ਜ਼ਿਲ੍ਹਾ ਬਰਨਾਲਾ ਚ ਹੁਣ ਤੱਕ 1352 ਮੀਟ੍ਰਿਕ ਟਨ ਝੋਨੇ ਮੰਡੀਆਂ ਚ ਪੁੱਜਿਆ, ਡਿਪਟੀ ਕਮਿਸ਼ਨਰਮ

 ਜ਼ਿਲ੍ਹਾ ਬਰਨਾਲਾ ਚ ਹੁਣ ਤੱਕ 1352 ਮੀਟ੍ਰਿਕ ਟਨ ਝੋਨੇ ਮੰਡੀਆਂ ਚ ਪੁੱਜਿਆ, ਡਿਪਟੀ ਕਮਿਸ਼ਨਰਮ

ਡਿਪਟੀ ਕਮਿਸ਼ਨਰ ਨੇ ਕੀਤਾ ਮੰਡੀ ਦਾ ਦੌਰਾ

 


ਬਰਨਾਲਾ , 9 ਅਕਤੂਬਰ/ਕਰਨਪ੍ਰੀਤ ਕਰਨ

- ਜ਼ਿਲ੍ਹਾ ਬਰਨਾਲਾ ਚ ਹੁਣ ਤੱਕ 1352 ਮੀਟ੍ਰਿਕ ਟਨ ਝੋਨਾ ਮੰਡੀਆਂ ਚ ਪੁੱਜਿਆ ਜਿਸ ਵਿਚੋਂ 1042 ਮੀਟ੍ਰਿਕ ਟਨ ਖਰੀਦਿਆ ਜਾ ਚੁੱਕਾ ਹੈ।ਇਹ ਜਾਣਕਾਰੀ ਡਿਪਟੀ ਕਮਿਸ਼ਨਰ ਬਰਨਾਲਾ ਪੂਨਮਦੀਪ ਕੌਰ ਨੇ ਅੱਜ ਦਾਣਾ ਮੰਡੀ ਬਰਨਾਲਾ ਵਿਖੇ ਝੋਨੇ ਦੀ ਆਮਦ ਸਬੰਧੀ ਕੀਤੇ ਗਏ ਪ੍ਰਬੰਧਾਂ ਦਾ ਜਾਇਜ਼ਾ ਲੈਣ ਮੌਕੇ ਦਿੱਤੀ। ਉਨ੍ਹਾਂ ਨਾਲ ਗੋਪਾਲ ਸਿੰਘ ਉਪ ਮੰਡਲ ਮੈਜਿਸਟ੍ਰੇਟ ਬਰਨਾਲਾ ਵੀ ਹਾਜ਼ਰ ਸਨ।

      ਉਨ੍ਹਾਂ ਇਸ ਮੌਕੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਜਿਣਸ ਪੂਰੇ ਤਰੀਕੇ ਨਾਲ ਸੁੱਕਾ ਕੇ ਮੰਡੀਆਂ ਚ ਲਿਜਾਣ ਤਾਂ ਜੋ ਕਿਸਾਨ ਵੀਰਾਂ ਨੂੰ ਕਿਸੇ ਵੀ ਖੱਜਲ ਖੁਆਰੀ ਦਾ ਸਾਹਮਣਾ ਨਾ ਕਰਨਾ ਪਵੇ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿੱਚ 96 ਮੰਡੀਆਂ ਅਤੇ 46 ਆਰਜ਼ੀ ਮੰਡੀਆਂ (ਖਰੀਦ ਕੇਂਦਰ) ਵਿੱਚ ਝੋਨੇ ਦੀ ਖਰੀਦ ਕੀਤੀ ਜਾਵੇਗੀ। ਉਨ੍ਹਾਂ ਹਿਦਾਇਤ ਕੀਤੀ ਕਿ ਮੰਡੀ ਚ ਸਾਫ ਸਫਾਈ ਦਾ ਖਾਸ ਖਿਆਲ ਰੱਖਿਆ ਜਾਵੇ। ਇਸ ਮੌਕੇ ਜ਼ਿਲ੍ਹਾ ਫੂਡ ਸਪਲਾਈ ਅਫਸਰ ਮੀਨਾਕਸ਼ੀ  ਮੰਡੀ ਸੁਪਰਵਾਈਜਰ ਰਾਜ ਕੁਮਾਰ ਵੀ ਹਾਜ਼ਰ ਸਨ।

Post a Comment

0 Comments