12 ਘੰਟੇ ਦਿਹਾੜੀ ਨਾਲ ਬੇਰੁਜਗਾਰੀ ਵਿੱਚ ਹੋਰ ਝੋਖਾ ਵਾਧਾ ਹੋਵੇਗਾ।:- ਚੋਹਾਨ
ਕਿਰਤ ਵਿਰੋਧੀ ਕਾਲੇ ਕਾਨੂੰਨਾ ਖਿਲਾਫ ਸਮੂਹਿਕ ਧਿਰਾਂ ਤਿੱਖੇ ਸੰਘਰਸ਼ਾ ਲਈ ਅੱਗੇ ਆਉਣ।:-ਏਟਕ/ਬੀ ਕੇ ਐਮ ਯੂ
ਮਾਨਸਾ 20 ਅਕਤੂਬਰ ਗੁਰਜੰਟ ਸਿੰਘ ਬਾਜੇਵਾਲੀਆ ਸਰਕਾਰਾ ਦੀਆਂ ਮਾੜੀਆ ਨੀਤੀਆ ਕਾਰਨ ਗਰੀਬੀ,ਬੇਰੁਜਗਾਰੀ ਦਾ ਸੰਤਾਪ ਹੰਡਾਅ ਰਹੀ ਮਜ਼ਦੂਰ ਤੇ ਕਿਰਤੀ ਜਮਾਤ ਤੇ ਮੋਦੀ ਤੇ ਮਾਨ ਸਰਕਾਰ ਵੱਲੋ 12 ਘੰਟੇ ਦਿਹਾੜੀ ਦਾ ਕਿਰਤ ਵਿਰੋਧੀ ਕਾਨੂੰਨ ਬਣਾਕੇ ਹੋਰ ਬੇਰੁਜਗਾਰ ਕਰਨ ਦਾ ਫੈਸ਼ਲਾ ਕੀਤਾ ਗਿਆ ਹੈ,ਜੋ ਨਾ ਬਰਦਾਸ਼ਤ ਯੋਗ ਹੈ? ਜਿਸ ਨੂੰ ਰੱਦ ਕਰਾਉਣ ਲਈ ਏਟਕ ਅਤੇ ਪੰਜਾਬ ਖੇਤ ਮਜ਼ਦੂਰ ਸਭਾ ਵੱਲੋ ਸਾਂਝੇ ਤੋਰ ਰੋਸ ਪੰਦਰਵਾੜੇ ਤਹਿਤ ਜਨਤਕ ਲਹਿਰ ਬਣਾਉਣ ਲਈ ਕੇਂਦਰ ਤੇ ਸੂਬਾ ਸਰਕਾਰ ਦੀਆਂ ਅਰਥੀਆਂ ਫੂਕੀਆਂ ਜਾ ਰਹੀਆ ਹਨ।ਇਸ ਕੜੀ ਤਹਿਤ ਵੱਖ ਵੱਖ ਪਿੰਡਾ ਕੋਟ ਲੱਲੂ, ਦਲੇਲ ਸਿੰਘ ਵਾਲਾ,ਬੁਰਜ ਹਰੀ ਅਤੇ ਸਹਿਰ ਦੇ ਵਾਰਡ ਨੰ 25 ਵਿਖੇ ਅਰਥੀ ਫੂਕ ਰੋਸ ਰੈਲੀਆ ਨੂੰ ਸੰਬੋਧਨ ਕਰਦਿਆਂ ਪੰਜਾਬ ਖੇਤ ਮਜ਼ਦੂਰ ਸਭਾ ਦੇ ਸੂਬਾਈ ਮੀਤ ਪ੍ਰਧਾਨ ਸਾਥੀ ਕ੍ਰਿਸ਼ਨ ਚੋਹਾਨ ਨੇ ਕਿਹਾ ਕਿ ਸਰਮਾਏਦਾਰ ਘਰਾਣਿਆਂ ਦਾ ਪੱਖ ਪੂਰਦਿਆ ਕਿਰਤ ਵਿਰੋਧੀ ਕਾਲੇ ਕਾਨੂੰਨ ਬਣਾਏ ਹਨ।