲਗਵਾਈਆਂ ਜਾਣ  ਤਾਂ ਕਿ ਮੈਨੂੰ ਇਨਸਾਫ਼ ਮਿਲ ਸਕੇ

25 - 9 - 2023 ਨੂੰ ਅਸੀਂ  ਇਹ ਨਿਊਜ਼ ਕਵਰੇਜ ਕੀਤੀ, ਨਰੇਸ਼ ਯਾਦਵ ਅਤੇ ਥਾਣਾ ਬੁਲੋਵਾਲ ਦੇ ਪੁਲਿਸ ਮੁਲਾਜਮ ਜੀਵਨ ਨੇ  ਸਾਨੂੰ ਮੀਡੀਆ ਨੂੰ ਬਿਆਨ ਦਿੱਤੇ, ਇਸ ਮੌਕੇ ਹੁਸ਼ਿਆਰਪੁਰ ਦੇ ਪੱਤਰਕਾਰ ਨਵਨੀਤ ਸਿੰਘ  ਚੀਮਾ ਅਤੇ ਉਨ੍ਹਾਂ ਦੇ  ਕੈਮਰਾਮੇਨ ਵੀ ਇਸ  ਖ਼ਬਰ ਨੂੰ ਕਬਰਜ ਕਰਨ ਲਈ ਆਏ ਸਨ ਇਸ ਖ਼ਬਰ ਦੀ ਕਬਰਜ ਕਰਨ ਤੋਂ ਬਾਅਦ ਨਿਰਮਲ ਸਿੰਘ ਅਤੇ ਜੋਤ ਪੰਜਾਬੀ ਢਾਬੇ ਦੀ ਮਾਲਕ  ਤਲਾਕਸ਼ੁਦਾ 

