ਪਿੰਡ ਖਡਿਆਲਾ ਸੈਣੀਆਂ ਵਿਖ਼ੇ 12 ਵਾਂ ਮਹਾਂਨ ਚੇਤਨਾ ਸੰਤ ਸੰਮੇਲਨ ਕਰਵਾਇਆ ਗਿਆ
ਹੁਸ਼ਿਆਰਪੁਰ - 22 ਅਕਤੂਬਰ ਹਰਪ੍ਰੀਤ ਬੇਗਮਪੁਰੀ, ਬਿਕਰਮ ਸਿੰਘ ਢਿੱਲੋਂ /ਜਗਤ ਗੁਰੂ ਰਵਿਦਾਸ ਮਹਾਰਾਜ ਜੀ ਦੀ ਵਿਚਾਰਧਾਰਾ ਨੂੰ ਸਮਰਪਿਤ ਸਰਬੱਤ ਲੋਕਾਈ ਦੇ ਭਲੇ ਅਤੇ ਰਵਿਦਾਸੀਆ ਧਰਮ ਦੇ ਪ੍ਰਚਾਰ ਅਤੇ ਪ੍ਰਸਾਰ ਲਈ 12 ਵਾਂ ਮਹਾਂਨ ਚੇਤਨਾ ਸੰਤ ਸੰਮੇਲਨ ਬੁਲੋਵਾਲ ਨੇੜੇ ਪਿੰਡ ਖਡਿਆਲਾ ਸੈਣੀਆਂ ਵਿਖ਼ੇ ਕਰਵਾਇਆ ਗਿਆ, ਇਸ ਸਬੰਧੀ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਡਾਕਟਰ ਜਸਵਿੰਦਰ ਸਿੰਘ ਅਤੇ ਪ੍ਰਬੰਧਕ ਕਮੇਟੀ ਦੇ ਸਕੱਤਰ ਗੁਰਦਿਆਲ ਸਿੰਘ ਨੇ ਦਸਿਆ ਇਹ ਸਮਾਗਮ ਅੰਮ੍ਰਿਤਬਾਣੀ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਪਵਿੱਤਰ ਹਜੂਰੀ ਅਤੇ ਸ਼੍ਰੀ 108 ਸੰਤ ਨਿਰੰਜਣ ਦਾਸ ਜੀ, ਮੌਜੂਦਾ ਗੱਦੀ ਨਸ਼ੀਨ ਡੇਰਾ ਸੱਚ ਖੰਡ ਬੱਲਾਂ, ਜਲੰਧਰ ( ਚੇਅਰਮੈਨ ਸ਼੍ਰੀ ਗੁਰੂ ਰਵਿਦਾਸ ਜਨਮ ਅਸਥਾਨ ਪਬਲਿਕ ਚੈਰੀਟੇਬਲ ਟਰੱਸਟ, ਸੀਰ ਗੋਵਰਧਨਪੁਰ, ਵਾਰਾਨੁਸੀ, ਉਤਰ ਪ੍ਰਦੇਸ਼ ) ਦੀ ਸਰਪਰਸਤੀ ਹੇਠ ਕਰਵਾਇਆ ਗਿਆ,ਉਨ੍ਹਾਂ ਦਸਿਆ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਅੰਮ੍ਰਿਤਬਾਣੀ ਦੇ ਜਾਪ ਕੀਤੇ ਗਏ, ਉਪਰੰਤ ਵੱਖ ਵੱਖ ਕੀਰਤਨੀ ਜਥੇਆਂ ਅਤੇ ਮਹਾਂਪੁਰਸ਼ਾਂ ਨੇ ਸੰਗਤਾਂ ਨੂੰ ਜਗਤਗੁਰੂ ਰਵਿਦਾਸ ਮਹਾਰਾਜ ਜੀ ਦੇ ਨਾਮ ਨਾਲ ਜੋੜਿਆ, ਅਤੁਟ ਲੰਗਰ ਲਗਾਏ ਗਏ,ਇਸ ਮੌਕੇ ਸ਼੍ਰੀ 108 ਸੰਤ ਨਿਰੰਜਣ ਦਾਸ ਜੀ ਮਹਾਰਾਜ ਮੌਜੂਦਾ ਗੱਦੀ ਨਸ਼ੀਨ ਡੇਰਾ ਸੱਚਖੰਡ ਬੱਲਾਂ ਵਾਲੇ, ਸ਼੍ਰੀ 108 ਸੰਤ ਗੁਰਦੀਪ ਗਿਰੀ ਜੀ ਮਹਾਰਾਜ ਪਠਾਨਕੋਟ ਵਾਲੇ, ਸ਼੍ਰੀ 108 ਸੰਤ ਲੇਖਰਾਜ ਜੀ ਮਹਾਰਾਜ ਨੂਰਪੁਰ ਵਾਲੇ, ਸ਼੍ਰੀ 108 ਸੰਤ ਪ੍ਰੀਤਮ ਦਾਸ ਜੀ ਮਹਾਰਾਜ ਸੰਗਤਪੁਰਾ ਵਾਲੇ, ਸ਼੍ਰੀ 108 ਸੰਤ ਨਰੇਸ਼ ਗਿਰ ਜੀ ਮਹਾਰਾਜ ਨੰਗਲ ਖੁੰਗਾ ਵਾਲੇ, ( ਡੇਰਾ 108 ਸੰਤ ਬੁੱਧ ਦਾਸ ਜੀ ਮਹਾਰਾਜ ਢੱਡੇ) ਤੋਂ ਸ਼੍ਰੀ 108 ਸੰਤ ਸੁਖਵਿੰਦਰ ਦਾਸ ਜੀ ਮਹਾਰਾਜ, ਸ਼੍ਰੀ 108 ਸੰਤ ਪ੍ਰਦੀਪ ਦਾਸ ਜੀ ਕਠਾਰ ਵਾਲੇ, ਸੰਤ ਮਨਦੀਪ ਦਾਸ ਜੀ ਡੇਰਾ ਸੱਚਖੰਡ ਬੱਲਾਂ ਵਾਲੇ ਮਹਾਪੁਰਸ਼ ਵਿਸ਼ੇਸ਼ ਤੌਰ ਤੇ ਪਹੁੰਚੇ,ਇਸ ਮੌਕੇ ਮੈਡੀਕਲ ਕੈਂਪ ਅਤੇ ਖੂਨਦਾਨ ਕੈਂਪ ਵੀ ਲਗਵਾਇਆ ਗਿਆ, ਇਹ ਸਮਾਗਮ ਸ਼੍ਰੀ 108 ਸੰਤ ਰਾਮਾਨੰਦ ਫਾਉਡੇਸ਼ਨ ਕਲੱਬ ਅਤੇ ਸ਼੍ਰੀ ਗੁਰੂ ਰਵਿਦਾਸ ਸਭਾ ਖਡਿਆਲਾ ਸੈਣੀਆਂ ( ਹੁਸ਼ਿਆਰਪੁਰ ) ਅਤੇ ਦੇਸ਼ ਵਿਦੇਸ਼ ਦੀਆਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਕਰਵਾਇਆ ਗਿਆ, ਪੁਲਿਸ ਪ੍ਰਸ਼ਾਸ਼ਨ ਵਲੋਂ ਵੀ ਆਪਣੀ ਡਿਊਟੀ ਬਹੁਤ ਵਧੀਆ ਤਰੀਕੇ ਨਾਲ ਨਿਭਾਈ ਗਈ, ਪ੍ਰਬੰਧਕਾਂ ਵਲੋਂ ਸਭ ਦਾ ਸਤਿਕਾਰ ਤੇ ਧੰਨਵਾਦ ਕੀਤਾ ਗਿਆ,ਇਸ ਮੌਕੇ ਬਹੁਤ ਵੱਡੀ ਗਿਣਤੀ ਵਿਚ ਸੰਗਤਾਂ ਹਾਜ਼ਰ ਸਨ
0 Comments