12 ਘੰਟਿਆ ਵਾਲਾ ਨੋਟੀਫਿਕੇਸ਼ਨ ਰੱਦ ਕਰੇ ਪੰਜਾਬ ਦੀ ਮਾਨ ਸਰਕਾਰ : ਚੌਹਾਨ/ਉੱਡਤ

 12 ਘੰਟਿਆ ਵਾਲਾ ਨੋਟੀਫਿਕੇਸ਼ਨ ਰੱਦ ਕਰੇ ਪੰਜਾਬ ਦੀ ਮਾਨ ਸਰਕਾਰ : ਚੌਹਾਨ/ਉੱਡਤ 

ਏਟਕ ਤੇ ਪੰਜਾਬ ਖੇਤ ਮਜਦੂਰ ਸਭਾ ਵੱਲੋ ਰੋਸ ਪੰਦਰਵਾੜਾ ਤਹਿਤ ਵੱਖ-ਵੱਖ ਪਿੰਡਾਂ ਵਿੱਚ ਕੀਤੇ ਪ੍ਰਦਰਸਨ 


ਮਨਸਾ ਗੁਰਜੰਟ ਸਿੰਘ ਬਾਜੇਵਾਲੀਆ       
              

 ਬੀਤੇ 20 ਸਤੰਬਰ ਨੂੰ ਪੰਜਾਬ ਦੀ ਮਾਨ ਸਰਕਾਰ ਵੱਲੋ ਮਜਦੂਰਾ ਦੀ ਦਿਹਾੜੀ ਦਾ ਸਮਾ 8 ਘੰਟਿਆ ਤੋ ਵਧਾਕੇ 12 ਘੰਟੇ ਕਰਨ ਦੇ ਦਮਨਕਾਰੀ ਤੇ ਜਾਲਮ ਫੈਸਲੇ ਖਿਲਾਫ ਆਲ ਇੰਡੀਆ ਟਰੇਡ ਯੂਨੀਅਨ ਕਾਗਰਸ ( ਏਟਕ) ਤੇ ਪੰਜਾਬ ਖੇਤ ਮਜਦੂਰ ਸਭਾ ਵੱਲੋ ਰੋਸ ਪੰਦਰਵਾੜਾ ਮਨਾਉਣ ਦੇ ਫੈਸਲੇ ਤਹਿਤ ਅੱਜ ਵੱਖ-ਵੱਖ ਪਿੰਡਾ ਭੀਖੀ , ਸਮਾਓ ਤੇ ਖੀਵਾ ਕਲਾ ਵਿੱਖੇ ਰੋਸ ਪ੍ਰਦਰਸ਼ਨ ਕਰਨ ਉਪਰੰਤ ਮਾਨ ਸਰਕਾਰ ਦੀਆਂ ਅਰਥੀਆਂ ਫੂਕੀਆ । ਇਸ ਮੌਕੇ ਤੇ ਸੰਬੋਧਨ ਕਰਦਿਆ ਪੰਜਾਬ ਖੇਤ ਮਜਦੂਰ ਸਭਾ ਦੇ ਸੂਬਾ ਮੀਤ ਪ੍ਰਧਾਨ ਸਾਥੀ ਕ੍ਰਿਸਨ ਚੋਹਾਨ ਤੇ ਏਟਕ ਦੇ ਸੂਬਾਈ ਆਗੂ ਐਡਵੋਕੇਟ ਕੁਲਵਿੰਦਰ ਸਿੰਘ ਉੱਡਤ ਨੇ ਕਿਹਾ ਕਿ ਮਾਨ ਸਰਕਾਰ ਕੇਦਰ ਮੋਦੀ ਸਰਕਾਰ ਦੇ ਰਸਤੇ ਤੇ ਚੱਲਦਿਆਂ ਮਿਹਨਤਕਸ ਲੋਕਾ ਦਾ ਦਮਨ ਕਰਨ ਤੇ ਕਾਰਪੋਰੇਟ ਘਰਾਣਿਆਂ ਦੀ ਸੇਵਾ ਮਗਨ ਹੋ ਚੁੱਕੀ ਹੈ ।

  ਆਗੂਆਂ ਨੇ ਕਿਰਤੀਆ ਨੂੰ ਇਸ ਮਜਦੂਰ ਵਿਰੋਧੀ ਫੈਸਲੇ ਦੇ ਖਿਲਾਫ ਖੇਤੀ ਵਿਰੋਧੀ ਕਾਲੇ ਕਾਨੂੰਨਾਂ ਖਿਲਾਫ ਚੱਲੇ ਇਤਿਹਾਸਕ ਅੰਦੋਲਨ ਵਾਗ ਅੰਦੋਲਨ ਖੜਾ ਕਰਨ ਦਾ ਸੱਦਾ ਦਿੱਤਾ ।

  ਇਸ ਮੌਕੇ ਤੇ ਸੰਬੋਧਨ ਕਰਦਿਆ ਆਲ ਇੰਡੀਆ ਟਰੇਡ ਯੂਨੀਅਨ ਕਾਗਰਸ ਏਟਕ ਦੇ ਸੀਨੀਅਰ ਆਗੂ ਕਰਨੈਲ ਸਿੰਘ ਭੀਖੀ ਤੇ ਰੂਪ ਸਿੰਘ ਢਿੱਲੋ ਨੇ ਕਿਹਾ ਕਿ ਟ੍ਰੇਡ ਯੂਨੀਅਨਾਂ ਦੀ 3 ਨਵੰਬਰ ਦੀ ਮੌਹਾਲੀ ਰੈਲੀ ਵਿੱਚ ਮਾਨਸਾ ਜਿਲ੍ਹੇ ਵਿੱਚੋ ਭਰਵੀ ਸਮੂਲੀਅਤ ਕੀਤੀ ਜਾਵੇਗੀ 

  ਇਸ ਮੌਕੇ ਤੇ ਹੋਰਨਾਂ ਤੋ ਇਲਾਵਾ ਕੇਵਲ ਸਿੰਘ ਸਮਾਉ , ਰਾਜ ਕੌਰ ਸਮਾਉ , ਮੰਗਤ ਭੀਖੀ , ਕੇਵਲ ਸਿੰਘ ਭੀਖੀ , ਬਲਦੇਵ ਸਿੰਘ ਭੀਖੀ , ਬੱਬੂ ਸਿੰਘ ਭੀਖੀ , ਨਿਰਮਲ ਸਿੰਘ ਬੱਪੀਆਣਾ , ਬੂਟਾ ਸਿੰਘ ਖੀਵਾ ਆਦਿ ਆਗੂਆਂ ਨੇ ਵੀ ਵਿਚਾਰ ਸਾਂਝੇ ਕੀਤੇ 

Post a Comment

0 Comments