ਥਾਣਾ ਸਿਟੀ 1 ਚ ਪ੍ਰੈਸ ਕਾਨਫਰੰਸ ਕਰਦਿਆਂ ਡੀ ਐੱਸ ਪੀ ਸਤਵੀਰ ਸਿੰਘ ਨੇ ਕਿਹਾ ਕਿਸੇ ਵੀ ਸਕੂਲ,ਕਾਲਜ ਚ ਗੁੰਡਾਗਰਦੀ ਨਹੀਂ ਕਰਨ ਦਿੱਤੀ ਜਾਵੇਗੀ

 ਥਾਣਾ ਸਿਟੀ 1 ਚ ਪ੍ਰੈਸ ਕਾਨਫਰੰਸ ਕਰਦਿਆਂ ਡੀ ਐੱਸ ਪੀ ਸਤਵੀਰ ਸਿੰਘ ਨੇ ਕਿਹਾ ਕਿਸੇ ਵੀ ਸਕੂਲ,ਕਾਲਜ ਚ ਗੁੰਡਾਗਰਦੀ ਨਹੀਂ ਕਰਨ ਦਿੱਤੀ ਜਾਵੇਗੀ 

ਐਸਡੀ ਕਾਲਜ ਬਰਨਾਲਾ 'ਚ ਪ੍ਰਧਾਨਗੀ ਨੂੰ ਲੈ ਕੇ ਗੁੰਡਾਗਰਦੀ ਕਰਨ ਵਾਲੇ 8 ਗਿਰਫ਼ਤਰੀ ਬਾਕੀਆਂ ਦੀ ਗ੍ਰਿਫਤਾਰੀ ਲਈ ਕੀਤੀ ਜਾ ਰਹੀ ਰੇਡ


ਬਰਨਾਲਾ, 5 ਅਕਤੂਬਰ/ਕਰਨਪ੍ਰੀਤ ਕਰਨ

ਥਾਣਾ ਸਿਟੀ 1 ਚ ਪ੍ਰੈਸ ਕਾਨਫਰੰਸ ਕਰਦਿਆਂ ਡੀ ਐੱਸ ਪੀ ਸਤਵੀਰ ਸਿੰਘ ਨੇ ਕਿਹਾ ਕਿਸੇ ਵੀ ਸਕੂਲ,ਕਾਲਜ ਚ ਗੁੰਡਾਗਰਦੀ ਨਹੀਂ ਕਰਨ ਦਿੱਤੀ ਜਾਵੇਗੀ  ਐਸਡੀ ਕਾਲਜ ਬਰਨਾਲਾ 'ਚ ਪ੍ਰਧਾਨਗੀ ਨੂੰ ਲੈ ਕੇ ਗੁੰਡਾਗਰਦੀ ਕਰਨ ਵਾਲੇ 8 ਗਿਰਫ਼ਤਾਰ , ਬਾਕੀਆਂ ਦੀ ਗ੍ਰਿਫਤਾਰੀ ਲਈ ਕੀਤੀ ਜਾ ਰਹੀ ਰੇਡ ਕੀਤੀ ਜਾ ਰਹੀ ਹੈ ਪਿਛਲੇ ਦਿਨੀ ਐਸਡੀ ਕਾਲਜ ਬਰਨਾਲਾ ਦੇ ਵਿੱਚ ਪ੍ਰਧਾਨਗੀ ਨੂੰ ਲੈ ਕੇ ਗੁੰਡਾਗਰਦੀ ਕਰਨ ਵਾਲੇ ਅਤੇ ਵਿਦਿਆਰਥੀਆਂ ਨੂੰ ਡਰਾਉਣ ਧਮਕਾਉਣ ਵਾਲੇ ਅਤੇ ਗਰੁੱਪ ਬਣਾ ਕੇ ਬਾਹਰੀ ਗਰੁੱਪ ਵੱਲੋਂ ਦਾਖਲ ਹੋ ਕੇ ਕਾਲਜ ਦੇ ਨਿਯਮਾਂ ਨੂੰ ਭੰਗ ਕੀਤਾ ਗਿਆ ਅਤੇ ਕਾਲਜ ਦੇ ਵਿੱਚ ਮਾਹੌਲ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਗਈ ਉੱਥੇ ਹੀ ਪ੍ਰਧਾਨਗੀ ਦਾ ਰੋਹਬ ਝਾੜਦਿਆਂ ਲਗਭਗ ਚਾਰ ਦਰਜਨ ਦੇ ਕਰੀਬ ਨੌਜਵਾਨਾਂ ਦੇ ਉੱਪਰ ਥਾਣਾ ਸਿਟੀ ਬਰਨਾਲਾ ਵੱਲੋਂ ਮੁਕਦਮਾ ਦਰਜ ਕੀਤਾ ਗਿਆ ਹੈ

      ਜਿਸ ਦੇ ਵਿੱਚ ਐਸਡੀ ਕਾਲਜ ਬਰਨਾਲਾ ਦੇ ਪ੍ਰਬੰਧਕਾਂ ਵੱਲੋਂ ਦਿੱਤੀ ਗਈ ਸ਼ਿਕਾਇਤ ਦੇ ਵਿੱਚ ਲਿਖਿਆ ਗਿਆ ਹੈ ਕਿ ਐਸ.ਡੀ. ਕਾਲਜ ਬਰਨਾਲਾ ਵਿਖੇ ਅਣਪਛਾਤੇ ਨੌਜਵਾਨਾ ਵੱਲੋਂ ਕੀਤੀ ਗਈ ਹੁੱਲੜਬਾਜ਼ੀ ਪਰ ਕਾਰਵਾਈ ਕਰਦਿਆ ਥਾਣਾ ਸਿਟੀ ਬਰਨਾਲਾ ਵੱਲੋਂ ਮੁਕੱਦਮਾ ਨੰਬਰ 471 ਮਿਤੀ 04– 10-2023 ਅਧ 452,352,506,148,149 IPc ਅਤੇ Sec4 Property Act 2014 ਥਾਣਾ ਸਿਟੀ ਬਰਨਾਲਾ ਗੁਰਪ੍ਰੀਤ ਸਿੰਘ ਪੁੱਤਰ ਕੇਵਲ ਸਿੰਘ ਵਾਸੀ ਅਬਲਾ ਖੁਰਦ, ਅਮਨਦੀਪ ਸਿੰਘ ਉਰਫ ਮੂਨਾ ਪੁੱਤਰ ਅਜੈਬ ਸਿੰਘ ਵਾਸੀ ਬੋਲੇਵਾਲ, ਸਰਾਬ ਬਰਨਾਲਾ ਵਾਇਸ ਪ੍ਰਧਾਨ, ਸੁਖਚੈਨ ਖਿਆਲਾ : ਹਰਦੀਪ ਸਿੰਘ ਪੁੱਤਰ ਮੇਜਰ ਸਿੰਘ ਵਾਸੀ ਜਲੂਰ ਗੁਰਵਿੰਦਰ ਸਿੰਘ ਪੁੱਤਰ ਹੰਸਾ ਸਿੰਘ ਵਾਸੀ ਸਤੋਜ, ਮਨਪ੍ਰੀਤ ਸਿੰਘ ਪੁੱਤਰ ਬਾਬਾ ਸਿੰਘ ਵਾਸੀ ਸਤੋਜ, ਅਮਨਦੀਪ ਸਿੰਘ ਪੁੱਤਰ ਸੁਰਜੀਤ ਸਿੰਘ ਵਾਸੀ ਨਿੰਮ ਵਾਲਾ ਮੋੜ ਲਵਪ੍ਰੀਤ ਸਿੰਘ ਪੁੱਤਰ ਭੋਲਾ ਸਿੰਘ ਵਾਸੀ ਚੀਮਾ ਨੇੜੇ ਸੁਨਾਮ ਤੇ ਰਵੀ ਸਿੰਘ ਪੁੱਤਰ ਜਰਨੈਲ ਸਿੰਘ ਵਾਸੀ ਚੀਮਾ ਨੇੜੇ ੪ ਸੁਨਾਮ, ਰਾਜਪ੍ਰੀਤ ਸਿੰਘ ਪੁੱਤਰ ਸੁਖਵਿੰਦਰ ਸਿੰਘ ਵਾਸੀ ਰੌਲਾ ਜਿਲਾ ਮਾਨਸਾ, ਲਖਵੀਰ ਸਿੰਘ ਉਰਫ ਲੱਖੀ ਪੁੱਤਰ ਗੁਰਪਾਲ ਸਿੰਘ ਵਾਸੀ ਭੈਣੀ ਮਹਿਰਾਜ ਅਤੇ 40-50 ਨਾਮਾਲੂਮ ਵਿਅਕਤੀਆਂ ਦੇ ਦਰਜ ਰਜਿਸਟਰ ਕੀਤਾ ਗਿਆ ਅਤੇ ਮੁਕੱਦਮਾ ਵਿੱਚ ਦੋਸੀਆਨ ਗੁਰਪ੍ਰੀਤ ਸਿੰਘ ਪੁੱਤਰ ਕੇਵਲ ਸਿੰਘ ਵਾਸੀ ਅਤਲਾ ਖੁਰਦ, ਅਮਨਦੀਪ ਸਿੰਘ ਉਰਫ ਮੂਨਾ ਪੁੱਤਰ ਅਜੈਬ ਸਿੰਘ ਵਾਸੀ ਤੋਲੇਵਾਲ ਨੂੰ ਗ੍ਰਿਫ਼ਤਾਰ ਕਰਕੇ ਪੇਸ ਅਦਾਲਤ ਕੀਤਾ ਗਿਆ ਅਤੇ ਬਾਕੀ ਦੋਸੀਆਨ ਹਰਦੀਪ ਸਿੰਘ ਪੁੱਤਰ ਮੇਜਰ ਸਿੰਘ ਵਾਸੀ ਜਲੂਰ, ਗੁਰਵਿੰਦਰ ਸਿੰਘ ਪੁੱਤਰ ਹੰਸਾ ਸਿੰਘ ਵਾਸੀ ਸਤੌਜ, ਅਮਨਦੀਪ ਸਿੰਘ ਪੁੱਤਰ ਸੁਰਜੀਤ ਸਿੰਘ ਵਾਸੀ ਨਿੰਮ ਵਾਲਾ ਮੋੜ, ਲਵਪ੍ਰੀਤ ਸਿੰਘ ਪੁੱਤਰ ਭੋਲਾ ਸਿੰਘ ਵਾਸੀ ਚੀਮਾ ਨੇੜੇ ਸੁਨਾਮ . ਰਾਜਪ੍ਰੀਤ ਸਿੰਘ ਪੁੱਤਰ ਸੁਖਵਿੰਦਰ ਸਿੰਘ ਵਾਸੀ ਰਲਾ ਜਿਲਾ ਮਾਨਸਾ, ਕਿਰਨਦੀਪ ਸਿੰਘ ਉਰਫ ਰਵੀ ਪੁੱਤਰ ਜਰਨੈਲ ਸਿੰਘ ਵਾਸੀ ਚੀਮਾ ਨੇੜੇ ਸੁਨਾਮ ਨੂੰ ਅੱਜ ਮਿਤੀ 05-10-2023 ਨੂੰ ਗ੍ਰਿਫਤਾਰ ਕੀਤਾ ਗਿਆ ਜਿੰਨਾ ਨੂੰ ਕੱਲ ਪੇਸ਼ ਅਦਾਲਤ ਕੀਤਾ ਜਾਵੇਗਾ ਅਤੇ ਦੋਸੀਆਨ ਉਕਤਾਨ ਦੇ ਕਬਜਾ ਵਿਚੋ ZEN ਕਾਰ ਅਤੇ ਬੇਸਵਾਲ ਬ੍ਰਾਮਦ ਕਰਵਾਏ ਗਏ। ਦੋਸੀਆਨ ਲਖਵੀਰ ਸਿੰਘ ਉਰਫ ਲੱਖੀ ਪੁੱਤਰ ਗੁਰਪਾਲ ਸਿੰਘ ਵਾਸੀ ਭੈਣੀ ਮਹਿਰਾਜ ਮਨਪ੍ਰੀਤ ਸਿੰਘ ਪੁੱਤਰ ਬਾਬਾ ਸਿੰਘ ਵਾਸੀ ਸਤੋਜ, ਬਰਾੜ ਬਰਨਾਲਾ ਵਾਇਸ ਪ੍ਰਧਾਨ, ਸੁਖਚੈਨ ਖਿਆਲਾ ਦੀ ਗ੍ਰਿਫ਼ਤਾਰੀ ਅਜੇ ਬਾਕੀ ਹੈ। ਜਿੰਨਾ ਦੀ ਭਾਲ ਕੀਤੀ ਜਾ ਰਹੀ ਹੈ।

Post a Comment

0 Comments