ਜਿਸ ਰੱਦ ਕਰਾਉਣ ਲਈ ਬੇਸੱਕ ਸਾਰੀਆਂ ਸੰਘਰਸ਼ੀਲ ਧਿਰਾਂ ਵੱਲੋ ਸੰਘਰਸ਼ ਕੀਤਾ ਜਾ ਰਿਹਾ ਹੈ,ਪਰੰਤੂ ਇਹਨਾਂ ਕਾਲੇ ਕਾਨੂੰਨਾ ਨੂੰ ਰੱਦ ਕਰਾਉਣ ਲਈ ਜਨਤਕ ਲਹਿਰ ਬਣਾ ਕੇ ਤਿੱਖੇ ਸੰਘਰਸ਼ ਦੀ ਲੋੜ ਹੈ।ਸਾਥੀ ਚੋਹਾਨ ਨੇ ਅਪੀਲ ਕੀਤੀ ਕਿ 3 ਨਵੰਬਰ ਨੂੰ ਮੋਹਾਲੀ ਵਿਖੇ ਹੋ ਰਹੀ ਰੋਸ ਰੈਲੀ ਦੀ ਸਫਲਤਾ ਲਈ ਹਰ ਤਰਾਂ ਦਾ ਸਹਿਯੋਗ ਦਿੱਤਾ ਜਾਵੇ ਤਾ ਕਿ ਅਗਲੇ ਤਿੱਖੇ ਸੰਘਰਸ਼ ਲਈ ਵੱਡੀ ਪੱਧਰ ਯੋਜਨਾ ਉਲੀਕੀ ਜਾ ਸਕੇ।
ਰੋਸ ਪੰਦਰਵਾੜੇ ਮੌਕੇ ਏਟਕ ਆਗੂ ਨਰੇਸ਼ ਬੁਰਜ ਹਰੀ,ਮਜ਼ਦੂਰ ਆਗੂ ਸੁਖਦੇਵ ਪੰਧੇਰ,ਕਪੂਰ ਕੋਟ ਲੱਲੂ,ਗੁਰਦੇਵ ਸਿੰਘ ਦਲੇਲ ਸਿੰਘ ਵਾਲਾ ਅਤੇ ਨਰਿੰਦਰ ਕੌਰ ਨੇ ਕਿਹਾ ਕਿ 12 ਘੰਟੇ ਦਿਹਾੜੀ ਦੇ ਨੋਟੀਫਿਕੇਸ਼ਨ ਨੂੰ ਰੱਦ ਕਰਾਉਣ ਲੋ ਕਚਹਿਰੀ ਵਿੱਚ ਜਾ ਕਿ ਲੋਕਾਂ ਨੂੰ ਚੇਤਨ ਕਰਕੇ ਆਪਣੇ ਹੱਕਾਂ ਦੀ ਪ੍ਰਪਾਤੀ ਲਈ ਪ੍ਰੇਰਤ ਕੀਤਾ ਜਾ ਰਿਹਾ ਹੈ ਤੇ ਤਿੱਖੇ ਸੰਘਰਸ਼ ਲਈ ਲਾਮਬੰਦੀ ਜਾਰੀ ਹੈ।
ਇਸ ਮੌਕੇ ਹੋਰਨਾ ਤੋ ਇਲਾਵਾ ਰਾਜੂ ਕੋਟ ਲੱਲੂ,ਸੁਖਦੇਵ ਸਿੰਘ,ਗੁਰਦਿਆਲ ਸਿੰਘ ਦਲੇਲ ਸਿੰਘ ਵਾਲਾ,ਸੱਤੂ ਸਿੰਘ ,ਹਰਦੀਪ ਸਿੰਘ,ਗੁਲਾਬ ਸਿੰਘ,ਸਿਕੰਦਰ ਸਿੰਘ,ਸੂਬਾ ਸਿੰਘ,ਲਹਿੰਬਰ ਸਿੰਘ,ਨਿਰਭੈ ਸਿੰਘ ਬੁਰਜ ਹਰੀ ਆਦਿ ਸਾਥੀ ਸਾਮਲ ਸਨ।
0 Comments