ਲੜਕੀ ਪ੍ਰਵੀਨ ਨੇ ਸਾਨੂੰ ਇਹ ਖ਼ਬਰ ਲਗਾਉਣ ਤੋਂ ਮਨਾ ਕੀਤਾ, ਮੈਂ ਪੱਤਰਕਾਰ, ਗਾਇਕ ਅਤੇ ਗੀਤਕਾਰ  H S ਬੇਗਮਪੁਰੀ ਅਤੇ ਪੱਤਰਕਾਰ ਨਵਨੀਤ ਸਿੰਘ ਚੀਮਾ ਨੇ ਇਹਨਾ ਦੀ ਗੱਲ ਨਹੀਂ ਮੰਨੀ,ਉਸ ਤੋਂ ਬਾਅਦ 26 - 9 - 2023 ਨੂੰ ਨਿਰਮਲ ਸਿੰਘ ਨੇ ਮੈਨੂੰ 12 ਤੋਂ 1 ਵਜੇ ਦੇ ਵਿਚਕਾਰ ਇਸ ਨੰਬਰ ਤੋਂ 98156 70880 ਤੋਂ ਮੇਰੇ ਨੰਬਰ 7087674665 ਤੇ ਦੋ ਤਿੰਨ ਵਾਰ  ਫੋਨ ਕੀਤਾ,ਤੇ ਇਹ ਖ਼ਬਰ ਬੰਦ ਕਰਨ ਲਈ ਕਿਹਾ ਤੇ ਮੈਨੂੰ ਕਿਹਾ ਕਿ ਤੂੰ ਕਿਥੇ ਹੈ ਮੈ ਉਨ੍ਹਾਂ ਨੂੰ ਦਸਿਆ ਮੈ ਅੱਡਾ ਦੋਸੜਕਾ ਜ਼ਿਲਾ ਹੁਸ਼ਿਆਰਪੁਰ ਤੇ ਹਾਂ, ਮੈ ਅੱਡਾ ਦੋਸੜਕਾ ਵਿਖੇ ਗੁੱਗਾ ਜਾਹਰ ਪੀਰ ਜੀ ਦੀ ਜਗਾਹ ਤੇ ਪਾਣੀ ਪੀ ਰਿਹਾ ਸੀ ਤੇ ਉੱਥੇ ਨਿਰਮਲ ਸਿੰਘ ਅਤੇ ਜੋਤ ਪੰਜਾਬੀ ਢਾਬੇ ਦੀ ਮਾਲਕ ਤਲਾਕਸ਼ੁਦਾ ਲੜਕੀ ਪ੍ਰਵੀਨ ਮੇਰੇ ਕੋਲ ਇੱਕ ਚਿੱਟੇ ਰੰਗ ਦੀ ਗੱਡੀ ਵਿਚ ਆਏ ਅਤੇ ਨਿਰਮਲ ਸਿੰਘ ਮੈਨੂੰ ਕਹਿਣ ਲਗਾ ਕਿ ਜੋ ਤੁਸੀਂ ਸਾਡੀ ਖਬਰ ਕਵਰਜ ਕੀਤੀ ਹੈ ਖ਼ਬਰ ਬੰਦ ਦਿਓ ਜ਼ੇਕਰ ਤੁਸੀਂ ਇਹ ਖ਼ਬਰ ਬੰਦ ਨਹੀਂ ਕੀਤੀ ਤਾਂ  ਅਸੀਂ ਤੇਰੇ ਗੋਲੀਆਂ ਮਾਰ ਕੇ ਕਤਲ ਕਰ ਦੇਵਾਂਗੇ ਅਤੇ ਨਿਰਮਲ ਸਿੰਘ ਨੇ ਕਿਹਾ ਕਿ ਮੈਂ ਅਕਾਲੀ ਦਲ ਦਾ ਪ੍ਰਧਾਨ ਅਤੇ ਗੈਂਗਸਟਰ ਗਾਂਧੀ ਗਰੁੱਪ ਦਾ ਮੈਂਬਰ ਹਾਂ ਮੇਰੇ ਕੋਲ ਅਸਲਾ ਵੀ ਹੈ,  ਇਸ ਸਬੰਧੀ ਪੱਤਰਕਾਰ, ਗਾਇਕ ਅਤੇ ਗੀਤਕਾਰ  H S  ਬੇਗਮਪੁਰੀ ਨੇ 26 - 9 - 2023 ਸ਼ਾਮ ਨੂੰ ਥਾਣਾ ਬੁਲੋਵਾਲ ਜ਼ਿਲਾ ਹੁਸ਼ਿਆਰਪੁਰ ਵਿਖ਼ੇ  ਲਿਖਤੀ ਦਰਖ਼ਾਸਤ ਦੇ ਦਿੱਤੀ ਹੈ ਜਿਸ ਦਾ 621- ਦਸਤੀ ਨੰਬਰ - 26- 9 2023 ਹੈ ਅਤੇ ਮੀਡੀਆ ਨੂੰ ਦਸਿਆ ਕਿ ਮੈਂ ਪੱਤਰਕਾਰ, ਪੰਜਾਬੀ ਗਾਇਕ ਅਤੇ ਗੀਤਕਾਰ ਵੀ ਹਾਂ ਅਤੇ ਮਾਤਾ ਦੇ ਜਾਗਰਣ ਅਤੇ ਸਭਿਆਚਾਰ ਪ੍ਰੋਗਰਾਮ ਕਰਕੇ ਆਪਣਾ ਘਰ ਦਾ ਗੁਜ਼ਾਰਾ ਕਰਦਾ ਹਾਂ, ਹੁਣ ਮੈਨੂੰ ਨਿਰਮਲ ਸਿੰਘ ਅਤੇ ਜੋਤ ਪੰਜਾਬੀ ਢਾਬੇ ਦੀ ਮਾਲਕ ਤਲਾਕਸ਼ੁਦਾ ਲੜਕੀ ਪ੍ਰਵੀਨ ਤੋਂ ਜਾਨ ਦਾ ਖਤਰਾ ਹੈ ਇਹ ਮੇਰਾ ਕਿਸੇ ਵੇਲੇ ਵੀ ਕਤਲ ਕਰ ਸਕਦੇ ਹਨ ਜ਼ੇਕਰ ਮੇਰੇ ਨਾਲ ਅਣਹੋਣੀ ਘਟਨਾ ਵਾਪਰਦੀ ਹੈ ਤਾਂ ਉਸਦੇ ਜਿੰਮੇਵਾਰ ਨਿਰਮਲ ਸਿੰਘ ਅਤੇ ਜੋਤ ਪੰਜਾਬੀ ਢਾਬੇ ਦੀ ਮਾਲਕ  ਤਲਾਕਸ਼ੁਦਾ ਲੜਕੀ ਪ੍ਰਵੀਨ ਹੋਣਗੇ, ਪੱਤਰਕਾਰ,ਗਾਇਕ ਅਤੇ ਗੀਤਕਾਰ H S ਬੇਗਮਪੁਰੀ ਨੇ ਪੁਲਿਸ ਥਾਣਾ ਬੁਲੋਵਾਲ ਅੱਗੇ ਦੋਸ਼ੀਆਂ ਖਿਲਾਫ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਹੈ ਅਤੇ ਇਨਸਾਫ ਦੀ ਮੰਗ ਕੀਤੀ ਹੈ

Post a Comment

0 Comments